ਜੀ-20 ਮੁਲਕ ਜੋ ਇੰਡੀਆ ਵਿਚ ਆਏ ਸਨ, ਇਹ ਉਨ੍ਹਾਂ ਦਾ ਇੰਡੀਆ ਵਿਚ ਆਖਰੀ ਦੌਰਾ ਸੀ ਇਸ ਉਪਰੰਤ ਉਹ ‘ਭਾਰਤ’ ਵਿਚ ਆਉਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 11 ਸਤੰਬਰ ( ) “ਕਿਉਂਕਿ ਹਿੰਦੂਤਵ ਹੁਕਮਰਾਨ ਤਾਨਾਸਾਹੀ ਸੋਚ ਅਧੀਨ ਇੰਡੀਆ ਵਿਚ ਅਜਿਹੇ ਅਮਲ ਕਰ ਰਹੇ ਹਨ ਜਿਸ ਨਾਲ ਇਥੇ ਹਿੰਦੂਤਵ ਸੋਚ ਦਾ ਬੋਲਬਾਲਾ ਕਾਇਮ ਹੋਵੇ ਅਤੇ ਹੁਣ ਇੰਡੀਆ ਨੂੰ ਭਾਰਤ ਅਖਵਾਉਣ ਲਈ ਇਨ੍ਹਾਂ ਵੱਲੋਂ ਅਮਲ ਸੁਰੂ ਹੋ ਚੁੱਕੇ ਹਨ । ਇਸ ਲਈ ਜੋ ਜੀ-20 ਮੁਲਕਾਂ ਦੇ ਪ੍ਰਧਾਨ, ਵਜ਼ੀਰ-ਏ-ਆਜਮ ਜਾਂ ਹੋਰ ਪ੍ਰਤੀਨਿੱਧ ਆਏ ਹਨ ਉਨ੍ਹਾਂ ਦਾ ਇਹ ਇੰਡੀਆ ਵਿਚ ਆਖਰੀ ਦੌਰਾ ਸੀ । ਇਸ ਉਪਰੰਤ ਉਹ ਅਗਲੀਆ ਇਕੱਤਰਤਾਵਾ ਵਿਚ ਇੰਡੀਆ ਵਿਚ ਨਹੀ, ਭਾਰਤ ਵਿਚ ਆਉਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੀ-20 ਮੁਲਕਾਂ ਦੇ ਆਗੂਆ ਨੂੰ ਸੁਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਹੁਣ ਇੰਡੀਆ ਵਿਚ ਬਹੁਗਿਣਤੀ ਹਿੰਦੂ ਸਟੇਟ ਬਣ ਜਾਵੇਗਾ । ਜੋ ਵਿਧਾਨ ਦੀ ਧਾਰਾ 21 ਰਾਹੀ ਇਥੋ ਦੇ ਨਾਗਰਿਕਾਂ ਨੂੰ ਆਜਾਦੀ ਨਾਲ ਜਿੰਦਗੀ ਜਿਊਂਣ ਅਤੇ ਵਿਚਰਣ ਦੇ ਹੱਕ ਪ੍ਰਾਪਤ ਹਨ, ਉਹ ਤਾਨਾਸਾਹੀ ਸੋਚ ਅਧੀਨ ਖਤਮ ਕਰ ਦਿੱਤੇ ਜਾਣਗੇ । ਇਥੇ ਉਸੇ ਤਰ੍ਹਾਂ ਦਾ ਤਾਨਾਸਾਹੀ ਰਾਜ ਕਾਇਮ ਹੋ ਜਾਵੇਗਾ ਜੋ ਨਿਊਰਮਬਰਗ ਕਾਨੂੰਨ ਪਾਸ ਹੋਣ ਤੋ ਪਹਿਲੇ ਨਾਜੀ ਜਰਮਨ ਵਿਚ ਸੀ । ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕੌਮਾਂ, ਅਨੁਸੂਚਿਤ ਵਰਗ, ਕਬੀਲਿਆ ਦਾ ਹੁਕਮਰਾਨ ਮੰਦਭਾਵਨਾ ਅਧੀਨ ਕੇਵਲ ਸਿ਼ਕਾਰ ਹੀ ਨਹੀ ਕਰਨਗੇ, ਬਲਕਿ ਉਨ੍ਹਾਂ ਦੇ ਜ਼ਮਹੂਰੀ ਤੇ ਵਿਧਾਨਿਕ ਹੱਕਾਂ ਨੂੰ ਕੁੱਚਲਣ ਦੇ ਅਮਲ ਵੀ ਕਰਨਗੇ । ਇਥੇ ਸਥਿਤੀ ਜੈ ਸ੍ਰੀ ਰਾਮ ਵਾਲੀ ਬਣਾਈ ਜਾਵੇਗੀ ਜੋ ਧਾਰਮਿਕ ਆਜਾਦੀ ਨੂੰ ਕੁੱਚਲਣ ਵਾਲੀ ਸਾਬਤ ਹੋਵੇਗੀ । ਇਥੇ ਹਿੰਦੂਤਵ ਭਗਵੇ ਰੰਗ ਅਤੇ ਸਵਾਸਤਿਕ ਚਿੰਨ੍ਹ ਦਾ ਦੁੱਖਦਾਇਕ ਤੌਰ ਤੇ ਬੋਲਬਾਲਾ ਕੀਤਾ ਜਾਵੇਗਾ, ਸਭ ਸਰਕਾਰੀ ਦਫਤਰਾਂ ਵਿਚ ਖਾਕੀ ਦਾ ਬੋਲਬਾਲਾ ਕਰਨਗੇ । ਇਸ ਵਰਤਾਰੇ ਉਪਰੰਤ ਇੰਡੀਆ ਵਿਚ ਤਾਨਾਸਾਹੀ ਅਮਲ ਹੋਰ ਵੀ ਤੇਜ਼ੀ ਨਾਲ ਸੁਰੂ ਹੋ ਜਾਣਗੇ । ਜਿਸਦੇ ਨਤੀਜੇ ਕਦਾਚਿਤ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਧਾਰਮਿਕ ਆਜਾਦੀ ਲਈ ਕਾਰਗਰ ਸਾਬਤ ਨਹੀ ਹੋ ਸਕਣਗੇ ।

Leave a Reply

Your email address will not be published. Required fields are marked *