ਦਿੱਲੀ ਸਟੇਟ ਦੇ ਉੱਪ ਮੁੱਖ ਮੰਤਰੀ ਸ੍ਰੀ ਮੁਨੀਸ ਸੁਸੋਦੀਆ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਟਾਰਚਰ ਕਰਨ ਨਾਲ ਸੀ.ਬੀ.ਆਈ. ਤੇ ਪੁਲਿਸ ਦੀ ਬਦਨਾਮੀ ਹੋਵੇਗੀ : ਮਾਨ

ਦਿੱਲੀ, 02 ਮਾਰਚ ( ) “ਬੇਸ਼ੱਕ ਕੋਈ ਵੀ ਇਨਸਾਨ ਕਿੰਨੇ ਵੀ ਵੱਡੇ ਤੋ ਵੱਡੇ ਹਕੂਮਤੀ, ਸਿਆਸੀ, ਦਫਤਰੀ ਅਹੁਦੇ ਤੇ ਕਿਉਂ ਨਾ ਹੋਵੇ, ਜੇਕਰ ਉਸ ਵਿਰੁੱਧ ਕੋਈ ਦੋਸ਼ ਹੈ, ਤਾਂ ਉਸਦੀ ਕਾਨੂੰਨ ਦੇ ਦਾਇਰੇ ਵਿਚ ਰਹਿਕੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਅਤੇ ਅਗਲੇਰੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਤਾਨਾਸਾਹੀ ਸੋਚ ਤੇ ਨੀਤੀਆ ਅਧੀਨ ਦੋਸ਼ ਸਾਬਤ ਹੋਣ ਤੋ ਪਹਿਲੇ ਉਸ ਨਾਲ ਕਿਸੇ ਤਰ੍ਹਾਂ ਦਾ ਸਰੀਰਕ ਜਾਂ ਮਾਨਸਿਕ ਤਸੱਦਦ ਹੋਣਾ ਚਾਹੀਦਾ ਹੈ । ਇੰਡੀਆ ਦਾ ਵਿਧਾਨ, ਕਾਨੂੰਨ ਅਤੇ ਇਖਲਾਕੀ ਕਦਰਾਂ-ਕੀਮਤਾਂ ਇਸ ਗੱਲ ਦੀ ਮੰਗ ਕਰਦੀਆ ਹਨ ਕਿ ਹੁਕਮਰਾਨ ਕਿਸੇ ਵੀ ਵਿਰੋਧੀ ਪਾਰਟੀ ਦੇ ਆਗੂ ਜਾਂ ਕਿਸੇ ਉਤੇ ਲੱਗੇ ਦੋਸ਼ ਅਧੀਨ ਉਸ ਉਤੇ ਬਦਲੇ, ਈਰਖਾਵਾਦੀ ਸੋਚ ਅਨੁਸਾਰ ਕਾਰਵਾਈ ਕਰਨ ਦਾ ਅਧਿਕਾਰ ਨਹੀ ਹੈ । ਇਸ ਲਈ ਬੇਸ਼ੱਕ ਹੁਕਮਰਾਨਾਂ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਸ੍ਰੀ ਮੁਨੀਸ ਸੁਸੋਦੀਆ ਨੂੰ ਲੱਗੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪਰ ਉਨ੍ਹਾਂ ਉਤੇ ਏਜੰਸੀਆ ਜਾਂ ਪੁਲਿਸ ਵੱਲੋ ਕਿਸੇ ਤਰ੍ਹਾਂ ਦਾ ਵੀ ਸਰੀਰਕ ਜਾਂ ਮਾਨਸਿਕ ਤਸੱਦਦ ਨਹੀ ਹੋਣਾ ਚਾਹੀਦਾ । ਕਿਉਂਕਿ ਅਜਿਹੇ ਗੈਰ ਕਾਨੂੰਨੀ ਅਮਲ ਕਰਨ ਨਾਲ ਸੀ.ਬੀ.ਆਈ, ਰਾਅ, ਆਈ.ਬੀ ਅਤੇ ਈ.ਡੀ. ਵਰਗੀਆ ਵੱਡੀਆ ਏਜੰਸੀਆ ਦੀ ਕੌਮਾਂਤਰੀ ਪੱਧਰ ਤੇ ਬਦਨਾਮੀ ਹੀ ਹੁੰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਸਟੇਟ ਦੇ ਆਮ ਆਦਮੀ ਪਾਰਟੀ ਦੇ ਉੱਪ ਮੁੱਖ ਮੰਤਰੀ, ਜਿਨ੍ਹਾਂ ਨੂੰ ਰਿਸਵਤਖੋਰੀ ਜਾਂ ਹੋਰ ਗੈਰ ਕਾਨੂੰਨੀ ਅਮਲਾਂ ਦੇ ਦੋਸ਼ ਹੇਠ ਏਜੰਸੀਆ ਤੇ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਉਤੇ ਕਿਸੇ ਤਰ੍ਹਾਂ ਦਾ ਮਾਨਸਿਕ ਜਾਂ ਸਰੀਰਕ ਤਸੱਦਦ ਕਰਨ ਦੀ ਬਜਾਇ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਅਤੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਮੁਲਕ ਵਿਚ ਇਕ ਬਹੁਤ ਹੀ ਗੈਰ ਸਮਾਜਿਕ ਸਿਆਸੀ ਪਿਰਤ ਵੱਧਦੀ ਜਾ ਰਹੀ ਹੈ ਕਿ ਜੋ ਵੀ ਹਕੂਮਤ ਉਤੇ ਪਾਰਟੀ ਬੈਠਦੀ ਹੈ, ਉਹ ਬੀਤੇ ਸਮੇ ਵਿਚ ਜਿਸ ਪਾਰਟੀ ਜਾਂ ਆਗੂ ਵੱਲੋ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਹੁੰਦਾ ਹੈ, ਤਾਂ ਉਸਨੂੰ ਕਿਸੇ ਨਾ ਕਿਸੇ ਦੋਸ ਤਹਿਤ ਗ੍ਰਿਫਤਾਰ ਕਰਕੇ ਗੈਰ ਕਾਨੂੰਨੀ ਢੰਗ ਨਾਲ ਤਸੱਦਦ ਢਾਹੁਣ ਦੀਆਂ ਅਕਸਰ ਹੀ ਕਾਰਵਾਈਆ ਨਜਰ ਅਉਦੀਆ ਹਨ । ਜਦੋਕਿ ਇਹ ਇਕ ਤਰ੍ਹਾਂ ਬਦਲੇ ਤੇ ਈਰਖਾਵਾਦੀ ਸੋਚ ਅਧੀਨ ਹੀ ਕੀਤਾ ਜਾਂਦਾ ਹੈ । ਜਿਸ ਦੀ ਇਖਲਾਕ ਇਜਾਜਤ ਨਹੀ ਦਿੰਦਾ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ ਹੁਕਮਰਾਨਾਂ ਤੇ ਏਜੰਸੀਆ ਵੱਲੋ ਸਾਡੀ ਸਿੱਖ ਕੌਮ ਦੇ ਸੂਝਵਾਨ ਆਗੁ ਸ. ਦੀਪ ਸਿੰਘ ਸਿੱਧੂ ਨੂੰ ਜਾਂਚ ਲਈ ਗ੍ਰਿਫ਼ਤਾਰ ਕੀਤਾ ਗਿਆ ਤਾਂ ਇੰਡੀਆਂ ਦੀਆਂ ਖੂਫੀਆ ਏਜੰਸੀਆ ਰਾਅ, ਆਈ.ਬੀ, ਮਿਲਟਰੀ ਇਟੈਲੀਜੈਸ, ਸੀ.ਆਈ.ਡੀ ਅਤੇ ਪੁਲਿਸ ਨੇ ਮਾਨਸਿਕ ਅਤੇ ਸਰੀਰਕ ਤੌਰ ਤੇ ਵੱਡਾ ਤਸੱਦਦ ਕੀਤਾ ਇਥੋ ਤੱਕ ਕਿ ਉਸਨੂੰ ਸੌਣ ਵੀ ਨਹੀ ਦਿੱਤਾ ਜਾਂਦਾ ਰਿਹਾ ਸੀ । ਜੋ ਕਿ ਮਨੁੱਖੀ ਕਦਰਾਂ-ਕੀਮਤਾਂ ਨੂੰ ਕੁੱਚਲਣ ਵਾਲੀਆ ਅਸਹਿ ਕਾਰਵਾਈਆ ਹਨ । ਇਹੀ ਵਜਹ ਹੈ ਕਿ ਬਰਤਾਨੀਆ ਦੀ ਹਕੂਮਤ ਵੱਲੋ ਇੰਡੀਆ ਵਿਚ ਗੈਰ ਕਾਨੂੰਨੀ ਕਾਰਵਾਈਆ ਅਤੇ ਧੌਖੇ ਕਰਕੇ ਗਏ ਵਪਾਰੀਆ ਅਤੇ ਧਨਾਢਾਂ ਨੂੰ ਸਪੁਰਦਗੀ ਮਾਮਲੇ ਦੇ ਕਾਨੂੰਨ ਅਧੀਨ ਇੰਡੀਆ ਦੇ ਹਵਾਲੇ ਨਹੀ ਕੀਤੇ ਜਾਂਦੇ ਰਹੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਡੀਆ ਦੇ ਹੁਕਮਰਾਨਾਂ ਨੂੰ ਪੁੱਛਣਾ ਚਾਹੇਗਾ ਕਿ ਸਿੱਖ ਕੌਮ ਦੀਆਂ ਸ. ਦੀਪ ਸਿੰਘ ਸਿੱਧੂ ਅਤੇ ਸ. ਸੁਭਦੀਪ ਸਿੰਘ ਮੂਸੇਵਾਲਾ ਵਰਗੀਆ ਉਭਰ ਰਹੀਆ ਸਖਸ਼ੀਅਤਾਂ ਨੂੰ ਸਾਜਿਸਾਂ ਰਾਹੀ ਕਿਉਂ ਸਹੀਦ ਕੀਤਾ ਗਿਆ ਅਤੇ ਉਨ੍ਹਾਂ ਕਤਲਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਕੇ ਸੱਚ ਨੂੰ ਪੰਜਾਬੀਆਂ ਤੇ ਸਿੱਖ ਕੌਮ ਤੋ ਛੁਪਾਉਣ ਦੇ ਦੁੱਖਦਾਇਕ ਅਮਲ ਕਿਉ ਕੀਤੇ ਜਾ ਰਹੇ ਹਨ ? ਇਥੇ ਕਾਨੂੰਨ ਦੇ ਰਾਜ ਦੇ ਅਮਲ ਨੂੰ ਹੁਕਮਰਾਨ ਲਾਗੂ ਕਿਉਂ ਨਹੀ ਕਰਦੇ ?

Leave a Reply

Your email address will not be published. Required fields are marked *