ਦੂਸਰੇ ਮੁਲਕਾਂ ਵਿਚ ਪੰਜਾਬੀ ਸਿੱਖਾਂ ਦੇ ਸਾਜ਼ਸੀ ਢੰਗ ਨਾਲ ਹੋਏ ਕਤਲਾਂ ਦੀ ਨਿਰਪੱਖਤਾ ਨਾਲ ਜਾਂਚ ਕਰਨ ਦੀ ਕੌਮੀ ਸੁਰੱਖਿਆ ਸਲਾਹਕਾਰ ਦੀ ਜਿੰਮੇਵਾਰੀ ਬਣਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 12 ਸਤੰਬਰ ( ) “ਸਿਵ ਸੈਨਾ ਆਗੂ ਸ੍ਰੀ ਓਧਵ ਠਾਕਰੇ ਨੇ ਜੋ ਬਿਆਨਬਾਜੀ ਕੀਤੀ ਹੈ ਕਿ ਰਾਮ ਮੰਦਰ ਦੇ ਉਦਘਾਟਨ ਸਮੇਂ ਮੁਲਕ ਵਿਚ ਗੋਧਰਾ ਕਤਲੇਆਮ ਵਰਗੀ ਸਥਿਤੀ ਉਤਪੰਨ ਹੋ ਸਕਦੀ ਹੈ । ਦੂਸਰਾ ਜੋ ਪੰਜਾਬੀ ਸਿੱਖ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਵਿਚ ਇੰਡੀਅਨ ਖੂਫੀਆ ਏਜੰਸੀਆਂ ਅਤੇ ਉਥੋ ਦੇ ਇੰਡੀਅਨ ਸਫਾਰਤਖਾਨਿਆ ਦੇ ਅਧਿਕਾਰੀਆ ਦੀ ਸਾਂਝੀ ਸਾਜਿਸ ਤਹਿਤ ਕਤਲ ਕੀਤੇ ਜਾ ਰਹੇ ਹਨ, ਇਹ ਦੋਵੇ ਮੁੱਦੇ ਅਤਿ ਗੰਭੀਰ ਹਨ ਜਿਸ ਉਤੇ ਇੰਡੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੀ ਜਿੰਮੇਵਾਰੀ ਬਣਦੀ ਹੈ ਕਿ ਸ੍ਰੀ ਓਧਵ ਠਾਕਰੇ ਦੇ ਬਿਆਨ ਦੀ ਪਿੱਠਵਰਤੀ ਸੋਚ ਅਤੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਉਣ ਦੇ ਮੁੱਦੇ ਉਤੇ ਨਿਰਪੱਖਤਾ ਨਾਲ ਜਾਂਚ ਕਰਵਾਕੇ ਸੱਚ ਨੂੰ ਸਾਹਮਣੇ ਲਿਆਉਣ । ਜਦੋਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੁਲਕ ਵਿਚ ਗੋਧਰਾ ਵਰਗੀ ਸਥਿਤੀ ਪੈਦਾ ਹੋਣ ਦਾ ਜੋਰਦਾਰ ਖੰਡਨ ਕਰਦਾ ਹੈ । ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਉਸ ਵਿਚ ਹਿੰਦੂਤਵ ਹੁਕਮਰਾਨ ਅਤੇ ਉਨ੍ਹਾਂ ਦੀਆਂ ਖੂਫੀਆਂ ਏਜੰਸੀਆ ਦੀ ਰਾਜਨੀਤਿਕ ਸਿਆਸੀ ਖੇਡ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਹਰਲੇ ਮੁਲਕਾਂ ਵਿਚ ਪੰਜਾਬੀ ਸਿੱਖ ਨੌਜਵਾਨਾਂ ਨੂੰ ਇੰਡੀਅਨ ਖੂਫੀਆ ਏਜੰਸੀਆ ਵੱਲੋ ਨਿਸ਼ਾਨਾਂ ਬਣਾਕੇ ਕਤਲੇਆਮ ਕਰਨ ਅਤੇ ਸ੍ਰੀ ਓਧਵ ਠਾਕਰੇ ਸਿਵ ਸੈਨਾ ਆਗੂ ਵੱਲੋ ਸ੍ਰੀ ਰਾਮ ਮੰਦਰ ਦੇ ਉਦਘਾਟਨ ਸਮੇ ਗੋਧਰਾ ਵਰਗੀ ਸਥਿਤੀ ਪੈਦਾ ਹੋਣ ਸੰਬੰਧੀ ਆਏ ਬਿਆਨ ਉਤੇ ਹਿੰਦੂਤਵ ਹੁਕਮਰਾਨਾਂ ਨੂੰ ਜੁਆਬਦੇਹ ਬਣਾਉਦੇ ਹੋਏ ਅਤੇ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸ. ਅਵਤਾਰ ਸਿੰਘ ਖੰਡੇ ਦਾ ਬਰਤਾਨੀਆ ਵਿਚ ਕਤਲ ਹੋਇਆ ਹੈ, ਉਸ ਉਤੇ ਇਹ ਨਿਰਆਧਾਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਬਰਤਾਨੀਆ ਵਿਚ ਇੰਡੀਅਨ ਹਾਈਕਮਿਸਨ ਉਤੇ ਹੋਣ ਵਾਲੇ ਹਮਲੇ ਵਿਚ ਭਾਈ ਅਵਤਾਰ ਸਿੰਘ ਖੰਡਾ ਜਿੰਮੇਵਾਰ ਸੀ, ਜੋ ਕਿ ਇੰਡੀਅਨ ਨਾਗਰਿਕ ਸਨ । ਜਦੋਕਿ ਸ. ਖੰਡਾ ਨੂੰ ਵੀ ਉਸੇ ਤਰ੍ਹਾਂ ਪੋਲੋਨੀਅਮ ਨਾਮ ਦੀ ਤਰਲ ਜ਼ਹਿਰ ਦੇ ਕੇ ਹਸਪਤਾਲ ਵਿਚ ਮਾਰਿਆ ਗਿਆ ਜਿਵੇ ਰੂਸੀ ਜਾਸੂਸ ਮਿਸਟਰ ਐਲਗਜੈਡਰ ਨੂੰ ਬਰਤਾਨੀਆ ਵਿਚ ਦੇਕੇ ਮਾਰਿਆ ਗਿਆ ਸੀ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਪਾਕਿਸਤਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ, ਇੰਡੀਆ ਵਿਚ ਭਾਈ ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਕੈਨੇਡਾ ਵਿਚ ਸ. ਰਿਪੁਦਮਨ ਸਿੰਘ ਮਲਿਕ ਅਤੇ ਹਰਦੀਪ ਸਿੰਘ ਨਿੱਝਰ ਕੈਨੇਡਾ ਦੇ ਵੀ ਕਤਲਾਂ ਦਾ ਸੱਚ ਹਰ ਕੀਮਤ ਤੇ ਸਾਹਮਣੇ ਆਉਣਾ ਚਾਹੀਦਾ ਹੈ । ਇਹ ਵੀ ਜਾਣਕਾਰੀ ਪ੍ਰਤੱਖ ਹੋਣੀ ਚਾਹੀਦੀ ਹੈ ਕਿ ਸਿੱਖਾਂ ਦੀਆਂ ਬਾਹਰਲੇ ਮੁਲਕ ਵਿਚ ਸਾਜਸੀ ਢੰਗ ਨਾਲ ਮੌਤਾਂ ਕਿਉਂ ਹੋ ਰਹੀਆ ਹਨ ? ਉਨ੍ਹਾਂ ਕਿਹਾ ਕਿ ਇਨ੍ਹਾਂ ਕਤਲਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਕੌਮੀ ਜਿੰਮੇਵਾਰੀ ਨੂੰ ਨਿਭਾਉਣਾ ਬਣਦਾ ਹੈ । ਕਿਉਂਕਿ ਅੱਜ ਹਰ ਸਿੱਖ ਨੂੰ ਹਿੰਦੂਤਵ ਹੁਕਮਰਾਨਾਂ ਦੀਆਂ ਏਜੰਸੀਆਂ ਤੇ ਸਾਜਿਸਾਂ ਤੋ ਖਤਰਾਂ ਹੈ । ਲੇਕਿਨ ਸਾਡਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਸਾਡੇ ਉਤੇ ਅਹਿਮਦ ਸ਼ਾਹ ਅਬਦਾਲੀ, ਨਾਦਰਸ਼ਾਹ, ਜਕਰੀਆ ਖਾਂ, ਔਰੰਗਜੇਬ ਆਦਿ ਜ਼ਾਬਰਾਂ ਨੇ ਸਿੱਖਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਦੇ ਰਹੇ ਹਨ । ਪਰ ਇਨ੍ਹਾਂ ਵਿਚੋ ਕੋਈ ਵੀ ਤਾਨਾਸ਼ਾਹ ਅਤੇ ਜਾਲਮ ਹੁਕਮਰਾਨ ਸਿੱਖੀ ਦਾ ਖਾਤਮਾ ਨਹੀ ਕਰ ਸਕਦੇ । ਅਸੀ ਹਿੰਦੂਤਵ ਹੁਕਮਰਾਨਾਂ ਨੂੰ ਜਾਂ ਸਿੱਖ ਵਿਰੋਧੀ ਸੋਚ ਦੇ ਮਾਲਕਾਂ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾਂ ਕਰਦੇ ਹੋਏ ਇਹ ਪੁੱਛਣਾ ਚਾਹਵਾਂਗੇ ਕਿ ਉਹ ਅਤਿ ਸ਼ਰਮਨਾਕ ਅਤੇ ਘਿਣੋਨੀਆ ਸਾਜਿਸਾਂ ਰਾਹੀ ਸਿੱਖਾਂ ਨੂੰ ਤਾਂ ਸ਼ਹੀਦ ਕਰ ਸਕਦੇ ਹਨ । ਪਰ ਕੀ ਉਹ ਇਸ ਤਰ੍ਹਾਂ ਸਿੱਖੀ ਨੂੰ ਖਤਮ ਕਰ ਸਕਣਗੇ ? ਇਨ੍ਹਾਂ ਜਾਲਮਾਂ ਨੂੰ ਸਾਡੇ ਉਸ ਮਹਾਨ ਇਤਿਹਾਸ ਮਾਸੂਮ ਬੱਚਿਆਂ ਦੇ ਟੋਟੇ ਕਰਕੇ ਬੀਬੀਆਂ ਦੇ ਗਲਾਂ ਵਿਚ ਪਵਾਉਣ, ਖੋਪਰੀਆ ਲਾਹੁਣ, ਚੜਖੀਆਂ ਤੇ ਚੜ੍ਹਨ, ਆਰਿਆ ਨਾਲ ਚੀਰਣ, ਦੇਗਾਂ ਵਿਚ ਉਬਾਲਣ, ਦੀ ਜਾਣਕਾਰੀ ਹੋਈ ਚਾਹੀਦੀ ਹੈ ਕਿ ਸਿੱਖ ਸ਼ਹੀਦੀ ਦਾ ਜਾਮ ਪੀ ਸਕਦੇ ਹਨ, ਪਰ ਸਿੱਖੀ ਨੂੰ ਕਤਈ ਆਂਚ ਨਹੀ ਆਉਣ ਦਿੰਦੇ ਅਤੇ ਨਾ ਹੀ ਕੋਈ ਦੁਨੀਆ ਦੀ ਵੱਡੀ ਤੋ ਵੱਡੀ ਤਾਕਤ ਸਿੱਖੀ ਨੂੰ ਖਤਮ ਕਰ ਸਕਦੀ ਹੈ । 

ਉਨ੍ਹਾਂ ਕਿਹਾ ਕਿ ਜਿਹੜੇ ਵੀ ਮੁਲਕਾਂ ਵਿਚ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕੀਤੇ ਗਏ ਹਨ, ਉਸ ਮੁਲਕ ਦੀ ਹਕੂਮਤ ਨਾਲ ਵਜੀਰ ਏ ਆਜਮ ਨੂੰ ਗੱਲ ਕਰਨੀ ਚਾਹੀਦੀ ਹੈ ਕਿ ਅਜਿਹਾ ਅਮਲ ਕਰਨ ਨਾਲ ਤਾਂ ਹਰ ਪੱਖੋ ਵੱਡਾ ਨੁਕਸਾਨ ਹੋ ਜਾਵੇਗਾ ਜੋ ਓਧਵ ਠਾਕਰੇ ਕਹਿ ਰਹੇ ਹਨ ਕਿ ਮਾਹੌਲ ਖਰਾਬ ਹੋਵੇਗਾ, ਫਿਰ ਹੁਕਮਰਾਨ ਅਜਿਹਾ ਮਾਹੌਲ ਨਾ ਉਤਪੰਨ ਹੋਵੇ, ਉਸ ਲਈ ਉਹ ਆਪਣੀ ਅਗਾਊ ਤੌਰ ਤੇ ਕੀ ਜਿੰਮੇਵਾਰੀ ਤੇ ਪਲਾਨਿੰਗ ਬਣਾ ਰਹੇ ਹਨ ਅਤੇ ਉਸ ਉਤੇ ਠੀਕ ਸਮੇ ਤੇ ਅਮਲ ਕਰਨ ਵਿਚ ਦੇਰੀ ਕਿਉਂ ਕਰ ਰਹੇ ਹਨ ? ਉਨ੍ਹਾਂ ਕਿਹਾ ਕਿ ਜਿਹੜੇ ਬਾਹਰਲੇ ਮੁਲਕਾਂ ਵਿਚ ਸਾਡੇ ਸਿੱਖਾਂ ਦੇ ਗੁਰੂਘਰ ਹਨ, ਉਨ੍ਹਾਂ ਦੀਆਂ ਪ੍ਰਬੰਧਕ ਕਮੇਟੀਆ ਵਿਚ ਜਿੰਮੇਵਾਰੀਆ ਨਿਭਾਉਣ ਵਾਲੇ ਸਿੱਖਾਂ ਦਾ ਇੰਡੀਆ ਦੇ ਸੁਰੱਖਿਆ ਸਲਾਹਕਾਰ, ਖੂਫੀਆ ਏਜੰਸੀਆ ਨਿਰੰਤਰ ਪਿੱਛਾ ਕਰਦੇ ਹਨ । ਇਨ੍ਹਾਂ ਵਿਚੋ ਜਿਹੜੇ ਸਿੱਖ ਏਜੰਸੀਆ ਦੇ ਵਿਸਵਾਸ ਵਿਚ ਰਹਿ ਕੇ ਚੱਲਦੇ ਹਨ ਉਨ੍ਹਾਂ ਨੂੰ ਤਾਂ ਇੰਡੀਅਨ ਹੁਕਮਰਾਨ ਵੀਜੇ ਦੇ ਦਿੰਦੇ ਹਨ ਅਤੇ ਜੋ ਇਨ੍ਹਾਂ ਦੀਆਂ ਮਨੁੱਖਤਾ ਵਿਰੋਧੀ, ਸਿੱਖਾਂ ਵਿਚ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਪ੍ਰਵਾਨ ਨਹੀ ਕਰਦੇ, ਉਨ੍ਹਾਂ ਸਿੱਖਾਂ ਨੂੰ 30-30, 35-35 ਸਾਲਾਂ ਤੋ ਆਪਣੀ ਜਨਮ ਭੂਮੀ ਇੰਡੀਆ ਵਿਚ ਆਉਣ ਤੇ ਦਾਖਲ ਹੀ ਨਹੀ ਹੋਣ ਦਿੱਤਾ ਜਾਂਦਾ । ਬਲਕਿ ਦਿੱਲੀ ਏਅਰਪੋਰਟ ਉਤੋ ਹੀ ਸਾਜਸੀ ਢੰਗਾਂ ਨਾਲ ਵਾਪਸ ਭੇਜ ਦਿੱਤਾ ਜਾਂਦਾ ਹੈ ਜੋ ਕਿ ਇਕ ਜਮਹੂਰੀਅਤ ਪਸੰਦ ਮੁਲਕ ਇੰਡੀਆ ਵਿਚ ਘੱਟ ਗਿਣਤੀ ਨਾਲ ਘੋਰ ਵਿਧਾਨਿਕ ਤੇ ਸਮਾਜਿਕ ਬੇਇਨਸਾਫ਼ੀ ਵੀ ਹੈ ਅਤੇ ਸਿੱਖਾਂ ਨੂੰ ਜਲਾਲਤ ਕਰਨ ਵਾਲੀ ਨਿੰਦਣਯੋਗ ਕਾਰਵਾਈ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਜਿਸ ਤਰ੍ਹਾਂ ਹਿੰਦੂਤਵ ਹੁਕਮਰਾਨ ਅਤੇ ਖੂਫੀਆ ਏਜੰਸੀਆ ਬਾਹਰਲੇ ਮੁਲਕਾਂ ਵਿਚ ਰਹਿਣ ਵਾਲੇ ਸਿੱਖਾਂ ਅਤੇ ਇੰਡੀਆ ਵਿਚ ਵੱਸਣ ਵਾਲੇ ਸਿੱਖਾਂ ਨਾਲ ਵਿਵਹਾਰ ਕਰ ਰਹੇ ਹਨ, ਇਸ ਨਾਲ ਤਾਂ ਕੋਈ ਵੀ ਗੱਲ ਫੈਸਲਾਕੁੰਨ ਨਹੀ ਹੋਵੇਗੀ ਬਲਕਿ ਨੁਕਸਾਨ ਹੋਵੇਗਾ । ਜਦੋਕਿ ਅਜਿਹੇ ਮਸਲਿਆ ਉਤੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੀ ਧਾਰਮਿਕ ਅਤੇ ਸਿਆਸੀ ਚੋਣਵੀ ਲੀਡਰਸਿ਼ਪ ਨਾਲ ਟੇਬਲ ਉਤੇ ਬੈਠਕੇ ਗੱਲਬਾਤ ਕਰਨ ਤੇ ਅਜਿਹੇ ਮਸਲਿਆ ਨੂੰ ਸੰਜੀਦਗੀ ਅਤੇ ਦੂਰ ਅੰਦੇਸੀ ਨਾਲ ਸੁਲਝਾਉਣ ਦੇ ਉਦਮ ਕਰਨ । ਕਿਉਂਕਿ ਹਿੰਦੂਤਵ ਹੁਕਮਰਾਨਾਂ ਦਾ ਬੀਤੇ 2000 ਸਾਲਾਂ ਤੋ ਕਿਤੇ ਵੀ ਕਦੀ ਰਾਜ ਨਹੀ ਰਿਹਾ । ਜੋ ਰਾਜ ਭਾਗ ਇਸ ਸਮੇ ਉਨ੍ਹਾਂ ਕੋਲ ਹੈ, ਉਹ ਤਦੇ ਕਾਇਮ ਰਹਿ ਸਕੇਗਾ ਜੇਕਰ ਇਸ ਰਾਜ ਭਾਗ ਵਿਚ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਅਤੇ ਦੂਸਰੀਆਂ ਘੱਟ ਗਿਣਤੀ ਕੌਮਾਂ, ਕਬੀਲਿਆ ਨੂੰ ਵਿਧਾਨ ਦੇ ਅਨੁਸਾਰ ਅਧਿਕਾਰ ਹੱਕ ਪ੍ਰਾਪਤ ਹੋਣ ਅਤੇ ਸਭਨਾਂ ਨੂੰ ਬਰਾਬਰ ਸ਼ਹਿਰੀ ਦੇ ਤੌਰ ਤੇ ਵਿਚਾਰਿਆ ਜਾਵੇ ਅਤੇ ਹੁਕਮਰਾਨਾਂ ਵੱਲੋ ਬਹੁਗਿਣਤੀ ਤੇ ਘੱਟ ਗਿਣਤੀ ਕੌਮਾਂ ਵਿਚ ਕਿਸੇ ਤਰ੍ਹਾਂ ਦਾ ਫਰਕ ਨਾ ਰੱਖਿਆ ਜਾਵੇ । ਵਰਨਾ ਇਹ ਹਿੰਦੂਤਵ ਰਾਜ ਦਾ ਅਵੱਸ ਖਾਤਮਾ ਹੋ ਕੇ ਰਹੇਗਾ ਅਤੇ ਸਰਬਸਾਂਝੇ ਖਾਲਸਾ ਰਾਜ ਦਾ ਡੰਕਾ ਵੱਜਕੇ ਰਹੇਗਾ ।

Leave a Reply

Your email address will not be published. Required fields are marked *