ਸੰਗਰੂਰ ਵਿਚ ਜਾਂ ਕਿਸੇ ਹੋਰ ਸਥਾਂਨ ਉਤੇ ਮੁੱਖ ਮੰਤਰੀ ਪੰਜਾਬ ਵੱਡਾ ਫੂਡ ਪ੍ਰੋਸੈਸਿੰਗ ਪਲਾਂਟ (ਹੱਬ) ਕਾਇਮ ਕਰਨ ਦੀ ਜਿੰਮੇਵਾਰੀ ਨਿਭਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 29 ਜੂਨ ( ) “ਕਿਉਂਕਿ ਪੰਜਾਬ ਦੇ ਕਿਸਾਨ, ਖੇਤ-ਮਜਦੂਰਾਂ ਵੱਲੋ ਵੱਡੇ ਪੱਧਰ ਉਤੇ ਟਮਾਟਰ, ਮਟਰ, ਸਿਮਲਾ ਮਿਰਚ, ਗਾਜਰ ਆਦਿ ਸਬਜੀਆਂ ਦੀ ਵੱਡੀ ਪੈਦਾਵਾਰ ਕੀਤੀ ਜਾਂਦੀ ਹੈ । ਜੋ ਕਿ ਇਹ ਸਬਜੀਆਂ ਫੂਡ ਪ੍ਰੋਸੈਸਿੰਗ ਲਈ ਲੋੜੀਦੀਆਂ ਹਨ । ਜੋ ਟਮਾਟਰ ਦੀ ਫ਼ਸਲ ਦੀ ਇਸ ਸਮੇ ਪੰਜਾਬ ਵਿਚ ਕਿਸਾਨ ਨੂੰ ਬਣਦੀ ਕੀਮਤ ਨਾ ਦੇ ਕੇ ਬੇਕਦਰੀ ਹੋ ਰਹੀ ਹੈ । ਇਸਦੀ ਵਜਹ ਇਹ ਹੈ ਕਿ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਜਾਂ ਸੈਟਰ ਵਿਚ ਪੰਜਾਬ ਤਰਫੋ ਬਣਨ ਵਾਲੇ ਵਜੀਰਾਂ ਨੇ ਪੰਜਾਬ ਸੂਬੇ ਵਿਚ ਵੱਡੇ ਪੱਧਰ ਤੇ ਕੋਈ ਫੂਡ ਪ੍ਰੋਸੈਸਿੰਗ ਪਲਾਟ ਲਗਾਉਣ ਲਈ ਨਾ ਤਾਂ ਅਮਲ ਕੀਤੇ ਹਨ ਅਤੇ ਨਾ ਹੀ ਇਸ ਸਹੀ ਸੋਚ ਨੂੰ ਆਪਣੇ ਜਹਿਨ ਵਿਚ ਲਿਆਂਦਾ ਹੈ । ਜਿਸਦੀ ਬਦੌਲਤ ਸਬਜੀਆ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਸਬਜੀ ਦੀ ਫ਼ਸਲ ਦੀ ਕੀਮਤ ਨਹੀ ਮਿਲ ਰਹੀ ਅਤੇ ਕਈ ਵਾਰੀ ਉਹ ਆਪਣੀ ਫ਼ਸਲ ਨੂੰ ਉਸੇ ਤਰ੍ਹਾਂ ਸੜਕਾਂ ਉਤੇ ਸੁਟਣ ਨੂੰ ਮਜਬੂਰ ਹੋ ਜਾਂਦੇ ਹਨ ਜਿਵੇ ਬੀਤੇ ਸਮੇ ਵਿਚ ਆਲੂਆ ਅਤੇ ਪਿਆਜ ਦੀ ਫਸਲ ਸੰਬੰਧੀ ਕਿਸਾਨ ਵਰਗ ਨੂੰ ਦੁੱਖੀ ਹਿਰਦੇ ਨਾਲ ਅਜਿਹੇ ਅਮਲ ਕਰਨੇ ਪਏ । ਇਸ ਲਈ ਸ. ਮਾਨ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਸਮੁੱਚੇ ਪੰਜਾਬੀਆਂ ਤੇ ਕਿਸਾਨਾਂ ਦੇ ਬਿਨ੍ਹਾਂ ਤੇ ਜੋਰਦਾਰ ਗੁਜਾਰਿਸ ਕੀਤੀ ਹੈ ਕਿ ਉਹ ਸੰਗਰੂਰ, ਪਠਾਨਕੋਟ ਜਾਂ ਜਿਥੇ ਵੀ ਉਹ ਸਹੀ ਸਮਝਣ ਪੰਜਾਬ ਲਈ ਫੌਰੀ ਇਕ ਫੂਡ ਪ੍ਰੋਸੈਸਿੰਗ ਪਲਾਟ ਕਾਇਮ ਕਰਨ ਦੀ ਜਿੰਮੇਵਾਰੀ ਨਿਭਾਉਣ । ਜਿਥੇ ਇਸ ਪਲਾਟ ਵਿਚ ਹਿਮਾਚਲ, ਜੰਮੂ-ਕਸਮੀਰ, ਪੰਜਾਬ ਦੇ ਕਿਸਾਨ ਆਪਣੀਆ ਸਬਜੀਆ ਦੀ ਸਪਲਾਈ ਦੇ ਕੇ ਸਹੀ ਕੀਮਤ ਪ੍ਰਾਪਤ ਕਰਦੇ ਹੋਏ ਆਪਣੀ ਤੇ ਆਪਣੇ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਕਿਸਾਨਾਂ ਤੇ ਖੇਤ ਮਜਦੂਰਾਂ ਦੁਆਰਾ ਪੈਦਾ ਕੀਤੀ ਜਾਣ ਵਾਲੀ ਟਮਾਟਰਾਂ ਦੀ ਫਸਲ ਦੀ ਇਨੀ ਦਿਨੀ ਹੋ ਰਹੀ ਬੇਕਦਰੀ ਅਤੇ ਕਿਸਾਨ ਵਰਗ ਨੂੰ ਆਪਣੀਆ ਸਬਜੀਆ ਦੀ ਸਹੀ ਕੀਮਤ ਨਾ ਮਿਲਣ ਦੇ ਵੱਡੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਵਿਚ ਇਕ ਫੂਡ ਪ੍ਰੋਸੈਸਿੰਗ ਪਲਾਟ ਤੇ ਹੱਬ ਕਾਇਮ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੈਂ 2019 ਵਿਚ ਜਦੋਂ ਸ੍ਰੀ ਮੋਦੀ ਦੀ ਪਹਿਲੀ ਵਿਜਾਰਤ ਕਾਇਮ ਹੋਈ ਸੀ ਅਤੇ ਜਿਸ ਵਿਚ ਪੰਜਾਬ ਤੋ ਐਮ.ਪੀ ਸੈਟਰ ਦੀ ਕੈਬਨਿਟ ਵਿਚ ਫੂਡ ਪ੍ਰੋਸੈਸਿੰਗ ਵਿਭਾਗ ਦੇ ਵਜੀਰ ਸਨ। ਉਨ੍ਹਾਂ ਨੂੰ ਮੈ ਉਚੇਚੇ ਤੌਰ ਤੇ 16 ਨਵੰਬਰ 2019 ਨੂੰ ਪੱਤਰ ਨੰਬਰ 6611/ਸਅਦਅ/2019 ਰਾਹੀ ਹਿਮਾਚਲ ਦੀ ਜੜ੍ਹ ਵਿਚ ਪੰਜਾਬ ਦੀ ਸਰਹੱਦ ਉਤੇ ਪਠਾਨਕੋਟ ਵਿਖੇ ਇਕ ਵੱਡਾ ਫੂਡ ਪ੍ਰੋਸੈਸਿੰਗ ਪਲਾਟ ਕਾਇਮ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਬੇਨਤੀ ਕੀਤੀ ਸੀ । ਤਾਂ ਜੋ ਉਪਰੋਕਤ ਤਿੰਨਾਂ ਸੂਬਿਆਂ ਦੇ ਕਿਸਾਨ ਆਪਣੀਆ ਸਬਜੀਆ ਨੂੰ ਇਸ ਹੱਬ ਨੂੰ ਸਪਲਾਈ ਦੇ ਕੇ ਇਸ ਪਲਾਟ ਦੀ ਵੱਡੇ ਪੱਧਰ ਤੇ ਕਾਮਯਾਬੀ ਕਰਨ ਵਿਚ ਯੋਗਦਾਨ ਪਾ ਸਕਣ ਉਥੇ ਉਹ ਆਪਣੀ ਸਹੀ ਕੀਮਤ ਪ੍ਰਾਪਤ ਕਰਕੇ ਆਪਣੇ ਤੇ ਆਪਣੇ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਸੁਧਾਰ ਸਕਣ । ਅਜਿਹਾ ਪਲਾਟ ਕਾਇਮ ਹੋਣ ਨਾਲ ਜਿਥੇ ਪੰਜਾਬ, ਹਿਮਾਚਲ ਅਤੇ ਜੰਮੂ ਕਸਮੀਰ ਦੇ ਟਰਾਸਪੋਰਟਰਾਂ ਦੇ ਕਾਰੋਬਾਰ ਵਿਚ ਢੇਰ ਸਾਰਾ ਵਾਧਾ ਹੋਣਾ ਸੀ, ਉਥੇ ਪੰਜਾਬ ਦੀ 40 ਲੱਖ ਦੀ ਬੇਰੁਜਗਾਰੀ ਨੂੰ ਕੁਝ ਘੱਟ ਕਰਨ ਵਿਚ ਵੀ ਵੱਡਾ ਸਹਿਯੋਗ ਮਿਲਣਾ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਸਾਡੇ ਪੰਜਾਬ ਸੂਬੇ ਦੇ ਸੈਟਰ ਵਿਚ ਸੰਬੰਧਤ ਵਜੀਰ ਵੱਲੋ ਨਾ ਤਾਂ ਸਾਡੇ ਵੱਲੋ ਭੇਜੀ ਚਿੱਠੀ ਦਾ ਕੋਈ ਸਲੀਕੇ ਰਾਹੀ ਜੁਆਬ ਭੇਜਿਆ ਗਿਆ ਅਤੇ ਨਾ ਹੀ ਇਸ ਅਤਿ ਸੰਜੀਦਗੀ ਭਰੇ ਮੁੱਦੇ ਉਤੇ ਅਮਲ ਕਰਦੇ ਹੋਏ ਪੰਜਾਬ ਵਿਚ ਕੋਈ ਫੂਡ ਪ੍ਰੋਸੈਸਿੰਗ ਪਲਾਟ ਕਾਇਮ ਕਰਨ ਦੀ ਜਿੰਮੇਵਾਰੀ ਨਿਭਾਈ ਗਈ । ਇਸ ਲਈ ਜੇਕਰ ਮੁੱਖ ਮੰਤਰੀ ਪੰਜਾਬ ਇਸ ਦਿਸਾ ਤੇ ਜਲਦੀ ਕੋਈ ਅਮਲ ਕਰਦੇ ਹੋਏ ਜਿਥੇ ਵੀ ਉਹ ਸਹੀ ਸਮਝਣ ਫੂਡ ਪ੍ਰੋਸੈਸਿੰਗ ਪਲਾਟ ਨੂੰ ਕਾਇਮ ਕਰਕੇ ਸਬਜੀ ਪੈਦਾ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਜਿਥੇ ਵੱਡੀ ਮੁਸਕਿਲ ਨੂੰ ਹੱਲ ਕਰਨ ਵਿਚ ਸਹਾਈ ਹੋਣਾ ਬਣਦਾ ਹੈ, ਉਥੇ ਇਸ ਉਦਮ ਨਾਲ ਦੂਸਰੇ ਕਾਰੋਬਾਰਾਂ ਵਿਚ ਵੀ ਵੱਡੀ ਤਰੱਕੀ ਹੋਣ ਦੀ ਗੱਲ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।

Leave a Reply

Your email address will not be published. Required fields are marked *