ਬੀਬੀ ਨੈਂਸੀ ਪੇਲੋਸੀ ਵੱਲੋਂ ਜੋ ਦਲੇਰਆਨਾ ਕਦਮ ਉਠਾਇਆ ਗਿਆ ਹੈ, ਕੀ ਇੰਡੀਆਂ ਦੀਆਂ ਫ਼ੌਜਾਂ ਦੇ ਜਰਨੈਲ ਲਦਾਖ ਵਿਚ ਅਜਿਹਾ ਅਮਲ ਕਰ ਸਕਣਗੇ ? : ਮਾਨ

ਫ਼ਤਹਿਗੜ੍ਹ ਸਾਹਿਬ, 05 ਅਗਸਤ ( ) “ਅਮਰੀਕਾ ਦੀ ਪਾਰਲੀਮੈਂਟ ਦੀ ਸਪੀਕਰ ਬੀਬੀ ਨੈਸੀ ਪੇਲੋਸੀ ਵੱਲੋਂ ਜੋ ਦਲੇਰੀ ਭਰੇ ਕਦਮ ਉਠਾਉਦੇ ਹੋਏ ਚੀਨ ਦੇ ਨਿਸ਼ਾਨੇ ਉਤੇ ਰਹਿਣ ਵਾਲੇ ਤਾਈਵਾਨ ਮੁਲਕ ਵਿਖੇ ਪਹੁੰਚਕੇ ਜਿਥੇ ਚੀਨ ਨੂੰ ਚੁਣੋਤੀ ਦਿੱਤੀ ਹੈ, ਉਥੇ ਤਾਈਵਾਨੀਆਂ ਦੇ ਨਾਲ ਡੱਟਕੇ ਖੜ੍ਹਨ ਦਾ ਜੋ ਅਮਰੀਕਾ ਵੱਲੋ ਕੌਮਾਂਤਰੀ ਪੱਧਰ ਤੇ ਦ੍ਰਿੜਤਾ ਨਾਲ ਆਵਾਜ ਉਠਾਈ ਹੈ, ਕੀ ਇੰਡੀਆਂ ਦੀਆਂ ਤਿੰਨੋ ਨੇਵੀ, ਆਰਮੀ, ਏਅਰ ਫੋਰਸ ਦੇ ਫ਼ੌਜੀ ਜਰਨੈਲ ਅਤੇ ਇੰਡੀਆ ਦੀ ਮੋਦੀ ਹਕੂਮਤ, ਚੀਨ ਵੱਲੋ 1962 ਵਿਚ ਅਤੇ ਹੁਣੇ 2020 ਵਿਚ ਕ੍ਰਮਵਾਰ 39,000 ਅਤੇ 900 ਸਕੇਅਰ ਵਰਗ ਕਿਲੋਮੀਟਰ ਖ਼ਾਲਸਾ ਰਾਜ ਦਰਬਾਰ ਦੇ ਲਦਾਖ ਦੇ ਇਲਾਕਿਆ ਉਤੇ ਹੋਏ ਕਬਜਿਆ ਨੂੰ ਛੁਡਵਾਉਣ ਤੇ ਚੀਨ ਵਿਰੁੱਧ ਫ਼ੌਜੀ ਕਾਰਵਾਈ ਕਰਨ ਦੀ ਜੁਰਅਤ ਕਰ ਸਕਣਗੇ ਅਤੇ ਆਪਣੇ ਇਲਾਕੇ ਖਾਲੀ ਕਰਵਾਉਣ ਦੇ ਫਰਜਾਂ ਨੂੰ ਪੂਰਨ ਕਰਨਗੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਪਾਰਲੀਮੈਂਟ ਸਪੀਕਰ ਬੀਬੀ ਨੈਸੀ ਪੇਲੋਸੀ ਵੱਲੋ ਚੀਨ ਦੀ ਦਹਿਸਤ ਹੇਠ ਵਿਚਰ ਰਹੇ ਮੁਲਕ ਤਾਈਵਾਨ ਵਿਚ ਪਹੁੰਚਕੇ ਤਾਈਵਾਨੀਆਂ ਦੀ ਦ੍ਰਿੜਤਾ ਨਾਲ ਬਾਂਹ ਫੜਨ ਦੀ ਬਹਾਦਰੀ ਪੂਰਵਕ ਕਾਰਵਾਈ ਉਤੇ ਇੰਡੀਅਨ ਫ਼ੌਜਾਂ ਦੇ ਜਰਨੈਲਾਂ ਅਤੇ ਹੁਕਮਰਾਨਾਂ ਨੂੰ ਆਪਣੀ ਸਥਿਤੀ ਸਪੱਸਟ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਦੇ ਹੁਕਮਰਾਨ ਅਤੇ ਫ਼ੌਜੀ ਜਰਨੈਲਾਂ ਨੂੰ ਇਹ ਗੱਲ ਆਪਣੇ ਜਹਿਨ ਵਿਚ ਰੱਖਣੀ ਪਵੇਗੀ ਕਿ ਜੇਕਰ ਤਾਈਵਾਨ ਉਤੇ ਚੀਨ ਨੇ ਕਬਜਾ ਕਰ ਲਿਆ ਤਾਂ ਤਾਨਾਸਾਹੀ ਚੀਨ ਦੇ ਹੁਕਮਰਾਨ ਮਾਓਸੇਤੁਗ ਨੇ ਕਬਜਾ ਕਰਨ ਉਪਰੰਤ ਕਿਹਾ ਸੀ ਕਿ ਤਿੱਬਤ ਦੀਆਂ 5 ਉਂਗਲਾਂ ਹਨ ਜੋ ਕਿ ਨੇਪਾਲ, ਭੁਟਾਨ, ਸਿੱਕਮ, ਲਦਾਖ ਅਤੇ ਨੀਫਾ ਜਿਨ੍ਹਾਂ ਨੂੰ ਅਰੂਣਾਚਲ ਪ੍ਰਦੇਸ਼ ਦਾ ਨਾਮ ਦਿੱਤਾ ਗਿਆ ਹੈ, ਇਹ ਪੰਜੇ ਉਂਗਲਾਂ ਚੀਨ ਦੇ ਪਹਿਲੋ ਹੀ ਨਿਸ਼ਾਨੇ ਤੇ ਹਨ । ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਆਰ.ਐਸ.ਐਸ. ਦੇ ਖਾਕੀ ਨਿੱਕਰਾਂ ਵਾਲੇ ਯੋਧੇ ਅਤੇ 56 ਇੰਚ ਚੌੜੀ ਛਾਤੀ ਦਾ ਪ੍ਰਚਾਰ ਕਰਨ ਵਾਲੇ ਇਹ ਲੋਕ ਆਪਣੀ ਫ਼ੌਜੀ ਅਤੇ ਸਿਆਸੀ ਤਾਕਤ ਦੀ ਵਰਤੋ ਕਰਕੇ ਲਦਾਖ ਦੇ ਚੀਨ ਨੂੰ ਕਬਜੇ ਕਰਵਾਏ ਇਲਾਕੇ ਨੂੰ ਫਿਰ ਤੋ ਵਾਪਸ ਲੈਣ ਦੀ ਵੱਡੀ ਜਿ਼ੰਮੇਵਾਰੀ ਨਿਭਾਉਣਗੇ ਜਾਂ ਪਹਿਲੇ ਦੀ ਤਰ੍ਹਾਂ ਇਹ ਚੀਨੀਆਂ ਅੱਗੇ ਆਤਮ ਸਮਰਪਨ ਕਰ ਦੇਣਗੇ ? ਸ. ਮਾਨ ਨੇ ਇੰਡੀਆਂ ਦੇ ਹੁਕਮਰਾਨਾਂ ਅਤੇ ਫ਼ੌਜਾਂ ਦੇ ਹੋ ਰਹੇ ਵਰਤਾਰੇ ਨੂੰ ਪ੍ਰਤੱਖ ਕਰਦੇ ਹੋਏ ਕਿਹਾ ਕਿ ਲਦਾਖ ਦਾ ਸਿੱਖ ਕੌਮ ਦਾ ਇਲਾਕਾ ਇਹ ਨਿੱਕਰਧਾਰੀਏ ਕਬਜਾ ਲੈਣ ਦੀ ਸਮਰੱਥ ਹੀ ਨਹੀ ਰੱਖਦੇ । ਇਹ ਜਿ਼ੰਮੇਵਾਰੀ ਤਾਂ ਖ਼ਾਲਸਾ ਪੰਥ ਤੇ ਇਨ੍ਹਾਂ ਦੀਆਂ ਬਹੁ-ਬੇਟੀਆ,ਧੀਆਂ ਦੀ ਬੀਤੇ ਸਮੇ ਵਿਚ ਇੱਜਤ ਦੀ ਰਖਵਾਲੀ ਕਰਨ ਵਾਲੀ ‘ਕਛਿਹਰੇ’ ਵਾਲੀ ਸਿੱਖ ਕੌਮ ਹੀ ਪੂਰਨ ਕਰ ਸਕਦੀ ਹੈ ।

Leave a Reply

Your email address will not be published.