ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਬਰਤਾਨੀਆ ਦੀ ਥੈਂਚਰ ਸਰਕਾਰ ਵੱਲੋਂ ਨਿਭਾਈ ਗਈ ਸਿੱਖ ਵਿਰੋਧੀ ਭੂਮਿਕਾ ਸੰਬੰਧੀ ਮਿਸਟਰ ਜੋਹਨਸਨ ਸਪੱਸਟ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 06 ਅਪ੍ਰੈਲ ( ) “ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਮਿਸਟਰ ਬੋਰਿਸ ਜੋਹਨਸਨ ਅਪ੍ਰੈਲ ਦੇ ਅਖੀਰਲੇ ਹਫਤੇ ਇੰਡੀਆ ਦੇ ਦੌਰੇ ਤੇ ਆ ਰਹੇ ਹਨ । ਅੰਗਰੇਜ਼ਾਂ ਨਾਲ ਸਿੱਖ ਕੌਮ ਦੇ ਬੇਸ਼ੱਕ ਪੁਰਾਤਨ ਸੰਬੰਧ ਹਨ, ਪਰ 1984 ਵਿਚ ਇੰਡੀਆ ਦੀ ਮਰਹੂਮ ਇੰਦਰਾ ਗਾਂਧੀ ਹਕੂਮਤ ਵੱਲੋ ਮੰਦਭਾਵਨਾ ਅਧੀਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਰੂਸ ਅਤੇ ਬਰਤਾਨੀਆ ਨੇ ਇਸ ਅਣਮਨੁੱਖੀ ਗੈਰ-ਇਨਸਾਨੀਅਤ ਹਮਲੇ ਵਿਚ ਇੰਡੀਆ ਦਾ ਸਾਥ ਦਿੱਤਾ ਸੀ ਅਤੇ ਸਿੱਖ ਕੌਮ ਦਾ ਕਤਲੇਆਮ ਕਰਨ ਅਤੇ ਸਾਡੇ ਗੁਰਧਾਮਾਂ ਨੂੰ ਢਹਿ-ਢੇਰੀ ਕਰਨ ਵਿਚ ਹਿੱਸਾ ਲੈਕੇ ਬਰਤਾਨੀਆ ਹਕੂਮਤ ਨੇ ਸਿੱਖ ਕੌਮ ਨਾਲ ਆਪਣੇ ਸੰਬੰਧਾਂ ਉਤੇ ਉਸ ਸਮੇ ਹੀ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਸੀ । ਇਸ ਲਈ ਮਿਸਟਰ ਜੋਹਨਸਨ ਇੰਡੀਆ ਦੌਰੇ ਤੇ ਆਉਣ ਤੋ ਪਹਿਲੇ ਸਿੱਖ ਕੌਮ ਨੂੰ ਇਹ ਜੁਆਬ ਦੇਣ ਕਿ ਬਰਤਾਨੀਆ ਦੀ ਉਸ ਸਮੇਂ ਦੀ ਥੈਂਚਰ ਹਕੂਮਤ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਵਿਚ ਗੈਰ-ਇਨਸਾਨੀਅਤ ਅਣਮਨੁੱਖੀ ਅਮਲਾਂ ਵਿਚ ਸਾਥ ਦੇਕੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਕਿਉਂ ਪਹੁੰਚਾਈ ਅਤੇ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਤੋ ਸਾਡੀਆ ਕੌਮੀ ਅਮੁੱਲ ਵਸਤਾਂ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋ ਵੱਡਮੁੱਲਾ ਇਤਿਹਾਸ ਜੋ ਜ਼ਬਰੀ ਚੁੱਕ ਕੇ ਫ਼ੌਜ ਲੈ ਗਈ ਸੀ, ਉਹ ਸਿੱਖ ਕੌਮ ਨੂੰ ਅੱਜ ਤੱਕ ਵਾਪਸ ਕਿਉਂ ਨਹੀ ਦਿੱਤਾ ਅਤੇ ਬਰਤਾਨੀਆ ਹਕੂਮਤ ਨੇ ਇਸ ਕੀਤੇ ਗਏ ਜੰਗੀ-ਅਪਰਾਧ (War Crime) ਸੰਬੰਧੀ ਆਪਣੇ ਤੋ ਹੋਈ ਬਜਰ ਗੁਸਤਾਖੀ ਦੀ ਬਰਤਾਨੀਆ ਪਾਰਲੀਮੈਟ ਵਿਚ ਲਿਖਤੀ ਮੁਆਫ਼ੀਮਤਾ ਪਾਸ ਕਿਉਂ ਨਹੀਂ ਕੀਤਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਸਟਰ ਬੋਰਿਸ ਜੋਹਨਸਨ ਵਜ਼ੀਰ-ਏ-ਆਜਮ ਬਰਤਾਨੀਆ ਦੇ ਅਪ੍ਰੈਲ ਦੇ ਆਖਰੀ ਹਫਤੇ ਵਿਚ ਇੰਡੀਆ ਦੌਰੇ ਤੇ ਆਉਣ ਤੋ ਪਹਿਲੇ ਬਰਤਾਨੀਆ ਦੀ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇ ਕੀਤੀ ਗਈ ਨਾਂਹਵਾਚਕ ਭੂਮਿਕਾ ਸੰਬੰਧੀ ਬਰਤਾਨੀਆ ਹਕੂਮਤ ਅਤੇ ਮੌਜੂਦਾ ਵਜੀਰ-ਏ-ਆਜਮ ਨੂੰ ਜੰਗੀ-ਅਪਰਾਧ ਦੇ ਕਾਨੂੰਨ ਅਧੀਨ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਸਿੱਖ ਕੌਮ ਦੇ ਬਿਨ੍ਹਾਂ ਤੇ ਜੁਆਬ ਮੰਗਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਮਨੁੱਖਤਾ ਪੱਖੀ, ਇਨਸਾਫ਼ ਅਤੇ ਅਮਨ-ਚੈਨ ਵਾਲਾ ਰਿਹਾ ਹੈ ਅਤੇ ਸਿੱਖ ਕੌਮ ਨੇ ਕਦੀ ਵੀ ਕਿਸੇ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀ ਕੀਤੀ । ਬਲਕਿ ਜਿਥੇ ਕਿਤੇ ਵੀ ਜ਼ਬਰ ਜੁਲਮ ਹੋਇਆ ਹੈ ਜਾਂ ਮਜਲੂਮਾਂ ਉਤੇ ਵਧੀਕੀ ਹੋਈ ਹੈ, ਉਸ ਵਿਰੁੱਧ ਬਿਨ੍ਹਾਂ ਕਿਸੇ ਭੈ-ਖੌਫ ਤੋ ਆਵਾਜ ਵੀ ਬੁਲੰਦ ਕਰਦੀ ਆ ਰਹੀ ਹੈ ਅਤੇ ਇਨਸਾਨੀਅਤ ਕਦਰਾਂ-ਕੀਮਤਾ ਉਤੇ ਪਹਿਰਾ ਦਿੰਦੀ ਆ ਰਹੀ ਹੈ । ਇਸਦੇ ਬਾਵਜੂਦ ਬਰਤਾਨੀਆ ਵਰਗਾਂ ਲੋਕਤੰਤਰ ਮੁਲਕ ਨੇ 1984 ਵਿਚ ਸਿੱਖ ਕੌਮ ਦੇ ਗੁਰਧਾਮਾਂ ਨੂੰ ਢਹਿ-ਢੇਰੀ ਕਰਨ ਅਤੇ ਨਿਰਦੋਸ਼, ਨਿਹੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਹੀਦੀ ਨੂੰ ਨਤਮਸਤਕ ਹੋਣ ਆਏ 25 ਹਜਾਰ ਸਰਧਾਲੂਆਂ ਦਾ ਕਤਲੇਆਮ ਕਰਨ ਵਾਲੇ ਮਨੁੱਖਤਾ ਵਿਰੋਧੀ ਅਮਲ ਵਿਚ ਇੰਡੀਆ ਦਾ ਸਾਥ ਕਿਉਂ ਦਿੱਤਾ ਅਤੇ ਸਿੱਖ ਕੌਮ ਦੀ ਨਜਰ ਵਿਚ ਬਰਤਾਨੀਆ ਦੇ ਕਿਰਦਾਰ ਨੂੰ ਸ਼ੱਕੀ ਕਿਉ ਬਣਾਇਆ ? ਸਿੱਖ ਕੌਮ ਇਸਦਾ ਜੁਆਬ ਮੰਗਦੀ ਹੈ ।

Leave a Reply

Your email address will not be published. Required fields are marked *