ਕਾਇਮ ਹੋਣ ਵਾਲੇ ਖ਼ਾਲਸਾ ਰਾਜ ਦਾ ਆਧਾਰ ‘ਮਾਨਸਿ ਕੀ ਜਾਤਿ ਸਭੈ ਏਕੋ ਪਹਿਚਾਨਬੋ’ ਦੀ ਸੋਚ ਤੇ ਅਧਾਰਿਤ ਸਰਬੱਤ ਦੇ ਭਲੇ ਦੀ ਸੋਚ ਅਧੀਨ ਹੋਵੇਗਾ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 12 ਫਰਵਰੀ ( ) “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 78ਵੇਂ ਜਨਮ ਦਿਹਾੜੇ ਨੂੰ ਸਮਰਪਿਤ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਭਰਵੇ ਵਿਸਾਲ ਇਕੱਠ ਨੂੰ ਸੁਬੋਧਨ ਕਰਦੇ ਹੋਏ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਪ੍ਰਸਤ ਸ. ਇਮਾਨ ਸਿੰਘ ਮਾਨ ਨੇ ਪਾਰਟੀ ਵੱਲੋ ਸਮੁੱਚੀ ਮਨੁੱਖਤਾ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸੰਤ ਜੀ ਨੇ ਜਿਸ ਕੌਮੀ ਮਿਸਨ ਦੀ ਪ੍ਰਾਪਤੀ ਲਈ ਲੰਮਾਂ ਸਮਾਂ ਸੰਘਰਸ਼ ਕਰਦੇ ਹੋਏ ਮਹਾਨ ਸ਼ਹਾਦਤ ਦਿੱਤੀ, ਉਸਦਾ ਮਕਸਦ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਰਾਬਰਤਾ ਦੇ ਆਧਾਰ ਤੇ ਅਜਿਹਾ ਖ਼ਾਲਸਾ ਰਾਜ ਕਾਇਮ ਕਰਨਾ ਹੈ ਜਿਸ ਵਿਚ ਸਭਨਾਂ ਨਿਵਾਸੀਆਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਹੋਣਗੇ ਅਤੇ ਇਹ ਖ਼ਾਲਸਾ ਰਾਜ ਮਾਨਸਿ ਕੀ ਜਾਤਿ ਸਭੈ ਏਕੋ ਪਹਿਚਾਨਬੋ ਵਾਲੀ ਸਰਬੱਤ ਦੇ ਭਲੇ ਵਾਲੀ ਸੋਚ ਤੇ ਹੋਵੇਗਾ । ਕਿਸੇ ਵੀ ਨਾਗਰਿਕ, ਕੌਮ, ਧਰਮ, ਫਿਰਕੇ, ਕਬੀਲੇ ਵਿਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ, ਬੇਇਨਸਾਫ਼ੀ ਹੋਣ ਦੀ ਕੋਈ ਗੁਜਾਇਸ ਹੀ ਨਹੀ ਹੋਵੇਗੀ । ਅਸਲੀਅਤ ਵਿਚ ਭਗਤ ਰਵੀਦਾਸ ਜੀ ਵੱਲੋ ਆਪਣੇ ਮੁਖਾਰਬਿੰਦ ਤੋਂ ‘ਹਲੀਮੀ ਰਾਜ’ ਸੰਬੰਧੀ ਦਿੱਤੀ ਗਈ ਅਗਵਾਈ ਦੀ ਦਿਸ਼ਾ ਨਿਰਦੇਸ ਵਿਚ ਹੀ ਕਾਇਮ ਹੋਵੇਗਾ । ਮੰਨੂਸਮ੍ਰਿਤੀ ਦੀ ਜੋ ਪੱਖਪਾਤੀ ਮੌਜੂਦਾ ਹੁਕਮਰਾਨਾਂ ਦੀ ਸੋਚ ਅਧੀਨ ਵੰਡੀਆ ਪਾ ਕੇ, ਨਫਰਤ ਪੈਦਾ ਕਰਕੇ ਪਾੜੋ ਅਤੇ ਰਾਜ ਕਰੋ ਦੀ ਸੋਚ ਅਧੀਨ ਹਕੂਮਤ ਚਲਾਈ ਜਾ ਰਹੀ ਹੈ, ਇਸਦਾ ਖਾਤਮਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇ ਦੇ ਅਨੁਕੂਲ ਹੀ ਇਕ ਅੱਖ ਨਾਲ ਦੇਖਣ ਵਾਲਾ ਫਖ਼ਰ ਵਾਲਾ ਰਾਜ ਪ੍ਰਬੰਧ ਕਾਇਮ ਹੋਵੇਗਾ । ਸਭਨਾਂ ਨੂੰ ਸਹੀ ਸਮੇ ਤੇ ਇਨਸਾਫ ਪ੍ਰਾਪਤ ਹੋਵੇਗਾ । ਸਭਨਾਂ ਦੀ ਕੀਮਤੀ ਜਿੰਦਗੀ ਨੂੰ ਸੁਰੱਖਿਅਤ ਕਰਨਾ ਹਕੂਮਤ ਦੀ ਜਿੰਮੇਵਾਰੀ ਹੋਵੇਗੀ । ਸਿਹਤ, ਵਿਦਿਆ, ਰੁਜਗਾਰ ਅਤੇ ਹੋਰ ਜਨਤਾ ਲਈ ਵਿਕਾਸ ਦੇ ਕੰਮਾਂ ਨੂੰ ਮੁੱਖ ਤੌਰ ਤੇ ਪਹਿਲ ਦਿੱਤੀ ਜਾਵੇਗੀ । ਇਸ ਰਾਜ ਭਾਗ ਵਿਚ ਉਸੇ ਤਰ੍ਹਾਂ ਦੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇਗਾ ਜਿਵੇ ਭਾਈ ਘਨੱਈਆ ਜੀ ਵੱਲੋ ਜਦੋ ਆਪਣੀ ਸੇਵਾ ਕਰਦੇ ਹੋਏ ਜੰਗ ਵਿਚ ਫੱਟੜਾਂ ਨੂੰ ਪਾਣੀ ਪਿਲਾਇਆ ਜਾ ਰਿਹਾ ਸੀ, ਤਾਂ ਉਨ੍ਹਾਂ ਵੱਲੋ ਦੁਸਮਣ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਣ ਦੇ ਅਮਲ ਸਾਹਮਣੇ ਆਏ ਸਨ ਅਤੇ ਉਨ੍ਹਾਂ ਦੀ ਸਿਕਾਇਤ ਹੋਣ ਤੇ ਜਦੋ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਇਸ ਸੰਬੰਧੀ ਪੁੱਛਿਆਂ ਤਾਂ ਭਾਈ ਘਨੱਈਆ ਜੀ ਦਾ ਜੁਆਬ ਸੀ ਕਿ ਮੈਂ ਤਾਂ ਸੇਵਾ ਕਰਦੇ ਹੋਏ ਸਭਨਾਂ ਇਨਸਾਨਾਂ ਵਿਚ ਆਪ ਜੀ ਦਾ ਹੀ ਰੂਪ ਦਿਖਾਈ ਦੇ ਰਿਹਾ ਹੈ । ਮੈਨੂੰ ਕੋਈ ਦੁਸਮਣ ਦਿਖਾਈ ਨਹੀ ਦੇ ਰਿਹਾ । ਦਸਮ ਪਿਤਾ ਨੇ ਖੁਸ਼ ਹੋ ਕੇ ਕਿਹਾ ਕਿ ਪਾਣੀ ਪਿਲਾਉਣ ਦੇ ਨਾਲ-ਨਾਲ ਮੱਲ੍ਹਮ ਅਤੇ ਪੱਟੀ ਦੀ ਸੇਵਾ ਵੀ ਕੀਤੀ ਜਾਵੇ । ਇਹੀ ਸਾਡੇ ਖਾਲਸਾ ਰਾਜ ਦਾ ਮੁੱਖ ਮਕਸਦ ਹੋਵੇਗਾ ।”
ਅੱਜ ਦੇ ਭਗਤ ਰਵੀਦਾਸ ਜੀ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੇ ਸਮਾਗਮ ਵਿਚ ਪਹੁੰਚੀਆ ਸੰਗਤਾਂ ਅਤੇ ਸਮੁੱਚੀ ਮਨੁੱਖਤਾ ਨੂੰ ਉਪਰੋਕਤ ਦੋਵਾਂ ਸਖਸ਼ੀਅਤਾਂ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਅਤੇ ਉਨ੍ਹਾਂ ਵੱਲੋ ਕਾਇਮ ਕੀਤੇ ਗਏ ਸਿਧਾਤਾਂ ਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋ ਅਸੀ ਆਪਣੇ ਕੌਮੀ ਮਿਸਨ ਵੱਲ ਅਡੋਲ ਵੱਧ ਰਹੇ ਹਾਂ, ਤਾਂ ਇਸ ਵਿਚ ਅਮਰੀਕਾ ਤੋ ਜੋ ਸਾਡੇ ਪੰਜਾਬ ਦੇ ਬੱਚੇ ਵਾਪਸ ਆਏ ਹਨ, ਉਨ੍ਹਾਂ ਵੱਲੋ ਆਪਣੀ ਕੌਮੀਅਤ ਵਾਲੀ ਸੋਚ ਉਤੇ ਪਹਿਰਾ ਨਾ ਦੇ ਕੇ ਏਜੰਟਾਂ ਦੇ ਕਹਿਣ ਤੇ ਆਪਣੇ ਦਾੜੀ ਕੇਸ ਕਟਵਾਕੇ ਉਥੇ ਪਹੁੰਚਣ ਦੀ ਬਦੌਲਤ ਹੀ ਇਸ ਵੱਡੀ ਮੁਸਕਿਲ ਦਾ ਸਾਹਮਣਾ ਕਰਨਾ ਪਿਆ ਹੈ । ਜੇਕਰ ਇਨ੍ਹਾਂ ਬੱਚਿਆਂ ਨੇ ਆਪਣੇ ਮਹਾਨ ਗੁਰੂ ਸਾਹਿਬਾਨ ਅਤੇ ਮਹਾਨ ਸ਼ਹੀਦਾਂ ਦੇ ਪੂਰਨਿਆ ਤੇ ਪਹਿਰਾ ਦਿੰਦੇ ਹੋਏ ਆਪਣੇ ਸਿੱਖੀ ਸਰੂਪ ਨੂੰ ਅਤੇ ਕੌਮੀਅਤ ਨੂੰ ਕਾਇਮ ਰੱਖਿਆ ਹੁੰਦਾ ਤਾਂ ਇਨ੍ਹਾਂ ਨੂੰ ਇਸ ਵੱਡੀ ਮੁਸਕਿਲ ਤੇ ਜਲਾਲਤ ਬਿਲਕੁਲ ਨਾ ਸਹਿਣੀ ਪੈਦੀ । ਇਸ ਲਈ ਸਾਡੀ ਅੱਜ ਦੇ ਇਸ ਮਹਾਨ ਦਿਹਾੜੇ ਤੇ ਸਮੁੱਚੀ ਮਨੁੱਖਤਾ ਤੇ ਸਿੱਖ ਕੌਮ ਦੇ ਬੱਚੇ-ਬੱਚੀਆਂ ਨੂੰ ਇਹ ਅਪੀਲ ਹੈ ਕਿ ਜਿਸ ਫਤਹਿਗੜ੍ਹ ਸਾਹਿਬ ਦੀ ਮਹਾਨ ਪਵਿੱਤਰ ਧਰਤੀ ਤੇ ਸਾਡੇ ਛੋਟੇ ਸਾਹਿਬਜਾਦਿਆ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਨੇ ਸਿੱਖੀ ਨੂੰ ਕਾਇਮ ਰੱਖਦੇ ਹੋਏ ਸ਼ਹਾਦਤਾਂ ਦੇ ਕੇ ਸਾਨੂੰ ਸਮੁੱਚੇ ਸੰਸਾਰ ਵਿਚ ਸਰਦਾਰੀ ਬਖਸੀ ਹੈ ਅਤੇ ਵੱਡੇ ਫਖਰ ਵਾਲੇ ਮਾਣ ਇੱਜਤ ਬਖਸਿਸ ਕੀਤੇ ਹਨ, ਉਸ ਨੂੰ ਸਾਡੀ ਆਉਣ ਵਾਲੀ ਪਨੀਰੀ ਕਾਇਮ ਰੱਖੇਗੀ । ਅੱਜ ਦੇ ਇਸ ਜਨਮ ਦਿਹਾੜੇ ਮਨਾਉਣ ਦੇ ਇਕੱਠ ਵਿਚ 13 ਮਤੇ ਸਰਬਸੰਮਤੀ ਨਾਲ ਜੈਕਾਰਿਆ ਦੀ ਗੂੰਜ ਵਿਚ ਪਾਸ ਕੀਤੇ ਗਏ ਜਿਸ ਵਿਚ ਬਾਹਰਲੇ ਮੁਲਕਾਂ ਅਤੇ ਇੰਡੀਆ ਵਿਚ ਸਿੱਖਾਂ ਨੂੰ ਕਤਲ ਕਰਨ ਵਾਲੇ ਹੁਕਮਰਾਨਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਮਿਲੇ, ਹੁਕਮਰਾਨਾਂ ਵੱਲੋ ਬਾਹਰਲੇ ਮੁਲਕਾਂ ਵਿਚ ਜਾਣ ਵਾਲੇ ਬੱਚਿਆਂ ਦਾ ਕਾਰਨ ਆਰਥਿਕਤਾ ਦੱਸਣਾ ਗੁੰਮਰਾਹਕੁੰਨ ਪ੍ਰਚਾਰ, ਫ਼ਰਾਂਸ ਵਿਚ ਦਸਤਾਰ ਤੇ ਲਗਾਈ ਪਾਬੰਦੀ ਖਤਮ ਹੋਵੇ, ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ ਤੇ ਯੂਰਪਿੰਨ ਮੁਲਕਾਂ ਦੇ ਸਿੱਖ ਮਿਸਟਰ ਟਰੰਪ ਨੂੰ ਯਾਦ ਪੱਤਰ ਦੇਣ, ਮਿਸਟਰ ਟਰੰਪ ਇੰਡੀਆ ਤੇ ਪੰਜਾਬ ਵਿਚ ਪੀੜ੍ਹਤ ਪੰਜਾਬੀਆਂ ਤੇ ਸਿੱਖਾਂ ਨੂੰ ਵਾਪਸ ਭੇਜਣ ਦੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ, ਸ. ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਅਧਿਕਾਰਾਂ ਦਾ ਰਾਖਾ ਐਵਾਰਡ ਨਾਲ ਸਨਮਾਨਿਤ ਕਰਨ, ਸਮੁੱਚੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ, ਚੀਨ ਨੂੰ ਲਦਾਖ ਦੇ ਮੁੱਦੇ ਉਤੇ ਸਿੱਖ ਕੌਮ ਦੇ ਨੁਮਾਇੰਦੇ ਨੂੰ ਸਾਮਿਲ ਕਰਨ, ਪੰਜਾਬ ਦੇ ਮਾਲੀ ਤੇ ਸਮਾਜਿਕ ਹਾਲਾਤ ਨੂੰ ਸਹੀ ਕਰਨ ਲਈ ਸਰਹੱਦਾਂ ਨੂੰ ਵਪਾਰ ਲਈ ਖੋਲਣ, ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਤੁਰੰਤ ਕਰਵਾਉਣ, ਰੀਪੇਰੀਅਨ ਕਾਨੂੰਨ ਅਨੁਸਾਰ ਦਰਿਆਵਾ ਤੇ ਨਹਿਰਾਂ ਦੇ ਪਾਣੀ ਨੂੰ ਪੰਜਾਬ ਹਵਾਲੇ ਕਰਨ, ਡਾ. ਅੰਬੇਦਕਰ ਦੀ ਸਾਜਸੀ ਢੰਗ ਨਾਲ ਤੋਹੀਨ ਕਰਨ ਦੀ ਨਿਖੇਧੀ, ਪੰਜਾਬ ਵਿਚ ਆਉਣ ਵਾਲੇ ਪ੍ਰਵਾਸੀਆਂ ਤੇ ਵੋਟਰ, ਆਧਾਰ ਕਾਰਡ ਆਦਿ ਨਾ ਬਣਾਉਣ ਤੇ ਜਮੀਨਾਂ ਖਰੀਦਣ ਦੇ ਪਾਬੰਦੀ ਲਗਾਉਣ, ਪੰਜਾਬ ਦੇ ਸਮੁੱਚੇ ਮਸਲਿਆ ਦਾ ਇਕੋ ਇਕ ਹੱਲ ਖਾਲਿਸਤਾਨ ਦੇ ਸੰਬੰਧ ਵਿਚ ਜੈਕਾਰਿਆ ਦੀ ਗੂੰਜ ਵਿਚ ਮਤੇ ਪਾਸ ਕੀਤੇ ਗਏ । ਅੱਜ ਦੀ ਸਟੇਜ ਦੇ ਪ੍ਰਬੰਧਕਾਂ ਵੱਲੋ ਇਸ ਮਹਾਨ ਦਿਹਾੜੇ ਤੇ ਵੱਡੀ ਗਿਣਤੀ ਵਿਚ ਪਹੁੰਚਣ ਲਈ ਸਿੱਖ ਸੰਗਤਾਂ ਤੇ ਪੰਜਾਬੀਆਂ ਦਾ ਧੰਨਵਾਦ ਕਰਨ ਦੇ ਨਾਲ-ਨਾਲ, ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ, ਐਸ.ਐਸ.ਪੀ ਫਤਹਿਗੜ੍ਹ ਸਾਹਿਬ ਸਮੁੱਚੇ ਪ੍ਰਸ਼ਾਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਤੇ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ ਸਮੁੱਚੇ ਸਟਾਫ, ਹੈੱਡਗ੍ਰੰਥੀ, ਸਭਨਾਂ ਦਾ ਤਹਿ ਦਿਲੋ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ।
ਅੱਜ ਦੇ ਇਸ ਸਮਾਗਮ ਵਿਚ ਸ. ਇਮਾਨ ਸਿੰਘ ਮਾਨ ਤੋ ਇਲਾਵਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਡਾ. ਹਰਜਿੰਦਰ ਸਿੰਘ ਜੱਖੂ, ਗੁਰਜੰਟ ਸਿੰਘ ਕੱਟੂ, ਨਵਦੀਪ ਗੋਪੀ, ਹਰਭਜਨ ਸਿੰਘ ਕਸਮੀਰੀ, ਗੁਰਦੀਪ ਸਿੰਘ ਬਠਿੰਡਾ, ਕਰਨੈਲ ਸਿੰਘ ਪੰਜੋਲੀ, ਪਰਮਜੀਤ ਸਿੰਘ ਮੰਡ, ਬੀਬੀ ਚਰਨਜੀਤ ਕੌਰ ਮਾਤਾ ਅਵਤਾਰ ਸਿੰਘ ਖੰਡਾ, ਬੀਬੀ ਰਜਿੰਦਰ ਕੌਰ ਜੈਤੋ, ਸੁਖਜੀਤ ਸਿੰਘ ਖੋਸਾ, ਬੀਬੀ ਮਨਦੀਪ ਕੌਰ, ਬਾਪੂ ਗੁਰਚਰਨ ਸਿੰਘ ਹਵਾਰਾ, ਜਗਦੀਪ ਸਿੰਘ ਆਸਟ੍ਰੇਲੀਆ, ਪਲਵਿੰਦਰ ਸਿੰਘ ਤਲਵਾੜਾ, ਲਵਪ੍ਰੀਤ ਸਿੰਘ ਤੂਫਾਨ, ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਾਲਿਆਵਾਲੀ, ਬਲਰਾਜ ਸਿੰਘ ਖਾਲਸਾ, ਗੁਰਬਚਨ ਸਿੰਘ ਪਵਾਰ, ਗੁਰਚਰਨ ਸਿੰਘ ਭੁੱਲਰ, ਰਣਜੀਤ ਸਿੰਘ ਸੰਤੋਖਗੜ੍ਹ, ਮਾਸਟਰ ਕੁਲਦੀਪ ਸਿੰਘ ਮਸੀਤੀ, ਸਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ, ਅਮਰੀਕ ਸਿੰਘ ਨੰਗਲ, ਕੁਲਵੰਤ ਸਿੰਘ ਕੋਟਲਾ, ਹਰਜੀਤ ਸਿੰਘ ਵਿਰਕ, ਖਜਾਨ ਸਿੰਘ, ਹਰਜੀਤ ਸਿੰਘ ਮੀਆਪੁਰ, ਜਸਵੀਰ ਸਿੰਘ ਬੱਚੜੇ, ਜਤਿੰਦਰ ਸਿੰਘ ਥਿੰਦ, ਤੇਜਿੰਦਰ ਸਿੰਘ ਦਿਓਲ, ਚਾਦ ਮੁਹੰਮਦ ਬਿੱਟੂ, ਗੁਰਦੀਪ ਸਿੰਘ ਢੁੱਡੀ, ਹਰਪਾਲ ਸਿੰਘ ਕੁੱਸਾ, ਬਲਦੇਵ ਸਿੰਘ ਗਗੜਾ, ਸੁਖਜੀਤ ਸਿੰਘ ਡਰੋਲੀ, ਬੀਬੀ ਸੁਖਜੀਤ ਕੌਰ, ਹਰਦੀਪ ਸਿੰਘ ਸਹਿਜਪੁਰਾ, ਜਗਜੀਤ ਸਿੰਘ ਰਾਜਪੁਰਾ, ਗੁਰਪ੍ਰੀਤ ਸਿੰਘ ਝਾਮਪੁਰ, ਐਡਵੋਕੇਟ ਸਿਮਰਜੀਤ ਸਿੰਘ, ਦਰਸਨ ਸਿੰਘ ਮੰਡੇਰ, ਬਲਵੰਤ ਸਿੰਘ ਗੋਪਾਲਾ, ਗੁਰਨੈਬ ਸਿੰਘ ਰਾਮਪੁਰਾ, ਪ੍ਰੀਤਮ ਸਿੰਘ ਮਾਨਗੜ੍ਹ, ਬਲਦੇਵ ਸਿੰਘ ਵੜਿੰਗ, ਹਰਦੇਵ ਸਿੰਘ ਪੱਪੂ ਮਲੇਰਕੋਟਲਾ, ਨਰਿੰਦਰ ਸਿੰਘ ਕਾਲਾਬੂਲਾ, ਸੁਲੱਖਣ ਸਿੰਘ ਸ਼ਾਹਕੋਟ, ਸੁਰਜੀਤ ਸਿੰਘ ਖਾਲਿਸਤਾਨੀ, ਬੀਬੀ ਅਮਨਦੀਪ ਕੌਰ, ਬੀਬੀ ਤੇਜ ਕੌਰ, ਸਵਰਨ ਸਿੰਘ ਫਾਟਕ ਮਾਜਰੀ, ਕੁਲਦੀਪ ਸਿੰਘ ਪਹਿਲਵਾਨ, ਗੋਪਾਲ ਸਿੰਘ ਝਾੜੋ, ਬਲਕਾਰ ਸਿੰਘ ਭੁੱਲਰ, ਇਕਬਾਲ ਸਿੰਘ ਬਰੀਵਾਲਾ, ਬਲਵਿੰਦਰ ਸਿੰਘ ਪਾਇਲ, ਮੱਖਣ ਸਿੰਘ ਸਮਾਓ, ਹਰਜੀਤ ਸਿੰਘ ਚਤਾਮਲਾ, ਗੁਰਨਾਮ ਸਿੰਘ ਸਿੰਗੜੀਵਾਲ ਆਦਿ ਵੱਡੀ ਗਿਣਤੀ ਵਿਚ ਆਗੂ ਸਾਮਿਲ ਸਨ ।