ਨਵਾਬ ਮਲੇਰਕੋਟਲਾ ਦੀ 8ਵੀਂ ਪੀੜ੍ਹੀ ਦੀ ਬੇਂਗਮ ਮੁਨਾਵਰ ਉਲ ਨਿਸ਼ਾ ਦੇ ਅਕਾਲ ਚਲਾਣੇ ‘ਤੇ ਸ. ਸਿਮਰਨਜੀਤ ਸਿੰਘ ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ ( ) “ਨਵਾਬ ਮਲੇਰਕੋਟਲਾ ਅਤੇ ਸ਼ਹਿਰ ਮਲੇਰਕੋਟਲਾ ਨਾਲ ਸਿੱਖ ਕੌਮ ਦਾ ਇਕ ਬਹੁਤ ਸਹਿਜ ਭਰਿਆ ਇਤਿਹਾਸਿਕ ਰਿਸਤਾ ਸਦੀਆ ਤੋ ਚੱਲਦਾ ਆ ਰਿਹਾ ਹੈ । ਕਿਉਂਕਿ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੇ ਸਾਹਿਬਜਾਦਿਆ ਉਤੇ ਉਸ ਸਮੇ ਦੇ ਹੁਕਮਰਾਨ ਵਜੀਰ ਖਾਂ ਵੱਲੋਂ ਜ਼ਬਰ ਜੁਲਮ ਕਰਨ ਅਤੇ ਉਨ੍ਹਾਂ ਉਤੇ ਅਣਮਨੁੱਖੀ ਢੰਗ ਨਾਲ ਵਿਵਹਾਰ ਕਰਨ ਨੂੰ ਇਸਲਾਮ ਦੇ ਅਸੂਲਾਂ ਦੇ ਵਿਰੁੱਧ ਕਰਾਰ ਦਿੰਦੇ ਹੋਏ ਵਜੀਰ ਖਾਂ ਨੂੰ ਅਜਿਹਾ ਕਰਨ ਤੋ ਵਰਜਿਆ ਸੀ । ਬੇਸੱਕ ਵਜੀਰ ਖਾਂ ਨੇ ਆਪਣੇ ਕੱਟੜਪੂਣੇ ਵਿਚ ਸਾਹਿਬਜਾਦਿਆ ਨਾਲ ਜ਼ਬਰ ਜੁਲਮ ਕੀਤਾ, ਲੇਕਿਨ ਜੋ ਇਨਸਾਨੀਅਤ, ਮਨੁੱਖਤਾ ਪੱਖੀ ਜਿੰਮੇਵਾਰੀ ਸ਼ੇਰ ਮੁਹੰਮਦ ਖਾਨ ਨੇ ਸਾਹਿਬਜਾਦਿਆ ਪ੍ਰਤੀ ਨਿਭਾਈ, ਉਸ ਨੂੰ ਸਿੱਖ ਕੌਮ ਕਦੇ ਵੀ ਵਿਸਾਰ ਨਹੀ ਸਕਦੀ । ਉਸ ਸਮੇ ਤੋ ਹੀ ਸਾਡਾ ਕੌਮੀ ਰਿਸਤਾ ਮਲੇਰਕੋਟਲਾ ਤੇ ਮਲੇਰਕੋਟਲੇ ਨਵਾਬ ਨਾਲ ਡੂੰਘੀਆਂ ਤੰਦਾਂ ਰਾਹੀ ਪੀੜਿਆ ਹੋਇਆ ਹੈ ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ । ਉਸ ਨਵਾਬ ਮਲੇਰਕੋਟਲਾ ਦੀ 8ਵੀਂ ਪੀੜ੍ਹੀ ਦੇ ਨਵਾਬ ਇਫਤਿਖਾਰ ਅਲੀ ਖਾਨ ਦੇ ਸਤਿਕਾਰਯੋਗ ਬੇਂਗਮ ਮੁਨਾਵਰ ਉਲ ਨਿਸ਼ਾ ਜੋ 102 ਸਾਲ ਦੀ ਲੰਮੀ ਉਮਰ ਦੇ ਸਨ, ਉਹ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਵਿਚ ਉਸ ਅਕਾਲ ਪੁਰਖ ਵੱਲੋ ਮਿਲੇ ਸਵਾਸਾਂ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਨਿਵਾਜੇ ਹਨ ਜਿਸ ਨਾਲ ਉਸ ਮਹਾਨ ਨਵਾਬ ਮਲੇਰਕੋਟਲੇ ਦੀ 8ਵੀਂ ਪੀੜ੍ਹੀ ਤੇ ਆਖਰੀ ਨਵਾਬਸਾਹੀ ਦੀ ਇਨਸਾਨੀ ਰੂਪ ਵਿਚ ਉਪਰੋਕਤ ਬੀਬੀ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ । ਅਸੀ ਇਸ ਦੁੱਖ ਦੀ ਘੜੀ ਵਿਚ ਉਸ ਨਵਾਬ ਪਰਿਵਾਰ, ਮੁਸਲਿਮ ਕੌਮ, ਉਚੇਚੇ ਤੌਰ ਤੇ ਮਲੇਰਕੋਟਲੇ ਦੇ ਆਪਣੇ ਮੁਸਲਿਮ ਭਰਾਵਾਂ ਤੇ ਉਸ ਨਵਾਬ ਦੇ ਖਾਨਦਾਨ ਨਾਲ ਦੁੱਖ ਤੇ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀ ਪਵਿੱਤਰ ਨੇਕ ਆਤਮਾ ਦੀ ਸ਼ਾਂਤੀ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਿਛੜੀ ਬਜੁਰਗ ਨੇਕ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਅਤੇ ਸਮੁੱਚੇ ਨਵਾਬ ਮਲੇਰਕੋਟਲਾ ਖਾਨਦਾਨ ਦੇ ਪਰਿਵਾਰਿਕ ਮੈਬਰਾਂ, ਸਮੁੱਚੀ ਮੁਸਲਿਮ ਕੌਮ, ਰਿਸਤੇਦਾਰ, ਸੰਬੰਧੀਆਂ ਸਾਨੂੰ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਅਹੁਦੇਦਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਹਰਦੇਵ ਸਿੰਘ ਪੱਪੂ ਪ੍ਰਧਾਨ ਮਲੇਰਕੋਟਲਾ, ਬਹਾਦਰ ਸਿੰਘ ਭਸੌੜ, ਹਰਜੀਤ ਸਿੰਘ ਸਜੂਮਾ, ਗੁਰਨੈਬ ਸਿੰਘ ਰਾਮਪੁਰਾ, ਲਖਵੀਰ ਸਿੰਘ, ਲਲਿਤ ਮੋਹਨ ਸਿੰਘ ਆਦਿ ਆਗੂਆਂ ਨੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ ।

Leave a Reply

Your email address will not be published. Required fields are marked *