ਸਮੁੱਚੇ ਪੰਜਾਬੀ, ਪੰਜਾਬ ਸੂਬੇ ਦੀ ਬਿਹਤਰੀ ਲਈ ‘ਬਾਲਟੀ’ ਚੋਣ ਨਿਸ਼ਾਨ ਉਤੇ ਮੋਹਰਾ ਲਗਾਉਣ ਦੇ ਫਰਜ ਅਦਾ ਕਰਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 31 ਮਈ ( ) “ਜੇਕਰ ਪੰਜਾਬ ਦੇ ਸੂਝਵਾਨ ਵੋਟਰ ਅਤੇ ਨਿਵਾਸੀ ਇਹ ਚਾਹੁੰਦੇ ਹਨ ਕਿ ਸੈਂਟਰ ਦੇ ਹੁਕਮਰਾਨਾਂ ਵੱਲੋਂ ਪੰਜਾਬ ਸੂਬੇ ਨੂੰ ਵਾਰ-ਵਾਰ ਪ੍ਰਯੋਗਸਾਲਾਂ ਬਣਾਕੇ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਪੈਦਾ ਕਰਕੇ ਜੋ ਪਾਰਟੀਆਂ ਤੇ ਆਗੂ ਪੰਜਾਬੀਆਂ, ਸਿੱਖ ਕੌਮ ਅਤੇ ਸੂਬੇ ਦਾ ਨੁਕਸਾਨ ਕਰਦੇ ਆ ਰਹੇ ਹਨ ਅਤੇ ਸਾਡੇ ਇਸ ਸੂਬੇ ਨੂੰ ਆਪਣੀਆ ਦੈਂਤ-ਮੁਲੀਨ ਆਤਮਾਵਾ ਤੋ ਦੂਰ ਰੱਖਿਆ ਜਾਵੇ ਅਤੇ ਇਥੇ ਸਥਾਈ ਤੌਰ ਤੇ ਅਮਨ ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਕਾਇਮ ਹੋਵੇ ਤਾਂ ਹਰ ਪੰਜਾਬੀ ਦਾ ਇਹ ਪਰਮ-ਧਰਮ ਫਰਜ ਬਣ ਜਾਂਦਾ ਹੈ ਕਿ ਉਹ ਆਉਣ ਵਾਲੇ ਕੱਲ੍ਹ ਵੋਟਾਂ ਦੇ ਦਿਨ ਆਪੋ ਆਪਣੇ ਵੋਟ ਹੱਕ ਦਾ ਨਿਰਪੱਖਤਾ ਤੇ ਨਿਰਭੈਤਾ ਨਾਲ ਵਰਤੋ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ 12 ਹਲਕਿਆ ਦੇ ਉਮੀਦਵਾਰਾਂ ਦੇ ਚੋਣ ਨਿਸ਼ਾਨ ‘ਬਾਲਟੀ’ ਉਤੇ ਅਤੇ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਨਿਸ਼ਾਨ ਮਾਈਕ ਉਤੇ ਮੋਹਰਾ ਲਗਾਕੇ ਆਪਣੇ ਪੰਜਾਬ ਪ੍ਰਤੀ ਫਰਜਾਂ ਦੀ ਦ੍ਰਿੜਤਾ ਨਾਲ ਪੂਰਤੀ ਕਰਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 01 ਜੂਨ ਦੇ ਵੋਟਾਂ ਵਾਲੇ ਦਿਨ ਸਮੁੱਚੇ ਪੰਜਾਬੀਆਂ ਨੂੰ ਹਰ ਤਰ੍ਹਾਂ ਦੀਆਂ ਸਮਾਜਿਕ, ਧਾਰਮਿਕ ਵਲਗਣਾਂ ਤੋ ਉਪਰ ਉੱਠਕੇ ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਬਿਹਤਰੀ ਲਈ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਸੰਘਰਸ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ ਵੱਖ-ਵੱਖ ਹਲਕਿਆ ਅਤੇ ਚੰਡੀਗੜ੍ਹ ਯੂ.ਟੀ ਤੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਜਿਨ੍ਹਾਂ ਸਭਨਾਂ ਦਾ ਚੋਣ ਨਿਸ਼ਾਨ ‘ਬਾਲਟੀ’ ਹੈ, ਉਤੇ ਮੋਹਰਾ ਲਗਾਉਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਅਮਲ ਕਰਕੇ ਹੀ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਪੰਜਾਬ ਦੀ ਪਵਿੱਤਰ ਧਰਤੀ ਵਿਚ ਦਾਖਲ ਹੋ ਚੁੱਕੀਆ ਦੈਂਤ ਆਤਮਾਵਾ ਤੋ ਇਸ ਸੂਬੇ ਨੂੰ ਦੂਰ ਕਰ ਸਕਦੀਆਂ ਹਨ । ਉਨ੍ਹਾਂ ਕਿਹਾ ਕਿ ਜਦੋ ਹੁਣ 2024 ਦੀਆਂ ਪਾਰਲੀਮੈਟ ਚੋਣਾਂ ਵਿਚ ਸਮੁੱਚੇ ਮੁਲਕ ਨਿਵਾਸੀਆ ਨੇ ਕੱਟੜਵਾਦੀ ਫਿਰਕੂ ਸੋਚ ਵਾਲੀ ਜਮਾਤ ਬੀਜੇਪੀ ਤੇ ਇਥੋ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਵੋਟਾਂ ਰਾਹੀ ਨਕਾਰਣ ਦੇ ਉਦਮ ਕੀਤੇ ਹਨ ਤਾਂ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਥੇ ਲਹੂ ਲੁਹਾਣ ਕਰਵਾਉਣ ਵਾਲੀਆ ਸਭ ਫਿਰਕੂ ਜਮਾਤਾਂ ਬੀਜੇਪੀ, ਕਾਂਗਰਸ ਤੇ ਇਨ੍ਹਾਂ ਦੀ ਭਾਈਵਾਲ ਬਾਦਲ ਦਲੀਆ ਅਤੇ ਬੀਤੇ ਡੇਢ ਸਾਲ ਤੋ ਅਸਫਲ ਸਾਬਤ ਹੋਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇ ਕੇ, ਦਲ ਬਦਲੂਆ ਨੂੰ ਸਬਕ ਸਿਖਾਉਣ ਹਿੱਤ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਵੱਲੋ ਖੜ੍ਹੇ ਕੀਤੇ ਗਏ ਸਭ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉੱਦਮ ਕਰਨ ਤਾਂ ਜੋ ਹੁਕਮਰਾਨਾਂ ਦੀਆਂ ਜਾਬਰ ਨੀਤੀਆ ਤੇ ਪਾਰਟੀਆਂ ਨੂੰ ਉਹ ਸਮੂਹਿਕ ਤੌਰ ਤੇ ਹਾਰ ਦੇਣ ਦੇ ਫਰਜ ਅਦਾ ਕਰ ਸਕਣ ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਰ ਸੱਚਾ ਪੰਜਾਬੀ ਸਭ ਤਰ੍ਹਾਂ ਦੇ ਸਮਾਜਿਕ, ਧਾਰਮਿਕ ਆਦਿ ਵਖਰੇਵਿਆ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੀਆਂ ਵਲਗਣਾਂ ਤੋ ਉਪਰ ਉੱਠਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ ਉੱਚੇ-ਸੁੱਚੇ ਇਖਲਾਕ ਵਾਲੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀ ਛੱਡਣਗੇ । ਤਾਂ ਜੋ ਸਰਹੱਦੀ ਸੂਬੇ ਪੰਜਾਬ ਦੀ ਹਰ ਖੇਤਰ ਵਿਚ ਤਰੱਕੀ ਹੋ ਸਕੇ । ਹਰ ਪੰਜਾਬੀ ਮਾਲੀ ਤੇ ਇਖਲਾਕੀ ਤੌਰ ਤੇ ਮਜਬੂਤ ਹੋ ਸਕੇ । ਕਿਸੇ ਵੀ ਮਾਂ ਦੇ ਪੁੱਤ, ਭੈਣ ਦੇ ਭਰਾ, ਪਤਨੀ ਦਾ ਸੁਹਾਗ ਨੂੰ ਬੇਰੁਜਗਾਰੀ ਦੀ ਮਜਬੂਰ ਹੋ ਕੇ ਆਪਣੀ ਵਤਨ ਦੀ ਮਿੱਟੀ ਤੋ ਅਲੱਗ ਹੋ ਕੇ ਦੂਜੇ ਮੁਲਕਾਂ ਵਿਚ ਆਪਣੀ ਜਵਾਨੀ ਰੋਲਣ ਲਈ ਮਜਬੂਰ ਨਾ ਹੋਣਾ ਪਵੇ । ਅਜਿਹਾ ਪ੍ਰਬੰਧ ਕਰਕੇ ਹੀ ਅਸੀ ਇਥੇ ਹਲੀਮੀ ਰਾਜ ਦੀ ਪ੍ਰਤੱਖ ਮਿਸਾਲ ਕਾਇਮ ਕਰ ਸਕਾਂਗੇ ਅਤੇ ਇਥੇ ਸਦਾ ਲਈ ਅਮਨ ਚੈਨ ਤੇ ਜਮਹੂਰੀਅਤ ਦੀ ਬੰਸਰੀ ਵਜਾਉਣ ਵਿਚ ਯੋਗਦਾਨ ਪਾ ਸਕਾਂਗੇ ।