ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਐਨ.ਡੀ.ਪੀ. ਪਾਰਟੀ ਤੇ ਸ. ਜਗਮੀਤ ਸਿੰਘ ਦੀ ਚੋਣਾਂ ਵਿਚ ਹੋਈ ਵੱਡੀ ਮਾਰਕੇ ਵਾਲੀ ਜਿੱਤ ਲਈ ਮੁਬਾਰਕਬਾਦ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 06 ਅਕਤੂਬਰ ( ) “ਕੈਨੇਡਾ ਮੁਲਕ ਦੇ ਮੈਨੀਟੋਬਾ ਸੂਬੇ ਦੀਆਂ ਹੋਈਆ ਚੋਣਾਂ ਵਿਚ ਜੋ ਸ. ਜਗਮੀਤ ਸਿੰਘ ਦੀ ਅਗਵਾਈ ਵਿਚ ਸਰਗਰਮੀਆ ਕਰ ਰਹੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਦੇ ਜੋ 57 ਵਿਚੋਂ 34 ਨੁਮਾਇੰਦਿਆ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਐਨ.ਡੀ.ਪੀ. ਅਤੇ ਸ. ਜਗਮੀਤ ਸਿੰਘ ਦੇ ਸਿਆਸੀ ਕੱਦ ਨੂੰ ਰੌਸਨਾਇਆ ਹੈ, ਉਸ ਨਾਲ ਕੇਵਲ ਸ. ਜਗਮੀਤ ਸਿੰਘ ਦੀ ਕੌਮਾਂਤਰੀ ਸਖਸੀਅਤ ਦੇ ਮਾਣ ਸਤਿਕਾਰ ਵਿਚ ਹੀ ਢੇਰ ਸਾਰਾ ਵਾਧਾ ਨਹੀ ਹੋਇਆ, ਬਲਕਿ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਕੌਮਾਂਤਰੀ ਕੱਦ ਵਿਚ ਵੀ ਵਾਧਾ ਹੋਇਆ ਹੈ। ਇਸ ਹੋਈ ਜਿੱਤ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਜਗਮੀਤ ਸਿੰਘ ਤੇ ਉਨ੍ਹਾਂ ਦੀ ਪਾਰਟੀ ਐਨ.ਡੀ.ਪੀ ਦੇ ਸਮੁੱਚੇ ਜਿੱਤੇ ਹੋਏ ਨੁਮਾਇੰਦਿਆ ਤੇ ਹੋਰ ਪਾਰਟੀ ਮੈਬਰਾਂ, ਹਮਦਰਦਾਂ, ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਹਾਰਦਿਕ ਮੁਬਾਰਕਬਾਦ ਭੇਜਦਾ ਹੈ ।”

ਇਹ ਮੁਬਾਰਕਬਾਦ ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਤੋ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਜਗਮੀਤ ਸਿੰਘ ਜੋ ਐਨ.ਡੀ.ਪੀ ਪਾਰਟੀ ਦੇ ਮੁੱਖੀ ਹਨ ਅਤੇ ਉਨ੍ਹਾਂ ਦੀ ਸਮੁੱਚੀ ਪਾਰਟੀ ਇਥੇ ਤੇ ਉਥੇ ਵੱਸਣ ਵਾਲੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਜੋ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਨੇ ਸਰੀ ਵਿਚ ਇੰਡੀਅਨ ਏਜੰਸੀਆ ਵੱਲੋ ਕਤਲ ਕੀਤੇ ਗਏ ਭਾਈ ਹਰਦੀਪ ਸਿੰਘ ਨਿੱਝਰ ਦੀ ਕੌਮਾਂਤਰੀ ਜਾਂਚ ਕਰਦੇ ਹੋਏ ਆਪਣੀ ਪਾਰਲੀਮੈਟ ਵਿਚ ਜਨਤਕ ਤੌਰ ਤੇ ਇਸ ਹੋਏ ਕਤਲ ਲਈ ਇੰਡੀਅਨ ਹੁਕਮਰਾਨਾਂ ਤੇ ਏਜੰਸੀਆ ਨੂੰ ਜਿੰਮੇਵਾਰ ਠਹਿਰਾਇਆ ਹੈ, ਇਸ ਸੱਚ ਨੂੰ ਸਾਹਮਣੇ ਲਿਆਉਣ ਲਈ ਜਿਥੇ ਜਸਟਿਨ ਟਰੂਡੋ ਦੀ ਕੈਨੇਡਾ ਹਕੂਮਤ ਦੀ ਮੁੱਖ ਭੂਮਿਕਾ ਹੈ, ਉਥੇ ਸ. ਜਗਮੀਤ ਸਿੰਘ ਅਤੇ ਉਨ੍ਹਾਂ ਦੀ ਐਨ.ਡੀ.ਪੀ. ਪਾਰਟੀ ਜੋ ਕੈਨੇਡਾ ਵਿਚ ਅਤੇ ਹੋਰ ਬਾਹਰਲੇ ਮੁਲਕਾਂ ਵਿਚ ਪੰਜਾਬੀਆਂ ਤੇ ਸਿੱਖ ਕੌਮ ਉਤੇ ਇੰਡੀਆ ਵਿਚ ਹੋ ਰਹੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਪ੍ਰਤੀ ਨਿਰੰਤਰ ਬਾਦਲੀਲ ਢੰਗ ਨਾਲ ਆਵਾਜ ਉਠਾਉਦੇ ਆ ਰਹੇ ਹਨ ਇਸ ਸੱਚ ਨੂੰ ਸਾਹਮਣੇ ਲਿਆਉਣ ਵਿਚ ਸ. ਜਗਮੀਤ ਸਿੰਘ ਤੇ ਉਨ੍ਹਾਂ ਦੀ ਪਾਰਟੀ ਦੀ ਵੀ ਯਾਦ ਰੱਖਣ ਯੋਗ ਭੂਮਿਕਾ ਹੈ । ਪਾਰਟੀ ਉਨ੍ਹਾਂ ਵੱਲੋ ਨਿਭਾਈਆ ਜਾ ਰਹੀਆ ਜਿੰਮੇਵਾਰੀਆ ਅਤੇ ਆਪਣੇ ਮੁਲਕ ਕੈਨੇਡਾ ਲਈ ਪੂਰਨ ਕੀਤੇ ਜਾ ਰਹੇ ਫਰਜਾਂ ਲਈ ਜਿਥੇ ਉਨ੍ਹਾਂ ਦਾ ਧੰਨਵਾਦੀ ਹੈ, ਉਥੇ ਉਹ ਸਮੁੱਚੀ ਮਨੁੱਖਤਾ ਵੱਲੋ ਮੁਬਾਰਕਬਾਦ ਦੇ ਹੱਕਦਾਰ ਹਨ ।

Leave a Reply

Your email address will not be published. Required fields are marked *