ਸਿੱਖ ਕੌਮ ਦੀ ਜਮਹੂਰੀਅਤ ਨੂੰ ਕੁੱਚਲੇ ਜਾਣ ਅਤੇ ਹੋ ਰਹੀਆ ਵੱਡੀਆ ਬੇਇਨਸਾਫ਼ੀਆਂ ਦੇ ਮੁੱਦਿਆ ਨੂੰ ਲੈਕੇ 07 ਮਈ ਨੂੰ ਗੁਰੂ ਨਾਨਕ ਐਡੋਟੋਰੀਅਮ, ਅੰਮ੍ਰਿਤਸਰ ਵਿਖੇ ਵਿਚਾਰਾਂ ਹੋਣਗੀਆ : ਮਾਨ

ਫ਼ਤਹਿਗੜ੍ਹ ਸਾਹਿਬ, 02 ਮਈ ( ) “ਬੀਤੇ 12 ਸਾਲਾਂ ਤੋਂ ਸਿੱਖ ਕੌਮ ਦੀ ਪਾਰਲੀਮੈਂਟ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮਹੂਰੀਅਤ ਪੱਖੀ ਚੋਣਾਂ ਨੂੰ ਸਰਕਾਰ ਨੇ ਜ਼ਬਰੀ ਕੁੱਚਲਿਆ ਹੋਇਆ ਹੈ । ਇਹ ਚੋਣਾਂ ਕਰਵਾਕੇ ਸਿੱਖ ਕੌਮ ਨੂੰ ਆਪਣੇ ਵੋਟ ਹੱਕ ਰਾਹੀ ਫੈਸਲਾ ਕਰਨ ਦੀ ਇਜਾਜਤ ਨਹੀ ਦਿੱਤੀ ਜਾ ਰਹੀ । ਦੂਸਰਾ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੇ ਸਾਜ਼ਸੀ ਢੰਗ ਨਾਲ ਬੀਤੇ ਸਮੇਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਕਰ ਦਿੱਤੇ ਸਨ । ਇਸੇ ਤਰ੍ਹਾਂ ਬਰਗਾੜੀ ਵਿਖੇ ਇਨਸਾਫ਼ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਚਲਾਏ ਜਾ ਰਹੇ ਮੋਰਚੇ ਨੂੰ 303 ਦਿਨ ਹੋ ਚੁੱਕੇ ਹਨ । ਜਿਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆ ਨੂੰ ਸਜਾਵਾਂ ਦਿਵਾਉਣ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ ਵਿਖੇ ਸਿੱਖ ਕੌਮ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਅਤੇ ਸਿੱਖ ਕੌਮ ਦੀ ਪਾਰਲੀਮੈਂਟ ਦੀਆਂ ਜ਼ਮਹੂਰੀ ਚੋਣਾਂ ਕਰਵਾਉਣ ਨੂੰ ਲੈਕੇ ਚੱਲ ਰਿਹਾ ਹੈ । ਅੱਜ ਤੱਕ ਸਾਨੂੰ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਕੋਈ ਇਨਸਾਫ਼ ਨਹੀ ਦਿੱਤਾ । ਇਸ ਲਈ ਇਨ੍ਹਾਂ ਉਪਰੋਕਤ ਪਾਰਲੀਮੈਂਟ ਦੀ ਚੋਣ ਅਤੇ ਹੋਰ ਗੰਭੀਰ ਮੁੱਦਿਆ ਨੂੰ ਲੈਕੇ 07 ਮਈ 2022 ਨੂੰ ਗੁਰੂ ਨਾਨਕ ਐਡੋਟੋਰੀਅਮ ਨਜਦੀਕ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮੁੱਚੀਆਂ ਸਮਾਜਿਕ, ਧਾਰਮਿਕ, ਸਿਆਸੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੁੱਖੀਆਂ ਨੂੰ, ਬੁੱਧੀਜੀਵੀਆਂ ਨੂੰ ਅਤੇ ਵਿਦਵਾਨਾਂ ਨੂੰ ਸੱਦੇ ਭੇਜਕੇ ਇਸ ਰੱਖੀ ਗਈ ਕੰਨਵੈਨਸਨ ਵਿਚ ਵਿਚਾਰਾਂ ਰਾਹੀ ਸਮੂਹਿਕ ਰਾਏ ਬਣਾਈ ਜਾਵੇਗੀ । ਇਸ ਲਈ ਸਭਨਾਂ ਨੂੰ ਫਿਰ ਇਸ ਕੰਨਵੈਨਸਨ ਵਿਚ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ਜਾਂਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 07 ਮਈ ਨੂੰ ਅੰਮ੍ਰਿਤਸਰ ਵਿਖੇ ਰੱਖੀ ਗਈ ਕੰਨਵੈਨਸਨ ਦੇ ਮਕਸਦਾਂ ਤੋਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਇਸ ਕੰਨਵੈਨਸਨ ਵਿਚ ਹਰ ਵਰਗ ਤੇ ਹਰ ਸੰਗਠਨ ਨਾਲ ਸੰਬੰਧਤ ਮੁੱਖੀਆਂ ਨੂੰ ਉਚੇਚੇ ਤੌਰ ਤੇ ਪਹੁੰਚਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 08 ਮਈ ਨੂੰ ਸਾਡੇ ਅਮਰੀਕਾ ਯੂਨਿਟ ਦੇ ਕੰਨਵੀਨਰ ਸ. ਬੂਟਾ ਸਿੰਘ ਖੜੌਦ ਅਮਰੀਕਾ ਦੀਆਂ ਸਮੁੱਚੀਆ ਸਿੱਖ ਜਥੇਬੰਦੀਆਂ ਦੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਇਕੱਤਰਤਾ ਕਰਨ ਜਾ ਰਹੇ ਹਨ ਜਿਸ ਵਿਚ ਉਪਰੋਕਤ ਸਭ ਪੰਜਾਬੀ ਅਤੇ ਕੌਮੀ ਮੁੱਦਿਆ ਉਤੇ ਵਿਚਾਰਾਂ ਹੋਣਗੀਆ । ਸ. ਮਾਨ ਨੇ ਇਹ ਵੀ ਕਿਹਾ ਕਿ ਇਕ ਪਾਸੇ ਇੰਡੀਆ ਦੇ ਵਜ਼ੀਰ-ਏ-ਆਜਮ ਸਿੱਖ ਕੌਮ ਦੇ ਬੀਤੇ ਸਮੇ ਦੇ ਅਤੇ ਅਜੋਕੇ ਸਮੇ ਦੀ ਮਨੁੱਖਤਾ ਤੇ ਇਨਸਾਨੀਅਤ ਪੱਖੀ ਭੂਮਿਕਾ ਦੀ ਗੱਲ ਕਰਦੇ ਹੋਏ ਸਿੱਖ ਕੌਮ ਦਾ ਪੱਖ ਰੱਖ ਰਹੇ ਹਨ ਕਿ ਸਿੱਖ ਬਹੁਤ ਵਧੀਆ ਕੰਮ ਕਰ ਰਹੇ ਹਨ । ਪਰ ਅਫ਼ਸੋਸ ਹੈ ਦੂਸਰੇ ਪਾਸੇ ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਅਤੇ ਗ੍ਰਹਿ ਸਕੱਤਰ ਸ੍ਰੀ ਭੱਲਾ ਜਿਨ੍ਹਾਂ ਨੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਦਾ ਐਲਾਨ ਕਰਨਾ ਹੈ, ਉਹ ਸਾਡੇ ਇਸ ਹੱਕ ਨੂੰ ਕੁੱਚਲਕੇ ਸਾਨੂੰ ਦੂਸਰੇ ਦਰਜੇ ਦੇ ਸ਼ਹਿਰੀ ਬਣਾਉਣਾ ਚਾਹੁੰਦੇ ਹਨ । ਜਦੋਕਿ ਵਜ਼ੀਰ-ਏ-ਆਜਮ ਸਾਨੂੰ ਬਰਾਬਰਤਾ ਦੀ ਗੱਲ ਕਰ ਰਹੇ ਹਨ । ਫਿਰ ਇਕੋ ਨਿਜਾਮ ਵਿਚੋਂ ਦੋ ਆਪਾ ਵਿਰੋਧੀ ਗੱਲਾਂ ਜਾਂ ਅਮਲ ਕਿਉਂ ਹੋ ਰਹੇ ਹਨ ? ਸਿੱਖ ਕੌਮ ਨੂੰ ਇਸ ਗੁੰਝਲਦਾਰ ਸਥਿਤੀ ਵਿਚ ਕਿਉਂ ਰੱਖਿਆ ਜਾ ਰਿਹਾ ਹੈ ? ਸਾਡੇ ਲਈ ਸਪੱਸਟ ਨੀਤੀ ਤੇ ਅਮਲ ਕਿਉਂ ਨਹੀਂ ਅਪਣਾਏ ਜਾ ਰਹੇ ? ਇਹ ਸਾਨੂੰ ਦੱਸਿਆ ਜਾਵੇ ।

Leave a Reply

Your email address will not be published. Required fields are marked *