ਸਰਹੱਦਾਂ ਉਤੇ ਲੱਗੀ ਬੀ.ਐਸ.ਐਫ-ਫ਼ੌਜ ਪੰਜਾਬੀਆਂ ਤੇ ਸਿੱਖਾਂ ਨੂੰ ਨਹੀਂ ਸਮਝਦੀ, ਸਮੱਗਲਿੰਗ ਰੋਕਣ ਲਈ ਪੀ.ਏ.ਪੀ. ਦਾ ਤਾਇਨਾਤ ਹੋਣਾ ਜ਼ਰੂਰੀ : ਮਾਨ

ਫ਼ਤਹਿਗੜ੍ਹ ਸਾਹਿਬ, 20 ਫਰਵਰੀ ( ) “ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀਆਂ ਸਰਹੱਦਾਂ ਰਾਹੀ ਹੀ ਨਸ਼ੀਲੀਆਂ ਵਸਤਾਂ ਅਤੇ ਗੈਰ-ਕਾਨੂੰਨੀ ਅਸਲੇ ਦਾ ਕਾਰੋਬਾਰ ਹੁੰਦਾ ਹੈ । ਸੈਟਰ ਨੇ ਇਸਨੂੰ ਰੋਕਣ ਲਈ ਸਰਹੱਦਾਂ ਉਤੇ ਬੀ.ਐਸ.ਐਫ. ਲਗਾਈ ਹੋਈ ਹੈ । ਇਸਦੇ ਨਾਲ ਫ਼ੌਜ ਵੀ ਹੈ । ਜਦੋਕਿ ਇਨ੍ਹਾਂ ਦੋਵਾਂ ਫੋਰਸਾਂ ਦੇ ਅਫਸਰ ਤੇ ਜਵਾਨ ਵੱਖ-ਵੱਖ ਸੂਬਿਆਂ ਜਿਵੇ ਮਹਾਰਾਸਟਰਾਂ, ਅਸਾਮ, ਝਾਰਖੰਡ, ਬਿਹਾਰ, ਉੜੀਸਾ, ਕਰਨਾਟਕਾ, ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਨਾਲ ਸੰਬੰਧਤ ਹਨ । ਜਿਨ੍ਹਾਂ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਦੀ ਸਮਝ ਹੀ ਨਹੀ ਹੈ ਕਿ ਉਨ੍ਹਾਂ ਨਾਲ ਕਿਵੇ ਵਰਤਾਓ ਕਰਨਾ ਹੈ ਅਤੇ ਕਾਨੂੰਨੀ ਵਿਵਸਥਾਂ ਨੂੰ ਕਾਬੂ ਰੱਖਣ ਲਈ ਕੀ ਨੀਤੀ ਅਪਣਾਉਣੀ ਹੈ । ਇਥੇ ਉਹੀ ਫੋਰਸ ਕਾਨੂੰਨੀ ਵਿਵਸਥਾਂ ਅਤੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਨੂੰ ਰੋਕਣ ਲਈ ਕਾਮਯਾਬ ਹੋ ਸਕਦੀ ਹੈ ਜੋ ਪੰਜਾਬੀਆਂ ਤੇ ਸਿੱਖਾਂ ਨੂੰ ਅੱਛੀ ਤਰ੍ਹਾਂ ਸਮਝਦੀ ਹੋਵੇ । ਜਿਵੇ ਪੀ.ਏ.ਪੀ. ਹੀ ਇਹ ਜਿੰਮੇਵਾਰੀ ਸਹੀ ਢੰਗ ਨਾਲ ਪੂਰਨ ਕਰ ਸਕਦੀ ਹੈ । ਕਿਉਕਿ ਇਸਦੇ ਅਫਸਰ ਤੇ ਜਵਾਨ ਹੀ ਪੰਜਾਬੀਆ ਤੇ ਸਿੱਖ ਕੌਮ ਨੂੰ ਸਮਝਣ ਦੀ ਕਾਬਲੀਅਤ ਰੱਖਦੇ ਹਨ । ਇਸ ਲਈ ਇਹ ਜਰੂਰੀ ਹੈ ਕਿ ਬੀ.ਐਸ.ਐਫ ਦੇ ਨਾਲ-ਨਾਲ ਪੀ.ਏ.ਪੀ. ਦੇ ਅਫਸਰ ਤੇ ਜਵਾਨਾਂ ਨੂੰ ਵੀ ਸਰਹੱਦਾਂ ਉਤੇ ਇਸ ਜਿੰਮੇਵਾਰੀ ਨੂੰ ਪੂਰਨ ਕਰਨ ਲਈ ਫੌਰੀ ਤਾਇਨਾਤ ਕੀਤਾ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸਲਾਮਿਕ-ਪੰਜਾਬ ਅਤੇ ਇੱਥਰਲੇ ਪੰਜਾਬ ਦੀਆਂ ਸਰਹੱਦਾਂ ਉਤੇ ਨਸ਼ੀਲੀਆਂ ਵਸਤਾਂ ਦੇ ਵੱਡੇ ਪੱਧਰ ਤੇ ਹੋ ਰਹੇ ਕਾਰੋਬਾਰ ਅਤੇ ਅਸਲੇ ਦੀ ਸਮਗਲਿੰਗ ਦੀਆਂ ਕਾਰਵਾਈਆ ਨੂੰ ਰੋਕਣ ਅਤੇ ਕਾਨੂੰਨੀ ਵਿਵਸਥਾਂ ਨੂੰ ਸਹੀ ਰੱਖਣ ਲਈ ਪੰਜਾਬੀਆਂ ਤੇ ਸਿੱਖ ਕੌਮ ਨੂੰ ਸਮਝਣ ਵਾਲੀ ਫੋਰਸ ਪੀ.ਏ.ਪੀ ਨੂੰ ਬੀ.ਐਸ.ਐਫ ਅਤੇ ਫ਼ੌਜ ਦੇ ਨਾਲ ਤੁਰੰਤ ਜਿੰਮੇਵਾਰੀ ਸੌਪਣ ਦੀ ਸੈਟਰ ਤੇ ਪੰਜਾਬ ਸਰਕਾਰ ਨੂੰ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਦਾਹਰਣ ਦੇ ਤੌਰ ਤੇ ਸਕਾਟਲੈਡ ਵਿਚ ਸਕੌਚ ਵਿਸਕੀ ਬਣਦੀ ਹੈ । ਇਸਨੂੰ ਇਗਲੈਡ ਵਿਚ ਦਾਖਲ ਹੋਣ ਤੋ ਰੋਕਣ ਲਈ ਜੇਕਰ ਉਥੇ ਪੁਲਿਸ, ਰੂਸ, ਬਲਗਾਰੀਆ, ਗਰੀਸ ਜਾਂ ਮਰਾਕੋ ਦੀ ਹੋਵੇ ਤਾਂ ਸਕੌਚ ਵਿਸਕੀ ਨੂੰ ਗੈਰ ਕਾਨੂੰਨੀ ਤੌਰ ਤੇ ਇਗਲੈਡ ਵਿਚ ਦਾਖਲ ਹੋਣ ਤੋ ਇਹ ਫੋਰਸਾਂ ਕਿਵੇ ਰੋਕ ਸਕਦੀਆ ਹਨ ? ਇਸ ਲਈ ਅਸੀ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਨੂੰ ਇਹ ਅਤਿ ਗੰਭੀਰ ਅਪੀਲ ਕਰਦੇ ਹਾਂ ਕਿ ਉਹ ਫੌਰੀ ਸੈਟਰ ਸਰਕਾਰ ਨਾਲ ਗੱਲਬਾਤ ਕਰਕੇ, ਇਨ੍ਹਾਂ ਸਰਹੱਦਾਂ ਉਤੇ ਪੀ.ਏ.ਪੀ ਦੇ ਅਫਸਰ ਅਤੇ ਜਵਾਨਾਂ ਨੂੰ ਤਾਇਨਾਤ ਕਰਨ ਦੀ ਗੱਲ ਕਰਕੇ ਇਸ ਮਸਲੇ ਨੂੰ ਹੱਲ ਕਰਨ ਕਿਉਂਕਿ ਅੱਜ ਕੋਈ ਆਰਮੀ, ਏਅਰ ਫੋਰਸ ਅਤੇ ਨੇਵੀ ਵਿਚ ਸਿੱਖ ਕਮਾਡਰ ਨਹੀ ਹੈ । ਨਾ ਹੀ ਸੁਪਰੀਮ ਕੋਰਟ ਦਾ ਮੁੱਖ ਜੱਜ ਅਤੇ ਹਾਈਕੋਰਟਾਂ ਦੇ ਮੁੱਖ ਜੱਜਾਂ ਵਿਚ ਕੋਈ ਸਿੱਖ ਹੈ । ਸਿੱਖਾਂ ਨੂੰ ਉੱਚ ਅਹੁਦਿਆ ਉਤੇ ਲਾਭੇ ਕਰਕੇ ਹਿੰਦੂ ਰਾਸਟਰ ਦੀ ਜੇ ਗੱਲ ਕਰਨੀ ਹੈ ਤਾਂ ਇਸ ਮੁਲਕ ਵਿਚ ਗੈਰ ਕਾਨੂੰਨੀ ਕੰਮਾਂ ਦੀ ਰੋਕਥਾਮ ਜਾਂ ਕਾਨੂੰਨੀ ਵਿਵਸਥਾਂ ਨੂੰ ਸਹੀ ਰੱਖਣ ਦੀ ਗੱਲ ਕਿਵੇ ਕੀਤੀ ਜਾ ਸਕਦੀ ਹੈ ? ਇਹ ਜਿੰਮੇਵਾਰੀ ਬੀ.ਐਸ.ਐਫ ਦੇ ਨਾਲ-ਨਾਲ ਪੀ.ਏ.ਪੀ ਨੂੰ ਵੀ ਦੇਣੀ ਪਵੇਗੀ ਅਤੇ ਸੈਟਰ ਨੂੰ ਇਸ ਪੀ.ਏ.ਪੀ ਦਾ ਖਰਚਾਂ ਵੀ ਉਠਾਉਣਾ ਪਵੇਗਾ ਅਤੇ ਇਹ ਕਾਨੂੰਨੀ ਵਿਵਸਥਾਂ ਪੀ.ਏ.ਪੀ ਰਾਹੀ ਹੀ ਕਾਇਮ ਰੱਖੀ ਜਾ ਸਕੇਗੀ । ਦੂਸਰਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁਦ ਵੀ ਪੀ.ਏ.ਪੀ ਨੂੰ ਤਾਇਨਾਤ ਕਰਨ ਦਾ ਅਧਿਕਾਰ ਰੱਖਦੇ ਹਨ । ਜੇਕਰ ਸੈਟਰ ਚਾਹੁੰਦਾ ਹੈ ਕਿ ਸਰਹੱਦਾਂ ਉਤੇ ਨਸ਼ੀਲੀਆਂ ਵਸਤਾਂ ਦਾ ਗੈਰ ਕਾਨੂੰਨੀ ਕਾਰੋਬਾਰ ਮੁਕੰਮਲ ਰੂਪ ਵਿਚ ਬੰਦ ਹੋਵੇ ਅਤੇ ਇਥੋ ਦੀ ਕਾਨੂੰਨੀ ਵਿਵਸਥਾਂ ਸਹੀ ਢੰਗ ਨਾਲ ਚੱਲੇ ਤਾਂ ਸਾਡੇ ਵੱਲੋ ਪੰਜਾਬ ਪੱਖੀ ਪੀ.ਏ.ਪੀ ਲਗਾਉਣ ਦੇ ਸੁਝਾਅ ਨੂੰ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਪ੍ਰਵਾਨ ਕਰਨਾ ਪਵੇਗਾ । ਤਦ ਹੀ ਇਸ ਗੰਭੀਰ ਮਸਲੇ ਦਾ ਸਹੀ ਰੂਪ ਵਿਚ ਹੱਲ ਹੋ ਸਕੇਗਾ ।

Leave a Reply

Your email address will not be published. Required fields are marked *