ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਟਿਆਲਾ ਵਿਖੇ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਵਿਚ ਸ. ਨਿਰਮਲਜੀਤ ਸਿੰਘ ਦਾ ਕੋਈ ਰਤੀਭਰ ਵੀ ਕਸੂਰ ਨਹੀ : ਮਾਨ

ਫ਼ਤਹਿਗੜ੍ਹ ਸਾਹਿਬ, 15 ਮਈ (        ) “ਬਹੁਤ ਲੰਮੇ ਸਮੇ ਤੋਂ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੀਆ ਦੁੱਖਦਾਇਕ ਕਾਰਵਾਈਆ ਹੁੰਦੀਆ ਆ ਰਹੀਆ ਹਨ । ਪਰ ਕਿਸੇ ਵੀ ਵਾਪਰੀ ਘਟਨਾ ਵਿਚ ਸਿੱਖ ਕੌਮ ਨੂੰ ਹੁਕਮਰਾਨਾਂ, ਅਦਾਲਤਾਂ, ਕਾਨੂੰਨ ਅਤੇ ਜੱਜਾਂ ਨੇ ਕੋਈ ਇਨਸਾਫ਼ ਨਹੀ ਦਿੱਤਾ । ਬਲਕਿ ਵਾਰ-ਵਾਰ ਸਾਜਸੀ ਢੰਗਾਂ ਰਾਹੀ ਇਹ ਕਾਰਵਾਈਆ ਕੀਤੀਆ ਜਾਂਦੀਆ ਆ ਰਹੀਆ ਹਨ । ਜੋ ਸਿੱਖ ਕੌਮ ਲਈ ਅਸਹਿ ਹੈ । ਜੋ ਬੀਤੇ ਦਿਨੀਂ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਟਿਆਲਾ ਵਿਖੇ ਇਕ ਪਰਮਿੰਦਰ ਕੌਰ ਨਾਮ ਦੀ ਬੀਬੀ ਵੱਲੋ ਰਾਤ ਦੇ 9 ਵਜੇ ਸਰੋਵਰ ਦੇ ਕੰਡੇ ਉਪਰ ਬੈਠਕੇ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਸੀ, ਸੇਵਾਦਾਰ ਵੱਲੋ ਉਸ ਬੀਬੀ ਅਜਿਹਾ ਕਰਨ ਤੋ ਮਨ੍ਹਾ ਕਰਨ ਲਈ ਕਹਿਣ ਉਪਰੰਤ ਜੋ ਉਸ ਬੀਬੀ ਨੇ ਬੋਤਲ ਤੋੜਕੇ ਸੇਵਾਦਾਰ ਉਪਰ ਵਾਰ ਕਰਨ ਦੀ ਕੋਸਿ਼ਸ਼ ਕੀਤੀ । ਇਹ ਕੋਈ ਛੋਟੀ ਘਟਨਾ ਨਹੀ ਹੈ ਜਾਂ ਅਣਜਾਣੇ ਵਿਚ ਵਾਪਰੀ ਗੱਲ ਨਹੀ ਹੈ । ਜਦੋਕਿ ਸਮੁੱਚੀ ਦੁਨੀਆ ਦੇ ਧਰਮਾਂ, ਵਰਗਾਂ ਆਦਿ ਸਭ ਨੂੰ ਸਿੱਖ ਕੌਮ ਦੇ ਗੁਰੂਘਰਾਂ ਨਾਲ ਸੰਬੰਧਤ ਮਰਿਯਾਦਾਵਾ ਬਾਰੇ ਪੂਰੀ ਜਾਣਕਾਰੀ ਹੈ ਅਤੇ ਕੋਈ ਵੀ ਸਰਧਾਲੂ ਜਾਂ ਦਰਸ਼ਨ ਕਰਨ ਵਾਲਾ ਵਿਅਕਤੀ ਗੁਰੂਘਰ ਵਿਚ ਮਰਿਯਾਦਾਵਾ ਦੇ ਉਲਟ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਨਹੀ ਕਰ ਸਕਦਾ । ਜਦੋ ਇਸ ਬੀਬੀ ਨੂੰ ਫੜਕੇ ਮੈਨੇਜਰ ਦੇ ਕੋਲ ਲਿਜਾਇਆ ਗਿਆ ਤਾਂ ਸ.ਨਿਰਮਲਜੀਤ ਸਿੰਘ ਨਾਮ ਦੇ ਇਕ ਗੁਰਸਿੱਖ ਵਿਅਕਤੀ ਨੇ ਜਿਸਦੀਆਂ ਭਾਵਨਾਵਾ ਨੂੰ ਡੂੰਘੀ ਠੇਸ ਪਹੁੰਚੀ ਸੀ ਅਤੇ ਜਿਸ ਤੋ ਇਹ ਗੁਰੂਘਰ ਵਿਚ ਵਾਪਰੇ ਦੁਖਾਂਤ ਸਹਿਣ ਨਹੀ ਕੀਤਾ ਗਿਆ ਤਾਂ ਉਸਨੇ ਆਪਣੇ ਲਾਈਸੈਸ ਰਿਵਾਲਵਰ ਵਿਚੋ 5 ਗੋਲੀਆ ਉਸ ਬੀਬੀ ਉਪਰ ਚਲਾਈਆ ਜਿਸ ਨਾਲ ਉਸ ਬੀਬੀ ਦੀ ਮੌਤ ਹੋ ਗਈ ਅਤੇ ਇਕ ਹੋਰ ਸੇਵਾਦਾਰ ਜਖ਼ਮੀ ਹੋ ਗਿਆ । ਇਸ ਵਾਪਰੇ ਦੁਖਾਂਤ ਵਿਚ ਭਾਵੇ ਸ. ਨਿਰਮਲਜੀਤ ਸਿੰਘ ਨੂੰ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਹੈ, ਜਿਸਨੇ ਕੋਈ ਭੱਜਣ ਜਾਂ ਆਪਣੀ ਸਫਾਈ ਪੇਸ਼ ਕਰਨ ਦੀ ਕੋਈ ਕੋਸਿ਼ਸ਼ ਨਹੀ ਕੀਤੀ । ਬਲਕਿ ਇਹ ਬਿਆਨ ਦਿੱਤਾ ਹੈ ਕਿ ਉਸਦੀਆਂ ਭਾਵਨਾਵਾ ਨੂੰ ਠੇਸ ਪਹੁੰਚਣ ਦੀ ਬਦੌਲਤ ਉਸਨੂੰ ਪਤਾ ਹੀ ਨਹੀ ਲੱਗਾ ਕਿ ਕਦੋ ਉਸਨੇ ਇਹ ਆਪਣੇ ਰਿਵਾਲਵਰ ਵਿਚੋ ਗੋਲੀਆ ਚਲਾਕੇ ਉਸ ਬੀਬੀ ਦਾ ਅੰਤ ਕਰ ਦਿੱਤਾ । ਇਸ ਤੋ ਸਾਫ ਪ੍ਰਤੱਖ ਹੋ ਰਿਹਾ ਹੈ ਕਿ ਸ. ਨਿਰਮਲਜੀਤ ਸਿੰਘ ਨੇ ਕਿਸੇ ਮੰਦਭਾਵਨਾ ਜਾਂ ਮਨਸਾ ਨਾਲ ਉਸ ਬੀਬੀ ਉਤੇ ਗੋਲੀਆ ਨਹੀ ਚਲਾਈਆ ਬਲਕਿ ਆਪਣੀਆ ਕੌਮੀ ਮਰਿਯਾਦਾਵਾ ਦੀ ਹੋਈ ਤੋਹੀਨ ਨੂੰ ਨਾ ਸਹਾਰਦੇ ਹੋਏ ਆਪਣੀ ਅਣਖ ਦੀ ਆਵਾਜ ਸੁਣਦੇ ਹੋਏ ਇਸ ਕਾਰਵਾਈ ਨੂੰ ਅੰਜਾਮ ਦਿੱਤਾ । ਇਸ ਲਈ ਸ. ਨਿਰਮਲਜੀਤ ਸਿੰਘ ਇਸ ਹੋਈ ਘਟਨਾ ਵਿਚ ਬਿਲਕੁਲ ਨਿਰਦੋਸ਼ ਤੇ ਬੇਕਸੂਰ ਹੈ ਅਤੇ ਉਸ ਵਿਰੁੱਧ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀ ਹੋਣੀ ਚਾਹੀਦੀ । ਜਦੋਕਿ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਣ ਵਾਲੀਆ ਕਾਰਵਾਈਆ ਤੋ ਸੁਰੱਖਿਅਤ ਰੱਖਣਾ ਪੁਲਿਸ, ਨਿਜਾਮ, ਹੁਕਮਰਾਨਾਂ ਦੀ ਜਿੰਮੇਵਾਰੀ ਬਣਦੀ ਹੈ ।”

    ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਵਾਪਰੇ ਦੁਖਾਂਤ ਨੂੰ ਬੀਤੇ ਸਮੇ ਦੀਆਂ ਅਜਿਹੀਆ ਕਾਰਵਾਈਆ ਨਾਲ ਜੋੜਦੇ ਹੋਏ ਹਕੂਮਤੀ ਅਤੇ ਨਿਜਾਮੀ ਪ੍ਰਬੰਧ ਵੱਲੋ ਗੁਰੂ ਮਰਿਯਾਦਾਵਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰੰਤਰ ਹੁੰਦੀਆ ਆ ਰਹੀਆ ਅਪਮਾਨਿਤ ਕਾਰਵਾਈਆ ਨੂੰ ਰੋਕਣ ਲਈ ਕੋਈ ਠੋਸ ਜਿੰਮੇਵਾਰੀ ਨਾ ਨਿਭਾਉਣ ਅਤੇ ਅਜਿਹੀਆ ਸਾਜਿਸਾਂ ਅਤੇ ਸਾਜਿਸਕਾਰਾਂ ਨੂੰ ਨੱਥ ਨਾ ਪਾਉਣ ਦੀ ਗੱਲ ਕਰਦੇ ਹੋਏ ਨਿਜਾਮੀ ਪ੍ਰਬੰਧ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਨਿਜਾਮੀ ਸਰਪ੍ਰਸਤੀ ਹੇਠ ਸਾਜਿਸਕਾਰਾਂ ਨੂੰ ਉਤਸਾਹਿਤ ਕਰਨ ਦੀਆਂ ਕਾਰਵਾਈਆ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ 2015 ਤੋਂ ਅੱਜ ਤੱਕ ਸੈਕੜੇ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਮਾਨਿਤ ਕਾਰਵਾਈਆ ਹੋ ਚੁੱਕੀਆ ਹਨ । ਜਿਵੇ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ, ਬਰਗਾੜੀ ਵਿਖੇ ਅਤੇ ਕਾਬੁਲ ਦੇ ਗੁਰੂਘਰ ਗੁਰੂ ਹਰਿ ਰਾਏ ਸਾਹਿਬ ਵਿਖੇ ਬੰਬ ਵਿਸਫੋਟ, ਪੇਸ਼ਵਾਰ ਵਿਚ ਇਕ ਸਿੱਖ ਹਕੀਮ ਦਾ ਕਤਲ, ਸ੍ਰੀਨਗਰ ਵਿਚ ਸਿੱਖ ਪ੍ਰਿੰਸੀਪਲ ਬੀਬੀ ਦਾ ਕਤਲ, ਸਮੇਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿੰਮੇਵਾਰ ਆਈ.ਐਸ.ਆਈ.ਐਸ ਜਥੇਬੰਦੀ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਉਠਾਈ ਸੀ । ਲੇਕਿਨ ਇੰਡੀਅਨ ਹੁਕਮਰਾਨਾਂ ਨੇ ਨਾ ਤਾਂ ਉਸਦੀ ਕੋਈ ਜਾਂਚ ਕਰਵਾਈ ਅਤੇ ਨਾ ਹੀ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ । ਇਸੇ ਤਰ੍ਹਾਂ ਦਰਬਾਰ ਸਾਹਿਬ ਵਿਖੇ ਹੁਣੇ ਹੀ ਨਿਰੰਤਰ 3 ਦਿਨ ਉਥੋ ਦੇ ਚੌਗਿਰਦੇ ਵਿਚ ਬੰਬ ਵਿਸਫੋਟ ਹੋਣ ਦੀਆਂ ਕਾਰਵਾਈਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਬਣੇ ਜੰਗਲੇ ਨੂੰ ਟੱਪਕੇ ਅਪਮਾਨ ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ । ਜਿਸ ਨੂੰ ਖ਼ਾਲਸਾ ਪੰਥ ਨੇ ਮੌਕੇ ਤੇ ਹੀ ਸਜਾ ਦੇ ਦਿੱਤੀ ਸੀ । ਇਸ ਤੋ ਇਲਾਵਾ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਅਤੇ ਹੋਰ ਅਨੇਕਾ ਸਥਾਨਾਂ ਉਤੇ ਸਾਜਸੀ ਢੰਗ ਨਾਲ ਅਜਿਹੀਆ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹੁੰਦੀਆ ਰਹੀਆ ਹਨ । ਪਰ ਹੁਕਮਰਾਨ ਤੇ ਨਿਜਾਮ ਵੱਲੋ ਅਕਸਰ ਹੀ ਅਜਿਹੇ ਫੜਾਏ ਗਏ ਦੋਸ਼ੀਆਂ ਨੂੰ ਦਿਮਾਗੀ ਤੌਰ ਤੇ ਪਾਗਲ ਕਰਾਰ ਦੇ ਕੇ ਕੁਝ ਸਮੇ ਬਾਅਦ ਛੱਡ ਦਿੱਤਾ ਜਾਂਦਾ ਰਿਹਾ । ਜਿਸਦੀ ਬਦੌਲਤ ਇਹ ਅਪਮਾਨਿਤ ਕਾਰਵਾਈਆ ਰੁਕਣ ਦਾ ਨਾਮ ਨਹੀ ਲੈ ਰਹੀਆ । ਇਸ ਤੋ ਇਲਾਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ, ਤਰਨਤਾਰਨ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰਨੌਨਿਹਾਲ ਸਿੰਘ ਵੱਲੋ ਉਸਾਰੀ ਦਰਸਨੀ ਡਿਊੜ੍ਹੀ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਅਤੇ ਐਸ.ਜੀ.ਪੀ.ਸੀ. ਵੱਲੋ ਢਹਿ-ਢੇਰੀ ਕਰਨ ਦੀ ਕਾਰਵਾਈ ਅਤੇ ਵੱਖ-ਵੱਖ ਹੋਰ ਇਤਿਹਾਸਿਕ ਸਥਾਨਾਂ ਦੀਆਂ ਇਤਿਹਾਸਿਕ ਮਹੱਤਤਾ ਵਾਲੇ ਅਸਥਾਨਾਂ ਨੂੰ ਕਾਰ ਸੇਵਾ ਰਾਹੀ ਪੁਰਾਤਨ ਰੂਪ ਖਤਮ ਕਰਕੇ ਨਵਾ ਰੂਪ ਦੇਣਾ ਆਦਿ ਮਰਿਯਾਦਾਵਾ ਅਤੇ ਯਾਦਗਰਾਂ ਨੂੰ ਤਹਿਸ-ਨਹਿਸ ਕਰਨ ਦੇ ਦੁੱਖਦਾਇਕ ਅਮਲ ਨਿਰੰਤਰ ਹੁੰਦੇ ਆ ਰਹੇ ਹਨ । ਕਿਸੇ ਵੀ ਅਪਮਾਨਿਤ ਕਾਰਵਾਈ ਜਾਂ ਯਾਦਗਰਾਂ ਨੂੰ ਖਤਮ ਕਰਨ ਦੇ ਅਮਲਾਂ ਵਿਰੁੱਧ ਹੁਕਮਰਾਨਾਂ ਅਤੇ ਕਾਨੂੰਨ ਨੇ ਸਾਨੂੰ ਕੋਈ ਇਨਸਾਫ ਨਹੀ ਦਿੱਤਾ । ਜਿਸ ਕਾਰਨ ਸਿੱਖ ਕੌਮ ਦੇ ਮਨ ਅਤੇ ਆਤਮਾਵਾ ਵਲੂੰਧਰੇ ਪਏ ਹਨ । ਇਸ ਲਈ ਪਟਿਆਲਾ ਵਿਖੇ ਹੋਈ ਹਿਰਦੇਵੇਧਕ ਘਟਨਾ ਨੇ ਸ. ਨਿਰਮਲਜੀਤ ਸਿੰਘ ਦੇ ਮਨ ਨੂੰ ਹੀ ਨਹੀ ਬਲਕਿ ਸਮੁੱਚੀ ਸਿੱਖ ਕੌਮ ਦੇ ਮਨ ਆਤਮਾ ਨੂੰ ਵੱਡੀ ਡੂੰਘੀ ਪੀੜ੍ਹਾ ਦਿੱਤੀ ਹੈ । ਸਿੱਖ ਕੌਮ ਦੀ ਨਜ਼ਰ ਵਿਚ ਸ. ਨਿਰਮਲਜੀਤ ਸਿੰਘ ਬਿਲਕੁਲ ਨਿਰਦੋਸ਼ ਹਨ । ਭਾਵੇ ਹੁਕਮਰਾਨ ਦੋਸ਼ੀਆਂ ਤੇ ਅਪਮਾਨ ਕਰਨ ਵਾਲਿਆ ਦਾ ਪੱਖ ਪੂਰਦੇ ਆ ਰਹੇ ਹਨ । ਲੇਕਿਨ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਨਿਰਮਲਜੀਤ ਸਿੰਘ ਵਰਗੀਆ ਨੇਕ ਗੁਰਮੁੱਖ ਆਤਮਾਵਾ ਦੇ ਨਾਲ ਖੜ੍ਹਦਾ ਰਿਹਾ ਹੈ ਅਤੇ ਇਨ੍ਹਾਂ ਨਾਲ ਵੀ ਅਸੀ ਹਰ ਤਰ੍ਹਾਂ ਖੜ੍ਹਾਂਗੇ ਅਤੇ ਜੋ ਵੀ ਉਨ੍ਹਾਂ ਦੀ ਕਾਨੂੰਨੀ ਹਿਫਾਜਤ ਆਦਿ ਲਈ ਸਾਨੂੰ ਕਰਨਾ ਪਿਆ ਉਹ ਅਸੀ ਜਿੰਮੇਵਾਰੀ ਨਿਭਾਵਾਂਗੇ ।

    ਸ. ਮਾਨ ਨੇ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਉਚੇਚੇ ਤੌਰ ਤੇ ਖਬਰਦਾਰ ਕੀਤਾ ਕਿ ਬੀਤੇ 500 ਸਾਲਾਂ ਦੇ ਸਮੇ ਦੌਰਾਨ ਹੁਕਮਰਾਨਾਂ ਦੀ ਸਹਿ ਪ੍ਰਾਪਤ ਬੰਦਿਆ ਵੱਲੋ ਇਕ-ਦੋ ਘਟਨਾਵਾ ਤੋ ਇਲਾਵਾ ਕਦੀ ਵੀ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜਾਂ ਸਾਡੀਆ ਮਰਿਯਾਦਾਵਾ ਦਾ ਘਾਣ ਕਰਨ ਦੀ ਗੱਲ ਨਹੀ ਹੋਈ । ਪਰ ਜੋ ਹੁਣ ਨਿਰੰਤਰ 7-8 ਸਾਲਾਂ ਤੋ ਸਾਜਸੀ ਢੰਗਾਂ ਰਾਹੀ ਅਜਿਹੇ ਹਮਲੇ ਅਤੇ ਅਪਮਾਨਿਤ ਕਾਰਵਾਈਆ ਹੋ ਰਹੀਆ ਹਨ ਉਸ ਲਈ ਹੁਕਮਰਾਨ ਸਰਪ੍ਰਸਤੀ ਹਾਸਿਲ ਸਾਜਿਸਕਰਤਾ ਜਿੰਮੇਵਾਰ ਹਨ । ਵਰਨਾ ਅਜਿਹੀਆ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਕਤਈ ਨਹੀ ਸਨ ਹੋ ਸਕਦੀਆ । ਇਸ ਲਈ ਹੁਕਮਰਾਨ ਅਜਿਹੀਆ ਸਾਜਿਸਾਂ ਤੋ ਤੋਬਾ ਕਰਕੇ ਇਥੋ ਦੇ ਬਣਨ ਵਾਲੇ ਵਿਸਫੋਟਕ ਹਾਲਾਤਾਂ ਨੂੰ ਸਹੀ ਰੱਖੇ ਤਾਂ ਇਸੇ ਵਿਚ ਬਿਹਤਰੀ ਹੋਵੇਗੀ । ਵਰਨਾ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਦੋਵੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਜਿੰਮੇਵਾਰ ਹੋਣਗੀਆ ਨਾ ਕਿ ਸਿੱਖ ਕੌਮ ।

Leave a Reply

Your email address will not be published. Required fields are marked *