ਜੋ ਕਈ ਦਿਨਾਂ ਤੋਂ ਬੰਬ ਵਿਸਫੋਟ ਪੰਜਾਬ ਵਿਚ ਹੋ ਰਹੇ ਹਨ, ਉਹ ਹੁਕਮਰਾਨਾਂ ਵਿਰੁੱਧ ਵੱਡੀ ਬੇ-ਇਤਬਾਰੀ ਨੂੰ ਪ੍ਰਤੱਖ ਕਰਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 18 ਦਸੰਬਰ ( ) “ਜੋ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਸੇਸ ਤੌਰ ਤੇ ਸਰਹੱਦੀ ਇਲਾਕਿਆ ਵਿਚ ਬੰਬ ਵਿਸਫੋਟ ਦੀਆਂ ਦੁਖਾਂਤਿਕ ਕਾਰਵਾਈਆ ਹੋ ਰਹੀਆ ਹਨ, ਇਹ ਹੁਕਮਰਾਨਾਂ ਵੱਲੋ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਦੇ ਦਰਪੇਸ ਮਸਲਿਆ ਨੂੰ ਸਹੀ ਢੰਗ ਨਾਲ ਸਹੀ ਦਿਸ਼ਾ ਵੱਲ ਸੀਮਤ ਸਮੇ ਵਿਚ ਹੱਲ ਨਾ ਕਰਨ ਦੀ ਬਦੌਲਤ ਪੰਜਾਬੀਆਂ ਵਿਚ ਸੈਟਰ ਦੇ ਹੁਕਮਰਾਨਾਂ ਵਿਰੁੱਧ ਉੱਠੇ ਰੋਹ ਨੂੰ ਅਤੇ ਉਨ੍ਹਾਂ ਵਿਰੁੱਧ ਵੱਧ ਰਹੀ ਜਨਤਾ ਵਿਚ ਬੇ-ਇਤਬਾਰੀ ਨੂੰ ਪ੍ਰਤੱਖ ਕਰਦੇ ਹਨ । ਕਿਉਂਕਿ ਲੰਮੇ ਸਮੇ ਤੋ ਕਿਸਾਨਾਂ ਬਾਰੇ, ਮਜਦੂਰਾਂ ਬਾਰੇ, ਬੇਰੁਜਗਾਰੀ ਨੂੰ ਦੂਰ ਕਰਨ ਬਾਰੇ ਆਦਿ ਮਸਲਿਆ ਵੱਲ ਧਿਆਨ ਕੇਦਰਿਤ ਕਰਨ ਦੀ ਮੰਗ ਵੀ ਕਰਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਹੋ ਰਹੇ ਬੰਬ ਵਿਸਫੋਟਾਂ ਦੇ ਦੁਖਾਂਤ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਅਤੇ ਇਸ ਨੂੰ ਸਰਕਾਰ ਵਿਰੁੱਧ ਵੱਡੇ ਰੋਹ ਵੱਜੋ ਲੈਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਮੈਂ 1983-84 ਵਿਚ ਅਜਿਹੇ ਉੱਠੇ ਰੋਹ ਤੋਂ ਹੁਕਮਰਾਨਾਂ ਨੂੰ ਲਿਖਤੀ ਰੂਪ ਵਿਚ ਜਾਣੂ ਕਰਵਾਉਦਾ ਰਿਹਾ । ਕਿਉਂਕਿ ਉਸ ਸਮੇ ਵੀ ਹੁਕਮਰਾਨਾਂ ਵਿਰੁੱਧ ਪੰਜਾਬੀਆਂ ਦਾ ਵੱਡਾ ਰੋਹ ਉਤਪੰਨ ਹੋ ਚੁੱਕਿਆ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਇਸ ਉੱਠੇ ਰੋਹ ਨੂੰ ਸਹੀ ਢੰਗ ਨਾਲ ਹੱਲ ਕਰਨ ਦੀ ਬਜਾਇ ਹੁਕਮਰਾਨ ਇਸ ਨੂੰ ‘ਗੋਲੀ-ਬੰਦੂਕ’ ਦੀ ਨੀਤੀ ਤੇ ਚੱਲਕੇ ਜ਼ਬਰ ਢਾਹਕੇ ਹੱਲ ਕਰਨਾ ਚਾਹੁੰਦਾ ਸੀ । ਜਿਸ ਨੂੰ ਮੈਂ ਬਿਲਕੁਲ ਪ੍ਰਵਾਨ ਨਹੀ ਕੀਤਾ । ਕਿਉਂਕਿ ਇਹ ਮਸਲੇ ਸਿਆਸੀ ਹਨ ਅਤੇ ਇਨ੍ਹਾਂ ਨੂੰ ਸਿਆਸੀ ਤਹਿਜੀਬ, ਸਲੀਕੇ ਨਾਲ ਹੀ ਲੋਕ ਭਾਵਨਾਵਾ ਨੂੰ ਮੁੱਖ ਰੱਖਕੇ ਹੁਕਮਰਾਨਾਂ ਵੱਲੋ ਹੱਲ ਕਰਨਾ ਬਣਦਾ ਹੈ । ਇਹੀ ਵਜਹ ਹੈ ਕਿ ਕਿਸਾਨਾਂ ਨੂੰ ਭੁੱਖ ਹੜਤਾਲ ਜਾਂ ਮਰਨ ਵਰਤ ਤੇ ਬੈਠਣਾ ਪੈ ਰਿਹਾ ਹੈ । ਵੱਡੀ ਗਿਣਤੀ ਵਿਚ ਮੈਨੂੰ ਫੋਨ ਆ ਰਹੇ ਹਨ ਕਿ ਆਪਾ ਭੁੱਖ ਹੜਤਾਲ ਤੇ ਜਾਣਾ ਹੈ । ਜਦੋ ਅਜਿਹੀਆ ਭਾਵਨਾਵਾ ਉਤਪੰਨ ਹੋਣ ਤਾਂ ਉਸਦਾ ਸਿੱਧਾ ਮਤਲਬ ਇਥੋ ਦੇ ਬਸਿੰਦਿਆ ਨੂੰ ਹੁਕਮਰਾਨਾਂ ਦੇ ਦੋਸ਼ਪੂਰਨ ਪ੍ਰਬੰਧ ਵਿਰੁੱਧ ਗੁੱਸਾ ਹੁੰਦਾ ਹੈ । ਇਹ ਭੁੱਖ ਹੜਤਾਲ ਤੇ ਜਾਣ ਤੋ ਪਹਿਲੇ ਸਾਨੂੰ ਪਹਿਲੇ ਉਸ ਅਕਾਲ ਪੁਰਖ ਦੀ ਗੁਰਬਾਣੀ ਚੌਪਈ ਸਾਹਿਬ, ਸੁਖਮਨੀ ਸਾਹਿਬ, ਜਪਜੀ ਸਾਹਿਬ ਆਦਿ ਬਾਣੀਆ ਨੂੰ ਪੜ੍ਹਨ ਤੇ ਆਪਣੇ ਜੀਵਨ ਵਿਚ ਲਾਗੂ ਕਰਨ ਦਾ ਚੌਖਾ ਅਭਿਆਸ ਹੋਣਾ ਚਾਹੀਦਾ ਹੈ । ਨਾ ਕਿ ਅਜਿਹੇ ਕੰਮ ਜ਼ਜਬਾਤਾਂ ਦੇ ਵਹਿਣ ਵਿਚ ਵਹਿਕੇ ਹੋਣੇ ਚਾਹੀਦੇ ਹਨ । ਕਿਉਂਕਿ ਜੋ ਸਾਡੇ ਬੀਤੇ ਸਮੇ ਦੇ ਮੋਰਚੇ ਰਹੇ ਹਨ ਜਿਵੇ ਨਨਕਾਣਾ ਸਾਹਿਬ, ਜੈਤੋ ਮੋਰਚਾ, ਪੰਜਾਬੀ ਸੂਬਾ ਮੋਰਚਾ, ਗੁਰਦੁਆਰਾ ਸੁਧਾਰ ਲਹਿਰ ਆਦਿ ਸਮਿਆ ਤੇ ਖਾਲਸਾ ਪੰਥ ਦੇ ਆਗੂ ਤੇ ਸੰਗਤਾਂ ਗੁਰਬਾਨੀ ਨਾਲ ਜੁੜਕੇ ਤੇ ਅਮਲ ਕਰਕੇ ਅਜਿਹੇ ਮੋਰਚਿਆ ਨੂੰ ਮਜਬੂਤੀ ਨਾਲ ਫਤਹਿ ਕਰਦੀਆ ਰਹੀਆ ਹਨ । ਉਨ੍ਹਾਂ ਉਚੇਚੇ ਤੌਰ ਤੇ ਸਮੁੱਚੀਆ 32 ਕਿਸਾਨ ਜਥੇਬੰਦੀਆਂ ਨੂੰ ਕਿਸਾਨੀ ਮੁੱਦਿਆ ਉਤੇ ਇਕੱਤਰ ਹੋ ਕੇ ਮਜਬੂਤੀ ਨਾਲ ਸੰਘਰਸ ਕਰਨ ਅਤੇ ਸ. ਜਗਜੀਤ ਸਿੰਘ ਡੱਲੇਵਾਲ ਦੀ ਕੀਮਤੀ ਜਿੰਦਗਾਨੀ ਨੂੰ ਬਚਾਉਣ ਲਈ ਸਮੂਹਿਕ ਤੌਰ ਤੇ ਉਦਮ ਕਰਨ ਦੀ ਜੋਰਦਾਰ ਅਪੀਲ ਵੀ ਕੀਤੀ ।