ਬੀਬੀ ਦ੍ਰੋਪਦੀ ਮੁਰਮੂ ਵੱਲੋਂ ਹੁਣ ਸਰਹੱਦੀ ਸੂਬਿਆਂ ਵਿਚ ਮਾਓਵਾਦੀ ਅਤੇ ਨਕਸਲਾਈਟ ਕਹਿਕੇ ਮਾਰੇ ਜਾ ਰਹੇ ਨਾਗਰਿਕਾਂ ਨੂੰ ਮਾਰਨ ਦੇ ਅਮਲਾਂ ਨੂੰ ਰੋਕਿਆ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਜਦੋਂ ਹੁਣ ਇੰਡੀਆ ਦੇ ਸਦਰ ਦੀ ਹੋਈ ਚੋਣ ਵਿਚ ਬੀਬੀ ਦ੍ਰੋਪਦੀ ਮੁਰਮੂ ਪ੍ਰੈਜੀਡੈਟ ਬਣ ਚੁੱਕੇ ਹਨ ਤਾਂ ਅਸੀ ਇਸ ਮੌਕੇ ‘ਤੇ ਉਨ੍ਹਾਂ ਨੂੰ ਹਾਰਦਿਕ ਮੁਬਾਰਕਬਾਦ ਇਸ ਲਈ ਭੇਜਦੇ ਹਾਂ ਕਿ ਪਹਿਲੀ ਵਾਰ ਜਿਨ੍ਹਾਂ ਸਰਹੱਦੀ ਸੂਬਿਆਂ ਵਿਚ ਸੈਂਟਰਲ ਫੋਰਸਾਂ ਸੀ.ਆਰ.ਪੀ.ਐਫ ਅਤੇ ਹੋਰ ਅਰਧ ਸੈਨਿਕ ਬਲਾਂ ਤੇ ਫ਼ੌਜਾਂ ਵੱਲੋਂ ਉਥੇ ਦੇ ਉਨ੍ਹਾਂ ਨਾਗਰਿਕਾਂ ਜੋ ਆਪਣੇ ਵਿਧਾਨਿਕ ਹੱਕਾਂ ਨੂੰ ਬਹਾਲ ਕਰਨ ਲਈ ਤੇ ਬਰਾਬਰਤਾ ਦੇ ਆਧਾਰ ਤੇ ਮਾਣ-ਸਤਿਕਾਰ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਆ ਰਹੇ ਹਨ, ਜਿਨ੍ਹਾਂ ਨੂੰ ਸੈਟਰ ਦੀ ਹਕੂਮਤ ਮਾਓਵਾਦੀ, ਨਕਸਲਾਈਟ, ਦੇਸ਼ਧ੍ਰੋਹੀ ਗਰਦਾਨਕੇ ਲੰਮੇ ਸਮੇ ਤੋ ਆਪਣੇ ਹੀ ਨਾਗਰਿਕਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਦੀ ਆ ਰਹੀ ਹੈ ਅਤੇ ਇਨ੍ਹਾਂ ਛੱਤੀਸਗੜ੍ਹ, ਝਾਰਖੰਡ, ਨਾਗਾਲੈਡ, ਮਹਾਰਾਸਟਰਾਂ, ਮਿਜੋਰਮ, ਉੜੀਸਾ, ਵੈਸਟ ਬੰਗਾਲ, ਬਿਹਾਰ ਆਦਿ ਸੂਬਿਆਂ ਵਿਚ ਇਨ੍ਹਾਂ ਕਬੀਲਿਆ ਨੂੰ ਦਬਾਉਣ ਦੀ ਸੋਚ ਅਧੀਨ ਲੰਮੇ ਸਮੇ ਤੋ ਜ਼ਬਰ-ਜੁਲਮ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਦੇ ਕੁਦਰਤੀ ਆਮਦਨ ਦੇ ਸਾਧਨ ਰੂਪੀ ਸ੍ਰੋਤਾਂ ਨੂੰ ਜ਼ਬਰੀ ਲੁੱਟਦੀ ਆ ਰਹੀ ਹੈ, ਉਸਨੂੰ ਬੀਬੀ ਦ੍ਰੋਪਦੀ ਮੁਰਮੂ ਆਪਣੀ ਜਿ਼ੰਮੇਵਾਰੀ ਸਮਝਦੇ ਹੋਏ ਪਹਿਲ ਦੇ ਆਧਾਰ ਤੇ ਬੰਦ ਕਰਵਾਉਣ ਤਾਂ ਕਿ ਇਨ੍ਹਾਂ ਸੂਬਿਆਂ ਦੇ ਅਤਿ ਗਰੀਬੀ ਦੀ ਹਾਲਤ ਵਿਚ ਗੁਜਰ ਰਹੇ ਨਿਵਾਸੀਆ ਦੀ ਜਿੰਦਗੀ ਬਿਤਹਰ ਹੋ ਸਕੇ ਅਤੇ ਉਹ ਬਿਨ੍ਹਾਂ ਕਿਸੇ ਡਰ-ਭੈ ਤੋ ਆਪਣੀ ਜਿ਼ੰਦਗੀ ਜੀਊ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਦ੍ਰੋਪਦੀ ਮੁਰਮੂ ਦੇ ਬਤੌਰ ਸਦਰ ਚੁਣੇ ਜਾਣ ਉਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਤੇ ਇਸ ਵੱਡੀ ਜਿ਼ੰਮੇਵਾਰੀ ਵਾਲੇ ਅਹੁਦੇ ਉਤੇ ਬੈਠਕੇ ਸਰਹੱਦੀ ਸੂਬਿਆਂ ਛੱਤੀਸਗੜ੍ਹ, ਝਾਰਖੰਡ, ਨਾਗਾਲੈਡ, ਮਹਾਰਾਸਟਰਾਂ, ਮਿਜੋਰਮ, ਉੜੀਸਾ, ਵੈਸਟ ਬੰਗਾਲ, ਬਿਹਾਰ ਆਦਿ ਵਿਚ ਵੱਸਣ ਵਾਲੇ ਕਬੀਲਿਆ, ਘੱਟ ਗਿਣਤੀ ਕੌਮਾਂ ਨੂੰ ਮਾਓਵਾਦੀ, ਨਕਸਲਾਈਟ ਗਰਦਾਨਕੇ ਮਾਰ ਦੇਣ ਦੇ ਹੁੰਦੇ ਆ ਰਹੇ ਦੁੱਖਦਾਇਕ ਅਮਲਾਂ ਨੂੰ ਤੁਰੰਤ ਰੋਕਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜੰਮੂ-ਕਸ਼ਮੀਰ ਸੂਬੇ ਦੇ ਨਿਵਾਸੀਆ ਵਿਸ਼ੇਸ਼ ਤੌਰ ਤੇ ਉਥੋ ਦੇ ਕਸ਼ਮੀਰੀ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਉਣ ਹਿੱਤ ਜੋ ਇੰਡੀਅਨ ਹੁਕਮਰਾਨਾਂ ਕਾਲਾ ਤੇ ਜਾਬਰ ਕਾਨੂੰਨ ਅਫਸਪਾ ਲਾਗੂ ਕਰਕੇ ਜ਼ਬਰ-ਢਾਹਿਆ ਜਾ ਰਿਹਾ ਹੈ, ਇਹ ਵੀ ਗੈਰ-ਵਿਧਾਨਿਕ ਤੇ ਅਣਮਨੁੱਖੀ ਕਾਰਵਾਈਆ ਹਨ । ਇਸ ਵਿਸ਼ੇ ਤੇ ਵੀ ਬੀਬੀ ਦ੍ਰੋਪਦੀ ਮੁਰਮੂ ਜਿੰਨੀ ਜਲਦੀ ਹੋ ਸਕੇ ਕਾਰਵਾਈ ਕਰਕੇ ਇਸ ਹੁੰਦੇ ਆ ਰਹੇ ਮਨੁੱਖਤਾ ਦੇ ਘਾਣ ਨੂੰ ਬੰਦ ਕਰਵਾਇਆ ਜਾਵੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਬੀਬੀ ਜੀ ਜੋ ਖੁਦ ਉਸ ਉੜੀਸਾ ਸਟੇਟ ਦੇ ਨਿਵਾਸੀ ਹਨ, ਜਿਥੇ ਲੰਮੇ ਸਮੇਂ ਤੋਂ ਮਨੁੱਖਤਾ ਦਾ ਘਾਣ ਹੁੰਦਾ ਆ ਰਿਹਾ ਹੈ, ਉਹ ਆਪਣੇ ਸੂਬੇ ਤੇ ਦੂਸਰੇ ਪੀੜ੍ਹਤ ਸੂਬਿਆਂ ਦੇ ਨਿਵਾਸੀਆ ਦੇ ਜਾਨ-ਮਾਲ ਦੀ ਰੱਖਿਆ ਲਈ ਸੰਜ਼ੀਦਗੀ ਨਾਲ ਉਦਮ ਕਰਨਗੇ ਅਤੇ ਬਣਾਏ ਗਏ ਕਾਲੇ ਕਾਨੂੰਨਾਂ ਦੀ ਹੋ ਰਹੀ ਦੁਰਵਰਤੋਂ ਨੂੰ ਬੰਦ ਕਰਵਾਉਣਗੇ ।

Leave a Reply

Your email address will not be published. Required fields are marked *