ਕੋਆਪ੍ਰੇਟਿਵ ਬੈਕਾਂ ਵੱਲੋਂ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਕੱਢੇ ਵਾਰੰਟ ਪੰਜਾਬ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੇ : ਮਾਨ

ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ ( ) “ਬੀਤੇ ਸਮੇਂ ਦੀਆਂ ਪੰਜਾਬ ਸਰਕਾਰਾਂ ਅਤੇ ਅਜੋਕੀ ਪੰਜਾਬ ਸਰਕਾਰ ਦੀਆਂ ਮਜ਼ਦੂਰ-ਕਿਸਾਨ ਮਾਰੂ ਨੀਤੀਆਂ ਦੀ ਬਦੌਲਤ ਹੀ ਡੀਜ਼ਲ, ਤੇਲ, ਕੀੜੇਮਾਰ ਦਵਾਈਆ ਅਤੇ ਸਿੰਚਾਈ ਦੇ ਸਾਧਨਾਂ ਅਤੇ ਖੇਤੀ ਔਜਾਰਾਂ ਦੀਆਂ ਜੀਐਸਟੀ ਵੱਧ ਜਾਣ ਕਾਰਨ ਕੀਮਤੀਆ ਐਨੀਆ ਵੱਧ ਗਈਆ ਹਨ ਕਿ ਕਿਸਾਨਾਂ ਵੱਲੋਂ ਪੈਦਾ ਕੀਤੇ ਜਾਣ ਵਾਲੇ ਉਤਪਾਦਾਂ ਦੀ ਲਾਗਤ ਕੀਮਤ ਵੀ ਪੂਰੀ ਹੋਣੀ ਮੁਸ਼ਕਿਲ ਹੋ ਗਈ ਹੈ । ਜੇਕਰ ਕਿਸਾਨ ਬੈਂਕ ਸਹਾਇਤਾ ਨਾ ਪ੍ਰਾਪਤ ਕਰਨ ਤਾਂ ਕਿਸਾਨੀ ਤੇ ਜਿ਼ੰਮੀਦਾਰਾਂ ਧੰਦਾ ਹੋਰ ਵੀ ਵੱਡੇ ਘਾਟੇ ਵਿਚ ਚਲੇ ਜਾਵੇਗਾ । ਜਦੋ ਕਿਸਾਨ-ਮਜਦੂਰ ਬੈਂਕ ਸਹਾਇਤਾ ਰਾਹੀ ਆਪੋ ਆਪਣੇ ਕਾਰੋਬਾਰਾਂ ਨੂੰ ਬਹੁਤ ਮੁਸਕਿਲ ਨਾਲ ਚਲਾ ਰਹੇ ਹਨ ਅਤੇ ਉਨ੍ਹਾਂ ਦੀਆਂ ਉਤਪਾਦ ਵਸਤਾਂ ਦੀ ਵਿਕਰੀ ਲਈ ਕੋਈ ਯੋਗ ਮਾਰਕਿਟ ਨੀਤੀ ਨਹੀ ਹੈ ਅਤੇ ਉਨ੍ਹਾਂ ਨੂੰ ਆਪਣੀਆ ਫ਼ਸਲਾਂ ਪ੍ਰਾਈਵੇਟ ਤੌਰ ਤੇ ਵਪਾਰੀਆ ਤੇ ਵੱਡੇ ਧਨਾਢਾਂ ਕੋਲ ਘੱਟ ਕੀਮਤਾਂ ਤੇ ਵੇਚਣੀਆ ਪੈਦੀਆ ਹਨ ਫਿਰ ਉਹ ਕਰਜਈ ਨਹੀ ਹੋਣਗੇ, ਇਹ ਕਿਵੇ ਸੋਚਿਆ ਜਾ ਸਕਦਾ ਹੈ ? ਇਸ ਲਈ ਕਿਸਾਨ-ਮਜਦੂਰ ਦੋਸ਼ੀ ਨਹੀਂ ਹਨ ਬਲਕਿ ਸਰਕਾਰਾਂ ਦੀਆਂ ਦਿਸ਼ਾਹੀਣ ਨੀਤੀਆ ਅਤੇ ਅਮਲ ਹਨ। ਇਹੀ ਵਜਹ ਹੈ ਕਿ ਲੰਮੇ ਸਮੇ ਤੋ ਕਿਸਾਨ-ਮਜਦੂਰ ਖੁਦਕਸੀਆ ਲਈ ਮਜਬੂਰ ਹੁੰਦੇ ਆ ਰਹੇ ਹਨ । ਹੁਣ ਜਦੋ ਸਰਕਾਰ ਦੇ ਹੁਕਮ ਤੇ ਕੋਆਪ੍ਰੇਟਿਵ ਬੈਕਾਂ ਵੱਲੋਂ ਵੱਡੀ ਗਿਣਤੀ ਵਿਚ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਵਾਰੰਟ ਕੱਢ ਦਿੱਤੇ ਗਏ ਹਨ, ਇਹ ਕਾਰਵਾਈ ਤਾਂ ਕਿਸਾਨਾਂ ਨੂੰ ਹੋਰ ਵੀ ਵਧੇਰੇ ਖੁਦਕਸੀਆ ਤੇ ਕਰਜੇ ਵੱਲ ਧਕੇਲਣ ਵਾਲੀਆ ਨਿੰਦਣਯੋਗ ਕਾਰਵਾਈਆ ਹਨ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਥੇ ਕੰਮ ਕਰਨ ਵਾਲੇ ਕਿਸਾਨਾਂ ਨਾਲ ਸੰਬੰਧਤ ਕੋਆਪ੍ਰੇਟਿਵ ਬੈਕਾਂ ਦੇ ਪ੍ਰਬੰਧਕਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਜੇਕਰ ਕਿਸਾਨਾਂ ਤੇ ਮਜਦੂਰਾਂ ਨਾਲ ਸਰਕਾਰ ਅਤੇ ਬੈਕਾਂ ਨੇ ਇਹ ਜਲਾਲਤ ਵਾਲੀਆ ਕਾਰਵਾਈਆ ਬੰਦ ਨਾ ਕੀਤੀਆ ਤਾਂ ਇਸਦੇ ਨਤੀਜੇ ਬਹੁਤ ਖ਼ਤਰਨਾਕ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਅਤੇ ਕੋਆਪ੍ਰੇਟਿਵ ਬੈਕਾਂ ਵੱਲੋ ਕਿਸਾਨ-ਮਜਦੂਰਾਂ ਦੀਆਂ ਗ੍ਰਿਫ਼ਤਾਰੀਆ ਦੇ ਕੀਤੇ ਹੁਕਮਾਂ ਨੂੰ ਅਣਮਨੁੱਖੀ ਅਤੇ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ, ਪੰਜਾਬ ਦੀ ਕਿਸਾਨੀ ਨੂੰ ਹੋਰ ਵਧੇਰੇ ਖੁਦਕਸੀਆ ਵੱਲ ਧਕੇਲਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੋਆਪ੍ਰੇਟਿਵ ਬੈਕਾਂ ਨੂੰ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਦੀ ਉਤਪਾਦ ਦੀ ਲਾਗਤ ਕੀਮਤ ਵੱਧ ਜਾਣ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵਿਰੁੱਧ ਕੀਤੇ ਹਿਟਲਰੀ ਹੁਕਮਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ ਵਰਨਾ ਇਥੋ ਦੇ ਨਿਵਾਸੀਆ, ਪੰਜਾਬੀਆ, ਜਿੰਮੀਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮੂਹਿਕ ਤੌਰ ਤੇ ਮਜਬੂਰਨ ਕੋਈ ਅਗਲਾ ਵੱਡਾ ਐਕਸਨ ਕਰਨ ਲਈ ਅਮਲ ਕਰਨਾ ਪਵੇਗਾ ਜਿਸਦੇ ਨਤੀਜੇ ਕਦੀ ਵੀ ਲਾਹੇਵੰਦ ਸਾਬਤ ਨਹੀ ਹੋਣਗੇ ।

Leave a Reply

Your email address will not be published. Required fields are marked *