15 ਅਗਸਤ ਵਾਲੇ ਦਿਨ ਜੋ ਸਿੱਖ ਬੱਚਿਆਂ ਤੋਂ ਜ਼ਬਰੀ ਤਿਰੰਗੇ ਝੰਡੇ ਨੂੰ ਸਲਾਮੀ ਦਿਵਾਈ ਜਾਂਦੀ ਹੈ, ਇਹ ਦੁੱਖਦਾਇਕ ਵਰਤਾਰਾ ਸਿੱਖ ਕੌਮ ਲਈ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 30 ਮਾਰਚ ( ) “ਅਸੀਂ ਬੀਤੇ ਕੱਲ੍ਹ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਲਾਹੌਰ ਰਾਜ ਦਰਬਾਰ ਦੀ ਗੱਲ ਕਰਦੇ ਹੋਏ ਕਿਹਾ ਸੀ ਕਿ 29 ਮਾਰਚ 1849 ਨੂੰ ਸਾਡੀ ਆਜਾਦ ਕੌਮੀ ਬਾਦਸਾਹੀ ਦਾ ਖਾਲਸਾਈ ਝੰਡਾ ਲਾਹੌਰ ਦੇ ਕਿਲ੍ਹੇ ਤੋਂ ਉਤਾਰਕੇ ਅੰਗਰੇਜ਼ਾਂ ਨੇ ਆਪਣਾ ਯੂਨੀਅਨ ਜੈਕ ਦਾ ਝੰਡਾ ਲਹਿਰਾ ਦਿੱਤਾ ਸੀ । ਇਸੇ ਤਰ੍ਹਾਂ ਜਦੋਂ ਸਿੱਖ ਕੌਮ ਦੀਆਂ 90% ਕੁਰਬਾਨੀਆਂ, ਸ਼ਹੀਦੀਆਂ ਦੀ ਬਦੌਲਤ ਇੰਡੀਆ ਇਕ ਆਜਾਦ ਦੇਸ਼ ਬਣਿਆ, ਤਾਂ ਇੰਡੀਅਨ ਹੁਕਮਰਾਨਾਂ ਸ੍ਰੀ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੇ ਸਾਥੀਆ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਤਿਰੰਗੇ ਝੰਡੇ ਵਿਚ ਭਗਵਾਂ ਰੰਗ ਹਿੰਦੂਆਂ ਦਾ ਹੈ, ਚਿੱਟਾ ਰੰਗ ਜੈਨੀਆ ਦਾ ਹੈ, ਜੋ ਇਸ ਵਿਚ ਅਸੋਕ ਚੱਕਰ ਹੈ ਉਹ ਬੋਧੀਆ ਦਾ ਹੈ, ਹਰਾ ਰੰਗ ਮੁਸਲਮਾਨਾਂ ਦਾ ਹੈ ਇਸ ਝੰਡੇ ਵਿਚ ਸਿੱਖਾਂ ਦਾ ਕੋਈ ਨਾਮੋ-ਨਿਸ਼ਾਨ ਜਾਂ ਸਤਿਕਾਰ ਨੂੰ ਕਾਇਮ ਨਹੀਂ ਰੱਖਿਆ ਗਿਆ । ਜਦੋਕਿ ਸਿੱਖ ਕੌਮ ਨੇ ਤਾਂ ਕਦੀ ਵੀ ਕਿਸੇ ਦੀ ਗੁਲਾਮੀਅਤ ਨੂੰ ਪ੍ਰਵਾਨ ਹੀ ਨਹੀਂ ਕੀਤਾ । ਭਾਵੇਕਿ ਸਿੱਖਾਂ ਨੂੰ ਆਪਣੇ ਜੀਵਨ ਨਿਰਵਾਹ ਲਈ ਜੰਗਲਾਂ ਵਿਚ ਪੱਤੇ ਖਾਂਕੇ ਗੁਜਾਰਾ ਕਰਨਾ ਪਿਆ ਹੋਵੇ । ਹੁਣ ਵੀ ਸਾਨੂੰ ਤਿਰੰਗੇ ਹੇਠ ਜ਼ਬਰੀ ਗੁਲਾਮ ਬਣਾਇਆ ਜਾ ਰਿਹਾ ਹੈ । ਜਿਨ੍ਹਾਂ ਸਿੱਖਾਂ ਵੱਲੋਂ 15 ਅਗਸਤ ਨੂੰ ਪ੍ਰੇਡ ਦੌਰਾਨ ਇਸ ਤਿਰੰਗੇ ਨੂੰ ਸਲਾਮੀ ਦਿੱਤੀ ਜਾਂਦੀ ਹੈ, ਉਹ ਸਾਡੇ ਲਈ ਨਮੋਸੀ ਤੇ ਸ਼ਰਮ ਵਾਲੀ ਗੱਲ ਹੈ । ਕਿਉਂਕਿ ਇਸੇ ਤਿਰੰਗੇ ਨੇ 1984 ਵਿਚ ਸਿੱਖ ਗੁਰਧਾਮਾਂ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਅਤੇ ਫਿਰ ਸਿੱਖ ਕੌਮ ਦਾ ਕਤਲੇਆਮ ਕੀਤਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਦੀ ਮੁਤੱਸਵੀ ਸੋਚ ਵਾਲੇ ਅਮਲ ਅਤੇ ਸਾਨੂੰ ਉਸ ਤਿਰੰਗੇ ਝੰਡੇ ਹੇਠ ਗੁਲਾਮ ਕਰਨ, ਜਿਸ ਵਿਚ ਸਿੱਖ ਕੌਮ ਦੀ ਨਾ ਤਾਂ ਕੋਈ ਨਿਸਾਨੀ ਹੈ ਅਤੇ ਨਾ ਹੀ ਇਸ ਵਿਚ ਸਾਡੇ ਸਤਿਕਾਰ ਮਾਣ ਨੂੰ ਕਾਇਮ ਰੱਖਿਆ ਹੈ, ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।  

Leave a Reply

Your email address will not be published. Required fields are marked *