ਜਦੋਂ ਸਿਵ ਸੈਨਾਂ ਦੇ ਮੁੱਖੀ ਨੇ ਡੀਜੀਪੀ ਨੂੰ ਗੜਬੜ ਹੋਣ ਬਾਰੇ ਜਾਣਕਾਰੀ ਦੇ ਦਿੱਤੀ ਸੀ, ਫਿਰ ਸ੍ਰੀ ਸਿੰਗਲੇ ਅਤੇ ਉਸਦੇ ਸਾਥੀਆਂ ਨੂੰ ਪਹਿਲੋ ਹੀ ਗ੍ਰਿਫ਼ਤਾਰ ਕਿਉਂ ਨਾ ਕੀਤਾ ਗਿਆ ? : ਮਾਨ

ਫ਼ਤਹਿਗੜ੍ਹ ਸਾਹਿਬ, 03 ਮਈ ( ) “ਜਦੋਂ ਸਿਵ ਸੈਨਾਂ (ਬਾਲ ਠਾਕਰੇ) ਦੇ ਮੁੱਖੀ ਸ੍ਰੀ ਯੋਗਰਾਜ ਸਰਮਾ ਨੇ ਚੰਡੀਗੜ੍ਹ ਵਿਖੇ ਡੀਜੀਪੀ ਪੰਜਾਬ ਨੂੰ ਮਿਲਕੇ ਪਟਿਆਲੇ ਦੇ ਹਾਲਾਤਾਂ ਸੰਬੰਧੀ ਗੜਬੜ ਹੋਣ ਦੀ ਜਾਣਕਾਰੀ ਦੇ ਦਿੱਤੀ ਸੀ, ਤਾਂ ਫਿਰ ਪੰਜਾਬ ਪੁਲਿਸ ਅਤੇ ਸਰਕਾਰ ਨੇ ਸ੍ਰੀ ਸਿੰਗਲੇ ਤੇ ਉਸਦੇ ਸਾਥੀਆਂ ਦੀ ਇਤਿਹਾਤ ਦੇ ਤੌਰ ਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਕਿਉਂ ਨਾ ਕੀਤੀ ? ਕਿਉਂਕਿ ਜਿਹੜੇ ਇਨ੍ਹਾਂ ਦੇ ਸੈਂਟਰ ਦੀ ਹਕੂਮਤ ਤੇ ਪੰਜਾਬ ਦੀ ਹਕੂਮਤ ਵਿਚ ਆਕਾ ਬੈਠੇ ਹਨ, ਉਨ੍ਹਾਂ ਦੀ ਇਨ੍ਹਾਂ ਸਿਵ ਸੈਨਿਕਾਂ ਨੂੰ ਪੂਰਨ ਹਮਾਇਤ ਸੀ, ਇਹੀ ਵਜਹ ਹੈ ਕਿ ਸਿਆਸੀ ਦਬਾਅ ਕਰਕੇ ਹੀ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀਆ ਤਾਕਤਾਂ ਤੇ ਸੰਗਠਨਾਂ ਉਤੇ ਕਾਨੂੰਨੀ ਸਿਕੰਜਾ ਕੱਸਣ ਵਿਚ ਢਿੱਲ੍ਹ ਵਰਤੀ ਗਈ । ਹੁਣ ਜਦੋ ਕੁਝ ਸ਼ਰਾਰਤੀ ਸੋਚ ਵਾਲੇ ਸਿਵ ਸੈਨਾਂ ਦੇ ਆਗੂਆਂ ਦੀ ਮੰਦਭਾਵਨਾ ਦੀ ਬਦੌਲਤ ਮਾਹੌਲ ਕੁੜੱਤਣ ਭਰਿਆ ਬਣ ਗਿਆ ਹੈ, ਤਾਂ ਪੰਜਾਬ ਸਰਕਾਰ ਵੱਲੋਂ ਸਹੀ ਦਿਸ਼ਾ ਵੱਲ ਕਦਮ ਉਠਾਉਣ ਦੀ ਬਜਾਇ ਨਿਰਦੋਸ਼ ਅਤੇ ਬੇਕਸੂਰ ਸਿੱਖਾਂ ਦੇ ਘਰਾਂ ਉਤੇ ਰੇਡਾਂ ਮਾਰਕੇ ਨੌਜ਼ਵਾਨੀ ਦੀਆਂ ਗ੍ਰਿਫ਼ਤਾਰੀਆਂ ਪਾ ਦਿੱਤੀਆ ਹਨ । ਜੋ ਮਾਹੌਲ ਨੂੰ ਪਹਿਲੇ ਨਾਲੋ ਵੀ ਵਧੇਰੇ ਖ਼ਤਰਨਾਕ ਕਰ ਦੇਣਗੀਆ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਇਹ ਨੇਕ ਸਲਾਹ ਦੇਣਾ ਆਪਣਾ ਫਰਜ ਸਮਝਦਾ ਹੈ ਕਿ ਬੇਕਸੂਰ ਸਿੱਖ ਨੌਜ਼ਵਾਨਾਂ ਦੀਆਂ ਝੂਠੇ ਕੇਸਾਂ ਵਿਚ ਗ੍ਰਿਫ਼ਤਾਰੀਆ ਕਰਨ ਦੀ ਬਜਾਇ, ਜਿਨ੍ਹਾਂ ਲੋਕਾਂ ਨੇ ਇਸ ਮਾਹੌਲ ਨੂੰ ਗੰਧਲਾ ਕੀਤਾ ਹੈ, ਉਨ੍ਹਾਂ ਵਿਰੁੱਧ ਕਾਨੂੰਨੀ ਅਮਲ ਕੀਤੇ ਜਾਣ ਅਤੇ ਮਾਹੌਲ ਨੂੰ ਸਾਜਗਰ ਬਣਾਉਣ ਵਿਚ ਭੂਮਿਕਾ ਨਿਭਾਈ ਜਾਵੇ ਨਾ ਕਿ ਸਰਕਾਰ ਪੀੜ੍ਹਤ ਸਿੱਖ ਮਨਾਂ ਉਤੇ ਹੋਰ ਤਸੱਦਦ-ਜੁਲਮ ਕਰਕੇ ਬਲਦੀ ਉਤੇ ਤੇਲ ਪਾਉਣ ਦਾ ਕੰਮ ਨਾ ਕਰੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਵ ਸੈਨਾਂ ਦੇ ਆਗੂਆਂ ਵੱਲੋਂ ਡੀਜੀਪੀ ਪੰਜਾਬ ਨੂੰ ਹਾਲਾਤਾਂ ਦੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਗੜਬੜ ਕਰਨ ਵਾਲੀਆ ਤਾਕਤਾਂ ਤੇ ਆਗੂਆਂ ਉਤੇ ਸਹੀ ਸਮੇ ਤੇ ਕਾਰਵਾਈ ਨਾ ਕਰਨ ਨੂੰ ਅਫ਼ਸੋਸਨਾਕ ਕਰਾਰ ਦਿੰਦੇ ਹੋਏ ਅਤੇ ਹੁਣ ਸਿੱਖ ਨੌਜ਼ਵਾਨੀ ਉਤੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰੀਆਂ ਕਰਨ ਦੀਆਂ ਦੁੱਖਦਾਇਕ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਕ ਹੋਰ ਵੱਖਰੇ ਮੁੱਦੇ ਉਤੇ ਮੁਲਕ ਦੇ ਹੁਕਮਰਾਨਾਂ ਦੀ ਮੰਦਭਾਵਨਾ ਭਰੀ ਸੋਚ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋ ਅਮਰੀਕਾ ਦੇ ਸੂਬੇ ਕਨੈਕਟੀਕਟ ਵੱਲੋ ‘ਸਿੱਖਾਂ ਦੀ ਆਜ਼ਾਦੀ ਦੀ 36ਵੀਂ ਵਰ੍ਹੇਗੰਢ’ ਨੂੰ ਮਾਨਤਾ ਦਿੰਦੇ ਹੋਏ ਅਸੈਬਲੀ ਵਿਚ ਮਤਾ ਪਾਸ ਕੀਤਾ ਗਿਆ ਹੈ, ਉਸ ਉਤੇ ਇੰਡੀਆ ਦੇ ਅਮਰੀਕਾ ਸਥਿਤ ਸਫ਼ੀਰ ਵੱਲੋਂ ਅਤੇ ਹੋਰ ਇੰਡੀਅਨ ਅਫ਼ਸਰਸਾਹੀ ਵੱਲੋ ਬਿਨ੍ਹਾਂ ਕਿਸੇ ਦਲੀਲ ਦੇ ਕੀਤੀ ਜਾ ਰਹੀ ਬਿਆਨਬਾਜੀ ਉਤੇ ਸ. ਮਾਨ ਨੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਇਸ ਵਿਚ ਹਿੰਦੂਤਵ ਹੁਕਮਰਾਨਾਂ ਨੂੰ ਕੀ ਇਤਰਾਜ ਹੈ ? ਜਦੋਂ 1947 ਤੋਂ ਪਹਿਲੇ ਹਿੰਦੂ ਆਗੂਆਂ ਤੇ ਮੁਸਲਿਮ ਆਗੂਆਂ ਵੱਲੋਂ ਆਪੋ-ਆਪਣੇ ਆਜਾਦ ਦੇਸ਼ ਦੀ ਗੱਲ ਕੀਤੀ ਜਾਂਦੀ ਰਹੀ, ਉਸ ਸਮੇਂ ਸਿੱਖਾਂ ਨੇ ਤਾਂ ਇਨ੍ਹਾਂ ਦੀ ਗੱਲ ਦਾ ਕਿਸੇ ਤਰ੍ਹਾਂ ਕੋਈ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਸਿੱਖ ਕੌਮ ਨੂੰ ਕੋਈ ਤਕਲੀਫ ਹੋਈ । ਪਰ ਹੁਣ ਜਦੋ ਅਮਰੀਕਾ ਵਰਗੇ ਵੱਡੇ ਮੁਲਕ ਦੇ ਇਕ ਸੂਬੇ ਨੇ ਆਪਣੀ ਅਸੈਬਲੀ ਵਿਚ ਸਿੱਖ ਕੌਮ ਦੀ ਆਜ਼ਾਦੀ ਦੀ 36ਵੀਂ ਵਰ੍ਹੇਗੰਢ ਨੂੰ ਲਿਖਤੀ ਰੂਪ ਵਿਚ ਮਤਾ ਪਾ ਕੇ ਮਾਨਤਾ ਦੇ ਦਿੱਤੀ ਹੈ, ਤਾਂ ਇੰਡੀਆਂ ਦੇ ਸਫ਼ੀਰ ਅਤੇ ਹੋਰ ਮੁਤੱਸਵੀ ਅਫ਼ਸਰਸਾਹੀ ਵੱਲੋ ਕਨੈਕਟੀਕਟ ਸੂਬੇ ਦੀ ਅਸੈਬਲੀ ਵੱਲੋਂ ਪਾਏ ਮਤੇ ਦੀ ਵਿਰੋਧਤਾ ਕਰਨ ਦੀ ਕੀ ਤੁੱਕ ਬਣਦੀ ਹੈ ? ਇਸ ਪਿੱਛੇ ਕੇਵਲ ਤੇ ਕੇਵਲ ਮੁਤੱਸਵੀ ਸਿੱਖ ਵਿਰੋਧੀ ਮੰਦਭਾਵਨਾ ਹੀ ਹੈ । ਜਦੋਕਿ ਕੈਨੇਡਾ, ਅਮਰੀਕਾ ਅਤੇ ਹੋਰ ਕਈ ਮੁਲਕਾਂ ਵਿਚ ਸਿੱਖ ਕੌਮ ਨੂੰ ਵੱਖਰੀ ਕੌਮ ਵੱਜੋ, ਸਿੱਖ ਕੌਮ ਦੀ 1984 ਵਿਚ ਹੋਈ ਨਸ਼ਲਕੁਸੀ ਨੂੰ ਬਤੌਰ ਨਸ਼ਲਕੁਸੀ ਅਤੇ ਸਿੱਖ ਕੌਮ ਨੂੰ ਆਪਣੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ਪਹਿਨਣ ਦੇ ਹੱਕ ਵਿਚ ਇਨ੍ਹਾਂ ਮੁਲਕਾਂ ਦੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਬੀਤੇ ਸਮੇਂ ਵਿਚ ਮਾਨਤਾ ਵੀ ਦਿੱਤੀ ਹੈ ਅਤੇ ਇੰਡੀਆਂ ਵਿਚ ਸਿੱਖ ਕੌਮ ਦੀ ਹੋਈ ਨਸ਼ਲਕੁਸੀ ਨੂੰ ਕਾਨੂੰਨੀ ਤੌਰ ਤੇ ਨਸ਼ਲਕੁਸੀ ਵੀ ਕਰਾਰ ਦਿੱਤਾ ਹੈ । ਫਿਰ ਇੰਡੀਆਂ ਦੇ ਹੁਕਮਰਾਨ ਸੱਚ ਦਾ ਸਾਹਮਣਾ ਕਰਨ ਤੋ ਅਤੇ ਸਿੱਖ ਕੌਮ ਨੂੰ ਬਤੌਰ ਕੌਮਾਂਤਰੀ ਕਾਨੂੰਨਾਂ ਅਧੀਨ ਸੰਪੂਰਨ ਆਜਾਦੀ ਪ੍ਰਦਾਨ ਕਰਨ, ਬਫ਼ਰ ਸਟੇਟ ਕਾਇਮ ਕਰਨ ਦੇ ਮਨੁੱਖਤਾ ਪੱਖੀ ਉਦਮਾਂ ਤੋ ਕਿਉਂ ਭੱਜ ਰਹੇ ਹਨ ?

Leave a Reply

Your email address will not be published. Required fields are marked *