ਬੀਬੀ ਹਰਮੀਤ ਕੌਰ ਢਿੱਲੋਂ ਨੂੰ ਮਿਸਟਰ ਡੋਨਾਲਡ ਟਰੰਪ ਪ੍ਰੈਜੀਡੈਟ ਅਮਰੀਕਾ ਵੱਲੋ ਬਤੌਰ ਅਸਿਸਟੈਟ ਅਟਾਰਨੀ ਜਰਨਲ ਨਿਯੁਕਤ ਕਰਨ ਤੇ ਹਾਰਦਿਕ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 12 ਦਸੰਬਰ ( ) “ਅਮਰੀਕਾ ਦੇ ਨਵਨਿਯੁਕਤ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ ਨੇ ਜੋ ਬੀਬੀ ਹਰਮੀਤ ਕੌਰ ਢਿੱਲੋ ਦੇ ਵਿਸਾਲ ਤੁਜਰਬੇ ਅਤੇ ਉਨ੍ਹਾਂ ਦੀ ਵਿਦਿਅਕ ਬੋਧਿਕਤਾ ਨੂੰ ਮੁੱਖ ਰੱਖਦੇ ਹੋਏ ਆਪਣੇ ਸਿਵਲ ਰਾਈਟਸ ਡਿਪਾਰਟਮੈਟ ਵਿਖੇ ਬਤੌਰ ਅਸਿਸਟੈਟ ਅਟਾਰਨੀ ਜਰਨਲ ਦੇ ਅਹਿਮ ਅਹੁਦੇ ਉਤੇ ਨਿਯੁਕਤ ਕਰਕੇ ਜਿਥੇ ਬੀਬੀ ਢਿੱਲੋ ਦੀ ਕਾਬਲੀਅਤ ਤੇ ਵਿਸਵਾਸ ਪ੍ਰਗਟਾਇਆ ਹੈ, ਉਥੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਮਿਸਟਰ ਟਰੰਪ ਵੱਲੋ ਦਿੱਤੇ ਗਏ ਵੱਡੇ ਮਾਣ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਬੀਬੀ ਹਰਮੀਤ ਕੌਰ ਢਿੱਲੋ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਦੋਸਤ, ਮਿੱਤਰਾਂ ਅਤੇ ਵਿਸੇਸ ਤੌਰ ਤੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀ ਸਿੱਖ ਕੌਮ ਨੂੰ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਹਰਮੀਤ ਕੌਰ ਢਿੱਲੋ ਦਾ ਅਮਰੀਕਾ ਦੇ ਸਿਵਲ ਰਾਈਟਸ ਡਿਪਾਰਟਮੈਟ ਵਿਖੇ ਬਤੌਰ ਅਸਿਸਟੈਟ ਅਟਾਰਨੀ ਜਰਨਲ ਦੇ ਅਹੁਦੇ ਤੇ ਨਿਯੁਕਤੀ ਹੋਣ ਤੇ ਬੀਬੀ ਢਿੱਲੋ ਦੇ ਸਮੁੱਚੇ ਪਰਿਵਾਰ ਤੇ ਸੰਬੰਧੀਆਂ ਨੂੰ ਹਾਰਕਿਦ ਮੁਬਾਰਕਬਾਦ ਦਿੰਦੇ ਹੋਏ ਅਤੇ ਮਿਸਟਰ ਡੋਨਾਲਡ ਟਰੰਪ ਪ੍ਰੈਜੀਡੈਟ ਅਮਰੀਕਾ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਦਿੱਤੀ । ਸ. ਮਾਨ ਨੇ ਬੀਬੀ ਹਰਮੀਤ ਕੌਰ ਢਿੱਲੋਂ ਤੋਂ ਉਮੀਦ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇਸ ਅਹਿਮ ਅਹੁਦੇ ਦੇ ਜਿਥੇ ਮਾਣ ਸਤਿਕਾਰ ਵਿਚ ਢੇਰ ਸਾਰਾ ਵਾਧਾ ਕਰਦੇ ਹੋਏ ਅਮਰੀਕਨ ਹਕੂਮਤ ਵਿਚ ਸਿੱਖ ਕੌਮ ਦੀ ਆਨ ਸਾਨ ਵਿਚ ਹੋਰ ਵਾਧਾ ਕਰਨਗੇ, ਉਥੇ ਜੋ ਇੰਡੀਅਨ ਹੁਕਮਰਾਨਾਂ ਵੱਲੋ ਸਿੱਖ ਕੌਮ ਵਿਰੋਧੀ ਸੋਚ ਤੇ ਨੀਤੀ ਅਧੀਨ ਬੀਤੇ ਸਮੇ ਵਿਚ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਆਦਿ ਮੁਲਕਾਂ ਵਿਚ ਵਿਚਰਣ ਵਾਲੇ ਸਿੱਖਾਂ ਦੇ ਸਾਜਸੀ ਢੰਗ ਨਾਲ ਕਤਲੇਆਮ ਕੀਤਾ ਜਾ ਰਿਹਾ ਹੈ, ਉਸਦੇ ਦੋਸ਼ੀਆਂ ਵਿਰੁੱਧ ਕੌਮਾਂਤਰੀ ਕਾਨੂੰਨਾਂ ਤੇ ਅਮਰੀਕਨ ਕਾਨੂੰਨਾਂ ਅਧੀਨ ਅਮਲ ਕਰਦੇ ਹੋਏ ਸਿੱਖ ਕੌਮ ਨੂੰ ਜਿਥੇ ਇਨਸਾਫ ਦਿਵਾਉਣ ਵਿਚ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਗੇ, ਉਥੇ ਆਪਣੀ ਅਮਰੀਕਨ ਹਕੂਮਤ ਦੇ ਸੰਬੰਧ ਸਦਾ ਲਈ ਸਿੱਖ ਕੌਮ ਨਾਲ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਕਰਨ ਵਿਚ ਯੋਗਦਾਨ ਪਾਉਦੇ ਰਹੋਗੇ ।