ਇੰਡੀਅਨ ਹੁਕਮਰਾਨਾਂ ਵੱਲੋਂ ਚੀਨ ਨਾਲ ਮੁਕਾਰਤਾ ਨਾਲ ਬਣਾਈ ਨੀਤੀ ਅਤਿ ਨਿੰਦਣਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 24 ਮਾਰਚ ( ) “ਇੰਡੀਆ ਦੇ ਗੁਆਢੀ ਕਾਮਰੇਡ ਚੀਨ ਮੁਲਕ ਨੇ ਜੋ ਇੰਡੀਆ ਦੇ ਸਾਡੇ ਖ਼ਾਲਸਾ ਰਾਜ ਦਰਬਾਰ ਦੇ ਲੇਹ-ਲਦਾਖ ਦੇ 39000 ਸਕੇਅਰ ਵਰਗ ਕਿਲੋਮੀਟਰ ਖੇਤਰਫਲ ਲੰਮੇ ਸਮੇ ਤੋ ਆਪਣੇ ਅਧੀਨ ਕਬਜਾ ਕਰਕੇ ਰੱਖਿਆ ਹੋਇਆ ਹੈ ਅਤੇ ਇਸ ਤੋ ਇਲਾਵਾ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਖੇਤਰਫਲ ਹੋਰ ਆਪਣੇ ਕਬਜੇ ਵਿਚ ਲੈ ਲਿਆ ਹੈ । ਉਸ ਸੰਬੰਧੀ ਤਾਂ ਹੁਕਮਰਾਨ ਸਾਡੇ ਇਨ੍ਹਾਂ ਇਲਾਕਿਆ ਨੂੰ ਵਾਪਸ ਲੈਣ ਲਈ ਕੋਈ ਅਮਲ ਨਹੀ ਕਰ ਰਹੇ । ਲੇਕਿਨ ਜੋ ਚੀਨ ਦੀਆਂ ਬਣਾਈਆ 5 ਵਸਤਾਂ ਇੰਡੀਆ ਵਿਚ ਵਪਾਰ ਰਾਹੀ ਆ ਰਹੀਆ ਹਨ, ਉਨ੍ਹਾਂ ਉਤੇ ਭਾਰੀ ਟੈਕਸ ਲਗਾਕੇ ਇਥੋ ਦੇ ਬਸਿੰਦਿਆ ਨੂੰ ਇਹ ਪ੍ਰਾਪਤ ਹੋਣ ਵਾਲੀਆ 5 ਵਸਤਾਂ ਉਤੇ ਲਗਾਏ ਟੈਕਸ ਦੀ ਬਦੌਲਤ ਵਧੀਆ ਕੀਮਤਾਂ ਰਾਹੀ ਵੱਡਾ ਬੋਝ ਪਾਇਆ ਜਾ ਰਿਹਾ ਹੈ । ਜੋ ਕਿ ਇੰਡੀਆ ਦੀ ਚੀਨ ਪ੍ਰਤੀ ਨੀਤੀ ਨੂੰ ਅਸਫਲ ਹੋਣਾ ਪ੍ਰਤੱਖ ਕਰਦਾ ਹੈ । ਜੇਕਰ ਚੀਨ ਦੀਆਂ ਤਿਆਰ ਵਸਤਾਂ ਇੰਡੀਆ ਵਿਚ ਆ ਰਹੀਆ ਹਨ ਅਤੇ ਹੁਕਮਰਾਨ ਉਨ੍ਹਾਂ ਨੂੰ ਆਉਣ ਦੀ ਇਜਾਜਤ ਦੇ ਰਹੇ ਹਨ ਤਾਂ ਉਸ ਉਤੇ ਘੱਟ ਤੋ ਘੱਟ ਟੈਕਸ ਲਗਾਕੇ ਇਥੋ ਦੇ ਨਿਵਾਸੀਆ ਨੂੰ ਸਹੀ ਤੇ ਘੱਟ ਕੀਮਤਾਂ ਤੇ ਇਹ ਵਸਤਾਂ ਪ੍ਰਾਪਤ ਹੋਣੀਆ ਚਾਹੀਦੀਆ ਹਨ ਨਾ ਕਿ ਟੈਕਸਾਂ ਰਾਹੀ ਉਨ੍ਹਾਂ ਦੀ ਲੁੱਟ ਖਸੁੱਟ ਹੋਣ ਦੇ ਅਮਲ ਹੋਣੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਵੱਲੋ ਆਪਣੀਆ ਦਿਸ਼ਾਹੀਣ ਅਤੇ ਕੰਮਜੋਰ ਨੀਤੀਆ ਦੀ ਬਦੌਲਤ ਗੁਆਢੀ ਮੁਲਕ ਚੀਨ ਨਾਲ ਆਪਣੇ ਗੁਆਏ ਹੋਏ ਵੱਡੇ ਖੇਤਰਫ਼ਲ ਨੂੰ ਲੰਮੇ ਸਮੇ ਵਾਪਸ ਨਾ ਲੈਣ ਅਤੇ ਚੀਨੀ ਵਸਤਾਂ ਜੋ ਵਪਾਰ ਰਾਹੀ ਇੰਡੀਆ ਆ ਰਹੀਆ ਹਨ ਉਨ੍ਹਾਂ ਤੇ ਭਾਰੀ ਟੈਕਸ ਲਗਾਕੇ ਇੰਡੀਅਨ ਨਿਵਾਸੀਆ ਉਤੇ ਮਾਲੀ ਬੋਝ ਪਾਉਣ ਦੀ ਨੀਤੀ ਦੀ ਜੋਰਦਾਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਇੰਡੀਅਨ ਹੁਕਮਰਾਨ ਅਜਿਹੀਆ ਲੌੜੀਦੀਆ ਵਸਤਾਂ ਉਤੇ ਵੱਡਾ ਟੈਕਸ ਲਗਾ ਰਹੇ ਹਨ ਤਾਂ ਇੰਡੀਆ ਵਿਚ ਵੱਸਣ ਵਾਲੇ ਆਮ ਲੋਕ ਇਨ੍ਹਾਂ ਵਸਤਾਂ ਦੀ ਖਰੀਦ ਕਿਵੇ ਕਰ ਸਕਣਗੇ? ਕਿਉਕਿ ਉਨ੍ਹਾਂ ਦੀ ਮਾਲੀ ਹਾਲਤ ਤੇ ਸਾਧਨ ਐਨੇ ਨਹੀ ਕਿ ਉਹ ਟੈਕਸ ਲੱਗਣ ਉਪਰੰਤ ਇਨ੍ਹਾਂ ਆਉਣ ਵਾਲੀਆ ਵਸਤਾਂ ਦੀ ਖਰੀਦ ਕਰ ਸਕਣ । ਇਸ ਲਈ ਸਾਡਾ ਇਹ ਸੁਝਾਅ ਹੈ ਕਿ 56 ਇੰਚ ਦੀ ਚੌੜੀ ਛਾਤੀ ਦਾ ਦਾਅਵਾ ਕਰਨ ਵਾਲੀ ਮੋਦੀ ਹਕੂਮਤ ਪਹਿਲੇ ਸਾਡੇ ਖਾਲਸਾ ਰਾਜ ਭਾਗ ਦੇ ਅਧੀਨ ਆਉਣ ਵਾਲੇ ਲੇਹ ਲਦਾਖ, ਅਰੁਣਾਚਲ ਦੇ 39000 ਸਕੇਅਰ ਵਰਗ ਕਿਲੋਮੀਟਰ ਇਲਾਕਾ ਤੁਰੰਤ ਵਾਪਸ ਲਵੇ ਫਿਰ ਗੁਆਢੀ ਮੁਲਕ ਚੀਨ ਨਾਲ ਹਰ ਤਰ੍ਹਾਂ ਦੇ ਸੰਬੰਧਾਂ ਨੂੰ ਸਹੀ ਕਰਦੇ ਹੋਏ ਉਥੋ ਆਯਾਤ ਹੋ ਕੇ ਆਉਣ ਵਾਲੀਆ ਵਸਤਾਂ ਉਤੇ ਲਗਾਏ ਗਏ ਭਾਰੀ ਟੈਕਸ ਨੂੰ ਘੱਟ ਕਰਕੇ ਆਪਣੇ ਨਿਵਾਸੀਆ ਦੀ ਮਾਲੀ ਮਦਦ ਕਰੇ ਤਾਂ ਕਿ ਇਹ ਵਸਤਾਂ ਹਰ ਆਮ ਆਦਮੀ ਖਰੀਦਣ ਦੇ ਸਮਰੱਥ ਬਣ ਸਕੇ ਅਤੇ ਸਾਡੀਆ ਸਰਹੱਦਾਂ ਨਾਲ ਲੱਗਦੇ ਗੁਆਢੀ ਮੁਲਕਾਂ ਨਾਲ ਸੁਖਾਵੇ ਸੰਬੰਧ ਬਣੇ ਰਹਿਣ । ਅਜਿਹੀਆ ਵਸਤਾਂ ਤੇ ਉਤਪਾਦਾਂ ਦੇ ਅਦਾਨ-ਪ੍ਰਦਾਨ ਨਾਲ ਚੀਨ ਇੰਡੀਆ ਅਤੇ ਹੋਰ ਗੁਆਢੀ ਮੁਲਕਾਂ ਦੇ ਨਿਵਾਸੀਆ ਦੇ ਸਮਾਜਿਕ ਸੰਬੰਧ ਵੀ ਸਦੀਵੀ ਤੌਰ ਤੇ ਕਾਇਮ ਰਹਿ ਸਕਣ ।