ਬੇਮੌਸਮੀ ਬਾਰਿਸ ਅਤੇ ਹਨ੍ਹੇਰੀ ਕਾਰਨ ਜਿੰਮੀਦਾਰਾਂ ਦੀ ਕਣਕ ਦੀ ਫ਼ਸਲ ਦਾ ਜੋ ਨੁਕਸਾਨ ਹੋਇਆ ਹੈ, ਪੰਜਾਬ ਸਰਕਾਰ ਉਨ੍ਹਾਂ ਨੂੰ ਫੌਰੀ ਮੁਆਵਜਾ ਦੇਣ ਦਾ ਐਲਾਨ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ, 27 ਮਾਰਚ ( ) “ਜੋ ਬੀਤੇ 3-4 ਦਿਨ ਪਹਿਲੇ ਪੰਜਾਬ ਦੇ ਇਲਾਕੇ ਵਿਚ ਮੀਹ, ਹਨ੍ਹੇਰੀ, ਝੱਖੜ ਨਾਲ ਜਿੰਮੀਦਾਰਾਂ ਦੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ, ਉਸ ਨਾਲ ਮਿਹਨਤਕਸ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੀ ਮਾਲੀ ਹਾਲਤ ਉਤੇ ਬਹੁਤ ਡੂੰਘਾਂ ਅਸਰ ਪਿਆ ਹੈ ਜਿਸ ਨਾਲ ਪੰਜਾਬ ਦਾ ਕਿਸਾਨ ਤੇ ਉਸਦਾ ਪਰਿਵਾਰ ਚਿੰਤਤ ਹੈ । ਕਿਉਂਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਹੈ, ਪੰਜਾਬ ਦੀ ਸਮੁੱਚੀ ਮਾਲੀ ਹਾਲਤ ਕਿਸਾਨ ਵਰਗ ਦੀ ਪੈਦਾਵਾਰ ਸਹੀ ਢੰਗ ਨਾਲ ਹੋਣ ਅਤੇ ਉਸਦੀ ਸਹੀ ਮੰਡੀਕਰਨ ਤੇ ਕੀਮਤ ਮਿਲਣ ਉਤੇ ਨਿਰਭਰ ਹੈ, ਜੋ ਮੀਹ-ਹਨ੍ਹੇਰੀ ਕਾਰਨ ਉਨ੍ਹਾਂ ਦਾ ਮਾਲੀ ਨੁਕਸਾਨ ਹੋਇਆ ਹੈ, ਉਨ੍ਹਾਂ ਉਤੇ ਮਾਨਸਿਕ ਬਣੇ ਬੋਝ ਦਾ ਸਹੀ ਹੱਲ ਕਰਨ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਨੁਕਸਾਨੀ ਗਈ ਫਸਲ ਦੇ ਮੁਆਵਜੇ ਲਈ ਪ੍ਰਤੀਏਕੜ ਘੱਟੋ-ਘੱਟ 25 ਹਜ਼ਾਰ ਰੁਪਏ ਦੇਣ ਦਾ ਐਲਾਨ ਕਰੇ ਅਤੇ ਪਟਵਾਰੀਆਂ ਨੂੰ ਸੰਬੰਧਤ ਨੁਕਸਾਨੀ ਫ਼ਸਲ ਦੀਆਂ ਗੋਦਾਵਰੀਆਂ ਆਦਿ ਦੀ ਕਾਗਜੀ ਕਾਰਵਾਈ ਪੂਰਨ ਕਰਕੇ ਉਨ੍ਹਾਂ ਨੂੰ ਬਣਦੀਆਂ ਰਕਮਾਂ ਅਤੇ ਮੁਆਵਜਾ ਪਹਿਲ ਦੇ ਆਧਾਰ ਤੇ ਭੁਗਤਾਨ ਕਰਨ ਦਾ ਪ੍ਰਬੰਧ ਕੀਤਾ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਬੇਮੌਸਮੀ ਮੀਹ, ਹਨ੍ਹੇਰੀ, ਝੱਖੜ ਆਦਿ ਦੇ ਨਾਲ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਜੋਰਦਾਰ ਗੁਜਾਰਿਸ ਕੀਤੀ ਹੈ ਕਿ ਉਹ ਨੁਕਸਾਨੀਆਂ ਗਈਆ ਫ਼ਸਲਾਂ ਨਾਲ ਸੰਬੰਧਤ ਜ਼ਮੀਨਾਂ ਦੀ ਗੋਦਾਵਰੀਆਂ ਪਟਵਾਰੀਆਂ ਰਾਹੀ ਕਰਨ ਅਤੇ ਉਨ੍ਹਾਂ ਦਾ ਪ੍ਰਤੀਏਕੜ 25 ਹਜਾਰ ਰੁਪਏ ਮੁਆਵਜਾ ਦੇਣ ਦਾ ਫੌਰੀ ਪ੍ਰਬੰਧ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਿਜਲੀ, ਪਾਣੀ, ਖਾਂਦਾ, ਕੀੜੇਮਾਰ ਦਵਾਈਆ, ਡੀਜ਼ਲ ਆਦਿ ਦੀਆਂ ਕੀਮਤਾਂ ਚੜ੍ਹ ਜਾਣ ਦੀ ਬਦੌਲਤ ਪਹਿਲੋ ਹੀ ਕਣਕ ਵਰਗੀਆਂ ਫ਼ਸਲਾਂ ਦੀ ਪੈਦਾਵਾਰ ਲਾਗਤ ਵਿਚ ਵੱਡਾ ਵਾਧਾ ਹੋਇਆ ਪਿਆ ਹੈ । ਦੂਸਰਾ ਬੇਮੌਸਮੀ ਮੀਹ, ਹਨ੍ਹੇਰੀ, ਝੱਖੜ ਆਦਿ ਨੇ ਜਿੰਮੀਦਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਮਾਲੀ ਪ੍ਰੇਸਾਨੀ ਖੜ੍ਹੀ ਕਰ ਦਿੱਤੀ ਹੈ । ਇਸ ਮੁਸਕਿਲ ਵਿਚੋ ਜਿੰਮੀਦਾਰਾਂ ਨੂੰ ਕੱਢਣ ਲਈ ਇਹ ਜਰੂਰੀ ਹੈ ਕਿ ਪੰਜਾਬ ਸਰਕਾਰ ਫੌਰੀ ਤੌਰ ਤੇ 25 ਹਜਾਰ ਰੁਪਏ ਪ੍ਰਤੀਏਕੜ ਭੁਗਤਾਨ ਕਰਨ ਦਾ ਐਲਾਨ ਕਰਦੇ ਹੋਏ ਜਿੰਮੀਦਾਰ ਉਤੇ ਪਏ ਮਾਲੀ ਬੋਝ ਨੂੰ ਘੱਟ ਕਰਨ ਦੀ ਆਪਣੀ ਜਿੰਮੇਵਾਰੀ ਨਿਭਾਏ ਤਾਂ ਕਿ ਕਿਸਾਨ ਵਰਗ ਆਪਣੀਆ ਅਗਲੀਆ ਫ਼ਸਲਾਂ ਦੀ ਬਿਜਾਈ ਅਤੇ ਉਨ੍ਹਾਂ ਨੂੰ ਪਾਲਣ ਲਈ ਸਹੀ ਤੌਰ ਤੇ ਆਪਣੇ ਸਾਧਨ ਜੁਟਾ ਸਕੇ ਅਤੇ ਕਰਜੇ ਦੀ ਮਾਰ ਤੋ ਬਚ ਸਕੇ ।

Leave a Reply

Your email address will not be published. Required fields are marked *