ਮਿਸਟਰ ਇਮੈਨੂਅਲ ਮੈਕਰੋਨ ਦੇ ਫ਼ਰਾਂਸ ਦੇ ਦੂਸਰੀ ਵਾਰ ਪ੍ਰੈਜੀਡੈਟ ਚੁਣੇ ਜਾਣ ਉਤੇ ਹਾਰਦਿਕ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੋਈ ਹੈ ਕਿ ਫ਼ਰਾਂਸ ਦੇ ਨਿਵਾਸੀਆ ਨੇ ਮਿਸਟਰ ਇਮੈਨੂਅਲ ਮੈਕਰੋਨ ਦੀ ਸਖਸ਼ੀਅਤ ਵਿਚ ਪੂਰਨ ਵਿਸ਼ਵਾਸ ਕਰਦੇ ਹੋਏ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਉਨ੍ਹਾਂ ਨੂੰ ਫ਼ਰਾਂਸ ਦੇ ਪ੍ਰੈਜੀਡੈਟ ਦੇ ਮੁੱਖ ਅਹੁਦੇ ਉਤੇ ਸ਼ਾਨਦਾਰ ਜਿੱਤ ਦਿਵਾਉਦੇ ਹੋਏ ਚੁਣਿਆ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸਿੱਖ ਕੌਮ ਦੇ ਫ਼ਰਾਂਸੀਸੀਆਂ ਨਾਲ ਪੁਰਾਤਨ ਬਹੁਤ ਹੀ ਡੂੰਘੇ ਤੇ ਸਦਭਾਵਨਾ ਭਰੇ ਸੰਬੰਧ ਹਨ ਅਤੇ ਸਾਡੀਆਂ 1835 ਤੋਂ ਲੈਕੇ 1849 ਤੱਕ ਡੂੰਘੀਆਂ ਸੰਧੀਆ ਅਤੇ ਪਿਆਰ ਰਿਹਾ ਹੈ । ਜਿਸਦਾ ਸਬੂਤ ਨਿਮਨ ਦਿੱਤੇ ਜਾ ਰਹੇ ਇਤਿਹਾਸ ਤੋਂ ਪ੍ਰਤੱਖ ਹੋ ਜਾਂਦਾ ਹੈ :- Ornamental Letter of Credence, dated 27 Oct 1835, from ‘Louis Philippe Empereur des Francais’ (1773-1850) to Maharaja Ranjit Singh (1780-1839), ruler of the Punjab 1792-1839, empowering General Jean Francois Allard (1785-1839), officer in Ranjit Singh’s service from 1822, to act as French Agent with the Maharaja. On parchment backed with flowered silk, edges bound with gilt braid, and contained in richly embroidered bag.”

ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੱਲੋਂ ਮਿਸਟਰ ਇਮੈਨੂਅਲ ਮੈਕਰੋਨ ਅਤੇ ਫ਼ਰਾਂਸ ਦੇ ਨਿਵਾਸੀਆਂ ਨੂੰ ਇਸ ਕੀਤੀ ਗਈ ਚੋਣ ਉਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਫ਼ਰਾਂਸੀਸੀਆਂ ਅਤੇ ਸਿੱਖ ਕੌਮ ਦੇ ਸੰਬੰਧਾਂ ਨੂੰ ਹੋਰ ਪ੍ਰਪੱਕ ਕਰਨ ਲਈ ਇਹ ਜ਼ਰੂਰੀ ਹੈ ਕਿ ਮਿਸਟਰ ਮੈਕਰੋਨ ਦਿੱਲੀ ਵਿਖੇ ਜੋ ਫ਼ਰਾਂਸ ਦਾ ਸਫ਼ਾਰਤਖਾਨਾ ਹੈ, ਉਥੇ ਇਕ ਸਿੱਖ ਕੌਮ ਲਈ ਵੱਖਰਾਂ ਡੈਸਕ ਕਾਇਮ ਕਰਨ ਦਾ ਫੈਸਲਾ ਕਰਨ ਜਿਥੇ ਸਿੱਖ ਆਪਣੀਆਂ ਮੁਸ਼ਕਿਲਾਂ ਫ਼ਰਾਂਸ ਦੇ ਸਫ਼ੀਰ ਰਾਹੀ ਰੱਖਕੇ ਸਮੇਂ-ਸਮੇਂ ਤੇ ਹੱਲ ਵੀ ਕਰਵਾਉਦੇ ਰਹਿਣ ਅਤੇ ਫ਼ਰਾਂਸ ਦੇ ਆਪਣੇ ਪੁਰਾਤਨ ਸੰਬੰਧਾਂ ਨੂੰ ਹੋਰ ਮਜ਼ਬੂਤੀ ਬਸਖਣ ਵਿਚ ਯੋਗਦਾਨ ਪਾਉਦੇ ਰਹਿਣ । ਸ. ਮਾਨ ਨੇ ਇਸ ਵਧਾਈ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਸ੍ਰੀ ਮੈਕਰੋਨ ਨੂੰ ਇਹ ਵੀ ਅਪੀਲ ਕੀਤੀ ਕਿ ਜੋ ਫ਼ਰਾਂਸ ਵਿਚ ਸਿੱਖ ਕੌਮ ਦੀ ਦਸਤਾਰ ਦਾ ਮੁੱਦਾ ਲੰਮੇ ਸਮੇ ਤੋ ਲਟਕਦਾ ਆ ਰਿਹਾ ਹੈ, ਉਸਨੂੰ ਸਿੱਖ ਧਰਮ ਅਤੇ ਸਿੱਖ ਕੌਮ ਦੇ ਸਤਿਕਾਰਿਤ ਧਾਰਮਿਕ ਚਿੰਨ੍ਹ ਪ੍ਰਵਾਨ ਕਰਦੇ ਹੋਏ ਫ਼ਰਾਂਸ ਵਿਚ ਵੱਸਣ ਵਾਲੇ ਸਿੱਖਾਂ ਨੂੰ ਆਪਣੀਆ ਨੌਕਰੀਆਂ ਤੇ ਕਾਰੋਬਾਰ ਕਰਦੇ ਸਮੇਂ ਦਸਤਾਰ ਪਹਿਨਣ ਦਾ ਫੌਰੀ ਕਾਨੂੰਨੀ ਹੱਕ ਪ੍ਰਦਾਨ ਕਰਨ ਦਾ ਉਚੇਚੇ ਤੌਰ ਤੇ ਉਦਮ ਕਰਨ । ਸ. ਮਾਨ ਨੇ ਆਪਣੇ ਯੂਰਪ ਅਤੇ ਫ਼ਰਾਂਸ ਦੇ ਪ੍ਰਧਾਨ ਸ. ਚੈਨ ਸਿੰਘ ਨੂੰ ਉਚੇਚੇ ਤੌਰ ਤੇ ਹਦਾਇਤ ਕੀਤੀ ਹੈ ਕਿ ਉਹ ਪ੍ਰੈਜੀਡੈਟ ਇਮੈਨੂਅਲ ਮੈਕਰੋਨ ਨਾਲ ਇਕ ਸਦਭਾਵਨਾ ਭਰੀ ਮੁਲਾਕਾਤ ਕਰਕੇ ਜਿਥੇ ਉਨ੍ਹਾਂ ਨੂੰ ਪਾਰਟੀ ਅਤੇ ਸਿੱਖ ਕੌਮ ਵੱਲੋਂ ਇਸ ਹੋਈ ਚੋਣ ਤੇ ਮੁਬਾਰਕਬਾਦ ਦੇਣ, ਉਥੇ ਉਨ੍ਹਾਂ ਨੂੰ ਉਸ ਮੁਲਾਕਾਤ ਦੌਰਾਨ ਸਿੱਖ ਕੌਮ ਦੇ ਪੁਰਾਤਨ ਫ਼ਰਾਂਸ ਅਤੇ ਸਿੱਖਾਂ ਦੇ ਸੰਬੰਧਾਂ ਵਾਲੇ ਇਤਿਹਾਸ ਤੋ ਵੀ ਖੁੱਲ੍ਹਕੇ ਜਾਣਕਾਰੀ ਦਿੰਦੇ ਹੋਏ ਸਿੱਖ ਕੌਮ ਤੇ ਫ਼ਰਾਂਸ ਦੇ ਰਿਸਤੇ ਨੂੰ ਹੋਰ ਪ੍ਰਪੱਕ ਕਰਨ ਵਿਚ ਯੋਗਦਾਨ ਪਾਉਣ ।

ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਮਿਸਟਰ ਮੈਕਰੋਨ ਨਾਲ ਰੂਸ ਦੇ ਯੂਕਰੇਨ ਉਤੇ ਮਿਲਟਰੀ ਹਮਲੇ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਕਾਰਵਾਈ ਮਨੁੱਖਤਾ ਵਿਰੋਧੀ ਹੈ ਅਤੇ ਨਿੰਦਣਯੋਗ ਹੈ ਜੋ ਇਨਸਾਨੀਅਤ ਦਾ ਜਨਾਜ਼ਾਂ ਕੱਢ ਰਹੀ ਹੈ । ਇਸ ਲਈ ਇਸ ਵਿਸ਼ੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਫ਼ਰਾਂਸ ਦੇ ਪ੍ਰੈਜੀਡੈਟ ਮਿਸਟਰ ਮੈਕਰੋਨ ਅਤੇ ਫ਼ਰਾਂਸ ਮੁਲਕ ਨਾਲ ਦ੍ਰਿੜਤਾ ਤੇ ਚਟਾਨ ਵਾਂਗ ਖੜ੍ਹਾ ਹੈ ।

Leave a Reply

Your email address will not be published. Required fields are marked *