ਪਾਰਲੀਮੈਂਟ ਦੀਆਂ ਸਮੁੱਚੀਆਂ ਪਾਰਟੀਆਂ ਦੀ ਹੋਈ ਮੀਟਿੰਗ ਵਿਚ ਸ. ਮਾਨ ਨੇ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮੁੱਦਿਆ ਨੂੰ ਬਾਦਲੀਲ ਢੰਗ ਨਾਲ ਉਠਾਇਆ

ਫ਼ਤਹਿਗੜ੍ਹ ਸਾਹਿਬ, 04 ਦਸੰਬਰ ( ) “ਜਦੋਂ ਬੀਤੇ 17 ਸਤੰਬਰ 2023 ਨੂੰ ਪਾਰਲੀਮੈਂਟ ਲਾਈਬ੍ਰੇਰੀ ਵਿਚ ਸਮੁੱਚੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ ਸੀ, ਉਸ ਵਿਚ ਮੈਂ ਵਜੀਰ-ਏ-ਆਜਮ, ਗ੍ਰਹਿ ਵਜੀਰ, ਵਿਦੇਸ਼ ਵਜੀਰ ਅਤੇ ਰੱਖਿਆ ਵਜੀਰ, ਸਰਕਾਰ ਨੂੰ ਸੁਬੋਧਿਤ ਹੁੰਦੇ ਹੋਏ ਇਹ ਧਿਆਨ ਵਿਚ ਲਿਆਂਦਾ ਸੀ ਕਿ ਜੋ ਹਿੰਦੂ ਇੰਡੀਆ ਰਾਜ ਵਿਚ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਰਾਅ ਦੇ ਡਾਈਰੈਕਟਰ, ਆਈ.ਬੀ ਅਤੇ ਮਿਲਟਰੀ ਇੰਨਟੈਲੀਜੈਸ ਇਹ ਸਭ ਪਾਰਲੀਮੈਟ ਨੂੰ ਆਪਣੇ ਕੰਮਾਂ ਲਈ ਨਾ ਤਾਂ ਜੁਆਬਦੇਹ ਹਨ ਅਤੇ ਜੋ ਇਹ ਏਜੰਸੀਆ ਕਰੋੜਾਂ-ਅਰਬਾਂ ਰੁਪਏ ਦੇ ਗੁਪਤ ਫੰਡਾਂ ਦੀ ਵਰਤੋ ਕਰਕੇ ਆਪਣਾ ਕੰਮ ਕਰਦੀਆ ਹਨ, ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਆਡਿਟ ਛਾਣਬੀਨ ਨਹੀ ਹੁੰਦੀ । ਜੋ ਕਿ ਇਕ ਬਹੁਤ ਵੱਡੀ ਤਰਾਸਦੀ ਹੈ । ਇਹ ਏਜੰਸੀਆ ਤੇ ਇਨ੍ਹਾਂ ਦੇ ਸਰਕਾਰੀ ਅਹੁਦੇ ਇੰਡੀਆ ਦੀ ਪਾਰਲੀਮੈਟ ਅਧੀਨ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਵੱਲੋ ਵਰਤੇ ਜਾ ਰਹੇ ਗੁਪਤ ਫੰਡ ਜਿਨ੍ਹਾਂ ਦਾ ਕਿਤੇ ਵੀ ਕੋਈ ਹਿਸਾਬ-ਕਿਤਾਬ ਨਹੀ ਹੁੰਦਾ, ਉਹ ਹਰ ਕੀਮਤ ਤੇ ਆਡਿਟ ਹੋਣੇ ਚਾਹੀਦੇ ਹਨ ਤਾਂ ਕਿ ਇਹ ਏਜੰਸੀਆ ਆਪਣੀਆ ਤਾਕਤਾਂ ਅਤੇ ਮਿਲੇ ਗੁਪਤ ਫੰਡਾਂ ਦੀ ਵਰਤੋ ਕਰਕੇ ਆਪਣੇ ਹੀ ਨਾਗਰਿਕਾਂ ਤੇ ਨਿਵਾਸੀਆ ਨਾਲ ਕਿਸੇ ਤਰ੍ਹਾਂ ਦਾ ਵੀ ਜ਼ਬਰ ਜੁਲਮ ਜਾਂ ਬੇਇਨਸਾਫ਼ੀ ਨਾ ਕਰ ਸਕਣ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਣੇ ਹੀ 02 ਦਸੰਬਰ ਨੂੰ ਪਾਰਲੀਮੈਟ ਵਿਚ ਸਮੁੱਚੀਆ ਪਾਰਟੀਆ ਦੀ ਹੋਈ ਗੰਭੀਰ ਮੀਟਿੰਗ ਨੂੰ ਸੁਬੋਧਿਤ ਹੁੰਦੇ ਹੋਏ, ਵਿਸੇਸ ਤੌਰ ਤੇ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ, ਵਿਦੇਸ਼ ਵਜੀਰ ਸ੍ਰੀ ਜੈਸੰਕਰ ਅਤੇ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਤੇ ਸਮੁੱਚੇ ਸਤਿਕਾਰਯੋਗ ਮੈਬਰਾਂ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਅੱਗੇ ਚੱਲਕੇ ਆਪਣੀ ਕੁੱਲ 3 ਮਿੰਟ ਦੀ ਤਕਰੀਰ ਵਿਚ ਇਸ ਮੁੱਦੇ ਨੂੰ ਛੂਹਦੇ ਹੋਏ ਕਿਹਾ ਕਿ ਜੋ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ, ਇੰਡੀਆ ਦੇ ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਦੇ ਮਾਨਸਾ ਜਿ਼ਲ੍ਹੇ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜੋ ਭੇਦਭਰੇ ਢੰਗ ਨਾਲ ਕਤਲ ਹੋਏ ਹਨ, ਉਹ ਸਭ ਇੰਡੀਆ ਦੇ ਹੁਕਮਰਾਨਾਂ ਦੇ ਆਦੇਸ਼ਾਂ ਉਤੇ ਉਪਰੋਕਤ ਕੌਮੀ ਸੁਰੱਖਿਆ ਸਲਾਹਕਾਰ, ਆਈ.ਬੀ, ਰਾਅ ਅਤੇ ਮਿਲਟਰੀ ਇੰਨਟੈਲੀਜੈਸ ਨੇ ਕਰਵਾਏ ਹਨ । ਜੋ ਕਿ ਇੰਡੀਆ ਸਟੇਟ ਦੇ ਹੁਕਮਰਾਨਾਂ ਵੱਲੋ ਕੌਮਾਂਤਰੀ ਮਨੁੱਖੀ ਅਧਿਕਾਰਾਂ ਅਤੇ ਕਾਨੂੰਨਾਂ ਦਾ ਘੋਰ ਉਲੰਘਣ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਸਟੇਟ ਦਾ ਵੱਡਾ ਵਿਤਕਰਾ ਤੇ ਜੁਲਮ ਹੈ ਕਿ ਸੁਪਰੀਮ ਕੋਰਟ ਵਿਚ ਕੋਈ ਵੀ ਸਿੱਖ ਚੀਫ ਜਸਟਿਸ ਨਹੀ ਹੈ ਜਾਂ ਜੱਜ ਨਹੀ ਹੈ, ਸੂਬਿਆਂ ਦੀਆਂ ਹਾਈਕੋਰਟਾਂ ਦੇ ਕਿਸੇ ਵੀ ਸਟੇਟ ਵਿਚ ਚੀਫ ਜਸਟਿਸ ਸਿੱਖ ਨਹੀ ਹੈ, ਚੋਣ ਕਮਿਸਨ ਇੰਡੀਆ ਵਿਚ ਕੋਈ ਵੀ ਕਮਿਸਨਰ ਸਿੱਖ ਨਹੀ ਹੈ, ਤਿੰਨੇ ਫ਼ੌਜਾਂ ਆਰਮੀ, ਨੇਵੀ ਅਤੇ ਏਅਰਫੋਰਸ ਵਿਚ ਕੋਈ ਵੀ ਸਿੱਖ ਜਰਨੈਲ ਨਹੀ ਹੈ । ਜਦੋਕਿ ਇੰਡੀਅਨ ਵਿਧਾਨ ਦੀ ਧਾਰਾ 14 ਰਾਹੀ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ ਤੇ ਨਿਵਾਸੀਆ ਨੂੰ ਬਰਾਬਰਤਾ ਦੀ ਨਜਰ ਨਾਲ ਦੇਖਦਾ ਹੈ । ਫਿਰ ਇਨ੍ਹਾਂ ਅਹਿਮ ਅਹੁਦਿਆ ਉਤੇ ਸਿੱਖਾਂ ਨੂੰ ਨਜ਼ਰ ਅੰਦਾਜ ਕਿਉਂ ਕੀਤਾ ਗਿਆ ਹੈ ? ਇਹ ਬਹੁਤ ਹੀ ਸੰਜ਼ੀਦਾ ਤੇ ਗੌਰ ਕਰਨ ਵਾਲਾ ਵਿਸਾ ਹੈ । ਮੈਂ ਚਾਹੁੰਦਾ ਹਾਂ ਕਿ ਇਸ ਹੋ ਰਹੇ ਕੱਟੜਵਾਦੀ ਅਪੱਦਰ ਨੂੰ ਸਥਾਈ ਤੌਰ ਤੇ ਖਤਮ ਕਰਨ ਲਈ ਹੁਕਮਰਾਨ ਇਸ ਵਿਸੇ ਉਤੇ ਤੋਬਾ ਕਰਕੇ ਸੁਧਾਰ ਹੋਵੇ, ਨਹੀ ਤਾਂ ਹਾਲਾਤ ਆਉਣ ਵਾਲੇ ਸਮੇ ਵਿਚ ਕਿਸੇ ਸਮੇ ਵੀ ਬੇਕਾਬੂ ਹੋ ਸਕਦੇ ਹਨ । ਦੂਸਰਾ ਇਹ ਵੀ ਬਹੁਤ ਨਿੰਦਣਯੋਗ ਕਾਰਵਾਈ ਹੈ ਕਿ ਪਾਰਲੀਮੈਟ ਦੀ ਇਕ ਲੇਡੀ ਮੈਬਰ ਦੀ ਨਿੱਜੀ ਜਿੰਦਗੀ ਸੰਬੰਧੀ ਪ੍ਰਸ਼ਨ ਪੁੱਛਕੇ ਉਨ੍ਹਾਂ ਨਾਲ ਬਹੁਤ ਹੀ ਅਪਮਾਨਜਨਕ ਢੰਗ ਨਾਲ ਪਾਰਲੀਮੈਟ ਵਿਚ ਵਿਵਹਾਰ ਕੀਤਾ ਗਿਆ ਹੈ । ਜਿਸ ਉਤੇ ਸਹੀ ਢੰਗ ਨਾਲ ਨਿਰੀਖਣ ਕਰਦੇ ਹੋਏ ਜਿਥੇ ਕਿਤੇ ਵੀ ਕਿਸੇ ਵੱਲੋ ਵੀ ਅਣਗਹਿਲੀ ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋ ਕੀਤੀ ਗਈ ਹੈ ਉਸ ਵਿਰੁੱਧ ਸਖਤ ਐਕਸਨ ਹੋਣਾ ਚਾਹੀਦਾ ਹੈ ਅਤੇ ਆਉਣ ਵਾਲੇ ਸਮੇ ਵਿਚ ਅਜਿਹਾ ਦੁੱਖਦਾਇਕ ਅਮਲ ਬੰਦ ਹੋਣਾ ਚਾਹੀਦਾ ਹੈ । ਫਿਰ ਜੋ ਉਤਰਾਖੰਡ ਦੀ ਇਕ ਸੁਰੰਗ ਵਿਚ ਗਰੀਬ ਪਰਿਵਾਰਾਂ ਨਾਲ ਸੰਬੰਧਤ ਕਾਮੇ ਜਿੰਦਗੀ-ਮੌਤ ਵਿਚ ਲੜਦੇ ਰਹੇ ਹਨ, ਉਨ੍ਹਾਂ ਦੇ ਹਰੇਕ ਪਰਿਵਾਰ ਨੂੰ ਘੱਟੋ-ਘੱਟ 25-25 ਲੱਖ ਦੀ ਮਾਇਕ ਸਹਾਇਤਾ ਦੇਣੀ ਬਣਦੀ ਹੈ । ਤਾਂ ਜੋ ਲੰਮਾਂ ਸਮਾਂ ਆਪ ਖੁਦ ਅਤੇ ਉਨ੍ਹਾਂ ਦੇ ਪਰਿਵਾਰ ਵੱਡੀ ਪੀੜ੍ਹਾ ਵਿਚ ਰਹੇ ਹਨ, ਉਨ੍ਹਾਂ ਦੇ ਦੁੱਖ ਨੂੰ ਕੁਝ ਘੱਟ ਕੀਤਾ ਜਾ ਸਕੇ । ਮੈਂ ਸਭ ਮੈਬਰਾਨ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਪਹਿਲੀ ਕਮੇਟੀ ਮੀਟਿੰਗ ਵਿਚ ਅਤੇ 02 ਦਸੰਬਰ ਵਾਲੀ ਮੀਟਿੰਗ ਵਿਚ ਮੇਰੇ ਵੱਲੋ ਉਠਾਏ ਗੰਭੀਰ ਵਿਚਾਰਾਂ ਨੂੰ ਸੁਣਿਆ ।

Leave a Reply

Your email address will not be published. Required fields are marked *