ਸਿਰਸੇਵਾਲੇ ਸਾਧ ਨੂੰ ਰਿਹਾਅ ਕਰਨ ਸਮੇਂ ਅਸੀਂ ਕਿਹਾ ਸੀ ਕਿ ਵੋਟਾਂ ਬੀਜੇਪੀ-ਬਾਦਲ ਦਲ ਨੂੰ ਪਵਾਏਗਾ, ਦਾ ਸੱਚ ਸਾਹਮਣੇ ਆਇਆ : ਮਾਨ

ਦਮਦਮੀ ਟਕਸਾਲ ਦੇ ਮੁੱਖੀ ਜਿਨ੍ਹਾਂ ਨੇ ਬਾਦਲ-ਬੀਐਸਪੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ, ਸਿੱਖ ਕੌਮ ਹੁਣ ਦੱਸੇ ਇਨ੍ਹਾਂ ਦਾ ਕੀ ਕਰਨਾ ਹੈ ?

ਫ਼ਤਹਿਗੜ੍ਹ ਸਾਹਿਬ, 20 ਫਰਵਰੀ (        ) “ਜਦੋਂ ਸੌਦਾ ਸਾਧ ਨੂੰ ਹਰਿਆਣੇ ਸੁਨਾਰੀਆ ਜੇਲ੍ਹ ਵਿਚੋਂ ਪੈਰੋਲ ਤੇ ਰਿਹਾਅ ਕੀਤਾ ਗਿਆ ਸੀ, ਤਾਂ ਅਸੀਂ ਕਿਹਾ ਸੀ ਕਿ ਇਹ ਰਿਹਾਈ ਵੋਟ ਸਿਆਸਤ ਦੇ ਹਿੱਸੇ ਦੀ ਕੜੀ ਹੈ ਅਤੇ ਹੁਣ ਇਹ ਸਿਰਸੇਵਾਲਾ ਗੁਰਮੀਤ ਰਾਮ ਰਹੀਮ ਬੀਜੇਪੀ ਤੇ ਬਾਦਲ ਨੂੰ ਵੋਟਾਂ ਪਵਾਏਗਾ । ਬੀਤੇ ਦਿਨੀਂ ਸਿਰਸੇ ਡੇਰੇ ਵੱਲੋ ਬੀਜੇਪੀ ਅਤੇ ਬਾਦਲ ਦਲੀਆ ਨੂੰ ਵੋਟਾਂ ਪਾਉਣ ਦੀ ਕੀਤੀ ਗਈ ਅਪੀਲ ਨੇ ਉਸ ਸੱਚ ਨੂੰ ਸਹੀ ਸਾਬਤ ਕੀਤਾ । ਦੂਸਰੇ ਪਾਸੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂੰਮਾ ਅਤੇ ਸੰਤ-ਸਮਾਜ ਨੇ ਵੀ ਬਾਦਲ-ਬੀਐਸਪੀ ਨੂੰ ਵੋਟਾਂ ਪਵਾਉਣ ਲਈ ਇਸਤਿਹਾਰਬਾਜੀ ਕਰਦੇ ਹੋਏ ਉਨ੍ਹਾਂ ਲੋਕਾਂ ਨੇ ਮਦਦ ਕਰਨ ਦੀ ਗੁਸਤਾਖੀ ਕੀਤੀ ਹੈ, ਜਿਨ੍ਹਾਂ ਨੇ ਗੁਰਮੀਤ ਰਾਮ ਰਹੀਮ ਨਾਲ ਰਲਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਾਜਸੀ ਢੰਗ ਨਾਲ ਬੇਅਦਬੀਆਂ ਕਰਵਾਈਆ, ਦੋ ਸਿੱਖ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਚਲਵਾਕੇ ਸ਼ਹੀਦ ਕਰਵਾਇਆ, ਜਿਨ੍ਹਾਂ ਲੋਕਾਂ ਨੇ ਬੀਜੇਪੀ ਨਾਲ ਰਲਕੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਬੀਤੇ 11 ਸਾਲਾਂ ਤੋਂ ਚੋਣਾਂ ਨਹੀਂ ਹੋਣ ਦਿੱਤੀਆ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਲਾਪਤਾ ਕਰਵਾਏ, ਜਿਨ੍ਹਾਂ ਨੇ ਸ੍ਰੀ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਊੜ੍ਹੀ ਨੂੰ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲਿਆ ਰਾਹੀ ਢਹਿ-ਢੇਰੀ ਕਰਵਾਉਣ ਦੀ ਕੋਸਿ਼ਸ਼ ਕੀਤੀ ਸੀ, ਜਿਨ੍ਹਾਂ ਨੇ ਮਰਹੂਮ ਇੰਦਰਾ ਗਾਂਧੀ ਨਾਲ ਸਾਜਿਸ ਰਚਕੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੂੰ ਸ਼ਹੀਦ ਕਰਵਾਉਣ ਦੀ ਸਾਜਿਸ ਦਾ ਹਿੱਸਾ ਬਣੇ । ਹੁਣ ਸਿੱਖ ਕੌਮ ਸਾਨੂੰ ਦੱਸੇ ਕਿ ਬਾਬਾ ਹਰਨਾਮ ਸਿੰਘ ਧੂੰਮਾ ਅਤੇ ਸੰਤ-ਸਮਾਜ ਗੁਰੂ ਦੇ ਨਾਲ ਹਨ ਜਾਂ ਗੁਰੂ ਦੀ ਬੇਅਦਬੀ ਕਰਨ ਅਤੇ ਸਿੱਖਾਂ ਦਾ ਕਤਲੇਆਮ ਕਰਨ ਵਾਲਿਆ ਨਾਲ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੇਰਾ ਸਿਰਸੇ ਵੱਲੋ ਬੀਜੇਪੀ ਅਤੇ ਬਾਦਲ ਦਲੀਆ ਦੀ ਮਦਦ ਕਰਨ ਅਤੇ ਸੰਤ ਸਮਾਜ-ਦਮਦਮੀ ਟਕਸਾਲ ਵੱਲੋਂ ਖ਼ਾਲਸਾ ਪੰਥ ਵਿਰੋਧੀ ਕਾਰਵਾਈਆ ਕਰਨ ਵਾਲੇ ਬਾਦਲ ਦਲੀਆ ਨੂੰ ਅੱਜ ਪਈਆ ਵੋਟਾਂ ਵਿਚ ਇਨ੍ਹਾਂ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਦੀ ਪਿੱਠ ਪੂਰਨ ਅਤੇ ਉਨ੍ਹਾਂ ਵੱਲੋ ਰਚੀਆ ਜਾ ਰਹੀਆ ਸਾਜਿਸਾਂ ਵਿਚ ਇਨ੍ਹਾਂ ਵੱਲੋਂ ਭਾਈਵਾਲ ਬਣਨ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ, ਦਮਦਮੀ ਟਕਸਾਲ ਅਤੇ ਸੰਤ-ਸਮਾਜ ਨੂੰ ਖਾਲਸਾ ਪੰਥ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਤੱਕ ਸਿੱਖ ਕੌਮ ਆਪਣੇ ਵਿਚ ਵਿਚਰ ਰਹੇ ਉਨ੍ਹਾਂ ਲੋਕਾਂ ਨੂੰ ਨਹੀਂ ਪਹਿਚਾਣਦੀ, ਜਿਨ੍ਹਾਂ ਨੇ ਬੀਤੇ ਸਮੇ ਵਿਚ ਸੈਂਟਰ ਦੇ ਪੰਜਾਬ ਵਿਰੋਧੀ ਹੁਕਮਰਾਨਾਂ ਨੂੰ ਸਹਿਯੋਗ ਕੀਤਾ ਅਤੇ ਕਰਦੇ ਆ ਰਹੇ ਹਨ ਅਤੇ ਜੋ ਅਕਸਰ ਹੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਸਾਜਿ਼ਸਾਂ ਦਾ ਨਿਰੰਤਰ ਹਿੱਸਾ ਬਣਦੇ ਆ ਰਹੇ ਹਨ, ਉਦੋ ਤੱਕ ਮੁਤੱਸਵੀ ਹੁਕਮਰਾਨ ਅਜਿਹੀ ਲੀਡਰਸਿ਼ਪ ਰਾਹੀ ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਨੁਕਸਾਨ ਕਰਦੀ ਰਹੇਗੀ ਅਤੇ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਹੋਂਦ ਨੂੰ ਖਤਰਾਂ ਬਣੀ ਰਹੇਗੀ । ਇਸ ਲਈ ਪੰਜਾਬ ਪ੍ਰਤੀ ਡੂੰਘਾਂ ਦਰਦ ਰੱਖਣ ਵਾਲੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਾਡੀ ਇਹ ਸੰਜ਼ੀਦਾ ਅਪੀਲ ਹੈ ਕਿ ਉਹ ਲੰਮੇ ਸਮੇ ਤੋਂ ਸਿਆਸੀ ਤਾਕਤਾਂ ਦੀ ਦੁਰਵਰਤੋ ਕਰਕੇ ਨੁਕਸਾਨ ਕਰਦੇ ਆ ਰਹੇ ਬਾਦਲ ਦਲੀਆ, ਬਲਾਤਕਾਰੀ ਅਤੇ ਕਾਤਲ ਸਿਰਸੇਵਾਲਾ ਸਾਧ ਤੇ ਸੈਟਰ ਦੀਆਂ ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਵਰਗੀਆਂ ਜਾਲਮ ਜਮਾਤਾਂ ਤੋਂ ਦੂਰੀ ਬਣਾਕੇ ਪੰਜਾਬ ਸੂਬੇ ਅਤੇ ਕੌਮ ਦੀ ਬਿਹਤਰੀ ਲਈ ਇਕੱਤਰ ਹੋਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋਂ ਮਿੱਥੇ ਆਜਾਦੀ ਦੇ ਨਿਸ਼ਾਨੇ ਉਤੇ ਸੰਜ਼ੀਦਗੀ ਅਤੇ ਦ੍ਰਿੜਤਾਂ ਨਾਲ ਸੰਘਰਸ਼ ਵਿਚ ਯੋਗਦਾਨ ਪਾਕੇ ਹੀ ਪੰਜਾਬ ਸੂਬੇ ਤੇ ਸਿੱਖ ਕੌਮ ਨੂੰ ਅਜਿਹੀਆ ਤਾਕਤਾਂ ਦੇ ਖਤਰਨਾਕ ਅਮਲਾਂ ਅਤੇ ਸਾਜਿਸਾਂ ਤੋ ਦੂਰ ਰੱਖ ਸਕਦੇ ਹਨ । ਇਸ ਲਈ ਅਜੋਕੇ ਸਮੇ ਦੀ ਇਹ ਸੰਜ਼ੀਦਾ ਮੰਗ ਹੈ ਕਿ ਅਜਿਹੀਆ ਪੰਥ ਵਿਰੋਧੀ ਤਾਕਤਾਂ ਤੋਂ ਸਿੱਖ ਕੌਮ ਪੂਰਨ ਰੂਪ ਵਿਚ ਨਿਖੇੜਾ ਕਰਕੇ ਆਪਣੀ ਮੰਜਿਲ ਵੱਲ ਅੱਗੇ ਵੱਧੇ ।

Leave a Reply

Your email address will not be published. Required fields are marked *