ਬੀਬੀ ਕਵਲਜੀਤ ਕੌਰ ਚੀਮਾਂ ਸਪਤਨੀ ਸ. ਰਣਜੀਤ ਸਿੰਘ ਚੀਮਾਂ ਦੇ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ 

ਫ਼ਤਹਿਗੜ੍ਹ ਸਾਹਿਬ, 22 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਅਤੇ ਦਾਸ ਨੂੰ ਇਸ ਗੱਲ ਦਾ ਗਹਿਰਾ ਦੁੱਖ ਪਹੁੰਚਿਆ ਹੈ ਕਿ ਬੀਬੀ ਕਵਲਜੀਤ ਕੌਰ ਚੀਮਾਂ ਸਪਤਨੀ ਸ. ਰਣਜੀਤ ਸਿੰਘ ਚੀਮਾਂ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸ. ਰਣਜੀਤ ਸਿੰਘ ਚੀਮਾਂ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਸ. ਰਣਜੀਤ ਸਿੰਘ ਚੀਮਾਂ ਫ਼ੌਜ ਵਿਚ 1974 ਤੋਂ ਲੈਕੇ 1992 ਤੱਕ 18 ਸਾਲ ਸੇਵਾ ਕਰਦੇ ਹਨ, ਉਨ੍ਹਾਂ ਦੀ ਗੈਰ-ਹਾਜਰੀ ਵਿਚ ਬੀਬੀ ਜੀ ਨੇ ਬਾਖੂਬੀ ਆਪਣੇ ਪਰਿਵਾਰ, ਬੱਚਿਆਂ ਦੀ ਪੂਰੀ ਤਨਦੇਹੀ ਨਾਲ ਜਿ਼ੰਮੇਵਾਰੀ ਨੂੰ ਪੂਰਨ ਕੀਤਾ ਅਤੇ ਜਦੋਂ ਸ. ਚੀਮਾਂ ਪਾਰਟੀ ਦੇ ਬਤੌਰ ਦਫ਼ਤਰ ਸਕੱਤਰ ਦੀ ਲੰਮਾਂ ਸਮਾਂ ਸੇਵਾ ਕਰਦੇ ਰਹੇ ਹਨ, ਉਸ ਸਮੇਂ ਵੀ ਉਨ੍ਹਾਂ ਨੂੰ ਆਪਣੀਆ ਪਾਰਟੀ ਜਿ਼ੰਮੇਵਾਰੀਆ ਨੂੰ ਪੂਰਨ ਕਰਨ ਲਈ ਹਰ ਪੱਖੋ ਸਹਿਯੋਗ ਕਰਦੇ ਹੋਏ ਪੰਥ ਦੀ ਸੇਵਾ ਕਰਨ ਲਈ ਉਤਸਾਹਿਤ ਕਰਦੇ ਰਹੇ ਹਨ । ਬੀਬੀ ਜੀ ਬਹੁਤ ਹੀ ਧਾਰਮਿਕ, ਸਮਾਜਿਕ ਅਤੇ ਮਨੁੱਖਤਾ ਦੀ ਖੁਸ਼ੀ-ਖੁਸ਼ੀ ਸੇਵਾ ਕਰਨ ਵਾਲੇ ਵਿਚਾਰਾਂ ਦੇ ਧਾਰਨੀ ਸਨ । ਜਿਸ ਨਾਲ ਸਾਡੀ ਪਾਰਟੀ ਨੂੰ ਵੀ ਵੱਡਾ ਘਾਟਾ ਪਿਆ ਹੈ । ਅਸੀਂ ਇਸ ਦੁੱਖ ਦੀ ਘੜੀ ਵਿਚ ਚੀਮਾਂ ਪਰਿਵਾਰ ਨਾਲ ਹਮਦਰਦੀ ਕਰਦੇ ਹੋਏ ਗੁਰੂ ਚਰਨਾਂ ਵਿਚ ਵਿਛੜੀ ਪਵਿੱਤਰ ਨੇਕ ਆਤਮਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਚੀਮਾਂ ਪਰਿਵਾਰ, ਸੰਬੰਧੀਆਂ, ਦੋਸਤਾਂ-ਮਿੱਤਰਾਂ ਅਤੇ ਪਾਰਟੀ ਦੇ ਮੈਬਰਾਂ ਨੂੰ ਗੁਰੂ ਸਾਹਿਬ ਦੇ ਭਾਣੇ ਵਿਚ ਵਿਚਰਣ ਲਈ ਅਰਜੋਈ ਕਰਦੇ ਹੋਏ ਸ਼ਕਤੀ ਬਖਸਣ ਦੀ ਪ੍ਰਾਥਨਾ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਜਥੇਬੰਦੀ ਨੇ ਬੀਬੀ ਕਵਲਜੀਤ ਕੌਰ ਚੀਮਾਂ ਦੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਣ ਅਤੇ ਚੀਮਾਂ ਪਰਿਵਾਰ ਨੂੰ ਪਏ ਵੱਡੇ ਘਾਟੇ ਦੇ ਸਮੇਂ ਇਸ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਇਸ ਸਮੂਹਿਕ ਅਰਦਾਸ ਕਰਨ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਕੁਲਦੀਪ ਸਿੰਘ ਪਹਿਲਵਾਨ ਅਗਜੈਕਟਿਵ ਮੈਬਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਲਖਵੀਰ ਸਿੰਘ ਦਫਤਰ ਸਕੱਤਰ, ਰਣਜੀਤ ਸਿੰਘ ਸਕੱਤਰ, ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਸ਼ਾਮਿਲ ਸਨ । ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਆਉਣ ਵਾਲੇ ਕੱਲ੍ਹ ਮਿਤੀ 23 ਮਾਰਚ ਨੂੰ ਸ਼ਾਮੀ 4 ਵਜੇ ਸ. ਰਣਜੀਤ ਸਿੰਘ ਚੀਮਾਂ ਦੇ ਪਿੰਡ ਗੁਣੀਆ ਮਾਜਰੀ ਵਿਖੇ ਹੋਵੇਗਾ ਅਤੇ ਫੁੱਲਾਂ ਦੀ ਰਸਮ ਕੀਰਤਪੁਰ ਸਾਹਿਬ ਵਿਖੇ 24 ਮਾਰਚ ਨੂੰ ਹੋਵੇਗੀ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ 29 ਮਾਰਚ ਨੂੰ ਦੀਵਾਨ ਟੋਡਰਮੱਲ ਹਾਲ ਫਤਹਿਗੜ੍ਹ ਸਾਹਿਬ ਵਿਖੇ 12 ਤੋ 1 ਵਜੇ ਤੱਕ ਹੋਣਗੇ ।

Leave a Reply

Your email address will not be published. Required fields are marked *