ਸਿੱਖ ਕੌਮ ਦੇ ਕਾਤਲ, ਅਨੇਕਾ ਗੈਰ ਕਾਨੂੰਨੀ ਅਮਲਾਂ ਅਤੇ ਸਾਜਿ਼ਸਾਂ ਵਿਚ ਸਾਮਿਲ ਸੁਮੇਧ ਸੈਣੀ ਵੱਲੋਂ ਸਿੱਟ ਦੇ ਜੱਜ ਅੱਗੇ ਪੇਸ਼ ਨਾ ਹੋਣਾ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ, 01 ਦਸੰਬਰ ( ) “ਬੀਤੇ ਸਮੇਂ ਪੰਜਾਬ ਦੇ ਬਾਦਲਾਂ ਦੀ ਸਰਪ੍ਰਸਤੀ ਵਾਲੀ ਸਰਕਾਰ ਵਿਚ ਰਹਿ ਚੁੱਕੇ ਸਿੱਖ ਕੌਮ ਅਤੇ ਹੋਰ ਅਨੇਕਾ ਕੇਸਾਂ ਵਿਚ ਦੋਸ਼ੀ ਕਾਤਲ ਸੁਮੇਧ ਸੈਣੀ ਵੱਲੋਂ ਬੀਤੇ ਕੱਲ੍ਹ ਏ.ਡੀ.ਜੀ.ਪੀ ਸ੍ਰੀ ਐਲ.ਕੇ ਯਾਦਵ ਮੁੱਖੀ ਸਿੱਟ ਦੇ ਜੱਜ ਅੱਗੇ ਪੇਸ਼ ਨਾ ਹੋਣ ਦੀ ਕਾਰਵਾਈ ਕੇਵਲ ਇਹੀ ਪ੍ਰਤੱਖ ਨਹੀ ਕਰਦੀ ਕਿ ਹਿੰਦੂਤਵ ਹੁਕਮਰਾਨਾਂ ਦੀ ਸਰਪ੍ਰਸਤੀ ਵਿਚ ਰਹਿਦਾ ਆ ਰਿਹਾ ਸੁਮੇਧ ਸੈਣੀ ਇਥੋ ਦੇ ਕਾਨੂੰਨ ਅਤੇ ਅਦਾਲਤਾਂ ਨੂੰ ਟਿੱਚ ਜਾਣਦਾ ਹੈ । ਕਿਉਂਕਿ ਉਸਨੇ ਹੁਕਮਰਾਨਾਂ ਦੀਆਂ ਸਾਜਿ਼ਸਾਂ ਨੂੰ ਪੂਰਨ ਕਰਦੇ ਹੋਏ ਬੀਤੇ ਸਮੇ ਵਿਚ ਵੱਡੇ ਪੱਧਰ ਤੇ ਗੈਰ ਕਾਨੂੰਨੀ ਕਾਰਵਾਈਆ ਅਤੇ ਕਾਤਲ ਕੀਤੇ ਹਨ । ਇਹੀ ਵਜਹ ਹੈ ਕਿ ਹੁਕਮਰਾਨ ਭਾਵੇ ਉਹ ਸੈਟਰ ਦੇ ਹੋਣ ਜਾਂ ਪੰਜਾਬ ਦੇ, ਜਾਂ ਕਾਨੂੰਨ ਤੇ ਅਦਾਲਤਾਂ ਦੇ ਜੱਜ ਹੋਣ, ਉਹ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਜ਼ਬਰ-ਜੁਲਮ ਕਰਨ ਅਤੇ ਬੇਇਨਸਾਫ਼ੀ ਕਰਨ ਵਾਲੀ ਅਫ਼ਸਰਸਾਹੀ ਦੀ ਪ੍ਰਤੱਖ ਰੂਪ ਵਿਚ ਸਰਪ੍ਰਸਤੀ ਕਰਦੇ ਹੀ ਨਜ਼ਰ ਆ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਕੌਮ ਦੇ ਕਾਤਲ ਸੁਮੇਧ ਸੈਣੀ ਵੱਲੋਂ ਜਾਂਚ ਕਮੇਟੀ ਅੱਗੇ ਪੇਸ਼ ਨਾ ਹੋਣ ਨੂੰ ਅਤਿ ਦੁੱਖਦਾਇਕ, ਹੁਕਮਰਾਨਾਂ ਤੇ ਜੱਜਾਂ ਦੀ ਪੱਖਪਾਤੀ ਕਾਰਵਾਈ ਕਰਾਰ ਦਿੰਦਾ ਹੈ । ਜੋ ਇਹ ਵੀ ਸਾਬਤ ਕਰਦਾ ਹੈ ਕਿ ਇਥੇ ਕਾਨੂੰਨ ਤੇ ਹੁਕਮਰਾਨਾਂ ਦੁਆਰਾ ਦੋਹਰੇ ਮਾਪਦੰਡ ਅਪਣਾਏ ਜਾਂਦੇ ਆ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਕਾਤਲ ਅਤੇ ਆਪਣੇ ਹੀ ਰਿਸਤੇਦਾਰ ਨੂੰ ਕਤਲ ਕਰਨ ਵਾਲੇ ਜਾਲਮ ਸਾਬਕਾ ਪੁਲਿਸ ਅਫਸਰ ਸ੍ਰੀ ਸੁਮੇਧ ਸੈਣੀ ਵੱਲੋਂ ਜੱਜਾਂ ਤੇ ਕਾਨੂੰਨਾਂ ਤੇ ਜਾਂਚ ਕਮੇਟੀਆ ਨੂੰ ਟਿੱਚ ਜਾਨਣ ਅਤੇ ਹੁਕਮਰਾਨਾਂ ਵੱਲੋਂ ਅਜਿਹੀ ਦੋਸ਼ੀ ਅਫਸਰਸਾਹੀ ਦੀ ਸਰਪ੍ਰਸਤੀ ਕਰਨ ਦੇ ਅਮਲਾਂ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਵਰਤਾਰੇ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੀਆ ਪੱਖਪਾਤੀ ਕਾਰਵਾਈਆ ਹੀ ਇਥੋ ਦੇ ਘੱਟ ਗਿਣਤੀ ਕੌਮਾਂ ਵਿਚ ਹੁਕਮਰਾਨਾਂ ਅਤੇ ਕਾਨੂੰਨ ਦੇ ਵਿਸਵਾਸ ਨੂੰ ਡੂੰਘੀ ਸੱਟ ਮਾਰਦੀਆ ਹਨ ਅਤੇ ਇਸਦੇ ਵਿਚੋ ਹੀ ਬੈਗਾਨਗੀ ਅਤੇ ਬੇਇਨਸਾਫ਼ੀ ਉਪਜਦੀ ਹੈ । ਜਿਸਦੀ ਬਦੌਲਤ ਹਕੂਮਤੀ ਦਹਿਸਤਗਰਦੀ ਹੀ ਕਿਸੇ ਕੌਮ ਜਾਂ ਨਿਵਾਸੀਆ ਨੂੰ ਹਕੂਮਤਾਂ ਵਿਰੁੱਧ ਨਿਡਰਤਾ ਨਾਲ ਆਵਾਜ ਬੁਲੰਦ ਕਰਨ ਲਈ ਸ਼ਕਤੀ ਬਖਸਦੀ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਹੁਕਮਰਾਨ ਅਜਿਹੀਆ ਬੇਇਨਸਾਫ਼ੀਆਂ ਅਤੇ ਵਿਤਕਰਿਆ ਵਿਚੋ ਉਪਜੇ ਜਨਤਕ ਰੋਹ ਨੂੰ ਦਹਿਸਤਗਰਦੀ ਕਰਾਰ ਦੇ ਕੇ ਪੀੜ੍ਹਤ ਨਿਵਾਸੀਆ ਉਤੇ ਹੋਰ ਜ਼ਬਰ ਜੁਲਮ ਢਾਹੁੰਦੇ ਹਨ । ਜਿਸ ਨੂੰ ਹੁਣ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਕਦਾਚਿੱਤ ਸਹਿਣ ਨਹੀ ਕਰਨਗੇ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਗੈਰ ਕਾਨੂੰਨੀ ਢੰਗ ਨਾਲ ਹਕੂਮਤੀ ਦਹਿਸਤਗਰਦੀ ਤੋ ਤੋਬਾ ਕਰਕੇ ਉਨ੍ਹਾਂ ਨੂੰ ਬਣਦਾ ਇਨਸਾਫ਼ ਦੇਣ, ਦੋਸ਼ੀਆਂ ਅਤੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਤੁਰੰਤ ਸਜਾਵਾ ਦੇਣ ਦਾ ਪ੍ਰਬੰਧ ਕਰੇ ।

Leave a Reply

Your email address will not be published. Required fields are marked *