ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਾਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਲੜਨ ਅਤੇ ਕੌਮੀ ਅਣਖ-ਗੈਰਤ ਤੇ ਆਜਾਦੀ ਨੂੰ ਹਰ ਕੀਮਤ ਤੇ ਕਾਇਮ ਰੱਖਣ ਦਾ ਸੰਦੇਸ਼ ਦਿੰਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 26 ਦਸੰਬਰ ( ) “ਅੱਜ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ, ਸ਼ਹੀਦ ਦੀਵਾਨ ਟੋਡਰਮੱਲ ਜੀ ਦੇ ਮਹਾਨ ਅਸਥਾਂਨ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਗਈ ਸ਼ਹੀਦੀ ਮੀਰੀ-ਪੀਰੀ ਕਾਨਫ਼ਰੰਸ ਵਿਚ ਹੋਏ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਜਿਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਤਕਰੀਰ ਵਿਚ ਉਪਰੋਕਤ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਮਾਸੂਮ ਜਿੰਦਾ ਦੀਆਂ ਫਖ਼ਰਨੂਮਾ ਸ਼ਹਾਦਤਾਂ ਸਾਨੂੰ ਹਰ ਤਰ੍ਹਾਂ ਦੇ ਹਕੂਮਤੀ ਜ਼ਬਰ-ਜੁਲਮ, ਬੇਇਨਸਾਫ਼ੀਆਂ ਵਿਰੁੱਧ ਜਿਥੇ ਦ੍ਰਿੜਤਾ ਨਾਲ ਜੱਦੋ-ਜਹਿਦ ਕਰਨ ਦਾ ਸੰਦੇਸ ਦਿੰਦੀਆ ਹਨ, ਉਥੇ ਆਪਣੀ ਕੌਮੀ ਅਣਖ-ਗੈਰਤ ਅਤੇ ਆਜਾਦੀ ਨੂੰ ਹਰ ਕੀਮਤ ਤੇ ਕਾਇਮ ਰੱਖਦੇ ਹੋਏ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਸਰਗਰਮ ਰਹਿਣ ਲਈ ਵੀ ਪ੍ਰੇਰਦੀਆਂ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਡੋਲ ਆਪਣੇ ਮਹਾਨ ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਹੁਕਮਰਾਨਾਂ ਦੀਆਂ ਜਾਬਰ ਨੀਤੀਆ ਅਤੇ ਅਮਲਾਂ ਵਿਰੁੱਧ ਹੀ ਨਹੀ ਲੜਦਾ ਆ ਰਿਹਾ, ਬਲਕਿ ਆਪਣੀ ਕੌਮੀ ਆਜਾਦੀ ਖ਼ਾਲਿਸਤਾਨ ਨੂੰ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਕਾਇਮ ਕਰਨ ਲਈ ਕੌਮਾਂਤਰੀ ਨਿਯਮਾਂ, ਕਾਨੂੰਨਾਂ ਅਧੀਨ ਸੰਘਰਸ਼ ਕਰਦਾ ਹੋਇਆ ਆਪਣੀ ਮੰਜਿਲ ਵੱਲ ਵੱਧ ਰਿਹਾ ਹੈ । ਇਸ ਵਿਚ ਸਮੁੱਚੇ ਖ਼ਾਲਸਾ ਪੰਥ ਨੂੰ ਆਪਣੀ ਸਿਆਸੀ ਮੰਜਿਲ ਦੀ ਪੂਰਤੀ ਲਈ ਹਰ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਕੇ ਰਾਜਸੀ ਅਤੇ ਧਾਰਮਿਕ ਐਸ.ਜੀ.ਪੀ.ਸੀ. ਦੇ ਪ੍ਰਬੰਧ ਦੀ ਸ਼ਕਤੀ ਬਖਸਣ ਦੀ ਜਿੰਮੇਵਾਰੀ ਨਿਭਾਉਣੀ ਪਵੇਗੀ । ਤਦ ਹੀ ਅਸੀ ਆਪਣੀ ਮੰਜਿਲ ਉਤੇ ਸਮੂਹਿਕ ਤੌਰ ਤੇ ਇਕੱਤਰ ਹੋ ਕੇ ਪਹੁੰਚਣ ਦੇ ਸਮਰੱਥ ਬਣ ਸਕਾਂਗੇ ।”

ਅੱਜ ਦੇ ਇਸ ਇਕੱਠ ਵਿਚ ਸਾਮਿਲ ਸੰਗਤਾਂ ਅਤੇ ਆਗੂਆਂ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆ ਦੀ ਗੂੰਜ ਵਿਚ ਪੰਜਾਬ, ਪੰਜਾਬੀਆਂ, ਸਿੱਖ ਕੌਮ ਅਤੇ ਜਿੰਮੀਦਾਰਾਂ-ਮਜਦੂਰਾਂ ਦੇ ਸੰਬੰਧ ਵਿਚ 12 ਮਤੇ ਪਾਸ ਕੀਤੇ । ਜਿਨ੍ਹਾਂ ਵਿਚ ਸਭ ਤੋਂ ਪਹਿਲੇ ਮਤੇ ਵਿਚ ਇੰਡੀਆ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਬਾਹਰਲੇ ਮੁਲਕਾਂ ਅਤੇ ਇੰਡੀਆ ਵਿਚ ਆਜਾਦੀ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਕਤਲ ਕਰਨ ਵਾਲੀ ਹਕੂਮਤੀ ਜੂੰਡਲੀ ਜਿਨ੍ਹਾਂ ਵਿਚ ਸ੍ਰੀ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਇਨਸਾਨੀਅਤ ਦਾ ਕਤਲ ਹੋਣ ਦੇ ਦੋਸ ਵਿਚ ਕੌਮਾਂਤਰੀ ਅਦਾਲਤਾਂ ਤੇ ਕੌਮਾਂਤਰੀ ਕਾਨੂੰਨਾਂ ਰਾਹੀ ਸਜ਼ਾਵਾਂ ਦੇਣ ਲਈ ਦ੍ਰਿੜਤਾ ਨਾਲ ਆਵਾਜ ਉਠਾਈ, ਦੂਸਰੇ ਮਤੇ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕੀਮਤੀ ਜਾਨ ਦੇ ਖਤਰੇ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਮੋਦੀ ਹਕੂਮਤ ਨੂੰ ਕਿਸਾਨ ਮਸਲੇ ਹੱਲ ਕਰਨ ਦੀ ਗੱਲ ਕਰਦੇ ਹੋਏ ਨਿਕਲਣ ਵਾਲੇ ਨਤੀਜਿਆ ਲਈ ਖਬਰਦਾਰ ਕੀਤਾ ਗਿਆ, ਤੀਜੇ ਮਤੇ ਰਾਹੀ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਅਤੇ ਮੇਜਰ ਜਰਨਲ ਸੁਬੇਗ ਸਿੰਘ ਦੀਆਂ ਆਰਮੀ ਚੀਫ ਦੇ ਮੁੱਖ ਦਫਤਰ ਵਿਚੋ ਫੋਟੋਆਂ ਉਤਾਰਨ ਦੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਬੰਗਲਾਦੇਸ਼ ਨੂੰ ਢਾਕਾ ਵਿਖੇ ਇਨ੍ਹਾਂ ਦੇ ਕੱਦਬੁੱਤ ਲਗਾਉਣ ਦੀ ਅਪੀਲ ਕੀਤੀ ਗਈ, ਚੌਥੇ ਮਤੇ ਰਾਹੀ ਲਦਾਖ ਦਾ ਜੋ ਇਲਾਕਾ ਖ਼ਾਲਸਾ ਰਾਜ ਦਰਬਾਰ ਲਾਹੌਰ ਨੇ ਫਤਹਿ ਕੀਤਾ ਸੀ, ਉਸ ਸੰਬੰਧੀ ਹੋਣ ਵਾਲੀ ਕੌਮਾਂਤਰੀ ਗੱਲਬਾਤ ਵਿਚ ਸਿੱਖ ਕੌਮ ਦੇ ਨੁਮਾਇੰਦੇ ਨੂੰ ਸਾਮਿਲ ਕਰਨ ਲਈ ਚੀਨ ਨੂੰ ਅਪੀਲ ਕੀਤੀ ਗਈ, ਪੰਜਵੇ ਮਤੇ ਵਿਚ ਬੁੱਢੇ ਨਾਲੇ ਤੇ ਹੋਰ ਫੈਕਟਰੀਆਂ ਦੇ ਤੇਜਾਬੀ ਤੇ ਬਿਮਾਰੀਆ ਫੈਲਾਉਣ ਵਾਲੇ ਪਾਣੀ ਨੂੰ ਨਹਿਰਾਂ ਵਿਚ ਸੁੱਟਣ ਉਤੇ ਮੁਕੰਮਲ ਪਾਬੰਦੀ ਲਗਾਉਣ, ਦੇ ਨਾਲ-ਨਾਲ ਜੋ ਨਹਿਰਾਂ ਵਿਚ ਯੂਰੇਨੀਅਮ ਤੇ ਪੋਲੋਨੀਅਮ ਦੇ ਖਤਰਨਾਕ ਅੰਸਾਂ ਨੂੰ ਰਲਾਕੇ ਪਾਣੀ ਵਿਚ ਭੇਜਿਆ ਜਾ ਰਿਹਾ ਹੈ, ਉਸਦੀ ਜਾਂਚ ਆਈ.ਏ.ਈ.ਏ. ਕੌਮਾਂਤਰੀ ਏਜੰਸੀ ਤੋ ਕਰਵਾਉਣ ਦੀ ਵੀ ਮੰਗ ਕੀਤੀ, ਛੇਵੇ ਮਤੇ ਰਾਹੀ ਸ. ਨਰੈਣ ਸਿੰਘ ਚੌੜਾ ਵਿਰੁੱਧ ਐਸ.ਜੀ.ਪੀ.ਸੀ ਵੱਲੋ ਪੰਥ ਵਿਚੋ ਛੇਕਣ ਦੇ ਪਾਏ ਗਏ ਭਰਾਮਾਰੂ ਜੰਗ ਵਾਲੇ ਮਤੇ ਦੀ ਨਿਖੇਧੀ ਕਰਦੇ ਹੋਏ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ, ਸਤਵੇ ਮਤੇ ਰਾਹੀ ਮਸਹੂਰ ਤਬਲਾ ਮਾਸਟਰ ਯਾਕਿਰ ਹੂਸੈਨ ਦੇ ਅਕਾਲ ਚਲਾਣੇ ਤੇ ਅਫਸੋਸ ਪ੍ਰਗਟਾਉਦੇ ਹੋਏ, ਐਸ.ਜੀ.ਪੀ.ਸੀ, ਚੀਫ ਖਾਲਸਾ ਦੀਵਾਨ ਅਤੇ ਹੋਰ ਸਿੱਖੀ ਸੰਸਥਾਵਾਂ ਨੂੰ ਤਬਲਾ, ਸਾਰੰਗੀ, ਢੰਡ ਸਾਰੰਗੀ, ਗਿਟਾਰ ਆਦਿ ਸੰਗੀਤ ਦੇ ਇੰਸਟਰੂਮੈਟਾਂ ਦੀ ਟ੍ਰੇਨਿੰਗ ਲਈ ਸੈਟਰ ਖੋਲਣ ਦੀ ਅਪੀਲ ਕੀਤੀ, ਅੱਠਵੇ ਮਤੇ ਰਾਹੀ ਪੰਜਾਬ ਨੂੰ ਮਾਲੀ ਤੌਰ ਤੇ ਅਤੇ ਬੇਰੁਜਗਾਰੀ ਦੇ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਦੀਆਂ ਸਰਹੱਦਾਂ ਖੇਤੀ ਵਸਤਾਂ ਅਤੇ ਇੰਡਸਟਰੀ ਉਤਪਾਦਾਂ ਦੇ ਵਪਾਰ ਲਈ ਖੋਲਣ ਲਈ ਜੋਰਦਾਰ ਗੁਜਾਰਿਸ ਕੀਤੀ ਗਈ । ਨੌਵੇ ਮਤੇ ਰਾਹੀ ਐਸ.ਜੀ.ਪੀ.ਸੀ ਦੀਆਂ ਬੀਤੇ 13 ਸਾਲਾਂ ਤੋ ਰੋਕੀਆ ਗਈਆ ਜਰਨਲ ਚੋਣਾਂ ਨੂੰ ਤੁਰੰਤ ਕਰਵਾਕੇ ਇਸ ਸਿੱਖ ਸੰਸਥਾਂ ਦਾ ਪ੍ਰਬੰਧ ਸਹੀ ਹੱਥਾਂ ਵਿਚ ਦੇਣ ਦੇ ਉਦਮ ਕਰਨ ਲਈ ਅਪੀਲ ਕੀਤੀ ਗਈ । ਦਸਵੇ ਮਤੇ ਰਾਹੀ ਪੰਜਾਬ ਤੋ ਜ਼ਬਰੀ ਸੈਟਰ ਵੱਲੋ ਖੋਹੇ ਗਏ ਕੀਮਤੀ ਪਾਣੀਆ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਦੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ ਦਾ ਸਮੁੱਚਾ ਕੰਟਰੋਲ ਪੰਜਾਬ ਹਵਾਲੇ ਕਰਨ ਦੀ ਗੱਲ ਕੀਤੀ ਗਈ । ਇਸਦੇ ਨਾਲ ਹੀ ਪੰਜਾਬ ਦੇ ਹੈੱਡਵਰਕਸਾਂ ਨੂੰ ਸਰਕਾਰ ਅਕਸਰ ਹੀ ਫ਼ੌਜੀ ਹਥਿਆਰ ਵੱਜੋ ਡੈਮ ਖੋਲਕੇ ਵਰਤਦੀ ਆ ਰਹੀ ਹੈ ਇਸ ਲਈ ਇਨ੍ਹਾਂ ਡੈਮਾਂ ਦਾ ਕੰਟਰੋਲ ਯੂ.ਐਨ.ਓ. ਅਧੀਨ ਹੋਵੇ । ਅਖੀਰਲੇ ਮਤੇ ਰਾਹੀ ਜੈਕਾਰਿਆ ਦੀ ਗੂੰਜ ਵਿਚ ਸੰਗਤ ਤੋ ਪ੍ਰਵਾਨਗੀ ਲੈਦੇ ਹੋਏ ਖਾਲਸਾ ਪੰਥ ਦਾ ਆਪਣਾ ਸਟੇਟ ਖਾਲਿਸਤਾਨ ਨੂੰ ਹਰ ਕੀਮਤ ਤੇ ਕਾਇਮ ਕਰਨ ਲਈ ਪ੍ਰਣ ਕੀਤਾ ਗਿਆ । ਜਿਸ ਵਿਚ ਸਭ ਧਰਮਾਂ, ਕੌਮਾਂ ਦੇ ਬਸਿੰਦੇ ਪੂਰਨ ਆਜਾਦੀ ਨਾਲ ਬਰਾਬਰਤਾ ਦੇ ਆਧਾਰ ਤੇ ਵਿਚਰ ਸਕਣਗੇ । ਇਹ ਰਾਜ ਅਸਲੀਅਤ ਵਿਚ ਬੇਗਮਪੁਰਾ ਸਹਿਰ ਕੋ ਨਾਊ ਦੀ ਸੋਚ ਤੇ ਅਧਾਰਿਤ ਹਲੀਮੀ ਰਾਜ ਹੋਵੇਗਾ । ਜਿਸ ਵਿਚ ਕਿਸੇ ਵੀ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ, ਜ਼ਬਰ ਨਹੀ ਹੋਵੇਗਾ । ਬਲਕਿ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ, ਹੱਕ ਹਾਸਿਲ ਹੋਣਗੇ, ਅਮਨ ਚੈਨ ਕਾਇਮ ਰਹੇਗਾ ।

ਸ. ਮਾਨ ਨੇ ਅਖੀਰ ਵਿਚ ਆਈਆ ਸੰਗਤਾਂ ਅਤੇ ਪ੍ਰਬੰਧਕਾਂ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਅਤੇ ਸਮੁੱਚੇ ਸਟਾਫ ਦੇ ਨਾਲ-ਨਾਲ ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ ਅਤੇ ਐਸ.ਐਸ.ਪੀ ਫਤਹਿਗੜ੍ਹ ਸਾਹਿਬ ਵੱਲੋ ਬਹੁਤ ਅੱਛਾ ਪ੍ਰਬੰਧ ਕਰਨ ਦੇ ਲਈ ਧੰਨਵਾਦ ਵੀ ਕੀਤਾ । ਅੱਜ ਦੇ ਇਕੱਠ ਵਿਚ ਸ. ਮਾਨ ਤੋ ਇਲਾਵਾ ਭਾਈ ਜਸਵੀਰ ਸਿੰਘ ਰੋਡੇ, ਸ. ਗੁਰਦੀਪ ਸਿੰਘ ਬਠਿੰਡਾ, ਬਾਪੂ ਗੁਰਚਰਨ ਸਿੰਘ ਇਨਸਾਫ਼ ਮੋਰਚਾ, ਕੰਵਰਪਾਲ ਸਿੰਘ ਬਿੱਟੂ, ਪਰਮਜੀਤ ਸਿੰਘ ਮੰਡ (ਦਲ ਖਾਲਸਾ), ਪਰਮਜੀਤ ਸਿੰਘ ਸਹੌਲੀ ਸੁਤੰਤਰ ਅਕਾਲੀ ਦਲ, ਬੂਟਾ ਸਿੰਘ ਰਣਸੀਹ, ਸ. ਮੁਖਤਿਆਰ ਸਿੰਘ (ਦਮਦਮੀ ਟਕਸਾਲ), ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਡਾ. ਹਰਜਿੰਦਰ ਸਿੰਘ ਜੱਖੂ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ), ਲੱਖਾ ਸਿਧਾਣਾ, ਮਾਤਾ ਸ਼ਹੀਦ ਦੀਪ ਸਿੰਘ ਸਿੱਧੂ, ਨਰਿੰਦਰ ਸਿੰਘ ਜੰਮੂ, ਇੰਦਰਜੀਤ ਸਿੰਘ ਜੰਮੂ, ਹਰਅਸੀਸ ਸਿੰਘ, ਸੁਰਿੰਦਰ ਸਿੰਘ ਜੰਮੂ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਚਰਨ ਸਿੰਘ ਭੁੱਲਰ, ਬਲਕਾਰ ਸਿੰਘ ਭੁੱਲਰ, ਹਰਬੰਸ ਸਿੰਘ ਸਲੇਮਪੁਰ, ਜਗਮੀਤ ਸਿੰਘ ਐਡਵੋਕੇਟ, ਜਤਿੰਦਰ ਸਿੰਘ ਥਿੰਦ (ਪੀ.ਏ.ਸੀ. ਮੈਬਰ), ਸਿੰਗਾਰਾ ਸਿੰਘ ਬਡਲਾ ਪ੍ਰਧਾਨ ਫਤਹਿਗੜ੍ਹ ਸਾਹਿਬ, ਰਣਜੀਤ ਸਿੰਘ ਸੰਤੋਖਗੜ੍ਹ ਪ੍ਰਧਾਨ ਰੋਪੜ੍ਹ, ਗੁਰਦੀਪ ਸਿੰਘ ਖੁਣ-ਖੁਣ ਪ੍ਰਧਾਨ ਹੁਸਿਆਰਪੁਰ, ਗੁਰਨਾਮ ਸਿੰਘ ਸਿੰਗੜੀਵਾਲ, ਸੁਖਜੀਤ ਸਿੰਘ ਡਰੋਲੀ ਪ੍ਰਧਾਨ ਜਲੰਧਰ ਦਿਹਾਤੀ, ਨਰਿੰਦਰ ਸਿੰਘ ਖੁਸਰੋਪੁਰ ਕਪੂਰਥਲਾ, ਜਸਬੀਰ ਸਿੰਘ ਬੱਚੜਾ ਬਲਵੀਰ ਸਿੰਘ ਬੱਛੋਆਣਾ ਮਾਨਸਾ, ਦਰਸਨ ਸਿੰਘ ਮੰਡੇਰ ਬਰਨਾਲਾ, ਹਰਦੀਪ ਸਿੰਘ ਸਹਿਜਪੁਰਾ ਦਿਹਾਤੀ ਪਟਿਆਲਾ, ਜਸਵੀਰ ਸਿੰਘ ਨਵਾਂਸਹਿਰ, ਹਰਦੇਵ ਸਿੰਘ ਪੱਪੂ ਮਲੇਰਕੋਟਲਾ, ਇਕਬਾਲ ਸਿੰਘ ਬਰੀਵਾਲਾ, ਪ੍ਰੀਤਮ ਸਿੰਘ ਮਾਨਗੜ੍ਹ ਲੁਧਿਆਣਾ, ਗੁਰਦੀਪ ਸਿੰਘ ਢੁੱਡੀ ਫਰੀਦਕੋਟ, ਬਲਦੇਵ ਸਿੰਘ ਵੜਿੰਗ ਮੁਕਤਸਰ, ਬੀਬੀ ਤੇਜ ਕੌਰ, ਬੀਬੀ ਰਜਿੰਦਰ ਕੌਰ ਜੈਤੋ, ਬੀਬੀ ਸੁਖਜੀਤ ਕੌਰ ਜਲੰਧਰ, ਧਰਮ ਸਿੰਘ ਕਲੌੜ, ਕੁਲਦੀਪ ਸਿੰਘ ਪਹਿਲਵਾਨ, ਸਵਰਨ ਸਿੰਘ ਫਾਟਕ ਮਾਜਰੀ, ਗੁਰਪ੍ਰੀਤ ਸਿੰਘ ਝਾਮਪੁਰ, ਮੋਹਨ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ ਪਹਿਲਵਾਨ ਜਰਮਨੀ, ਹਰਪਾਲ ਸਿੰਘ ਕੁੱਸਾ, ਪਰਮਿੰਦਰ ਸਿੰਘ ਮਲੋਆ, ਹਰਦੇਵ ਸਿੰਘ ਰਾਏ ਐਡਵੋਕੇਟ, ਗੁਰਪ੍ਰੀਤ ਸਿੰਘ ਸੈਣੀ, ਅਮਰਜੀਤ ਸਿੰਘ ਸਾਬਕਾ ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ, ਕੁਲਵੰਤ ਸਿੰਘ ਮਜੀਠਾ, ਕੁਲਵੰਤ ਸਿੰਘ ਮਝੈਲ, ਬਲਦੇਵ ਸਿੰਘ ਗਗੜਾ, ਰਾਜਜਤਿੰਦਰ ਸਿੰਘ ਬਿੱਟੂ ਆਦਿ ਆਗੂਆਂ ਨੇ ਵੱਡੀ ਗਿਣਤੀ ਵਿਚ ਸਰਧਾ ਦੇ ਫੁੱਲ ਭੇਟ ਕੀਤੇ ।
