ਮੋਦੀ-ਸ਼ਾਹ ਅਤੇ ਗੁਜਰਾਤ ਦੇ ਵੱਡੇ ਵਪਾਰੀਆ ਦੇ ਸੂਬੇ ਵਿਚ 60% ਵੋਟਾਂ ਪੈਣਾ, ਬੀਜੇਪੀ-ਆਰ.ਐਸ.ਐਸ. ਦੀ ਹਾਰ ਦੇ ਸਪੱਸਟ ਸੰਕੇਤ ਦੇ ਰਹੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 02 ਦਸੰਬਰ ( ) “ਗੁਜਰਾਤ ਸੂਬਾ ਜੋ ਗਾਂਧੀ ਦੀ ਸੋਚ ਵਾਲਿਆ, ਫਿਰਕੂ ਮੋਦੀ-ਸ਼ਾਹ ਦਾ ਉਹ ਆਪਣਾ ਸੂਬਾ ਹੈ ਜਿਥੋ ਦੇ ਨਿਵਾਸੀ ਇਨ੍ਹਾਂ ਦੀਆਂ ਬੇਨਤੀਜਾ ਦਿਸ਼ਾਹੀਣ ਨੀਤੀਆਂ ਅਤੇ ਅਮਲਾਂ ਤੋਂ ਅੱਜ ਖਫਾ ਹਨ ਅਤੇ ਉਨ੍ਹਾਂ ਵਪਾਰੀਆ ਦਾ ਸੂਬਾ ਹੈ ਜਿਨ੍ਹਾਂ ਨੂੰ ਇਨ੍ਹਾਂ ਹੁਕਮਰਾਨਾਂ ਨੇ ਸਮੁੱਚੇ ਮੁਲਕ ਨੂੰ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਹੈ । ਉਸ ਚੰਡਾਲ ਚੌਕੜੀ ਦੇ ਸੂਬੇ ਗੁਜਰਾਤ ਵਿਚ ਚੋਣਾਂ ਜਿੱਤਣ ਲਈ ਮੋਦੀ-ਸ਼ਾਹ ਨੇ ਉਹ ਹਰ ਹੱਥਕੰਡਾ ਵਰਤਿਆ ਹੈ, ਜਿਸ ਦੀਆਂ ਨਿਰਪੱਖ ਚੋਣਾਂ ਦੇ ਨਿਯਮ ਬਿਲਕੁਲ ਇਜਾਜਤ ਨਹੀ ਦਿੰਦੇ । ਪਰ ਇਸਦੇ ਬਾਵਜੂਦ ਵੀ ਉਥੇ ਹਰ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਹੀਲਾ-ਵਸੀਲਾ ਵਰਤਣ ਦੇ ਬਾਵਜੂਦ ਕੇਵਲ 60% ਵੋਟਾਂ ਪੈਣਾ ਇਸ ਗੱਲ ਦਾ ਸਪੱਸਟ ਸੰਕੇਤ ਦੇ ਰਹੇ ਹਨ ਕਿ ਗੁਜਰਾਤ ਵਿਚ ਬੀਜੇਪੀ-ਆਰ.ਐਸ.ਐਸ. ਹਾਰ ਵੱਲ ਵੱਧ ਰਹੀ ਹੈ । ਕਿਉਂਕਿ ਉਥੋ ਦੇ ਨਿਵਾਸੀ ਇਨ੍ਹਾਂ ਦੇ ਛਲਾਵਿਆ ਤੇ ਗੁੰਮਰਾਹਕੁੰਨ ਪ੍ਰਚਾਰ ਵਿਚ ਨਹੀ ਫਸੇ । ਜਦੋਕਿ ਉਥੇ ਮੋਦੀ-ਸ਼ਾਹ ਅਤੇ ਮੁਲਕ ਦੇ ਵੱਡੇ ਵਪਾਰੀਆ ਦਾ ਹਜੂਮ ਹੋਣ ਦੀ ਬਦੌਲਤ ਘੱਟੋ-ਘੱਟ 80% ਵੋਟਾਂ ਪੈਣੀਆ ਚਾਹੀਦੀਆ ਸਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਜਰਾਤ ਦੇ ਪਹਿਲੇ ਫੇਸ ਵਿਚ ਚੋਣਾਂ ਵਿਚ ਕੇਵਲ 60% ਵੋਟਾਂ ਪੈਣ ਅਤੇ ਗੁਜਰਾਤੀਆ ਵੱਲੋ ਮੋਦੀ-ਸ਼ਾਹ ਦੇ ਨਿਜਾਮ ਵਿਚ ਜਿਆਦਾ ਦਿਲਚਸਪੀ ਨਾ ਲੈਣ ਦੇ ਅਮਲਾਂ ਨੂੰ ਬੀਜੇਪੀ-ਆਰ.ਐਸ.ਐਸ. ਦੀ ਹਾਰ ਦੇ ਸੰਕੇਤ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਗੁਜਰਾਤੀਆਂ ਵੱਲੋਂ ਜਿਆਦਾ ਦਿਲਚਸਪੀ ਨਾ ਲੈਣ ਦਾ ਕਾਰਨ ਇਹ ਹੈ ਕਿ ਉਥੇ ਮੋਦੀ ਨੇ ਜ਼ਬਰੀ ਡਰਾਈ ਸੂਬੇ ਦਾ ਐਲਾਨ ਕੀਤਾ ਹੋਇਆ ਹੈ । ਜਦੋਕਿ ਉਥੋ ਦੇ ਨਿਵਾਸੀਆ ਦੀ ਬਹੁਗਿਣਤੀ ਇਸ ਵਿਸ਼ੇ ਤੇ ਪਾਬੰਦੀ ਨਹੀ ਚਾਹੁੰਦੀ । ਦੂਸਰਾ ਚੋਣਾਂ ਜਿੱਤਣ ਲਈ ਮੋਦੀ-ਸ਼ਾਹ ਨੇ ਮਨਾਮੂੰਹੀ ਸ਼ਰਾਬ ਪੰਜਾਬ-ਹਰਿਆਣੇ ਤੋ ਮੰਗਵਾਕੇ ਗੈਰ ਕਾਨੂੰਨੀ ਢੰਗ ਨਾਲ ਵੋਟਰਾਂ ਵਿਚ ਵੰਡੀ ਹੈ । ਜਿਸ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋਈਆ ਹਨ । ਫਿਰ ਮੋਰਬੀ ਪੁੱਲ ਟੁੱਟਣ ਦੇ ਕਾਰਨ ਵੱਡੀ ਗਿਣਤੀ ਵਿਚ ਆਮ ਸ਼ਹਿਰੀਆਂ ਦੀਆਂ ਹੋਈਆ ਮੌਤਾਂ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਅਤੇ ਚੌਥੇ ਦਰਜੇ ਦੇ ਮੁਲਾਜਮਾਂ ਨੂੰ ਜੇਲ੍ਹਾਂ ਵਿਚ ਬੰਦ ਕਰਨ ਦੀਆਂ ਕਾਰਵਾਈਆ ਵਿਰੁੱਧ ਵੀ ਨਫਰਤ ਸੀ । ਤੀਸਰਾ ਲਦਾਖ ਦਾ ਉਹ ਇਲਾਕਾ ਜੋ ਚੀਨ ਨੇ 1962 ਵਿਚ ਅਤੇ ਫਿਰ ਦੂਸਰੀ ਵਾਰ 2020 ਵਿਚ ਕਬਜਾ ਕੀਤਾ ਹੈ, ਉਹ ਇੰਡੀਅਨ ਫ਼ੌਜ ਅਤੇ ਹੁਕਮਰਾਨਾਂ ਵੱਲੋ ਖਾਲੀ ਕਰਵਾਉਣ ਲਈ ਕੋਈ ਅਮਲ ਨਾ ਕਰਨਾ, ਰੰਘਰੇਟਿਆ ਉਤੇ ਗੁਜਰਾਤ ਤੇ ਸਮੁੱਚੇ ਮੁਲਕ ਵਿਚ ਬੀਜੇਪੀ-ਆਰ.ਐਸ.ਐਸ. ਵੱਲੋ ਜ਼ਬਰ ਜੁਲਮ ਜਾਰੀ ਰਹਿਣ ਦੀ ਬਦੌਲਤ ਗੁਜਰਾਤੀਆਂ ਵਿਚ ਵੱਡੀ ਬੇਚੈਨੀ ਸੀ । ਬਲਾਤਕਾਰੀ ਅਤੇ ਕਤਲ ਤੋ ਪੀੜ੍ਹਤ ਬੀਬੀ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਸ੍ਰੀ ਮੋਦੀ ਵੱਲੋ ਰਿਹਾਅ ਕਰਨ ਦੀ ਕਾਰਵਾਈ ਨੂੰ ਵੀ ਇਨਸਾਫ਼ ਪਸ਼ੰਦਾਂ ਨੇ ਪ੍ਰਵਾਨ ਨਹੀ ਕੀਤਾ । ਹੁਕਮਰਾਨਾਂ ਵੱਲੋ ਸਾਜਸੀ ਢੰਗ ਨਾਲ ਹਿੰਦੂ ਮੁਸਲਮਾਨਾਂ, ਹਿੰਦੂ ਇਸਾਈਆ, ਹਿੰਦੂ ਰੰਘਰੇਟਿਆ ਵਿਚ ਬਣਾਉਟੀ ਨਫਰਤ ਪੈਦਾ ਕਰਨ ਦੀ ਬਦੌਲਤ ਵੀ ਮੋਦੀ-ਸ਼ਾਹ ਵਿਰੁੱਧ ਰੋਹ ਸੀ । ਜਿਸ ਕਾਰਨ ਗੁਜਰਾਤ ਦੇ ਨਿਵਾਸੀਆ ਨੇ ਮੋਦੀ-ਸਾਹ ਦੀ ਸਾਜਸੀ ਜੋੜੀ ਦੇ ਅਮਲਾਂ ਨੂੰ ਪ੍ਰਵਾਨ ਨਹੀ ਕੀਤਾ । 

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਜਿਸਨੇ ਪੰਜਾਬ ਸੂਬੇ ਵਿਚ ਲਾਈਸੈਸੀ ਹਥਿਆਰ ਉਤੇ ਪਾਬੰਦੀ ਲਗਾ ਦਿੱਤੀ ਹੈ, ਉਸਦੇ ਅਜਿਹੇ ਅਮਲਾਂ ਦੀ ਬਦੌਲਤ ਪੰਜਾਬੀਆਂ ਵਿਚ ਤਾਂ ਰੋਹ ਹੋਣਾ ਕੁਦਰਤੀ ਸੀ । ਕਿਉਂਕਿ ਪੰਜਾਬ ਵਿਚ ਦਿਹਾਤੀ ਹਲਕਿਆ ਦੇ ਨਿਵਾਸੀ ਆਪਣੇ ਪਿੰਡਾਂ ਵਿਚ ਹੋਣ ਵਾਲੇ ਅਪਰਾਧਾਂ ਤੇ ਗੈਰ ਕਾਨੂੰਨੀ ਅਮਲਾਂ ਦੇ ਖਤਰਿਆ ਦੀ ਰਾਖੀ ਲਈ ਲਾਈਸੈਸੀ ਹਥਿਆਰ ਚਾਹੁੰਦੇ ਹਨ, ਨਜਾਇਜ ਨਹੀ । ਦੂਸਰਾ ਅਫਗਾਨੀਸਤਾਨ ਦੇ ਤਾਲਿਬਾਨ ਇੰਡੀਆ ਤੇ ਪੰਜਾਬ ਵਿਚ ਦਾਖਲ ਹੋ ਰਹੇ ਹਨ, ਨਿੱਜੀ ਸੁਰੱਖਿਆ ਲਈ ਲਾਈਸੈਸ ਤਾਂ ਮਿਲਣੇ ਹੀ ਚਾਹੀਦੇ ਹਨ । ਲੇਕਿਨ ਇਸਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਵੀ ਗੁਜਰਾਤੀਆਂ ਨੇ ਪ੍ਰਵਾਨ ਨਹੀ ਕੀਤਾ । ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਮੁੱਦੇ ਉਤੇ ਆਮ ਆਦਮੀ ਪਾਰਟੀ-ਬੀਜੇਪੀ ਅਤੇ ਆਰ.ਐਸ.ਐਸ. ਦੇ ਫਿਰਕੂ ਅਮਲਾਂ ਵਿਚ ਕੋਈ ਵੱਖਰਾਪਣ ਨਹੀ ਸੀ । ਦੂਸਰਾ ਸ੍ਰੀ ਕੇਜਰੀਵਾਲ ਨੇ ਆਪਣੇ ਪੰਜਾਬ ਦੇ ਸਮੁੱਚੇ ਐਮ.ਪੀਜ, ਐਮ.ਐਲ.ਏਜ ਅਤੇ ਪੰਜਾਬ ਦੇ ਖਜਾਨੇ ਦੀ ਦੁਰਵਰਤੋ ਕਰਕੇ ਸਭ ਉਥੇ ਬੁਲਾਏ ਹੋਏ ਸਨ, ਜੋ ਗੈਰ ਵਿਧਾਨਿਕ ਅਤੇ ਨਿਰਪੱਖ ਚੋਣਾਂ ਦੇ ਵਿਰੁੱਧ ਸੀ। ਉਨ੍ਹਾਂ ਕਿਹਾ ਕਿ ਜੀ-20 ਦੇ ਮੁੱਖੀ ਬਣਨ ਅਤੇ ਯੂਨਾਈਟਿਡ ਨੇਸ਼ਨ ਦੀ ਸਕਿਊਰਟੀ ਕੌਸਲ ਦੀ ਪ੍ਰਧਾਨਗੀ ਮਿਲਣ ਦੀ ਬਦੌਲਤ ਕੌਮਾਂਤਰੀ ਪੱਧਰ ਤੇ ਗੁਜਰਾਤ ਚੋਣਾਂ ਵਿਚ ਅਪਣਾਏ ਜਾ ਰਹੇ ਹੱਥਕੰਡਿਆਂ ਨੂੰ ਲੈਕੇ ਵੱਡੀ ਬਦਨਾਮੀ ਹੋ ਰਹੀ ਹੈ । ਇਹੀ ਵਜਹ ਹੈ ਕਿ ਮੋਦੀ ਦਾ ਗ੍ਰਾਂਫ ਥੱਲ੍ਹੇ ਆਇਆ ਹੈ। ਚੀਨ ਨਾਲ ਇੰਡੀਆਂ ਦਾ ਵਪਾਰ ਤਾਂ ਹੋ ਰਿਹਾ ਹੈ ਪਰ ਇੰਡੀਆ ਦੇ ਉਤਪਾਦਾਂ ਦਾ ਨਹੀ ਬਲਕਿ ਚੀਨ ਦੇ ਉਤਪਾਦਾਂ ਦੀ ਵਿਕਰੀ ਇੰਡੀਆ ਵਿਚ ਹੋ ਰਹੀ ਹੈ । ਜਿਸ ਨਾਲ ਇੰਡੀਆਂ ਦਾ ਅਰਬਾਂ-ਖਰਬਾਂ ਰੁਪਇਆ ਚੀਨ ਵੱਲ ਜਾ ਰਿਹਾ ਹੈ । ਉਸ ਵਪਾਰ ਦਾ ਤਾਂ ਸਾਨੂੰ ਕੋਈ ਫਾਇਦਾ ਨਹੀ ਹੋ ਰਿਹਾ । 

Leave a Reply

Your email address will not be published. Required fields are marked *