ਕੈਨੇਡੀਅਨ ਡਿਪਲੋਮੈਟਸ ਨੂੰ ਵਾਪਸ ਭੇਜਕੇ ਇੰਡੀਆ ਕੌਮਾਂਤਰੀ ਪੱਧਰ ਉਤੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕਰਨ ਦੇ ਅਪਰਾਧ ਤੋ ਬਰੀ ਨਹੀ ਹੋ ਸਕਦਾ : ਮਾਨ

ਫ਼ਤਹਿਗੜ੍ਹ ਸਾਹਿਬ, 07 ਅਕਤੂਬਰ ( ) “ਅਸੀਂ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਨੂੰ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਕੈਨੇਡਾ ਨੂੰ ਸਹਿਯੋਗ ਕਰਨ ਵਾਲੇ ਸਭ ਕੈਨੇਡੀਅਨ ਅਧਿਕਾਰੀਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਡੀਅਨ ਹੁਕਮਰਾਨਾਂ ਵੱਲੋ ਆਪਣੀਆ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇਨਟੈਲੀਜੈਸ, ਐਨ.ਆਈ.ਏ ਅਤੇ ਇੰਡੀਆ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੀ ਸਾਂਝੀ ਸਾਜਿਸ ਰਾਹੀ ਸਰੀ ਵਿਚ ਕਤਲ ਕੀਤੇ ਗਏ ਕੈਨੇਡੀਅਨ ਸਿੱਖ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕਰਨ ਵਾਲੇ ਕਾਤਲ ਚੇਹਰਿਆ ਨੂੰ ਨੰਗਾਂ ਕਰਨ ਵਿਚ ਵੱਡੀ ਜਿੰਮੇਵਾਰੀ ਨਿਭਾਈ ਹੈ ਅਤੇ ਜਿਨ੍ਹਾਂ ਨੇ ਭਾਈ ਰਿਪੁਦਮਨ ਸਿੰਘ ਮਲਿਕ ਨੂੰ ਸਰੀ ਅਤੇ ਸੁਖਦੂਲ ਸਿੰਘ ਨੂੰ ਵਿਨੀਪੈਗ ਵਿਚ ਵੀ ਕਤਲ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡੀਅਨ ਡਿਪਲੋਮੈਟਸ ਨੂੰ ਇੰਡੀਆ ਦੇ ਹੁਕਮਰਾਨਾਂ ਵੱਲੋ ਇੰਡੀਆ ਵਿਚੋ ਵਾਪਸ ਭੇਜਣ ਦੀਆਂ ਦੁਖਾਤਿਕ ਕਾਰਵਾਈਆ ਕਰਕੇ ਉਪਰੋਕਤ ਹੋਏ ਕਤਲ ਦੇ ਅਪਰਾਧ ਤੋਂ ਇੰਡੀਆ ਕਦੀ ਵੀ ਬਰੀ ਨਹੀ ਹੋ ਸਕਦਾ, ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ 5 ਆਈ ਮੁਲਕ ਅਮਰੀਕਾ, ਕੈਨੇਡਾ, ਬਰਤਾਨੀਆ, ਨਿਊਜੀਲੈਡ, ਆਸਟ੍ਰੇਲੀਆ ਅਤੇ ਹੋਰ ਜਮਹੂਰੀਅਤ ਪਸ਼ੰਦ ਮੁਲਕ ਇਸ ਗੰਭੀਰ ਵਿਸੇ ਤੇ ਆਪੋ ਆਪਣੇ ਇੰਡੀਆ ਸਥਿਤ ਸਫਾਰਤਖਾਨਿਆ ਵਿਚੋ 5% ਡਿਪਲੋਮੈਟਸ ਨੂੰ ਵਾਪਸ ਬੁਲਾਕੇ ਇੰਡੀਆ ਦੀਆਂ ਖੂਫੀਆ ਏਜੰਸੀਆ ਵੱਲੋ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਕਤਲ ਕਰਨ ਅਤੇ ਕੈਨੇਡਾ ਦੇ ਡਿਪਲੋਮੈਟਸ ਨੂੰ ਵਾਪਸ ਭੇਜਣ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨਗੇ । ਉਨ੍ਹਾਂ ਕਿਹਾ ਕਿ ਬਰਤਾਨੀਆ ਵਿਚ ਇਕ ਹੋਰ ਸਿੱਖ ਅਵਤਾਰ ਸਿੰਘ ਖੰਡਾ ਨੂੰ ਵੀ ਸੁਰੱਖਿਆ ਸਲਾਹਕਾਰ ਇੰਡੀਆ ਦੀ ਸਾਜਿਸ ਰਾਹੀ ਕਤਲ ਕੀਤਾ ਗਿਆ ਹੈ, ਜਿਸਦੇ ਪਿਤਾ ਨੂੰ ਵੀ ਹਿੰਦੂ ਇੰਡੀਅਨ ਸਟੇਟ ਨੇ ਕੁਝ ਸਮਾਂ ਪਹਿਲੇ ਖ਼ਤਮ ਕੀਤਾ ਸੀ । ਸਾਡੀ ਪਾਰਟੀ ਇਸ ਹੋ ਰਹੇ ਅਣਮਨੁੱਖੀ ਕਤਲੇਆਮ ਦੀ ਨਿਰਪੱਖਤਾ ਨਾਲ ਕੌਮਾਂਤਰੀ ਪੱਧਰ ਤੇ ਜਾਂਚ ਦੀ ਮੰਗ ਕਰਦੀ ਹੈ । ਕਿਉਂਕਿ ਭਾਈ ਅਵਤਾਰ ਸਿੰਘ ਖੰਡਾ ਨੂੰ ਵੀ ਪੋਲੋਨੀਅਮ ਨਾਮ ਦੇ ਜਹਿਰਨੁਮਾ ਉਸ ਟੀਕੇ ਰਾਹੀ ਲੈਫ. ਕਰਨਲ ਐਲਗਜੈਡਰ ਦੀ ਤਰ੍ਹਾਂ ਮਾਰਿਆ ਗਿਆ ਹੈ ਜੋ ਰਸੀਅਨ ਖੂਫੀਆ ਏਜੰਸੀ ਦਾ ਅਧਿਕਾਰੀ ਸੀ ਅਤੇ ਜਿਸਨੇ ਬਰਤਾਨੀਆ ਵਿਚ ਸ਼ਰਨ ਲਈ ਹੋਈ ਸੀ ।

ਉਨ੍ਹਾਂ ਕਿਹਾ ਕਿ ਅਸੀ ਇਥੇ ਬੀ.ਬੀ.ਸੀ. ਦੀ ਇਕ ਵੀਡੀਓ ਪੇਸ਼ ਕਰ ਰਹੇ ਹਾਂ । ਜੇਕਰ ਫਿਰ ਵੀ ਕੋਈ ਇਸ ਨਾਲ ਸਹਿਮਤ ਨਹੀ ਹੁੰਦਾ ਤਾਂ ਉਹ ਨਾਜੀਆ ਵੱਲੋ ਜਰਮਨ ਵਿਚ ਜੋ ਯਹੂਦੀਆ ਉਤੇ ਦੂਜੀ ਸੰਸਾਰ ਜੰਗ ਸਮੇ ਕਤਲੇਆਮ ਕੀਤਾ ਗਿਆ, ਉਸਨੂੰ ਵੀ ਉਸੇ ਰੌਸਨੀ ਵਿਚ ਦੇਖਦੇ ਹੋਏ ਇਸ ਵੀਡੀਓ ਤੇ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹਨ । ਉਨ੍ਹਾਂ ਕਿਹਾ ਕਿ ਇਸੇ ਮਹੀਨੇ ਸਕਾਟਿਸ ਪਾਰਲੀਮੈਟ ਸੁਰੂ ਹੋਵੇਗੀ ਜਿਸ ਵਿਚ ਹਿੰਦੂ ਇੰਡੀਅਨ ਸਟੇਟ ਵੱਲੋ ਸਿੱਖਾਂ ਦੇ ਕੀਤੇ ਜਾ ਰਹੇ ਕਤਲੇਆਮ, ਨਸ਼ਲਕੁਸੀ, ਬਰਬਾਦੀ ਅਤੇ ਨਸ਼ਲੀ ਸਫਾਈ ਅਤੇ ਆਪ੍ਰੇਸਨ ਬਲਿਊ ਸਟਾਰ 1984 ਅਤੇ ਰਾਜੀਵ ਗਾਂਧੀ ਵੱਲੋ ਕੀਤੇ ਗਏ ਕਤਲੇਆਮ ਦਾ ਵਿਚਾਰ ਹੋਵੇਗਾ । ਅਸੀ ਸਕਾਟਿਸ ਪਾਰਲੀਮੈਟ ਨੂੰ ਕਹਿਣਾ ਚਾਹਵਾਂਗੇ ਕਿ ਜੋ 60 ਹਜਾਰ ਸਿੱਖ ਜਿੰਮੀਦਾਰਾਂ ਨੂੰ 2013 ਵਿਚ ਗੁਜਰਾਤ ਵਿਚ ਗੈਰ ਕਾਨੂੰਨੀ ਢੰਗ ਨਾਲ ਮੋਦੀ ਹਕੂਮਤ ਨੇ ਬੇਜਮੀਨੇ ਤੇ ਬੇਘਰ ਕਰ ਦਿੱਤਾ ਸੀ, ਇਸ ਬਹਿਸ ਵਿਚ ਇਹ ਮੁੱਦਾ ਵੀ ਉਠਾਇਆ ਜਾਵੇ ਅਤੇ ਇਸਦੇ ਨਾਲ ਹੀ ਜੋ ਯੂਪੀ ਦੇ ਪੀਲੀਭੀਤ ਵਿਖੇ ਅਤਿ ਸ਼ਰਮਨਾਕ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਹੈ, ਜਿਸ ਸੰਬੰਧੀ ਟ੍ਰਿਬਿਊਨ ਦੇ 04 ਅਕਤੂਬਰ 2023 ਵਿਚ ਪ੍ਰਕਾਸਿਤ ਹੋਇਆ ਹੈ, ਉਸਦਾ ਵੇਰਵਾ ਇਸ ਪ੍ਰੈਸ ਰੀਲੀਜ ਨਾਲ ਦੇ ਰਹੇ ਹਾਂ ।

Leave a Reply

Your email address will not be published. Required fields are marked *