ਇੰਡੀਅਨ ਹੁਕਮਰਾਨਾਂ ਦੀ ਆਦਿਵਾਸੀਆ, ਕਬੀਲਿਆ ਦੇ ਜੰਗਲਾਂ ਉਤੇ ਕਬਜਾ ਕਰਨ ਦੀ ਨੀਤੀ ਜੰਗਲਾਤ ਅਤੇ ਵਾਤਾਵਰਣ ਨੂੰ ਗੰਧਲਾ ਕਰੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 05 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਨੂੰ ਪ੍ਰਤੱਖ ਰੂਪ ਵਿਚ ਸਪੱਸਟ ਕਰਦਾ ਹੈ ਕਿ ਜੋ ਇੰਡੀਆ ਦੇ ਕੱਟੜਵਾਦੀ ਹੁਕਮਰਾਨਾਂ ਦੀ ਜੰਗਲਾਂ ਵਿਚ ਵੱਸਣ ਵਾਲੇ ਆਦਿਵਾਸੀਆ, ਕਬੀਲਿਆ ਦੀਆਂ ਜਮੀਨਾਂ, ਉਨ੍ਹਾਂ ਦੇ ਜੰਗਲਾਂ ਦੀ ਜਾਇਦਾਦ, ਕੁਦਰਤੀ ਸ੍ਰੋਤਾਂ ਨੂੰ ਜ਼ਬਰੀ ਕਬਜਾ ਕਰਕੇ ਆਪਣੇ ਧਨਾਂਢ ਦੋਸਤਾਂ, ਕਾਰਪੋਰੇਟਰਾਂ ਦੇ ਹਵਾਲੇ ਕਰਨ ਦੀ ਨੀਤੀ ਅਪਣਾਈ ਗਈ ਹੈ, ਇਸ ਨਾਲ ਕੇਵਲ ਜੰਗਲਾਂ ਦਾ ਹੀ ਬੁਰੀ ਤਰ੍ਹਾਂ ਨਾਸ਼ ਨਹੀ ਕੀਤਾ ਜਾ ਰਿਹਾ, ਬਲਕਿ ਇਥੋ ਦੇ ਵਾਤਾਵਰਣ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ । ਇਹ ਅਪਣਾਈ ਗਈ ਨੀਤੀ ਕੇਵਲ ਅਮੀਰ ਘਰਾਣਿਆ ਤੇ ਕਾਰਪੋਰੇਟਰਾਂ ਦੇ ਕਾਰੋਬਾਰਾਂ ਨੂੰ ਪ੍ਰਫੁੱਲਿਤ ਕਰਦੀ ਹੈ । ਲੇਕਿਨ ਜੋ ਇਨ੍ਹਾਂ ਜੰਗਲਾਂ ਦੇ ਲੰਮੇ ਸਮੇ ਤੋ ਨਿਵਾਸੀ ਵਿਚਰਦੇ ਆ ਰਹੇ ਹਨ, ਉਨ੍ਹਾਂ ਦੇ ਆਮਦਨ ਤੇ ਜੀਵਨ ਨਿਰਵਾਹ ਦੇ ਸਾਧਨਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ । ਜਿਸ ਕਾਰਨ ਇਨ੍ਹਾਂ ਜੰਗਲਾਂ ਵਿਚ ਵੱਸਣ ਵਾਲੇ ਆਦਿਵਾਸੀਆ, ਕਬੀਲਿਆ ਨੂੰ ਜਿੰਦਗੀ ਜਿਊਂਣ ਲਈ ਹੋਰ ਵੱਡੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸਦੀ ਬਦੌਲਤ ਇਹ ਮਜਬੂਰ ਜੰਗਲਾਂ ਵਿਚ ਰਹਿਣ ਵਾਲੇ ਨਿਵਾਸੀ ਬਗਾਵਤ ਲਈ ਉੱਠ ਖੜ੍ਹਦੇ ਹਨ । ਅਜਿਹਾ ਅਮਲ ਕਦੀ ਵੀ ਕਿਸੇ ਮੁਲਕ ਦੀ ਜਮਹੂਰੀਅਤ ਤੇ ਅਮਨ ਲਈ ਕਦੀ ਵੀ ਕਾਰਗਰ ਸਾਬਤ ਨਹੀ ਹੋ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਕੱਟੜਵਾਦੀ ਹੁਕਮਰਾਨਾਂ ਵੱਲੋਂ ਬਹੁਤ ਹੀ ਮੁਸਕਿਲ ਦੀਆਂ ਘੜੀਆ ਵਿਚ ਆਪਣਾ ਜੀਵਨ ਨਿਰਵਾਹ ਕਰਨ ਵਾਲੇ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀ, ਕਬੀਲਿਆ ਨਾਲ ਸੰਬੰਧਤ ਨਾਗਰਿਕਾਂ ਦੇ ਜੀਵਨ ਨੂੰ ਹੋਰ ਦੁਭਰ ਬਣਾਉਣ ਦਾ ਹੁਕਮਰਾਨਾਂ ਉਤੇ ਗੰਭੀਰ ਦੋਸ਼ ਲਗਾਉਦੇ ਹੋਏ ਅਤੇ ਜੰਗਲਾਂ ਨੂੰ ਕੱਟਕੇ ਧਨਾਢਾਂ ਦੇ ਹਵਾਲੇ ਕਰਨ ਨਾਲ ਜੰਗਲਾਂ ਦਾ ਨਾਸ਼ ਕਰਨ ਦੇ ਨਾਲ-ਨਾਲ, ਜੰਗਲਾਂ ਵਿਚ ਰਹਿਣ ਵਾਲੇ ਜਾਨਵਰਾਂ ਦੇ ਜੀਵਨ ਨਾਲ ਖਿਲਵਾੜ ਕਰਨ ਅਤੇ ਇਥੋ ਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਣ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਜੋ ਜੰਗਲਾਂ ਦੇ ਨਿਵਾਸੀ ਪਹਿਲੋ ਹੀ ਜੰਗਲੀ ਵਸਤਾਂ, ਪਦਾਰਥਾਂ ਨੂੰ ਖਾਂ-ਪੀਕੇ ਆਪਣਾ ਜੀਵਨ ਨਿਰਵਾਹ ਕਰਦੇ ਹਨ, ਉਨ੍ਹਾਂ ਕੋਲੋ ਉਨ੍ਹਾਂ ਨੂੰ ਮਿਲੀਆ ਕੁਦਰਤੀ ਸੌਗਾਤਾਂ ਨੂੰ ਹੁਕਮਰਾਨਾਂ ਵੱਲੋ ਖੋਹ ਲੈਣਾ ਉਨ੍ਹਾਂ ਉਤੇ ਵੱਡਾ ਜ਼ਬਰ ਜੁਲਮ ਤੇ ਬੇਇਨਸਾਫ਼ੀ ਹੈ । ਜਦੋ ਸਰਕਾਰਾਂ ਅਜਿਹਾ ਕਰਦੀਆ ਹਨ ਤਾਂ ਇਨ੍ਹਾਂ ਜੰਗਲਾਂ ਵਿਚ ਰਹਿਣ ਵਾਲੇ ਨਿਵਾਸੀਆ ਦੇ ਮਨ-ਆਤਮਾ ਵਿਚ ਸਰਕਾਰ ਪ੍ਰਤੀ ਵੱਡਾ ਰੋਹ ਉੱਠਣਾ ਕੁਦਰਤੀ ਹੋ ਜਾਂਦਾ ਹੈ । ਇਸਦੀ ਬਦੌਲਤ ਹੀ ਇਹ ਲੋਕ ਮਾਓਵਾਦੀ ਅਤੇ ਨਕਸਲਾਈਟ ਬਣਦੇ ਹਨ । ਜਿਸ ਵਿਚ ਸਰਕਾਰ ਦੀਆਂ ਦਿਸ਼ਾਹੀਣ ਬੇਨਤੀਜਾ ਨੀਤੀਆ ਹੀ ਮੁੱਖ ਤੌਰ ਤੇ ਜਿੰਮੇਵਾਰ ਹਨ । ਇਨ੍ਹਾਂ ਜੰਗਲ ਵਿਚ ਰਹਿਣ ਵਾਲੇ ਨਿਵਾਸੀਆ ਜਿਨ੍ਹਾਂ ਨੂੰ ਕੁਦਰਤ ਨੇ ਖੁਦ ਇਹ ਜਾਇਦਾਦਾਂ ਬਖਸ਼ ਕੀਤੀਆ ਹੋਈਆ ਹਨ, ਉਸ ਤੋ ਵਿਰਵਾ ਕਰਕੇ ਹੁਕਮਰਾਨ ਖੁਦ ਹੀ ਉਨ੍ਹਾਂ ਦੇ ਜੀਵਨ ਨਿਰਵਾਹ ਵਿਚ ਰੁਕਾਵਟ ਖੜ੍ਹੀ ਕਰਕੇ ਸਥਿਤੀ ਨੂੰ ਗੁੰਝਲਦਾਰ ਬਣਾ ਰਿਹਾ ਹੈ ਜੋ ਬੰਦ ਹੋਣੀ ਚਾਹੀਦੀ ਹੈ । 

ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸੈਂਟਰ ਦੀ ਬੀਜੇਪੀ-ਆਰ.ਐਸ.ਐਸ. ਸਰਕਾਰ ਅਤੇ ਵਾਤਾਵਰਣ ਦੇ ਮਾਹਿਰ ਇਸ ਵਿਸੇ ਉਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਕੁਦਰਤ ਵੱਲੋ ਬਖਸਿ਼ਸ਼ ਕੀਤੀ ਗਈ ਵੱਡੀ ਜੰਗਲਾਂ ਦੀ ਜਾਇਦਾਦ ਨੂੰ ਖਤਮ ਕਰਨ ਤੋ ਬਚਾਉਣ ਲਈ ਉਸੇ ਤਰ੍ਹਾਂ ਕਰ ਰਿਹਾ ਹੈ ਜਿਵੇ ਬ੍ਰਾਜੀਲ ਐਮਾਜੋਨ ਦੇ ਜੰਗਲਾਂ ਵਿਚ ਕਰ ਰਿਹਾ ਹੈ । ਇਹ ਨੀਤੀ ਬਹੁਤ ਹੀ ਖਤਰਨਾਕ ਤੇ ਅਪਰਾਧਿਕ ਹੈ ।

Leave a Reply

Your email address will not be published. Required fields are marked *