ਸਭ ਕੁਝ ਨਹੀ ਹਾਰਿਆ, ਅਸੀਂ ਅੱਜ ਵੀ ਹਿੰਦੂ ਕੱਟੜਵਾਦੀਆਂ ਅਤੇ ਕਾਤਲਾਂ ਨੂੰ ਹਾਰ ਦੇਣ ਦੇ ਸਮਰੱਥ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 04 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਜੇਪੀ-ਆਰ.ਐਸ.ਐਸ. ਦੀ ਹਿੰਦੂਗੜ੍ਹ ਦੀ ਧਰਤੀ ਵਿਚ ਹੋਈ ਜਿੱਤ ਲਈ ਵਧਾਈ ਦਿੰਦਾ ਹੈ । ਲੇਕਿਨ ਵਿਰੋਧੀਆਂ ਨੂੰ ਵੀ ਆਪਣੇ ਦਿਲ ਤੋਂ ਇਸ ਹਾਰ ਨੂੰ ਪ੍ਰਵਾਨ ਨਹੀਂ ਕਰਨਾ ਚਾਹੀਦਾ ਕਿ ਇੰਡੀਆ ਸਟੇਟ ਬੀਜੇਪੀ-ਆਰ.ਐਸ.ਐਸ. ਨੂੰ ਹਰਾ ਨਹੀ ਸਕਿਆ । ਵਿਰੋਧੀਆਂ ਨੂੰ ਇਸ ਹੋਈ ਹਾਰ ਤੋਂ ਮਾਓ ਦੇ ਉਨ੍ਹਾਂ ਸ਼ਬਦਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਜੇਕਰ ਪੇਡੂ ਤੇ ਦਿਹਾਤੀ ਖੇਤਰਾਂ ਵਿਚ ਕੱਟੜਵਾਦੀਆਂ ਨੂੰ ਇਕੱਠੇ ਹੋ ਕੇ ਘੇਰ ਲੈਣ, ਤਾਂ ਇਹ ਕੱਟੜਵਾਦੀ ਨੂੰ ਖਦੇੜਿਆ ਜਾ ਸਕੇਗਾ। ਕਿਉਂਕਿ ਦੱਖਣ ਵਿਚ ਹਿੰਦੂ ਕੱਟੜਵਾਦੀਆਂ, ਹਿੰਦੂ ਅਤੇ ਹਿੰਦੀ ਬੋਲੀ ਨੂੰ ਉਥੋਂ ਦੇ ਨਿਵਾਸੀਆ ਨੇ ਮਜ਼ਬੂਤੀ ਨਾਲ ਰੱਦ ਕੀਤਾ ਹੈ । ਵਿਸੇਸ ਤੌਰ ਤੇ ਪੈਨਲ ਕੋਡਜ ਐਵੀਡੈਸ ਐਕਟ ਆਦਿ ਹਿੰਦੀ ਭਾਸ਼ਾ ਦੇ ਵਿਸਿਆ ਉਤੇ ਇਥੋ ਤੱਕ ਕਿ ਦੱਖਣ ਵਾਲਿਆ ਨੇ ਸਨਾਤਨ ਧਰਮ ਨੂੰ ਵੀ ਰੱਦ ਕਰ ਦਿੱਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ 5 ਸੂਬਿਆਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਂਨ, ਮਿਜੋਰਮ, ਤੇਲੰਗਨਾ ਦੀਆਂ ਹੋਈਆ ਅਸੈਬਲੀ ਚੋਣਾਂ ਵਿਚ ਕੱਟੜਵਾਦੀ ਬੀਜੇਪੀ-ਆਰ.ਐਸ.ਐਸ. ਦੀ ਹੋਈ ਜਿੱਤ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਹੋਈ ਜਿੱਤ ਦਾ ਇਹ ਬਿਲਕੁਲ ਵੀ ਅਰਥ ਭਾਵ ਨਹੀ ਕਿ ਬੀਜੇਪੀ-ਆਰ.ਐਸ.ਐਸ ਕੱਟੜਵਾਦੀਆਂ ਨੇ ਸਿਆਸੀ ਤਾਕਤ ਉਤੇ ਪੂਰੀ ਪਕੜ ਬਣਾ ਲਈ ਹੈ ਅਤੇ 2024 ਦੀਆਂ ਪਾਰਲੀਮੈਂਟ ਚੋਣਾਂ ਜਿੱਤ ਲਵੇਗੀ ? ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ ਸੈਂਟਰ ਸਰਕਾਰ ਦੀ ਜੋ ਬਾਹਰਲੇ ਮੁਲਕਾਂ, ਪੰਜਾਬ-ਹਰਿਆਣਾ ਵਿਚ ਸਿੱਖਾਂ ਦੇ ਕਤਲ ਕਰਨ ਦੀ ਜੋ ਗੱਲ ਸਾਹਮਣੇ ਆਈ ਹੈ, ਉਸ ਨਾਲ ਇੰਡੀਆ ਸਟੇਟ ਦੀ ਵਿਦੇਸ਼ੀ, ਗ੍ਰਹਿ ਅਤੇ ਰੱਖਿਆ ਨੀਤੀ ਹਰ ਕੀਮਤ ਤੇ ਸੰਸਾਰ ਪੱਧਰ ਉਤੇ ਡੂੰਘਾਂ ਪ੍ਰਭਾਵ ਪਿਆ ਹੈ । 

ਉਨ੍ਹਾਂ ਕਿਹਾ ਕਿ ਇਸ ਸਮੇ ਵਿਨਸਟਨ ਚਰਚਿਲ ਦੀ ਤਰ੍ਹਾਂ ਇਕੱਤਰ ਹੋਣ ਦੀ ਸਖਤ ਲੋੜ ਹੈ ਕਿ ਜਦੋ ਉਨ੍ਹਾਂ ਨੇ ਦੂਜੀ ਸੰਸਾਰ ਜੰਗ ਵੇਲੇ ਇਹ ਮਹਿਸੂਸ ਕੀਤਾ ਕਿ ਨਾਜੀ ਜਰਮਨੀ ਅਤੇ ਕੱਟੜਵਾਦੀ ਤਾਕਤਾਂ ਅੱਗੇ ਵੱਧ ਰਹੀਆ ਹਨ ਤਾਂ ਚਰਚਿਲ ਨੇ ਪੂਰੀ ਸੂਝਵਾਨਤਾ ਅਤੇ ਹੌਸਲੇ ਨਾਲ ਇਸ ਹਾਰ ਨੂੰ ਜਿੱਤ ਵਿਚ ਬਦਲਿਆ ਅਤੇ ਕਾਤਲਾਂ ਨੂੰ ਨਿਊਰਮਬਰਗ ਨਿਯਮਾਂ ਅਧੀਨ ਅਦਾਲਤਾਂ ਵਿਚ ਖੜ੍ਹਾ ਕਰਨ ਦੀ ਜਿੰਮੇਵਾਰੀ ਨਿਭਾਈ । ਇਸ ਲਈ ਉਸੇ ਤਰ੍ਹਾਂ ਹਾਰਨ ਵਾਲੀਆ ਤਾਕਤਾਂ, ਵਿਰੋਧੀਆ ਅਤੇ ਜਮਹੂਰੀ ਪੱਖੀ ਪਾਰਟੀਆ ਨੂੰ, ਕਾਤਲ ਤੇ ਕੱਟੜਵਾਦੀ ਤਾਕਤਾਂ ਨੂੰ 2024 ਦੀਆਂ ਪਾਰਲੀਮੈਟ ਚੋਣਾਂ ਵਿਚ ਹਰਾਉਣ ਲਈ ਚਰਚਿਲ ਦੀ ਤਰ੍ਹਾਂ ਹੌਸਲੇ ਅਤੇ ਦ੍ਰਿੜਤਾ ਤੋਂ ਕੰਮ ਲੈਦੇ ਹੋਏ ਇਸ ਹੋਈ ਹਾਰ ਨੂੰ ਜਿੱਤ ਵਿਚ ਬਦਲਣ ਲਈ ਤਿਆਰ ਰਹਿਣਾ ਪਵੇਗਾ ।

Leave a Reply

Your email address will not be published. Required fields are marked *