ਜਦੋਂ ਪੰਜਾਬ ਸੂਬੇ ਉਤੇ ਸੈਂਟਰ ਦਾ ਕੋਈ ਵੀ ਨੁਮਾਇੰਦਾ ਫੈਸਲੇ ਨਹੀ ਥੋਪ ਸਕਦਾ, ਉਸੇ ਤਰ੍ਹਾਂ ਸ੍ਰੀ ਕੇਜਰੀਵਾਲ ਤੇ ਰਾਘਵ ਚੱਢਾ ਦੇ ਦਖਤ ਨੂੰ ਵੀ ਬੰਦ ਕੀਤਾ ਜਾਵੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਇਹ ਬਿਲਕੁਲ ਦਰੁਸਤ ਅਤੇ ਪੰਜਾਬ ਪੱਖੀ ਗੱਲ ਕਹੀ ਹੈ ਕਿ ਆਰ.ਐਸ.ਐਸ. ਅਤੇ ਫਿਰਕੂ ਬੀਜੇਪੀ ਦੀਆਂ ਸਾਜਿ਼ਸਾਂ ਨੂੰ ਪੂਰਨ ਕਰਨ ਵਾਲਾ ਕੋਈ ਸੈਂਟਰ ਦਾ ਏਲਚੀ ਜਾਂ ਗਵਰਨਰ ਪੰਜਾਬੀਆਂ ਉਤੇ ਕੋਈ ਵੀ ਹੁਕਮ ਨਹੀ ਥੋਪ ਸਕਦਾ । ਕਿਉਂਕਿ ਪੰਜਾਬੀ ਮੁੱਢ ਤੋ ਹੀ ਗੁਲਾਮ ਮਾਨਸਿਕਤਾ ਦੀ ਸਮਾਜ ਵਿਰੋਧੀ ਪ੍ਰਕਿਰਿਆ ਦੇ ਸਖਤ ਵਿਰੁੱਧ ਹਨ ਤੇ ਕਿਸੇ ਵੀ ਐਰੇ-ਗੈਰੇ ਦੇ ਹੁਕਮਾਂ ਨੂੰ ਕਦੀ ਵੀ ਪ੍ਰਵਾਨ ਨਹੀ ਕਰਦੇ ਅਤੇ ਨਾ ਹੀ ਪੰਜਾਬੀਆਂ ਨੂੰ ਅਜਿਹਾ ਕਰਨਾ ਚਾਹੀਦਾ ਹੈ । ਪੰਜਾਬ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸਾਂ ਦੀ ਪਵਿੱਤਰ ਜਰਖੇਜ ਧਰਤੀ ਸਾਨੂੰ ਅਣਖ ਗੈਰਤ ਨਾਲ ਜਿਊਣ ਦੇ ਨਾਲ-ਨਾਲ ‘ਜੀਓ ਅਤੇ ਜੀਣ ਦਿਓ’ ਦੇ ਮਨੁੱਖਤਾ ਪੱਖੀ ਸਿਧਾਂਤ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਪ੍ਰੇਰਣਾ ਦਿੰਦੀ ਆ ਰਹੀ ਹੈ । ਉਥੇ ਸ. ਭਗਵੰਤ ਸਿੰਘ ਮਾਨ ਨੂੰ ਇਸ ਗੱਲ ਤੇ ਵੀ ਦ੍ਰਿੜ ਰਹਿਣਾ ਪਵੇਗਾ ਕਿ ਆਰ.ਐਸ.ਐਸ. ਅਤੇ ਬੀਜੇਪੀ ਦੀ ਫਿਰਕੂ ਸੋਚ ਤੇ ਚੱਲਣ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਜਾਂ ਰਾਘਵ ਚੱਢਾ ਵਰਗੇ ਦਿੱਲੀ ਦੇ ਦਲਾਲਾਂ ਦੇ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਹੁਕਮਾਂ ਤੇ ਫੈਸਲਿਆ ਨੂੰ ਵੀ ਉਸੇ ਤਰ੍ਹਾਂ ਚੁਣੋਤੀ ਦੇਣੀ ਚਾਹੀਦੀ ਹੈ ਜਿਵੇ ਉਨ੍ਹਾਂ ਨੇ ਸੈਂਟਰ ਦੀ ਸਰਕਾਰ ਅਤੇ ਉਸਦੇ ਨੁਮਾਇੰਦਿਆ ਦੀ ਬੇਲੋੜੀ ਦਖਲ ਨੂੰ ਚੁਣੋਤੀ ਦਿੱਤੀ ਹੈ । ਜੇਕਰ ਸ. ਮਾਨ ਵਾਅਕਿਆ ਹੀ ਗੁਲਾਮ ਮਾਨਸਿਕਤਾ ਦੇ ਦੁਸ਼ਮਣ ਹਨ ਤਾਂ ਉਹ ਗਵਰਨਰ ਪੰਜਾਬ ਅਤੇ ਸੈਟਰ ਸਰਕਾਰ ਦੀ ਤਾਨਾਸਾਹੀ ਸੋਚ ਦੇ ਨਾਲ-ਨਾਲ ਸ੍ਰੀ ਕੇਜਰੀਵਾਲ ਤੇ ਰਾਘਵ ਚੱਢਾ ਜਿਨ੍ਹਾਂ ਦੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਕੋਈ ਰਤੀਭਰ ਵੀ ਦੇਣ ਨਹੀ ਅਤੇ ਨਾ ਹੀ ਉਨ੍ਹਾਂ ਦਾ ਇਸ ਧਰਤੀ ਦੇ ਵਿਰਸੇ ਨਾਲ ਕੋਈ ਵਾਸਤਾ ਹੈ, ਉਨ੍ਹਾਂ ਦੀ ਗੁਲਾਮੀ ਵਿਚੋ ਨਿਕਲਕੇ ਪੰਜਾਬੀਆਂ ਦੀ ਭਾਵਨਾਵਾ ਅਨੁਸਾਰ ਨਿਰਪੱਖਤਾ ਤੇ ਆਜਾਦੀ ਨਾਲ ਪੰਜਾਬ ਪੱਖੀ ਫੈਸਲੇ ਲੈਣ ਦੀ ਜੁਰਅਤ ਕਰਨ । ਤਾਂ ਕਿ ਸਹੀ ਮਾਇਨਿਆ ਵਿਚ ਸ. ਭਗਵੰਤ ਸਿੰਘ ਮਾਨ ਦੀ ਸਖਸੀਅਤ ਵਿਚੋ ਗੁਲਾਮੀਅਤ ਵਾਲੀ ਗੱਲ ਮਨਫ਼ੀ ਹੋ ਸਕੇ ਅਤੇ ਉਹ ਪੰਜਾਬ ਦੀ ਫਿਜਾ, ਵਿਰਸੇ-ਵਿਰਾਸਤ ਨੂੰ ਮੁੱਖ ਰੱਖਕੇ ਆਜਾਦੀ ਨਾਲ ਰਾਜ ਭਾਗ ਚਲਾਉਣ ਦੇ ਸਮਰੱਥ ਹੋ ਸਕਣ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸੈਟਰ ਦੇ ਨੁਮਾਇੰਦੇ ਗਵਰਨਰ ਪੰਜਾਬ ਵਿਚਕਾਰ ਪੰਜਾਬ ਪ੍ਰਤੀ ਕੀਤੇ ਜਾਣ ਵਾਲੇ ਫੈਸਲਿਆ ਉਤੇ ਪੈਦਾ ਹੋਈ ਤਲਖੀ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸ. ਮਾਨ ਨੂੰ ਸ੍ਰੀ ਕੇਜਰੀਵਾਲ ਅਤੇ ਰਾਘਵ ਚੱਢਾ ਵਰਗੇ ਦਿੱਲੀ ਦੇ ਦਲਾਲਾਂ ਦੀ ਗੁਲਾਮੀਅਤ ਵਿਚੋ ਨਿਕਲਣ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਸ਼ਾਹ ਵੱਲੋ ਖ਼ਾਲਿਸਤਾਨ ਅਤੇ ਖ਼ਾਲਿਸਤਾਨੀਆਂ ਵਿਰੁੱਧ ਗੈਰ ਇਖਲਾਕੀ ਢੰਗ ਨਾਲ ਪਾਏ ਜਾ ਰਹੇ ਚੀਕ ਚਿਹਾੜੇ ਉਤੇ ਬੋਲਦੇ ਹੋਏ ਕਿਹਾ ਕਿ ਖ਼ਾਲਿਸਤਾਨੀ ਨਾ ਤਾਂ ਇੰਡੀਆ ਵਿਚ ਅਤੇ ਨਾ ਹੀ ਬਾਹਰਲੇ ਮੁਲਕਾਂ ਵਿਚ ਕੋਈ ਅਪਰਾਧ ਕਰ ਰਹੇ ਹਨ । ਬਲਕਿ ਇਹ ਤਾਂ ਯੂਕਰੇਨ ਦੀ ਜੰਗ ਤੋਂ ਪੀੜ੍ਹਤ ਲੱਖਾਂ ਹੀ ਪੀੜ੍ਹਤਾਂ ਨੂੰ ਰਹਿਣ ਲਈ ਸਥਾਂਨ, ਖਾਂਣ ਲਈ ਭੋਜਨ, ਪਹਿਨਣ ਲਈ ਕੱਪੜਾ ਅਤੇ ਜਖਮੀਆਂ ਲਈ ਦਵਾਈ, ਮੱਲ੍ਹਮ ਪੱਟੀ ਆਦਿ ਦਾ ਪ੍ਰਬੰਧ ਕਰ ਰਹੇ ਹਨ । ਹੁਣੇ ਹੀ ਤੁਰਕੀ-ਸੀਰੀਆ ਵਿਚ ਭੂਚਾਲ ਨਾਲ ਵੱਡੀ ਗਿਣਤੀ ਵਿਚ ਮ੍ਰਿਤਕ ਅਤੇ ਪੀੜ੍ਹਤ ਪਰਿਵਾਰਾਂ ਨੂੰ ਮਲਵੇ ਵਿਚੋ ਕੱਢਕੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਦੇ ਨਾਲ-ਨਾਲ ਖਾਂਣ-ਪੀਣ ਅਤੇ ਉਨ੍ਹਾਂ ਦੇ ਇਲਾਜ ਦਾ ਪ੍ਰਬੰਧ ਕਰ ਰਹੇ ਹਨ । ਜਦੋਕਿ ਮੋਦੀ-ਸ਼ਾਹ ਅਤੇ ਭਗਵਤ ਆਦਿ ਦੇ ਪਾਲੇ ਹੋਏ ਅਡਾਨੀ, ਅੰਬਾਨੀ, ਨੀਰਵ ਮੋਦੀ, ਵਿਜੇ ਮਾਲੀਆ ਆਦਿ ਗੁਜਰਾਤੀ ਡਾਕੂਆਂ ਜੋ ਇਥੋ ਦੇ ਬੈਕਾਂ ਤੇ ਲੋਕਾਂ ਨਾਲ ਧੋਖਾ ਕਰ ਰਹੇ ਹਨ ਅਤੇ ਨਿੱਤ ਵੱਡੇ ਅਪਰਾਧ ਕਰਦੇ ਨਜਰ ਆ ਰਹੇ ਹਨ । ਇਥੋ ਤੱਕ ਇਹ ਉਪਰੋਕਤ ਸਿਆਸਤਦਾਨ ਹਿੰਡਨਬਰਗ ਰਿਪੋਰਟ ਉਤੇ ਜੇ.ਪੀ.ਸੀ. ਜਾਂਚ ਕਮੇਟੀ ਬਣਾਉਣ ਤੋ ਭੱਜ ਚੁੱਕੇ ਹਨ ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਅੰਬਾਨੀ-ਅਡਾਨੀ ਵਰਗੇ ਗੁਜਰਾਤੀ ਹੀ ਮੁਲਕ ਦੇ ਵੱਡੇ ਅਪਰਾਧੀ ਅਤੇ ਚੋਰ ਹੀ ਨਹੀ ਬਲਕਿ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸ੍ਰੀ ਮੋਦੀ-ਸ਼ਾਹ, ਭਗਵਤ ਵਰਗੇ ਮੁਲਕ ਦੀ ਸਰਕਾਰ ਦੀ ਅਗਵਾਈ ਕਰਨ ਵਾਲੇ ‘ਅਲੀ ਬਾਬਾ ਚਾਲੀ ਚੋਰ’ ਹੀ ਇੰਡੀਅਨ ਨਿਵਾਸੀਆ ਅਤੇ ਕੌਮਾਂਤਰੀ ਕਚਹਿਰੀ ਵਿਚ ਵੱਡੇ ਅਪਰਾਧੀ ਹਨ, ਖ਼ਾਲਿਸਤਾਨੀ ਨਹੀਂ ।

Leave a Reply

Your email address will not be published. Required fields are marked *