ਜੌਰਜੀਆ ਮੁਲਕ ਵਿਚ ਪੰਜਾਬੀਆਂ ਤੇ ਸਿੱਖਾਂ ਦੀਆਂ ਜਾਨਾਂ ਖਤਮ ਹੋਣਾ ਅਤਿ ਅਫਸੋਸਨਾਕ, ਹੁਕਮਰਾਨ ਇਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ 2-2 ਕਰੋੜ ਰੁਪਏ ਦੀ ਸਹਾਇਤ ਦੇਣ : ਮਾਨ
ਫ਼ਤਹਿਗੜ੍ਹ ਸਾਹਿਬ, 18 ਦਸੰਬਰ ( ) “ਬੀਤੇ 2 ਦਿਨ ਪਹਿਲੇ ਜੌਰਜੀਆ ਮੁਲਕ ਵਿਚ ਗੈਸ ਲੀਕ ਹੋਣ ਦੀ ਬਦੌਲਤ ਜੋ ਵੱਡੀ ਗਿਣਤੀ ਵਿਚ ਪੰਜਾਬੀਆਂ ਤੇ ਸਿੱਖਾਂ ਦੀਆਂ ਜਾਨਾਂ ਚਲੇ ਗਈਆ ਹਨ, ਉਹ ਬਹੁਤ ਵੱਡੇ ਦੁਖਾਂਤ ਅਤੇ ਅਫਸੋਸਨਾਕ ਹੈ । ਜਿਸ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੀੜ੍ਹਤ ਮ੍ਰਿਤਕ ਪਰਿਵਾਰਾਂ ਨਾਲ ਜਿਥੇ ਆਤਮਿਕ ਤੌਰ ਤੇ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ, ਉਥੇ ਵਿਛੜੀਆ ਨੌਜਵਾਨ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਵੀ ਕਰਦਾ ਹੈ ।”
ਇਹ ਵਿਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੌਰਜੀਆ ਵਿਖੇ ਗੈਸ ਕਾਂਡ ਦੀ ਬਦੌਲਤ ਪੰਜਾਬੀ ਤੇ ਸਿੱਖ ਨੌਜਵਾਨਾਂ ਦੀਆਂ ਹੋਈਆ ਮੌਤਾਂ ਉਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਤੇ ਵਿਛੜੀਆ ਆਤਮਾਵਾ ਦੀ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਦੁਖਾਂਤ ਨਾਲ ਜਿਨ੍ਹਾਂ ਨੌਜਵਾਨਾਂ ਦੀਆਂ ਜਾਨਾਂ ਗਈਆ ਹਨ, ਉਨ੍ਹਾਂ ਦੇ ਪਰਿਵਾਰ ਦੇ ਵੱਡੇ ਦੁੱਖ ਨੂੰ ਕੁਝ ਘੱਟ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਘੱਟੋ-ਘੱਟ 2-2 ਕਰੋੜ ਰੁਪਏ ਰਾਸੀ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਜੌਰਜੀਆ ਵਿਚ ਜਾਂ ਇਥੇ ਰਹਿ ਰਹੇ ਪਰਿਵਾਰਾਂ ਦੀ ਜਿੰਦਗੀ ਸਹੀ ਢੰਗ ਨਾਲ ਬਸਰ ਹੋ ਸਕੇ । ਇਸ ਸੰਬੰਧੀ ਸਾਡੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਨੂੰ ਵੀ ਆਪਣੇ ਪੱਧਰ ਤੇ ਇਸ ਦੁਖਾਂਤ ਨੂੰ ਰਿਕਾਰਡ ਕਰਦੇ ਹੋਏ ਇਨ੍ਹਾਂ ਪਰਿਵਾਰਾਂ ਦੀ ਮਾਇਕ ਮਦਦ ਕਰਨੀ ਚਾਹੀਦੀ ਹੈ ।