ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਹੀਦ ਦੀਪ ਸਿੰਘ ਸਿੱਧੂ ਦੇ ਸ਼ਹੀਦੀ ਸਮਾਗਮ ਸਫ਼ਲਤਾ ਪੂਰਵਕ 3 ਥਾਵਾਂ ਉਤੇ ਕੀਤੇ : ਮਾਨ

ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਸ਼ਹੀਦ ਭਾਈ ਦੀਪ ਸਿੰਘ ਸਿੱਧੂ ਜਿਨ੍ਹਾਂ ਨੇ ਆਪਣੇ ਉੱਚੇ-ਸੁੱਚੇ ਕੌਮ ਅਤੇ ਮਨੁੱਖਤਾ ਪੱਖੀ ਖਿਆਲਾਤਾਂ ਅਤੇ ਦੂਰ ਅੰਦੇਸ਼ੀ ਵਾਲੀ ਸੋਚ ਰਾਹੀ ਪੰਜਾਬੀ ਅਤੇ ਸਿੱਖ ਨੌਜ਼ਵਾਨੀ ਨੂੰ ਨਵੀ ਲੀਹ ਦਿੰਦੇ ਹੋਏ ਦ੍ਰਿੜਤਾ ਅਤੇ ਨਿਡਰਤਾ ਨਾਲ ਸਿੱਖ ਕੌਮ ਦੀ ਆਜਾਦੀ ‘ਖ਼ਾਲਿਸਤਾਨ’ ਨੂੰ ਕਾਇਮ ਕਰਨ ਲਈ ਪ੍ਰੇਰਿਤ ਕੀਤਾ, ਉਨ੍ਹਾਂ ਦੀ ਇਕ ਸਾਲ ਪਹਿਲੇ ਸਾਜਸੀ ਢੰਗ ਨਾਲ ਹੁਕਮਰਾਨਾਂ ਵੱਲੋ ਕੀਤੀ ਗਈ ਸ਼ਹੀਦੀ ਨੂੰ ਯਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਤਿੰਨ ਥਾਵਾਂ ਇਕ ਤਾਂ ਉਨ੍ਹਾਂ ਦੇ ਸ਼ਹੀਦੀ ਦੇ ਅਸਲ ਸਥਾਂਨ ਸੋਨੀਪਤ ਦੇ ਨਜਦੀਕ ਕੇ.ਐਮ.ਪੀ. ਰੋਡ ਖਰਗੋਦਾ ਵਿਖੇ, ਦੂਸਰਾ ਉਨ੍ਹਾਂ ਦੇ ਜੱਦੀ ਪਿੰਡ ਉਦੇਕਰਨ (ਮੁਕਤਸਰ) ਵਿਖੇ ਅਤੇ ਤੀਸਰਾ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸਹੀਦੀ ਸਮਾਗਮ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕੀਤੀ ਗਈ, ਉਥੇ ਇਨ੍ਹਾਂ ਤਿੰਨੇ ਸਥਾਨਾਂ ਉਤੇ ਭਾਈ ਦੀਪ ਸਿੰਘ ਸਿੱਧੂ ਦੀ ਕੌਮ ਪੱਖੀ ਸੋਚ ਅਤੇ ਨਿਸ਼ਾਨੇ ਉਤੇ ਦ੍ਰਿੜ ਹੁੰਦੇ ਹੋਏ ਸਮੂਹਿਕ ਤੌਰ ਤੇ ਇਹ ਪ੍ਰਣ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਪੰਥਦਰਦੀਆਂ ਦੇ ਸਹਿਯੋਗ ਨਾਲ ਆਪਣੇ ਆਜਾਦੀ ਦੇ ਸੰਘਰਸ਼ ਨੂੰ ਉਸ ਸਮੇ ਤੱਕ ਜਾਰੀ ਰੱਖੇਗੀ ਜਦੋ ਤੱਕ ਖ਼ਾਲਸਾ ਪੰਥ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕੌਮਾਂਤਰੀ ਪੱਧਰ ਤੇ ਜੱਦੋ-ਜਹਿਦ ਕਰਦੇ ਹੋਏ ਦੁਨੀਆ ਦੇ ਨਕਸੇ ਉਤੇ ਆਪਣੇ ਆਪਣੇ ਖਾਲਿਸਤਾਨ ਸਟੇਟ ਨੂੰ ਕਾਇਮ ਨਹੀ ਕਰ ਲੈਦਾ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪਾਰਟੀ ਵੱਲੋ ਭਾਈ ਦੀਪ ਸਿੰਘ ਸਿੱਧੂ ਦੀ ਯਾਦ ਵਿਚ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮਾਂ ਦਾ ਵੇਰਵਾ ਦਿੰਦੇ ਹੋਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਰੂਪ ਵਿਚ ਅਰਦਾਸ ਕਰਨ ਦੀ ਗੱਲ ਕਰਦੇ ਹੋਏ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੀਆ ਕੌਮਾਂ ਆਪਣੇ ਸ਼ਹੀਦਾਂ ਅਤੇ ਰਹਿਬਰਾਂ ਨੂੰ ਭੁੱਲ ਜਾਂਦੀਆ ਹਨ, ਉਹ ਕਦੀ ਵੀ ਆਪਣੇ ਮਿੱਥੇ ਨਿਸ਼ਾਨੇ ਅਤੇ ਮੰਜਿਲ ਨੂੰ ਪ੍ਰਾਪਤ ਨਹੀ ਕਰ ਸਕਦੀਆ । ਕਿਉਂਕਿ ਸਾਨੂੰ ਇਹ ਅਗਵਾਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ 3 ਮੁਲਕਾਂ ਸੋਵੀਅਤ ਰੂਸ, ਬਰਤਾਨੀਆ ਅਤੇ ਇੰਡੀਆ ਦੀਆਂ ਫ਼ੌਜਾਂ ਦਾ ਦ੍ਰਿੜਤਾ ਤੇ ਨਿਰਭੈਤਾ ਨਾਲ ਮੁਕਾਬਲਾ ਕਰਦੇ ਹੋਏ ਤਿੰਨ ਦਿਨਾਂ ਤੱਕ ਇਨ੍ਹਾਂ ਫ਼ੌਜਾਂ ਨੂੰ ਕਰਾਰਾ ਜੁਆਬ ਵੀ ਦਿੱਤਾ ਅਤੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਮਹਾਨ ਸ਼ਹੀਦੀਆਂ ਵੀ ਪਾਈਆ ਹਨ । ਹੁਣ ਉਨ੍ਹਾਂ ਵੱਲੋ ਸੁਰੂ ਕੀਤੇ ਗਏ ਮਿਸ਼ਨ ਦੀ ਪ੍ਰਾਪਤੀ ਕਰਨਾ ਸਮੁੱਚੀ ਸਿੱਖ ਕੌਮ ਨੂੰ ਸਮੂਹਿਕ ਰੂਪ ਵਿਚ ਏਕਤਾ ਦੀ ਲੜੀ ਵਿਚ ਪ੍ਰੋਦੇ ਹੋਏ ਆਪਣੀ ਮੰਜਿਲ ਵੱਲ ਵੱਧਣਾ ਪਵੇਗਾ । ਜਦੋ ਅਸੀ ਕੌਮੀ ਰਵਾਇਤਾ ਉਤੇ ਪਹਿਰਾ ਦਿੰਦੇ ਹੋਏ ਅਜਿਹੇ ਮਹਾਨ ਦਿਹਾੜਿਆ ਉਤੇ ਇਕੱਤਰ ਹੋ ਕੇ ਇਕਤਾਕਤ ਹੋ ਕੇ ਅੱਗੇ ਵੱਧਣ ਲਈ ਪ੍ਰਣ ਕਰਾਂਗੇ ਤਾਂ ਅਜਿਹੀ ਕੋਈ ਗੱਲ ਨਹੀ ਕਿ ਸਿੱਖ ਕੌਮ ਆਪਣੇ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਦੀ ਮੰਜਿਲ ਦੀ ਪ੍ਰਾਪਤੀ ਨਾ ਕਰ ਸਕੇ । ਦੂਸਰਾ ਸਾਡਾ ਕੌਮੀ ਇਤਿਹਾਸ ਇਸ ਗੱਲ ਦੀ ਅਗਵਾਈ ਕਰਦਾ ਹੈ ਕਿ ਸਿੱਖ ਕੌਮ ਕਦੀ ਵੀ ਹਕੂਮਤੀ ਜ਼ਬਰ ਜੁਲਮ ਜਾਂ ਸਾਜਿਸਾਂ ਤੋ ਕਤਈ ਨਹੀ ਘਬਰਾਈ ਬਲਕਿ ਉਸ ਜ਼ਬਰ ਅਤੇ ਸਾਜਿਸਾਂ ਨੂੰ ਆਪਣੀਆ ਰਵਾਇਤਾ ਰਾਹੀ ਅਸਫ਼ਲ ਬਣਾਉਦੀ ਹੋਈ ਹਮੇਸ਼ਾਂ ਫ਼ਤਹਿ ਪ੍ਰਾਪਤ ਕਰਦੀ ਰਹੀ ਹੈ ਅਤੇ ਖ਼ਾਲਿਸਤਾਨ ਸਟੇਟ ਦੀ ਪ੍ਰਾਪਤੀ ਵਾਲੇ ਮਿਸਨ ਦੀ ਵੀ ਅਸੀ ਅਵੱਸ ਫ਼ਤਹਿ ਕਰਾਂਗੇ । ਲੇਕਿਨ ਉਸ ਲਈ ਸਾਨੂੰ ਸਭਨਾਂ ਸੰਗਠਨਾਂ, ਪਾਰਟੀਆਂ, ਧੜਿਆ ਆਦਿ ਦੀ ਸੋਚ ਤੋ ਉਪਰ ਉੱਠਕੇ ਕੌਮੀ ਮੰਜਿਲ ਤੇ ਕੇਦਰਿਤ ਹੋਣਾ ਪਵੇਗਾ ਜੋ ਅਸੀ ਗੁਰੂ ਦੀ ਕਿਰਪਾ ਅਤੇ ਉਸ ਅੱਗੇ ਕੀਤੀ ਜਾਣ ਵਾਲੀ ਅਰਜੋਈ ਰਾਹੀ ਹੀ ਪ੍ਰਾਪਤ ਕਰ ਸਕਦੇ ਹਾਂ ।

Leave a Reply

Your email address will not be published. Required fields are marked *