ਬਾਦਲ ਦਲ ਅਤੇ ਬੀਜੇਪੀ ਵਿਚ ਹੋਣ ਜਾ ਰਿਹਾ ਸਮਝੋਤਾ, ਪੰਜਾਬ ਸੂਬੇ ਤੇ ਸਿੱਖ ਕੌਮ ਲਈ ਖ਼ਤਰੇ ਦੀ ਘੰਟੀ : ਮਾਨ

ਜਲੰਧਰ, 29 ਅਪ੍ਰੈਲ ( ) “ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਇਕੋ ਥੈਲੇ ਦੇ ਚੱਟੇ-ਵੱਟੇ ਹਨ ਅਤੇ ਇਨ੍ਹਾਂ ਦਾ ਇਕੋ-ਇਕ ਸਾਂਝਾ ਏਜੰਡਾ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਫਖ਼ਰ ਵਾਲੇ ਅਕਸ ਨੂੰ ਨੁਕਸਾਨ ਪਹੁੰਚਾਕੇ ਕੱਟੜਵਾਦੀ ਹਿੰਦੂਤਵ ਸੋਚ ਨੂੰ ਮਜ਼ਬੂਤ ਕਰਨਾ ਹੈ । ਬੇਸੱਕ ਇਹ ਪਾਰਟੀਆ ਪ੍ਰਤੱਖ ਰੂਪ ਵਿਚ ਇਕ ਦੂਸਰੇ ਦਾ ਵਿਰੋਧ ਕਰਦੀਆ ਨਜਰ ਆ ਰਹੀਆ ਹਨ । ਪਰ ਮਿਸਨਰੀ ਤੌਰ ਤੇ ਇਹ ਪਾਰਟੀਆਂ ਪੰਜਾਬ, ਪੰਜਾਬੀ, ਪੰਜਾਬੀਆਂ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧ ਸਰਗਰਮ ਹਨ । ਇਸ ਗੱਲ ਦੀ ਪੂਰਤੀ ਕਰਦੇ ਹੋਏ ਇਹ ਪਾਰਟੀਆਂ ਹਮੇਸ਼ਾਂ ਇਕ-ਦੂਜੇ ਦੀਆਂ ਸਹਿਯੋਗੀ ਬਣਕੇ ਹੀ ਵਿਚਰਦੀਆ ਆ ਰਹੀਆ ਹਨ । ਇਹੀ ਵਜਹ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਜੋ ਸਿਆਸੀ ਅਤੇ ਸਮਾਜਿਕ ਗਲਿਆਰਿਆ ਵਿਚ ਬਾਦਲ ਦਲ-ਬੀਜੇਪੀ ਦੇ ਇਕੱਠੇ ਹੋਣ ਦੀਆਂ ਗੱਲਾਂ ਹੋ ਰਹੀਆ ਹਨ, ਇਹ ਕਿਸੇ ਸਮੇ ਵੀ ਇਕਮਿਕ ਹੋ ਕੇ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਨਗੇ, ਜੋ ਸੂਬੇ ਤੇ ਸੂਬੇ ਦੇ ਨਿਵਾਸੀਆ ਲਈ ਖ਼ਤਰੇ ਦੀ ਘੰਟੀ ਹੈ । ਪੰਜਾਬ ਸੂਬੇ ਤੇ ਪੰਜਾਬੀਆਂ ਦੇ ਮਸਲਿਆ ਨੂੰ ਨਾ ਇਨ੍ਹਾਂ ਕਦੇ ਪਹਿਲਾ ਹੱਲ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਕਰਨਗੇ । ਇਸ ਬਦਲਦੀਆਂ ਪ੍ਰਸਥਿਤੀਆਂ ਵਿਚ ਸਹਿਜੇ ਹੀ ਅੰਦਾਂਜਾ ਲਗਾਇਆ ਜਾ ਸਕਦਾ ਹੈ ਕਿ ਦੋਵੇ ਜਮਾਤਾਂ ਘੱਟ ਗਿਣਤੀ ਕੌਮਾਂ ਅਤੇ ਬਹੁਗਿਣਤੀ ਵਿਚ ਨਫ਼ਰਤ ਪੈਦਾ ਕਰਕੇ, ਸਾਜਿਸਾਂ ਰਚਕੇ ਆਪਣੇ ਸਵਾਰਥਾਂ ਦੀ ਪੂਰਤੀ ਹੀ ਕਰਨਗੇ । ਜੋ ਇਹ ਸਮਝੋਤਾ ਹੋਣ ਜਾ ਰਿਹਾ ਹੈ, ਉਸ ਨਾਲ ਬੀਐਸਪ-ਬਾਦਲ ਦਲ ਦੇ ਪਿੰਡ-ਸ਼ਹਿਰ ਪੱਧਰ ਦੇ ਵਰਕਰ ਇਸ ਲਈ ਖਫਾ ਹਨ ਕਿ ਜਿਸ ਜ਼ਬਰ ਵਿਰੁੱਧ ਇਨ੍ਹਾਂ ਵਰਕਰਾਂ ਨੇ ਮੰਨੂਵਾਦੀ ਸੋਚ ਨੂੰ ਖ਼ਤਮ ਕਰਨ ਲਈ ਜਹਾਦ ਵਿੱਢਿਆ ਸੀ, ਉਸ ਉਤੇ ਰੋਕ ਲੱਗਦੀ ਨਜਰ ਆ ਰਹੀ ਹੈ । ਜਿਸ ਨਾਲ ਦੋਵਾਂ ਜਮਾਤਾਂ ਦੇ ਵੱਡੀ ਗਿਣਤੀ ਵਿਚ ਵਰਕਰ ਜੋ ਇਨ੍ਹਾਂ ਕੱਟੜਵਾਦੀ ਜਮਾਤਾਂ ਦਾ ਅੰਤ ਕਰਕੇ ਪੰਜਾਬ ਵਿਚ ਹਲੀਮੀ ਰਾਜ ਕਾਇਮ ਕਰਨ ਵਿਚ ਵਿਸਵਾਸ ਰੱਖਦੇ ਹਨ, ਦੇ ਸਮਰੱਥਕ ਇਸ ਸਮਝੋਤੇ ਤੋ ਵੱਡੀ ਨਿਰਾਸਾ ਵਿਚ ਹਨ । ਜਿਨ੍ਹਾਂ ਨੂੰ ਦ੍ਰਿੜਤਾ ਤੇ ਸਮਝਦਾਰੀ ਨਾਲ ਜਲੰਧਰ ਚੋਣਾਂ ਵਿਚ ਫੈਸਲਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜਿੰਮੇਵਾਰੀ ਨਾਲ ਉੱਦਮ ਕਰਨਗੇ ਪੈਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਉਪਰੰਤ ਬਾਦਲ ਦਲ-ਬੀਜੇਪੀ ਵਿਚ ਸਮਝੋਤੇ ਹੋਣ ਦੀਆਂ ਉੱਠ ਰਹੀ ਆਵਾਜ਼ ਨੂੰ ਮੁੱਖ ਰੱਖਦੇ ਹੋਏ ਜਲੰਧਰ ਚੋਣ ਹਲਕੇ ਨਾਲ ਸੰਬੰਧਤ ਸਮੁੱਚੇ ਵੋਟਰਾਂ ਤੇ ਨਿਵਾਸੀਆ ਨੂੰ ਦੂਰ ਅੰਦੇਸ਼ੀ ਤੇ ਦ੍ਰਿੜਤਾ ਨਾਲ ਆਪਣੇ ਵੋਟ ਹੱਕ ਦੀ ਵਰਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿਚ ਭੁਗਤਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਬੀਜੇਪੀ ਆਗੂ ਸ੍ਰੀ ਸੁਰਜੀਤ ਕੁਮਾਰ ਜਿਆਣੀ ਅਤੇ ਬਾਦਲ ਦਲ ਦੇ ਇਕ ਆਗੂ ਵੱਲੋ ਦੋਵਾਂ ਪਾਰਟੀਆਂ ਦੇ ਗੈਰ ਸਿਧਾਤਿਕ ਸਿਆਸੀ ਸਮਝੋਤੇ ਸੰਬੰਧੀ ਪ੍ਰਗਟਾਏ ਵਿਚਾਰਾਂ ਤੋਂ ਦੋਵਾਂ ਪਾਰਟੀਆਂ ਦੇ ਵਰਕਰ ਅਤੇ ਸਮੱਰਥਕ ਰੋਹ ਵਿਚ ਹੋਣਗੇ, ਉਨ੍ਹਾਂ ਲਈ ਪੰਜਾਬ ਦੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿਚ ਭੁਗਤਣਾ ਜਿਥੇ ਬਿਹਤਰ ਹੋਵੇਗਾ, ਉਥੇ ਉਹ ਇਸ ਗੈਰ ਸਿਧਾਤਿਕ ਸਮਝੋਤੇ ਨੂੰ ਅਪ੍ਰਵਾਨ ਕਰਨ ਵਿਚ ਵੀ ਭੂਮਿਕਾ ਨਿਭਾਅ ਰਹੇ ਹੋਣਗੇ । ਸ. ਮਾਨ ਨੇ ਬਾਦਲ ਦਲ ਨਾਲ ਅਤੇ ਬੀ.ਐਸ.ਪੀ ਨਾਲ ਸੰਬੰਧਤ ਆਗੂਆ ਤੇ ਵੋਟਰਾਂ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਾਂਗਰਸ, ਬੀਜੇਪੀ, ਆਰ.ਐਸ.ਐਸ, ਆਮ ਆਦਮੀ ਪਾਰਟੀ ਵਰਗੀਆਂ ਪੰਜਾਬ ਸੂਬੇ ਵਿਰੋਧੀ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਅਤੇ ਪੰਜਾਬ ਹਿਤੈਸੀ ਉਦਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਨੂੰ ਇਨ੍ਹਾਂ ਚੋਣਾਂ ਵਿਚ ਅੱਗੇ ਲਿਆਉਣ ਦੇ ਫਰਜ ਅਦਾ ਕਰਨ । ਜਦੋ ਉਹ ਗੈਰ ਸਿਧਾਤਿਕ ਆਗੂਆਂ ਅਤੇ ਪਾਰਟੀਆ ਨੂੰ ਪੰਜਾਬ ਦੇ ਨਿਵਾਸੀ ਸਿਆਸੀ ਖੇਤਰ ਵਿਚੋ ਬਾਹਰ ਕਰਨ ਲਈ ਸੰਜੀਦਾ ਉਦਮ ਕਰ ਰਹੇ ਹੋਣਗੇ, ਤਾਂ ਉਹ ਇਨ੍ਹਾਂ ਪਾਰਟੀਆ ਦੀ ਮੰਦਭਾਵਨਾ ਭਰੀ ਪੰਜਾਬ ਵਿਰੋਧੀ ਸੋਚ ਦੇ ਖਤਰੇ ਨੂੰ ਵੀ ਖਤਮ ਕਰਨ ਵਿਚ ਜਿੰਮੇਵਾਰੀ ਵਾਲੀ ਭੂਮਿਕਾ ਨਿਭਾਅ ਰਹੇ ਹੋਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਵਿਚ ਹਿੰਦੂਤਵ ਜਮਾਤਾਂ ਫਿਰ ਤੋ ਕੋਈ ਅਣਸੁਖਾਵੀ ਜਾਂ ਮਨੁੱਖਤਾ ਵਿਰੋਧੀ ਕਾਰਵਾਈ ਨਾ ਕਰ ਸਕਣ ਅਤੇ ਇਥੋ ਦਾ ਮਾਹੌਲ ਅਮਨਮਈ ਬਣਿਆ ਰਹੇ, ਉਸ ਲਈ ਸ. ਗੁਰਜੰਟ ਸਿੰਘ ਕੱਟੂ ਦੀ ਜਿੱਤ ਨੂੰ ਯਕੀਨੀ ਬਣਾਕੇ ਮਨੁੱਖਤਾ ਪੱਖੀ ਸੰਦੇਸ਼ ਦੇਣਾ ਸਭਨਾਂ ਦਾ ਧਰਮ-ਕਰਮ ਬਣ ਜਾਂਦਾ ਹੈ । ਜਿਸ ਉਤੇ ਉਹ ਪਹਿਰਾ ਦੇਣ । 

Leave a Reply

Your email address will not be published. Required fields are marked *