ਜੋ ਫ਼ੌਜ ਦੇ ਕਰਨਲ ਨਾਲ ਹੋਏ ਜ਼ਬਰ ਉਪਰੰਤ ਫ਼ੌਜ ਅਤੇ ਫ਼ੌਜੀਆਂ ਵਿਚ ਪੈਦਾ ਹੋਈ ਅਸਤੁੰਸਟੀ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ : ਮਾਨ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਮਰੇ ਵਿਚ ਕੈਦ ਰੱਖਣਾ ਅਸਹਿ
ਫ਼ਤਹਿਗੜ੍ਹ ਸਾਹਿਬ, 24 ਮਾਰਚ ( ) “ਕਰਨਲ ਪੁਸਪਿੰਦਰ ਸਿੰਘ ਬਾਠ ਅਤੇ ਉਸਦੇ ਪੁੱਤਰ ਉਤੇ ਪਟਿਆਲਾ ਪੁਲਿਸ ਵੱਲੋ ਕੀਤੇ ਗਏ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਜ਼ਬਰ ਜੁਲਮ ਦੀ ਬਦੌਲਤ ਪੰਜਾਬ ਅਤੇ ਇੰਡੀਆ ਦੇ ਹੁਕਮਰਾਨਾਂ ਦੀ ਪੂਰੇ ਸੰਸਾਰ ਵਿਚ ਬਹੁਤ ਵੱਡੀ ਬਦਨਾਮੀ ਅਤੇ ਰਾਜ ਪ੍ਰਬੰਧ ਨੂੰ ਸਹੀ ਢੰਗ ਨਾਲ ਹੁਕਮਰਾਨਾਂ ਵੱਲੋ ਨਾ ਚਲਾਉਣ ਦੀ ਗੱਲ ਤੇਜ਼ੀ ਨਾਲ ਉੱਠ ਰਹੀ ਹੈ । ਇਸ ਜ਼ਬਰ ਦੀ ਬਦੌਲਤ ਪੂਰੀ ਇੰਡੀਅਨ ਫ਼ੌਜ ਅਤੇ ਸਾਬਕਾ ਹੇਠਲੇ ਰੈਕ ਦੇ ਸਿਪਾਹੀਆ ਤੇ ਹੋਰ ਅਹੁਦੇਦਾਰਾਂ ਵੱਲੋ ਸਮੁੱਚੇ ਪੰਜਾਬ ਦੇ ਜਿ਼ਲ੍ਹਿਆਂ ਵਿਚ ਸਮੂਹਿਕ ਰੂਪ ਵਿਚ ਵੱਡੇ ਰੋਸ ਪ੍ਰਦਰਸਨ ਹੋਣੇ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਫੌਜੀਆ ਵਿਚ ਇਸ ਗੰਭੀਰ ਵਿਸੇ ਉਤੇ ਵੱਡੀ ਬੇਚੈਨੀ ਤੇ ਅਸਤੁੰਸਟੀ ਫੈਲ ਚੁੱਕੀ ਹੈ ਜਿਸਦੇ ਨਤੀਜੇ ਕਦਾਚਿਤ ਇਥੋ ਦੀ ਕਾਨੂੰਨੀ ਵਿਵਸਥਾਂ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਸਹੀ ਰੱਖਣ ਵਿਚ ਸਹੀ ਸਾਬਤ ਨਹੀ ਹੋਣਗੇ । ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿਸੇ ਉਤੇ ਨਿਰਪੱਖਤਾ ਨਾਲ ਹੋਣ ਵਾਲੀ ਜਾਂਚ ਵਿਚ ਦੋਸ਼ੀ ਪਾਏ ਜਾਣ ਵਾਲੇ ਪੁਲਿਸ ਅਧਿਕਾਰੀਆ ਨੂੰ ਸਖਤ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੁਲਿਸ ਕਦੀ ਵੀ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈ ਸਕੇ ਅਜਿਹਾ ਪ੍ਰਬੰਧ ਜਿੰਮੇਵਾਰੀ ਤੇ ਸਖਤੀ ਨਾਲ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਪਟਿਆਲਾ ਸਹਿਰ ਵਿਚ ਇਕ ਮੌਜੂਦਾ ਫ਼ੌਜ ਦੇ ਕਰਨਲ ਅਤੇ ਉਸਦੇ ਪੁੱਤਰ ਨੂੰ ਬਿਨ੍ਹਾਂ ਕਿਸੇ ਕਸੂਰ ਦੇ ਬੇਰਹਿੰਮੀ ਨਾਲ ਕੁੱਟਮਾਰ ਕਰਕੇ ਜਖਮੀ ਕਰਨ ਅਤੇ ਉਨ੍ਹਾਂ ਦੀਆਂ ਦਸਤਾਰਾਂ ਦਾ ਅਪਮਾਨ ਕਰਨ ਦੀ ਕਾਰਵਾਈ ਉਤੇ ਫ਼ੌਜੀਆ ਵਿਚ ਪੈਦਾ ਹੋਣ ਵਾਲੇ ਰੋਸ ਦੇ ਨਤੀਜਿਆ ਤੋ ਪੰਜਾਬ ਅਤੇ ਸੈਟਰ ਦੀਆਂ ਸਰਕਾਰਾਂ ਨੂੰ ਖਬਰਦਾਰ ਕਰਦੇ ਹੋਏ ਅਤੇ ਅਜਿਹੇ ਗੈਰ ਕਾਨੂੰਨੀ ਕਾਰਵਾਈਆ ਕਰਨ ਵਾਲੇ ਤਾਨਾਸਾਹੀ ਸੋਚ ਦੇ ਮਾਲਕ ਪੁਲਿਸ ਅਧਿਕਾਰੀਆ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਫ਼ੌਜੀ ਅਫਸਰ ਨਾਲ ਹੋਏ ਜ਼ਬਰ ਦੀ ਗੱਲ ਤਾਂ ਇਕ ਪਾਸੇ ਰਹੀ ਦੂਸਰੇ ਪਾਸੇ ਬੀਤੇ 118 ਦਿਨਾਂ ਤੋ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਿਸ ਤਰ੍ਹਾਂ ਉਨ੍ਹਾਂ ਦੀਆ ਮੰਗਾਂ ਦੀ ਪੂਰਤੀ ਲਈ ਖਨੌਰੀ ਅਤੇ ਸੰਭੂ ਬਾਰਡਰ ਉਤੇ ਚੱਲ ਰਹੇ ਧਰਨਿਆ ਨੂੰ ਤਾਕਤ ਦੀ ਵਰਤੋ ਕਰਕੇ ਖਤਮ ਕੀਤਾ ਗਿਆ ਹੈ ਅਤੇ ਸ. ਡੱਲੇਵਾਲ ਨੂੰ ਇਕ ਕੈਦੀ ਦੀ ਤਰ੍ਹਾਂ ਹਸਪਤਾਲ ਦੇ ਕਮਰੇ ਵਿਚ ਰੱਖਿਆ ਗਿਆ ਹੈ, ਇਸ ਨਾਲ ਹਾਲਾਤ ਠੀਕ ਹੋਣ ਦੀ ਬਜਾਇ ਹੋਰ ਬਦਤਰ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਉਨ੍ਹਾਂ ਦੀ ਸਿਹਤ ਬਹੁਤ ਨਾਜੁਕ ਬਣੀ ਹੋਈ ਹੈ । ਕਿਸੇ ਸਮੇ ਵੀ ਕੋਈ ਅਣਹੋਣੀ ਗੱਲ ਵਾਪਰਣ ਤੇ ਜੋ ਹਾਲਾਤ ਪੈਦਾ ਹੋਣਗੇ, ਉਸ ਉਤੇ ਸਰਕਾਰਾਂ ਤੇ ਫ਼ੌਜ ਕੰਟਰੋਲ ਨਹੀ ਕਰ ਸਕਣਗੀਆ ਅਤੇ ਪੰਜਾਬ ਤੇ ਮੁਲਕ ਵਿਚ ਹਕੂਮਤੀ ਨਾਕਾਮੀਆ ਦੀ ਬਦੌਲਤ ਵੱਡੀ ਅਰਾਜਕਤਾ ਫੈਲ ਜਾਵੇਗੀ । ਇਸ ਲਈ ਬਿਹਤਰ ਹੋਵੇਗਾ ਕਿ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਕਿਸਾਨ ਮਜਦੂਰਾਂ ਦੀਆਂ ਮੰਗਾਂ ਪ੍ਰਤੀ ਆਪਣੀ ਹਊਮੈ ਭਰੀ ਜਿੱਦ ਦਾ ਤਿਆਗ ਕਰਕੇ ਉਨ੍ਹਾਂ ਦੀਆਂ ਫਸਲਾਂ ਦੀਆਂ ਕੀਮਤਾਂ ਸੰਬੰਧੀ ਅਤੇ ਉਨ੍ਹਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਸੰਬੰਧੀ ਜੋ ਮੰਗਾਂ ਰੱਖੀਆ ਗਈਆ ਹਨ ਉਨ੍ਹਾਂ ਨੂੰ ਤੁਰੰਤ ਮੰਨਕੇ ਕਿਸਾਨ ਮਜਦੂਰਾਂ ਵਿਚ ਪਾਏ ਜਾਣ ਵਾਲੇ ਵੱਡੇ ਰੋਸ ਨੂੰ ਸਾਤ ਕਰਕੇ ਹਾਲਾਤ ਨੂੰ ਸੁਖਾਵਾਂ ਬਣਾਇਆ ਜਾਵੇ । ਤਾਂ ਕਿ ਸਰਹੱਦੀ ਸੂਬੇ ਪੰਜਾਬ ਦੇ ਅਮਨ ਚੈਨ ਤੇ ਕਾਨੂੰਨੀ ਵਿਵਸਥਾਂ ਸਹੀ ਰਹਿ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬ ਸਰਕਾਰ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ ਫੜੇ ਸਾਥੀਆ ਨੂੰ ਬਾਇੱਜਤ ਰਿਹਾਅ ਕਰਕੇ ਕਿਸਾਨੀ ਮੰਗਾਂ ਨੂੰ ਪੂਰਨ ਕਰਕੇ ਵਿਗੜਦੇ ਹਾਲਾਤਾਂ ਨੂੰ ਸਥਿਰ ਰੱਖਣ ਵਿਚ ਜਿੰਮੇਵਾਰੀ ਨਿਭਾਏ ।