ਸਿ਼ਵ ਸੈਨਾ ਵੱਲੋਂ 29 ਅਪ੍ਰੈਲ ਨੂੰ ਖ਼ਾਲਿਸਤਾਨ ਵਿਰੋਧੀ ਮਾਰਚ ਕਰਨ, ਸਾਕਸੀ ਐਮ.ਪੀ. ਵੱਲੋਂ ਹਿੰਦੂਆਂ ਨੂੰ ਆਪਣੇ ਘਰਾਂ ਵਿਚ ਤੀਰ-ਕਮਾਨ ਰੱਖਣ ਦੇ ਅਮਲ ਹਕੂਮਤੀ ਸਰਪ੍ਰਸਤੀ ਵਾਲੇ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ ( ) “ਜਦੋਂ ਸੁਪਰੀਮ ਕੋਰਟ ਇੰਡੀਆਂ, ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸਿੱਖ ਕੌਮ ਨੂੰ ਜ਼ਮਹੂਰੀਅਤਮਈ ਢੰਗ ਨਾਲ ਖ਼ਾਲਿਸਤਾਨ ਸੰਬੰਧੀ ਪ੍ਰਚਾਰ ਕਰਨ, ਤਕਰੀਰਾਂ ਕਰਨ ਅਤੇ ਸਮੱਗਰੀ ਪ੍ਰਕਾਸਿ਼ਤ ਕਰਨ ਦੇ ਅਧਿਕਾਰ ਹਾਸਿਲ ਹਨ, ਫਿਰ ਜੇਕਰ ਕੁਝ ਫਿਰਕੂ ਸੰਗਠਨ ਅਤੇ ਉਨ੍ਹਾਂ ਦੇ ਆਗੂ ਖ਼ਾਲਿਸਤਾਨ ਵਿਰੋਧੀ ਮਾਰਚ ਕਰਨ ਦੇ ਜਨਤਕ ਐਲਾਨ ਕਰਕੇ ਪੰਜਾਬ ਸੂਬੇ ਤੇ ਸਮੁੱਚੇ ਮੁਲਕ ਦੇ ਮਾਹੌਲ ਨੂੰ ਨਫ਼ਰਤ ਭਰਿਆ ਭੜਕਾਊ ਬਣਾਉਣਾ ਚਾਹੁੰਦੇ ਹਨ, ਯੂਪੀ ਦੇ ਐਮ.ਪੀ. ਮਹਾਰਾਜ ਸਾਕਸੀ ਵੱਲੋ ਹਿੰਦੂਆਂ ਨੂੰ ਆਪਣੇ ਘਰਾਂ ਵਿਚ ਤੀਰ-ਕਮਾਨ ਰੱਖਣ ਦੀ ਨਫਰਤ ਭਰੀ ਕੀਤੀ ਬਿਆਨਬਾਜੀ ਉਤੇ, ਇੰਡੀਆਂ ਤੇ ਪੰਜਾਬ ਸਰਕਾਰ ਅਜਿਹੇ ਅਰਾਜਕਤਾ ਫੈਲਾਉਣ ਵਾਲੇ ਅਨਸਰਾਂ ਉਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਿਉਂ ਨਹੀਂ ਕਰਦੇ ? ਕੀ ਅਜਿਹੇ ਫਿਰਕੂ ਸੰਗਠਨਾਂ ਨੂੰ ਹਕੂਮਤੀ ਸਰਪ੍ਰਸਤੀ ਹਾਸਿਲ ਨਹੀਂ, ਜੋ ਸ਼ਰੇਆਮ ਇਥੋਂ ਦੇ ਅਮਨਮਈ ਮਾਹੌਲ ਲਈ ਵੱਡਾ ਖ਼ਤਰਾ ਬਣ ਰਹੇ ਹਨ ਅਤੇ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਜਰਨਲ ਸਕੱਤਰ, ਸ. ਕੁਸਲਪਾਲ ਸਿੰਘ ਮਾਨ ਜਰਨਲ ਸਕੱਤਰ, ਮਾਸਟਰ ਕਰਨੈਲ ਸਿੰਘ ਨਾਰੀਕੇ ਜਰਨਲ ਸਕੱਤਰ, ਅਵਤਾਰ ਸਿੰਘ ਖੱਖ ਜਰਨਲ ਸਕੱਤਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਆਦਿ ਆਗੂਆਂ ਨੇ ਸਾਂਝੇ ਤੌਰ ਤੇ ਸੈਂਟਰ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਵੱਲੋ ਇਥੋ ਦੇ ਅਮਨ ਚੈਨ ਨੂੰ ਭੰਗ ਕਰਨ ਵਾਲੀਆ ਤਾਕਤਾਂ ਤੇ ਸੰਗਠਨਾਂ ਉਤੇ ਕੋਈ ਵੀ ਕਾਨੂੰਨੀ ਅਮਲ ਨਾ ਕਰਨ ਦੀ ਬਦੌਲਤ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਗਲਤ ਅਨਸਰਾਂ ਦੀ ਹਕੂਮਤੀ ਸਰਪ੍ਰਸਤੀ ਦੇਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨ ਅਤੇ ਫਿਰਕੂ ਸੰਗਠਨ ਜੋ ਇਥੇ ਸਾਜ਼ਸੀ ਢੰਗਾਂ ਰਾਹੀ ਫਿਰਕੂ ਨਫ਼ਰਤ ਫੈਲਾਉਣ ਵਾਲੀ ਬਿਆਨਬਾਜੀ ਕਰ ਰਹੇ ਹਨ, ਉਨ੍ਹਾਂ ਨੂੰ ਖ਼ਾਲਸਾ ਪੰਥ ਤੇ ਸਿੱਖ ਕੌਮ ਦੇ ਮਨੁੱਖੀ ਹੱਕਾਂ ਪ੍ਰਤੀ ਦ੍ਰਿੜਤਾ ਨਾਲ ਨਿਭਾਈਆ ਗਈਆ ਜਿ਼ੰਮੇਵਾਰੀਆ ਅਤੇ ਸਮਾਜ ਵਿਚ ਬੁਰਾਈਆ ਫੈਲਾਉਣ ਵਾਲੀਆ ਤਾਕਤਾਂ ਦਾ ਆਪਣੀਆ ਰਵਾਇਤਾ ਅਨੁਸਾਰ ਅੰਤ ਕਰਨ ਦੇ ਫਖ਼ਰ ਵਾਲੇ ਇਤਿਹਾਸ ਨੂੰ ਵਾਚ ਲੈਣਾ ਚਾਹੀਦਾ ਹੈ । ਕਿਉਂਕਿ ਸਿੱਖ ਕੌਮ ‘ਭੈ ਕਾਹੁੰ ਕੋ ਦੈਤਿ ਨਾਹਿ, ਨਾ ਭੈ ਮਾਨਤਿ ਆਨਿ’ ਦੇ ਹੁਕਮ ਅਨੁਸਾਰ ਨਾ ਤਾਂ ਕਿਸੇ ਕੰਮਜੋਰ ਵਰਗ ਆਦਿ ਨੂੰ ਕਿਸੇ ਤਰ੍ਹਾਂ ਦਾ ਭੈ ਦਿੰਦੀ ਹੈ ਅਤੇ ਨਾ ਹੀ ਵੱਡੀ ਤੋ ਵੱਡੀ ਤਾਕਤ ਦੇ ਭੈ ਨੂੰ ਪ੍ਰਵਾਨ ਕਰਦੀ ਹੈ । ਫਿਰ ਵੀ ਜੇਕਰ ਹਕੂਮਤੀ ਸਹਿ ਉਤੇ ਕੁਝ ਫਿਰਕੂ ਸੰਗਠਨ ਤੇ ਲੋਕ ਪੰਜਾਬ ਤੇ ਮੁਲਕ ਵਿਚ ਦੰਗੇ-ਫ਼ਸਾਦ ਕਰਵਾਉਣ ਅਤੇ ਇਥੋ ਦੀ ਧਰਤੀ ਨੂੰ ਲਹੂ-ਲੁਹਾਨ ਕਰਨ ਲਈ ਬਾਜਿੱਦ ਹਨ, ਤਾਂ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਪੰਜਾਬੀਆ ਤੇ ਸਿੱਖ ਕੌਮ ਦਾ ਕੋਈ ਦੋਸ਼ ਨਹੀ ਹੋਵੇਗਾ ਬਲਕਿ ਹੁਕਮਰਾਨ ਸਿੱਧੇ ਤੌਰ ਤੇ ਕੌਮਾਂਤਰੀ ਪੱਧਰ ਤੇ ਦੋਸ਼ੀ ਹੋਣਗੇ । ਜਿਨ੍ਹਾਂ ਦੀ ਜਿ਼ੰਮੇਵਾਰੀ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਹਿੱਤ ਅਜਿਹਾ ਨਫ਼ਰਤ ਦਾ ਪ੍ਰਚਾਰ ਕਰਨ ਵਾਲੀਆ ਤਾਕਤਾਂ ਤੇ ਸੰਗਠਨਾਂ ਨੂੰ ਸਹੀ ਸਮੇ ਤੇ ਸਹੀ ਢੰਗ ਨਾਲ ਕਾਬੂ ਕਰਨ ਤੋ ਜਾਣਬੁੱਝ ਕੇ ਅਵੇਸਲੇ ਹੋਏ ਪਏ ਹਨ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਦੀ ਪੂਜਾਰੀ ਹੈ । ਪਰ ਜੇਕਰ ਕਿਸੇ ਤਾਕਤ ਨੇ ਮੰਦਭਾਵਨਾ ਅਧੀਨ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਤੇ ਪਹਿਰਾ ਦਿੰਦੀ ਆ ਰਹੀ ਅਤੇ ਹਿੰਦੂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਮਹਿਫੂਜ ਰੱਖਕੇ ਦੁਸ਼ਮਣਾਂ ਤੋ ਬਚਾਉਣ ਵਾਲੀ ਸਿੱਖ ਕੌਮ ਨੂੰ ਅਜਿਹੀਆ ਜ਼ਲਾਲਤ ਭਰੀਆ ਕਾਰਵਾਈਆ ਕਰਨ ਤੋ ਤੋਬਾ ਨਾ ਕੀਤੀ ਤਾਂ ਮਜਬੂਰਨ ਸਿੱਖ ਕੌਮ ਨੂੰ ਖ਼ਾਲਸਾ ਪੰਥ ਦੀਆਂ ਰਵਾਇਤਾ ਉਤੇ ਪਹਿਰਾ ਦੇਣਾ ਪਵੇਗਾ ।

ਆਗੂਆਂ ਨੇ ਸਮੁੱਚੀ ਸਿੱਖ ਕੌਮ, ਮੁਸਲਿਮ, ਇਸਾਈ, ਰੰਘਰੇਟਿਆ, ਆਦਿਵਸੀਆ, ਕਬੀਲਿਆ ਜਿਨ੍ਹਾਂ ਨਾਲ ਹੁਕਮਰਾਨ ਇੰਡੀਅਨ ਵਿਧਾਨ ਦੀ ਉਲੰਘਣਾ ਕਰਕੇ ਹਰ ਖੇਤਰ ਵਿਚ ਜ਼ਬਰ-ਜੁਲਮ ਕਰਦੇ ਆ ਰਹੇ ਹਨ ਅਤੇ ਜਿਨ੍ਹਾਂ ਨੂੰ ਫਿਰਕੂ ਸੰਗਠਨ ਹਕੂਮਤੀ ਸਹਿ ਉਤੇ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਬਦਨਾਮ ਵੀ ਕਰ ਰਹੇ ਹਨ ਅਤੇ ਉਨ੍ਹਾਂ ਉਤੇ ਜ਼ਬਰ ਜੁਲਮ ਵੀ ਢਾਹ ਰਹੇ ਹਨ, ਉਨ੍ਹਾਂ ਸਭ ਪੀੜ੍ਹਤਾਂ ਨੂੰ ਫੌਰੀ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਹਕੂਮਤੀ ਜ਼ਬਰ ਜੁਲਮ ਦਾ ਟਾਕਰਾ ਕਰਨ ਲਈ ਯੋਗਦਾਨ ਪਾਉਣਾ ਚਾਹੀਦਾ ਹੈ । ਤਾਂ ਕਿ ਕੋਈ ਵੀ ਤਾਕਤ ਕਿਸੇ ਮੰਦਭਾਵਨਾ ਅਧੀਨ ਆਪਣੇ ਹੀ ਸ਼ਹਿਰੀਆ ਉਤੇ ਵਿਧਾਨ ਦਾ ਉਲੰਘਣ ਕਰਕੇ ਜ਼ਬਰ ਜੁਲਮ, ਵਿਤਕਰੇ ਅਤੇ ਨਫ਼ਰਤ ਭਰਿਆ ਪ੍ਰਚਾਰ ਨਾ ਕਰ ਸਕਣ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਦਾ ਖਤਰਾ ਖੜ੍ਹਾ ਨਾ ਕਰ ਸਕਣ । ਉਨ੍ਹਾਂ ਦੋਵੇ ਸੈਂਟਰ ਅਤੇ ਪੰਜਾਬ ਦੀਆਂ ਹਕੂਮਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਮੁਲਕ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀਆ ਉਪਰੋਕਤ ਤਾਕਤਾਂ ਅਤੇ ਕੁਝ ਮੁਤੱਸਵੀ ਲੋਕਾਂ ਦੀਆਂ ਸਮਾਜ ਵਿਰੋਧੀ ਕਾਰਵਾਈਆ ਉਤੇ ਫੌਰੀ ਕਾਨੂੰਨੀ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਇਥੋਂ ਦਾ ਮਾਹੌਲ ਮਨੁੱਖਤਾ ਪੱਖੀ ਅਤੇ ਖੁਸਗਵਾਰ ਬਣਿਆ ਰਹਿ ਸਕੇ ਅਤੇ ਇਥੇ ‘ਨਾ ਕੋ ਵੈਰੀ ਨਾਹਿ ਬੈਗਾਨਾ, ਸਗਲਿ ਸੰਗ ਹਮਕੋ ਬਨਿ ਆਈ’ ਦੇ ਮਹਾਵਾਕ ਅਨੁਸਾਰ ਸਭ ਕੌਮਾਂ, ਧਰਮ, ਕਬੀਲੇ ਮਿਲਕੇ ਆਪਣੀਆ ਜਿੰਦਗੀਆਂ ਅਮਨ-ਚੈਨ ਨਾਲ ਬਸਰ ਕਰਦੀਆ ਰਹਿਣ ।

Leave a Reply

Your email address will not be published. Required fields are marked *