ਫ਼ਰੀਦਕੋਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਵੱਡਾ ਇਕੱਠ ਕਰਨ ਦੀ ਇਜਾਜਤ ਦੇਣਾ, ਭਗਵੰਤ ਮਾਨ ਅਤੇ ਮੋਦੀ ਹਕੂਮਤ ਦੀ ਮਿਲੀਭੁਗਤ : ਮਾਨ

ਫ਼ਤਹਿਗੜ੍ਹ ਸਾਹਿਬ, 23 ਮਾਰਚ ( ) “ਇਕ ਪਾਸੇ ਸੈਂਟਰ ਦੀ ਮੋਦੀ-ਸ਼ਾਹ ਹਕੂਮਤ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਪ੍ਰੈਸ ਅਤੇ ਮੀਡੀਏ ਵਿਚ ਪੰਜਾਬ ਸੂਬੇ ਵਿਚ ਅੱਗ ਲੱਗਣ, ਭਾਂਬੜ ਮੱਚਣ ਦਾ ਝੂਠਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿੱਖ ਕੌਮ ਤੇ ਪੰਜਾਬੀਆਂ ਉਤੇ ਪੁਲਿਸ ਤੇ ਅਰਧ ਸੈਨਿਕ ਬਲਾਂ ਰਾਹੀ ਗੈਰ ਵਿਧਾਨਿਕ ਢੰਗਾਂ ਦੀ ਵਰਤੋ ਕਰਕੇ ਤਸੱਦਦ ਜੁਲਮ ਕਰ ਰਹੀਆ ਹਨ । ਸਮੁੱਚੇ ਪੰਜਾਬ ਸੂਬੇ ਦੇ 23 ਜਿ਼ਲ੍ਹਿਆਂ ਵਿਚੋ 18 ਜਿ਼ਲ੍ਹਿਆਂ ਵਿਚ ਦਫਾ 144 ਲਗਾਕੇ, ਇੰਟਰਨੈਟ ਤੇ ਸੋਸਲ ਮੀਡੀਏ ਉਤੇ ਰੋਕ ਲਗਾਕੇ ਅਮਨਮਈ ਵੱਸਦੇ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਕਰਾਰ ਦੇ ਰਹੀ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੀ ਸਿੱਖ ਕੌਮ ਦੀ ਬਹੁਗਿਣਤੀ ਨੂੰ ਜਮਹੂਰੀਅਤ ਢੰਗ ਨਾਲ ਰੋਸ ਵਿਖਾਵੇ ਕਰਨ ਜਾਂ ਵਿਰੋਧ ਕਰਨ ਦੇ ਜਮਹੂਰੀਅਤ ਵਿਧਾਨਿਕ ਹੱਕ ਨੂੰ ਵੀ ਕੁੱਚਲਿਆ ਗਿਆ ਹੈ, ਹਰੀਕੇ ਪੱਤਣ ਵਿਖੇ ਅਤੇ ਮੋਹਾਲੀ ਏਅਰਪੋਰਟ ਰੋਡ ਉਤੇ ਰੋਸ ਕਰ ਰਹੇ ਸਿੱਖਾਂ ਉਤੇ ਜ਼ਬਰ ਢਾਹਕੇ ਉਨ੍ਹਾਂ ਦੀਆਂ ਗੱਡੀਆਂ ਦੇ ਸੀਸੇ ਤੋੜਕੇ ਵਿਧਾਨ ਦੇ ਮੁੱਢਲੇ ਹੱਕਾਂ ਨੂੰ ਕੁੱਚਲ ਰਹੀ ਹੈ । ਪਰ ਦੂਸਰੇ ਪਾਸੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਬਾਦਲ ਦਲੀਆ ਨੂੰ ਫ਼ਰੀਦਕੋਟ ਅਦਾਲਤ ਵੱਲੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਦੀਆਂ ਸਾਜਿਸਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਜਿਨ੍ਹਾਂ ਦੀਆਂ ਜਮਾਨਤਾਂ ਫ਼ਰੀਦਕੋਟ ਅਦਾਲਤ ਨੇ ਰੱਦ ਕੀਤੀਆ ਹੋਈਆ ਹਨ, ਉਸ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਹਜਾਰਾਂ ਹੀ ਪੈਰੋਕਾਰਾਂ ਨੂੰ ਫ਼ਰੀਦਕੋਟ ਦੀ ਅਦਾਲਤ ਅੱਗੇ ਇਕੱਤਰ ਹੋ ਕੇ ਮੁਜਾਹਰੇ ਕਰਨ ਦੀ ਖੁੱਲ੍ਹ ਦੇ ਰਹੀ ਹੈ । ਕੀ ਇਸ ਅਮਲ ਤੋ ਇਹ ਪ੍ਰਤੱਖ ਨਹੀ ਹੋ ਜਾਂਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਨਾਲ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਾਜ ਪੱਖੀ ਅਤੇ ਕੌਮ ਪੱਖੀ ਉੱਦਮਾਂ ਦਾ ਵਿਰੋਧ ਕਰਨ ਵਾਲੇ ਬਾਦਲ ਦਲੀਆ ਨਾਲ ਸ. ਭਗਵੰਤ ਸਿੰਘ ਮਾਨ ਤੇ ਮੋਦੀ ਹਕੂਮਤ ਰਲੀ ਹੋਈ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ, ਸੈਟਰ ਦੀ ਮੋਦੀ ਸਰਕਾਰ, ਉਨ੍ਹਾਂ ਦੀ ਪੁਲਿਸ ਤੇ ਫੋਰਸਾਂ ਵੱਲੋ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਉਤੇ ਜਾਂ ਸਿੱਖ ਕੌਮ ਦੇ ਸੰਜੀਦਾ ਮਸਲਿਆ ਉਤੇ ਇਕੱਤਰ ਹੋ ਕੇ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਰੋਸ਼ ਮੁਜਾਹਰੇ ਕਰਨ ਉਤੇ ਜ਼ਬਰੀ ਰੋਕਾਂ ਲਗਾਉਣ, ਸਿੱਖਾਂ ਉਤੇ ਤਸੱਦਦ ਢਾਹੁਣ ਦੀਆਂ ਕਾਰਵਾਈਆ, ਦੂਸਰੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਸਿਆਸਤਦਾਨਾਂ ਦੀ ਸਰਪ੍ਰਸਤੀ ਕਰਕੇ ਉਨ੍ਹਾਂ ਨੂੰ ਰੋਸ਼ ਮੁਜਾਹਰੇ ਕਰਨ ਦੀ ਇਜਾਜਤ ਦੇਣ ਦੇ ਇਕੋ ਸੂਬੇ ਵਿਚ ਕੀਤੇ ਜਾ ਰਹੇ ਵੱਡੇ ਵਿਤਕਰਿਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਬਾਦਲ ਦਲੀਆ ਵੱਲੋ ਉਪਰੋਕਤ ਦੋਵਾਂ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਨਾਲ ਮਿਲੀਭੁਗਤ ਕਰਕੇ ਪਹਿਲੋ ਵੀ ਅਤੇ ਅੱਜ ਵੀ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੇ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅੱਜ ਫ਼ਰੀਦਕੋਟ ਵਿਖੇ ਸ. ਸੁਖਬੀਰ ਸਿੰਘ ਬਾਦਲ ਦੇ ਹਜਾਰਾਂ ਪੈਰੋਕਾਰਾਂ ਨੂੰ ਇਕੱਤਰ ਹੋਣ ਦੀ ਇਜਾਜਤ ਦੇਣ ਅਤੇ ਸਿੱਖ ਕੌਮ ਉਤੇ ਜ਼ਬਰ ਜੁਲਮ ਢਾਹੁਣ ਦੇ ਕੀਤੇ ਜਾ ਰਹੇ ਵਿਤਕਰਿਆ ਤੋ ਸੁਚੇਤ ਕਰਦੇ ਹੋਏ ਕਿਹਾ ਕਿ ਹੁਣ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਜਦੋ ਸਹੀ ਤ ਸਵੀਰ ਸਾਹਮਣੇ ਆ ਗਈ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਵਿਰਸੇ-ਵਿਰਾਸਤ, ਉੱਚੇ ਸੁੱਚੇ ਇਖਲਾਕ ਅਤੇ ਕੌਮੀ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਸੁਹਿਰਦਤਾ ਨਾਲ ਸੰਘਰਸ਼ ਕਰਨ ਵਾਲੇ ਕੌਣ ਹਨ ਅਤੇ ਮੁਤੱਸਵੀ ਹੁਕਮਰਾਨਾਂ ਦੀਆਂ ਸਾਜਿਸਾਂ ਵਿਚ ਸਾਥ ਦੇਣ ਵਾਲੇ ਕੌਣ ਹਨ ?

Leave a Reply

Your email address will not be published. Required fields are marked *