ਬਰਗਾੜੀ-ਬਹਿਬਲ ਕਲਾਂ, ਬੁਰਜ ਜਵਾਹਰਸਿੰਘਵਾਲਾ, ਕੋਟਕਪੂਰਾ ਗੁਨਾਹਾਂ ਦੇ ਦੋਸ਼ੀਆਂ ਦੇ ਫ਼ਰੀਦਕੋਟ ਚੱਲ ਰਹੇ ਕੇਸ ਨੂੰ ਬਦਲਕੇ ਚੰਡੀਗੜ੍ਹ ਕਰਨਾ, ਇਨਸਾਫ਼ ਦਾ ਜਨਾਜ਼ਾ ਕੱਢਣ ਵਾਲੇ : ਮਾਨ

ਫ਼ਤਹਿਗੜ੍ਹ ਸਾਹਿਬ, 02 ਮਾਰਚ ( ) “ਕਾਨੂੰਨੀ ਕਦਰਾਂ-ਕੀਮਤਾਂ ਇਸ ਗੱਲ ਦੀ ਮੰਗ ਕਰਦੀਆਂ ਹਨ ਕਿ ਜੋ ਵੀ ਅਪਰਾਧ, ਗੁਨਾਹ, ਗੈਰ ਕਾਨੂੰਨੀ ਅਮਲ ਜਿਸ ਇਲਾਕੇ ਵਿਚ ਹੋਇਆ ਹੈ, ਜਿਥੇ ਉਸਦੀ ਨਿਆਇਕ ਅਧਿਕਾਰ ਖੇਤਰ ਬਣਦਾ ਹੈ, ਉਸ ਕੇਸ ਦੀ ਉਨ੍ਹਾਂ ਲੋਕਾਂ ਨਾਲ ਸੰਬੰਧਤ ਇਲਾਕੇ ਵਿਚ ਹੀ ਸੁਣਵਾਈ ਹੋਵੇ । ਤਾਂ ਕਿ ਅਜਿਹੇ ਕੇਸਾਂ ਵਿਚ ਦੋਸ਼ੀਆਂ ਵਿਰੁੱਧ ਭੁਗਤਣ ਵਾਲੇ ਗਵਾਹਾਂ, ਤੱਥਾਂ ਅਤੇ ਹੋਰ ਦਸਤਾਵੇਜ਼ਾਂ ਵਿਚ ਹੁਕਮਰਾਨ ਆਪਣੀ ਸਿਆਸੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਸਬੂਤਾਂ ਨੂੰ ਖ਼ਤਮ ਕਰਨ ਦੀ ਕਾਰਵਾਈ ਨਾ ਕਰ ਸਕਣ ਅਤੇ ਜਿਸ ਪੀੜ੍ਹਤ ਪਟੀਸਨ ਕਰਤਾ, ਜਾਂ ਸੰਗਠਨ ਜਾਂ ਕਿਸੇ ਸੂਬੇ ਦੇ ਨਿਵਾਸੀ ਹੋਣ ਉਨ੍ਹਾਂ ਨੂੰ ਸੀਮਤ ਸਮੇ ਵਿਚ ਸਹੀ ਦਿਸ਼ਾ ਵੱਲ ਇਨਸਾਫ ਮਿਲ ਸਕੇ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿੱਤੀਆ ਜਾ ਸਕਣ । ਜਦੋ ਵੀ ਹੁਕਮਰਾਨ ਆਪਣੇ ਸਿਆਸੀ ਤੇ ਰਾਜਸੀ ਹਿੱਤਾ ਦੀ ਪੂਰਤੀ ਲਈ ਅਜਿਹੇ ਅਪਰਾਧਿਕ ਕੇਸਾਂ ਵਿਚ ਕਿਸੇ ਕੇਸ ਦੀ ਸੁਣਵਾਈ ਦਾ ਘਸਿਆ-ਪਿਟਿਆ ਬਹਾਨਾ ਬਣਾਕੇ ਉਸ ਕੇਸ ਦੀ ਸੁਣਵਾਈ ਦੇ ਅਧਿਕਾਰ ਖੇਤਰ ਵਾਲੇ ਸਥਾਂਨ ਨੂੰ ਬਦਲਣ ਲਈ ਜੱਜਾਂ ਜਾਂ ਅਦਾਲਤਾਂ ਉਤੇ ਦਬਾਅ ਪਾਉਦਾ ਹੈ, ਤਾਂ ਉਸਦਾ ਸਾਫ਼ ਮਤਲਬ ਹੁੰਦਾ ਹੈ ਕਿ ਉਸ ਕੇਸ ਵਿਚ ਹੁਕਮਰਾਨ ਦੋਸ਼ੀਆਂ, ਕਾਤਲਾਂ, ਬਲਾਤਕਾਰਾਂ ਨੂੰ ਆਪਣੇ ਸਿਆਸੀ ਮਨੋਰਥਾਂ ਲਈ ਬਚਾਉਣ ਦੀ ਦੁੱਖਦਾਇਕ ਕਾਰਵਾਈ ਕਰ ਰਿਹਾ ਹੈ । ਜੋ ਕਿ ਇਨਸਾਫ਼ ਦੇ ਤਕਾਜੇ ਅਨੁਸਾਰ ਕਿਸੇ ਵੀ ਅਦਾਲਤ ਜਾਂ ਜੱਜ ਸਾਹਿਬਾਨ ਨੂੰ ਸਿਆਸਤਦਾਨਾਂ ਦੀਆਂ ਇਛਾਵਾ ਅਨੁਸਾਰ ਇਸ ਤਰ੍ਹਾਂ ਕੇਸਾਂ ਦੀ ਸੁਣਵਾਈ ਦੇ ਸਥਾਂਨ ਨਹੀ ਬਦਲਣੇ ਚਾਹੀਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੀ ਗਿਣਤੀ ਵਿਚ ਸਿਰਸੇ ਵਾਲੇ ਰਾਮ ਰਹੀਮ ਬਲਾਤਕਾਰ ਕਾਤਲ ਸਾਧ ਅਤੇ ਉਸਦੇ ਚੇਲਿਆ ਵੱਲੋ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਸਾਜਸੀ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਕੇ ਸਿੱਖਾਂ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਅਤੇ ਬਹਿਬਲ ਕਲਾਂ ਵਿਖੇ ਸਾਡੇ 2 ਸਿੱਖ ਨੌਜ਼ਵਾਨਾਂ ਦੇ ਪੁਲਿਸ ਤੇ ਹੁਕਮਰਾਨਾਂ ਵੱਲੋ ਕੀਤੇ ਗਏ ਕਤਲ ਅਤੇ ਸਿੱਖਾਂ ਨੂੰ ਜਖ਼ਮੀ ਕਰਨ ਦੀਆਂ ਗੈਰ ਵਿਧਾਨਿਕ ਕਾਰਵਾਈਆ ਦੇ ਦੋਸ਼ੀਆਂ ਦੇ ਕੇਸਾਂ ਦੀ ਸੁਣਵਾਈ ਫਰੀਦਕੋਟ ਤੋ ਚੰਡੀਗੜ੍ਹ ਵਿਖੇ ਤਬਦੀਲ ਕਰਨ ਦੇ ਦੋਸ਼ਪੂਰਨ ਪ੍ਰਕਿਰਿਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਅਦਾਲਤਾਂ ਤੇ ਸਿਆਸਤਦਾਨਾਂ ਨੇ ਇਹ ਬਹਾਨਾ ਬਣਾਇਆ ਹੈ ਕਿ ਦੋਸ਼ੀਆਂ ਦੀ ਜਾਨ ਨੂੰ ਸਿੱਖਾਂ ਤੋਂ ਫ਼ਰੀਦਕੋਟ ਵਿਖੇ ਖ਼ਤਰਾਂ ਹੈ, ਇਸ ਲਈ ਇਹ ਤਬਦੀਲ ਕੀਤਾ ਜਾ ਰਿਹਾ ਹੈ, ਇਸ ਵਿਚ ਵੀ ਕੋਈ ਵਜਨ ਜਾਂ ਦਲੀਲ ਨਹੀ । ਜਦੋ ਕਿਸੇ ਅਪਰਾਧੀ ਜਾਂ ਦੋਸ਼ੀ ਨੇ ਗੈਰ ਕਾਨੂੰਨੀ ਅਮਲ ਕੀਤਾ ਹੈ ਅਤੇ ਸਿੱਖ ਕੌਮ ਵਰਗੀ ਸਰਬੱਤ ਦਾ ਭਲਾ ਲੋੜਨ ਵਾਲੀ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਈ ਹੈ, ਤਾਂ ਪੀੜ੍ਹਤ ਮਨਾਂ ਅਤੇ ਆਤਮਾਵਾ ਵਿਚੋ ਕੋਈ ਵੀ ਪੀੜ੍ਹਤ ਕਿਸੇ ਸਮੇ ਵੀ ਆਪਣੇ ਮਨ-ਆਤਮਾ ਨਾਲ ਆਪਣੀ ਪੀੜ੍ਹਾ ਦੇ ਦੁੱਖ ਨਾ ਸਹਿਦਾ ਹੋਇਆ ਅਜਿਹਾ ਕੋਈ ਵੀ ਐਕਸਨ ਕਿਸੇ ਵੀ ਸਥਾਂਨ ਤੇ ਕਰ ਸਕਦਾ ਹੈ । ਉਸ ਲਈ ਫਰੀਦਕੋਟ, ਚੰਡੀਗੜ੍ਹ, ਲੰਡਨ ਜਾਂ ਅਮਰੀਕਾ ਸਥਾਨਾਂ ਦੀ ਕੋਈ ਮਹੱਤਤਾ ਨਹੀ ਹੁੰਦੀ । ਬਲਕਿ ਪਹੁੰਚੀ ਵੱਡੀ ਠੇਸ ਅਤੇ ਮਨ ਨੂੰ ਸ਼ਾਂਤ ਕਰਨ ਦੀ ਪੂਰਤੀ ਹੁੰਦੀ ਹੈ । ਫਿਰ ਇਹ ਕੇਸ ਚੰਡੀਗੜ੍ਹ ਤਬਦੀਲ ਕਰਕੇ ਹੁਕਮਰਾਨ ਅਤੇ ਅਦਾਲਤਾਂ ਜੋ 2015 ਤੋਂ ਉਪਰੋਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਪਮਾਨਿਤ ਕਾਰਵਾਈਆ ਅਤੇ ਸਿੱਖਾਂ ਦੇ ਕਤਲ ਹੋਇਆ ਨੂੰ 8 ਸਾਲ ਤੋ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਕੋਈ ਇਨਸਾਫ ਨਹੀ ਦਿੱਤਾ ਜਾ ਰਿਹਾ, ਫਿਰ ਅਜਿਹੀਆ ਕਾਰਵਾਈਆ ਦੀ ਬਦੌਲਤ ਸਿੱਖ ਕੌਮ ਦੀ ਪੀੜ੍ਹਾ ਨੂੰ ਘਟਾਉਣ ਦੀ ਬਜਾਇ ਵਧਾਕੇ ਹੁਕਮਰਾਨ, ਅਦਾਲਤਾਂ, ਜੱਜ ਦੋਸ਼ੀਆਂ ਨੂੰ ਸੁਰੱਖਿਅਤ ਕਿਵੇ ਰੱਖ ਸਕਣਗੇ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਦੋਸ਼ੀਆਂ ਨੂੰ ਬੀਤੇ 8 ਸਾਲ ਤੋ ਸਜਾਵਾਂ ਨਾ ਦੇ ਕੇ ਹੁਕਮਰਾਨ ਤੇ ਅਦਾਲਤਾਂ ਸਿੱਖ ਕੌਮ ਦੀ ਪੀੜ੍ਹਾ ਨੂੰ ਚਰਮ ਸੀਮਾਂ ਤੇ ਪਹੁੰਚਾਉਣ ਲਈ ਹੀ ਜਿੰਮੇਵਾਰ ਬਣ ਰਹੀਆ ਹਨ । ਇਹ ਤਾਂ ਅਸਲੀਅਤ ਵਿਚ ‘ਚੋਰ ਅਤੇ ਕੁੱਤੀ’ ਦੇ ਮਿਲ ਜਾਣ ਦੀ ਸਾਜਿਸ ਨੂੰ ਹੀ ਪ੍ਰਤੱਖ ਕਰਦੀ ਹੈ ਜਿਸ ਰਾਹੀ ਸਿੱਖ ਕੌਮ ਦੇ ਵੱਡੇ ਅਪਰਾਧੀਆ ਅਤੇ ਕਾਤਲਾਂ ਨੂੰ ਬਚਾਉਣ ਦੇ ਹੀ ਉਪਰਾਲੇ ਕੀਤੇ ਜਾ ਰਹੇ ਹਨ ਨਾ ਕਿ ਪੀੜ੍ਹਤ ਸਿੱਖ ਮਨਾਂ ਨੂੰ ਸ਼ਾਂਤ ਕਰਨ ਦੇ । ਜਿਸਦੇ ਨਤੀਜੇ ਕਦਾਚਿੱਤ ਜਮਹੂਰੀਅਤ ਅਤੇ ਅਮਨ ਲਈ ਲਾਹੇਵੰਦ ਸਾਬਤ ਨਹੀ ਹੋ ਸਕਣਗੇ ।

Leave a Reply

Your email address will not be published. Required fields are marked *