ਦੋ ਪੜਾਵਾਂ ਵਿਚ ਪਈਆ ਵੋਟਾਂ ਦੇ ਰੁਝਾਨ ਨੂੰ ਦੇਖ ਕੇ ਹੀ ਮੋਦੀ-ਬੀਜੇਪੀ ਵੱਲੋਂ ਧਾਰਮਿਕ ਮੁੱਦਿਆ ਨੂੰ ਉਛਾਲਣ ਦਾ ਗੁੰਮਰਾਹਕੁੰਨ ਅਮਲ ਕੀਤਾ ਜਾ ਰਿਹਾ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ ( ) “ਮੁਲਕ ਵਿਚ 2024 ਦੀਆਂ ਹੋ ਰਹੀਆ ਪਾਰਲੀਮੈਟ ਚੋਣ ਹਲਕਿਆ ਵਿਚ 2 ਪੜਾਵਾਂ (102+88) ਪਈਆ ਵੋਟਾਂ ਦੇ ਦੌਰਾਨ ਬੀਜੇਪੀ ਵਿਰੁੱਧ ਸਾਹਮਣੇ ਆਏ ਵੋਟਰਾਂ ਦੇ ਰੁਝਾਨ ਨੂੰ ਮੱਦੇਨਜਰ ਰੱਖਦੇ ਹੋਏ ਮੋਦੀ-ਸ਼ਾਹ ਦੀ ਜੋੜੀ ਵੱਲੋਂ ਆਪਣੇ ਚੋਣ ਭਾਸਣਾਂ ਵਿਚ ਹੁਣ ਬੁਖਲਾਹਟ ਵਿਚ ਆ ਕੇ ਮੰਗਲਸੂਤਰ, ਰਾਮ ਮੰਦਰ ਪ੍ਰੀਤਿਸਠਾ ਆਦਿ ਧਾਰਮਿਕ ਮੁੱਦਿਆ ਨੂੰ ਉਠਾਕੇ ਮੁਲਕ ਨਿਵਾਸੀਆ ਅਤੇ ਇਥੋ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦੀਆਂ ਅਸਫਲ ਕੋਸਿ਼ਸ਼ਾਂ ਕੀਤੀਆ ਜਾ ਰਹੀਆ ਹਨ । ਜਦੋਕਿ 2 ਪੜਾਵਾਂ ਦੇ ਵੋਟਰਾਂ ਨੇ ਸਪੱਸਟ ਰੂਪ ਵਿਚ ਮੋਦੀ ਹਕੂਮਤ ਦੇ ਜ਼ਬਰ ਜੁਲਮਾਂ, ਝੂਠ, ਪਾਖੰਡ ਅਤੇ ਵੱਖ-ਵੱਖ ਕੌਮਾਂ ਵਿਚ ਨਫਰਤ ਪੈਦਾ ਕਰਨ ਵਾਲੀਆ ਕਾਰਵਾਈਆ ਵਿਰੁੱਧ ਆਪਣੀਆ ਭਾਵਨਾਵਾ ਪ੍ਰਗਟਾਕੇ ਸਪੱਸਟ ਸੰਦੇਸ ਦਿੰਦੇ ਹੋਏ ਵਿਧਾਨ, ਜਮਹੂਰੀ ਲੀਹਾਂ ਦਾ ਘਾਣ ਕਰਨ ਵਾਲੇ, ਈ.ਡੀ, ਇਨਕਮ ਟੈਕਸ, ਐਨ.ਆਈ.ਏ, ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ ਆਦਿ ਦੀ ਦੁਰਵਰਤੋ ਵਿਰੁੱਧ ਰੋਸ ਉਜਾਗਰ ਕੀਤਾ ਹੈ । ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਐਨ.ਡੀ.ਏ. ਅਤੇ ਉਸਦੇ ਸਾਥੀ 200 ਲੋਕ ਸਭਾ ਹਲਕਿਆ ਦੀ ਜਿੱਤ ਪ੍ਰਾਪਤ ਤੱਕ ਵੀ ਨਹੀ ਪਹੁੰਚ ਸਕਣਗੇ । ਦੋ ਪੜਾਵਾਂ ਦੇ ਵੋਟਰਾਂ ਨੇ ਇਹ ਦ੍ਰਿੜਤਾ ਪੂਰਵਕ ਸੰਦੇਸ ਦੇ ਕੇ ਵਿਧਾਨਿਕ ਤੇ ਜਮਹੂਰੀਅਤ ਲੀਹਾਂ ਦਾ ਘਾਣ ਹੋਣ, ਤਾਨਾਸਾਹੀ ਅਮਲ ਹੋਣ ਤੋ ਬਚਾਇਆ ਹੈ । ਜਿਸ ਲਈ ਉਪਰੋਕਤ 190 ਪਾਰਲੀਮੈਟ ਚੋਣ ਹਲਕੇ ਦੇ ਵੋਟਰਾਂ ਤੇ ਨਿਵਾਸੀਆ ਨੇ ਬਾਕੀ ਮੁਲਕ ਨਿਵਾਸੀਆ ਨੂੰ ਇਕ ਅੱਛਾ ਸੰਦੇਸ ਦੇ ਕੇ ਇਖਲਾਕੀ ਜਿੰਮੇਵਾਰੀ ਨਿਭਾਈ ਹੈ । ਜਿਸ ਲਈ 190 ਚੋਣ ਹਲਕਿਆ ਦੇ ਵੋਟਰ ਅਤੇ ਨਿਵਾਸੀ ਮੁਬਾਰਕਬਾਦ ਦੇ ਹੱਕਦਾਰ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 2 ਪੜਾਵਾਂ ਵਿਚ 190 ਪਾਰਲੀਮੈਟ ਚੋਣ ਹਲਕਿਆ ਦੇ ਵੋਟਰਾਂ ਵੱਲੋ ਸੂਝਵਾਨਤਾ ਅਤੇ ਦ੍ਰਿੜਤਾ ਨਾਲ ਆਪਣੇ ਵੋਟ ਹੱਕ ਦੀ ਵਰਤੋ ਕਰਦੇ ਹੋਏ ਨਿਭਾਏ ਗਏ ਇਨਸਾਨੀ ਤੇ ਇਖਲਾਕੀ ਫਰਜਾਂ ਨੂੰ ਸੁਭ ਸਗਨ ਕਰਾਰ ਦਿੰਦੇ ਹੋਏ ਅਤੇ ਬਾਕੀ ਮੁਲਕ ਨਿਵਾਸੀਆ ਤੇ ਪਾਰਲੀਮੈਟ ਹਲਕਿਆ ਦੇ ਨਿਵਾਸੀਆ ਤੇ ਵੋਟਰਾਂ ਨੂੰ ਇਸੇ ਸੋਚ ਉਤੇ ਪਹਿਰਾ ਦੇ ਕੇ ਤਾਨਾਸਾਹੀ ਅਮਲ ਕਰਨ ਵਾਲੀਆ ਤਾਕਤਾਂ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਕਰਨ ਲਈ ਜਿੰਮੇਵਾਰ ਮੋਦੀ-ਬੀਜੇਪੀ ਹਕੂਮਤ ਨੂੰ ਆਪਣੇ ਵੋਟ ਹੱਕ ਰਾਹੀ ਸਬਕ ਸਿਖਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਚਾਹੀਦਾ ਹੈ ਕਿ ਮੁਲਕ ਵਿਚ ਬੇਰੁਜਗਾਰੀ, ਭੁੱਖਮਰੀ, ਮਹਿੰਗਾਈ, ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਪੈਦਾ ਕਰਨ, ਸਰਕਾਰੀ ਅਦਾਰੇ ਵੇਚਣ, ਹਵਾਈ ਅੱਡੇ, ਰੇਲਵੇ ਆਦਿ ਸ੍ਰੀ ਮੋਦੀ ਵੱਲੋ ਆਪਣੇ ਧਨਾਢ ਦੋਸਤਾਂ ਨੂੰ ਵੇਚਕੇ ਮੁਲਕ ਵਿਚ ਅਰਾਜਕਤਾ ਤੇ ਤਾਨਾਸਾਹੀ ਨੀਤੀਆ ਨੂੰ ਪਣਪਨ ਦੇਣ ਵਾਲਿਆ ਨੂੰ ਕਰਾਰੀ ਹਾਰ ਦੇ ਕੇ ਇਥੇ ਇਨਸਾਨੀ ਕਦਰਾਂ ਕੀਮਤਾਂ ਕਾਇਮ ਰੱਖਣ ਦੀ ਇਖਲਾਕੀ ਜਿੰਮੇਵਾਰੀ ਨਿਭਾਉਣਾ ਵੋਟਰਾਂ ਤੇ ਮੁਲਕ ਨਿਵਾਸੀਆ ਦਾ ਪਰਮ ਧਰਮ ਫਰਜ ਬਣ ਜਾਂਦਾ ਹੈ । ਤਾਂ ਕਿ ਕੋਈ ਵੀ ਤਾਕਤ ਦੇ ਨਸੇ ਵਿਚ ਹੁਕਮਰਾਨ ਵਿਧਾਨਿਕ ਲੀਹਾਂ ਤੇ ਇਖਲਾਕੀ ਕਦਰਾਂ ਕੀਮਤਾਂ ਨਾਲ ਆਉਣ ਵਾਲੇ ਸਮੇ ਵਿਚ ਖਿਲਵਾੜ ਨਾ ਕਰ ਸਕੇ ।
ਉਨ੍ਹਾਂ ਕਿਹਾ ਕਿ ਜਿਥੋ ਤੱਕ ਪੰਜਾਬ ਸੂਬੇ ਦੀ 1 ਜੂਨ ਨੂੰ ਪੈਣ ਵਾਲੀਆ ਵੋਟਾਂ ਦਾ ਵਰਤਾਰਾ ਹੈ, ਪੰਜਾਬ ਵਿਚ ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਵੱਲੋ ਪੰਜਾਬੀਆਂ ਤੇ ਸਿੱਖ ਕੌਮ ਦੇ ਗੰਭੀਰ ਮਸਲਿਆ ਨੂੰ ਕਿਸੇ ਵੀ ਵੱਲੋ ਸੁਹਿਰਦਤਾ ਨਾਲ ਹੱਲ ਨਾ ਕਰਨ ਵਿਰੁੱਧ ਅੱਜ ਵੋਟਰਾਂ ਵਿਚ ਭਾਰੀ ਰੋਹ ਹੈ । ਜੋ 01 ਜੂਨ ਨੂੰ ਪੰਜਾਬ ਦੇ ਵੋਟਰ ਆਪਣਾ ਗੁੱਸਾ ਪ੍ਰਤੱਖ ਰੂਪ ਵਿਚ ਕੱਢਣਗੇ ਅਤੇ ਆਪਣੀਆ ਵੋਟਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਲਈ ਪਾਉਣਗੇ । ਜੋ ਖਡੂਰ ਸਾਹਿਬ ਲੋਕ ਸਭਾ ਹਲਕੇ ਤੋ ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਪੰਜਾਬ ਅਤੇ ਸੈਟਰ ਸਰਕਾਰ ਦੀ ਸਾਝੀ ਸਾਜਿਸ ਰਾਹੀ ਜ਼ਬਰੀ ਐਨ.ਐਸ.ਏ. ਅਧੀਨ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਨੂੰ ਬੰਦੀ ਬਣਾਇਆ ਗਿਆ ਹੈ । ਭਾਈ ਅੰਮ੍ਰਿਤਪਾਲ ਸਿੰਘ ਵੱਲੋ ਖਡੂਰ ਸਾਹਿਬ ਚੋਣ ਹਲਕੇ ਤੋ ਚੋਣ ਲੜਨ ਦੀ ਪ੍ਰਗਟਾਈ ਇੱਛਾ ਨੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਵੱਡਾ ਉਤਸਾਹ ਤੇ ਖੁਸ਼ੀ ਦੀ ਲਹਿਰ ਹੀ ਪੈਦਾ ਨਹੀ ਕੀਤੀ ਬਲਕਿ ਉਨ੍ਹਾਂ ਵੱਲੋ ਚੋਣ ਮੈਦਾਨ ਵਿਚ ਆਉਣ ਨਾਲ ਪੰਜਾਬ ਦੀ ਚੋਣ ਫਿਜਾ ਦਾ ਪੂਰਾ ਮਾਹੌਲ ਤਬਦੀਲ ਹੋ ਕੇ ਪੰਜਾਬ ਅਤੇ ਪੰਥ ਪੱਖੀ ਸੁਨੇਹਾ ਦੇ ਰਿਹਾ ਹੈ । ਜਿਸ ਨਾਲ ਪੰਜਾਬ ਵਿਰੌਧੀ ਪਾਰਟੀਆਂ ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਪੰਜਾਬ ਦੇ ਸਮੁੱਚੇ ਵੋਟਰ ਬਿਨ੍ਹਾਂ ਕਿਸੇ ਭੇਦਭਾਵ ਆਦਿ ਤੋ ਪੱਬਾ ਭਾਰ ਹੋ ਗਏ ਹਨ । ਜਾਪਦਾ ਹੈ ਕਿ ਇਸ ਵਾਰ ਸਾਹਮਣੇ ਆਏ ਪੰਥਕ ਸੋਚ ਵਾਲੇ ਵਰਤਾਰੇ ਦੀ ਬਦੌਲਤ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਗਰੂਰ ਤੋ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਸਮੇਤ 1989 ਦੀ ਤਰ੍ਹਾਂ 10-11 ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੰਥਕ ਉਮੀਦਵਾਰ ਸਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਪੱਖੀ ਉਸਾਰੂ ਫਿਜਾ ਉਸਾਰਣਗੇ । ੲਸਿ ਅਮਲ ਨਾਲ ਪੰਜਾਬ ਪ੍ਰਤੀ ਮੰਦਭਾਵਨਾ ਰੱਖਣ ਵਾਲੇ ਹੁਕਮਰਾਨ ਤੇ ਪਾਰਟੀਆਂ ਨੂੰ ਇਨ੍ਹਾਂ ਚੋਣਾਂ ਵਿਚ ਵੱਡੀ ਨਮੋਸੀ ਦਾ ਸਾਹਮਣਾ ਕਰਨਾ ਪਵੇਗਾ । ਪੰਜਾਬ ਅਤੇ ਸਿੱਖ ਕੌਮ ਦੀ ਆਜਾਦੀ ਦੀ ਮੰਜਿਲ ਪ੍ਰਾਪਤੀ ਦੀ ਲੜਾਈ ਲਈ ਇਕਜੁੱਟ ਹੋ ਕੇ ਮਨੁੱਖਤਾ ਪੱਖੀ ਕੌਮੀ ਕੇਸਰੀ ਝੰਡੇ ਦੀ ਅਗਵਾਈ ਹੇਠ ਅੱਗੇ ਵੱਧਣਗੇ ਅਤੇ ਪੰਜਾਬ ਸੂਬੇ ਦੇ ਨਿਵਾਸੀਆ ਦੇ ਭਵਿੱਖ ਨੂੰ ਚੰਗੇਰਾ ਬਣਨ ਤੋ ਬਿਲਕੁਲ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਵੋਟਰ ਵਿਸੇਸ ਤੌਰ ਤੇ ਪੰਜਾਬੀ ਤੇ ਸਿੱਖ ਵੋਟਰ ਹੁਣ ਕੌਮੀ ਗੰਭੀਰ ਮੁੱਦੇ ਉਤੇ ਇਕਤਰ ਹੁੰਦਾ ਜਾਪਦਾ ਹੈ ਅਤੇ ਪੰਜਾਬ ਪੱਖੀ ਵੱਡਾ ਫਤਵਾ ਦੇਣ ਦਾ ਮਨ ਬਣਾ ਚੁੱਕਾ ਹੈ ।