ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ, ਮਸਜਿਦਾਂ, ਚਰਚਾਂ ਨੂੰ ਨਿਸ਼ਾਨਾਂ ਬਣਾਕੇ ਅੱਗਾਂ ਲਗਾਉਣੀਆਂ, ਕਤਲੇਆਮ ਕਰਨ ਦੇ ਅਮਲ ਹਿੰਦੂਤਵ ਰਾਸਟਰ ਦੇ ਮਾੜੇ ਪ੍ਰਭਾਵ ਨੂੰ ਪ੍ਰਤੱਖ ਕਰਦੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 02 ਅਗਸਤ ( ) “ਹਰਿਆਣੇ ਦੇ ਗੁਰੂਗ੍ਰਾਮ ਵਿਚ ਬਹੁਗਿਣਤੀ ਵੱਲੋਂ ਘੱਟ ਗਿਣਤੀ ਕੌਮਾਂ ਦੀ ਮਸਜਿਦ, ਚਰਚਾਂ ਨੂੰ ਅੱਗਾਂ ਲਗਾਉਣੀਆਂ ਅਤੇ ਸਾੜ-ਫੂਕ ਕਰਨ ਦੀਆਂ ਕਾਰਵਾਈਆਂ ਪ੍ਰਤੱਖ ਕਰਦੀਆਂ ਹਨ ਕਿ ਬਹੁਗਿਣਤੀ ਹੁਕਮਰਾਨ ਇਸ ਮੁਲਕ ਦੇ ਹਰ ਸੂਬੇ ਵਿਚ, ਹਰ ਸ਼ਹਿਰ, ਕਸਬੇ ਵਿਚ ਸਾਜਸੀ ਢੰਗਾਂ ਰਾਹੀ ਅਫਰਾ-ਤਫਰੀ ਫੈਲਾਕੇ ਕਤਲੇਆਮ ਕਰਕੇ, ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਧਾਨਾਂ ਨੂੰ ਨਿਸ਼ਾਨਾਂ ਬਣਾਕੇ ਅਣਮਨੁੱਖੀ ਤੇ ਗੈਰ ਕਾਨੂੰਨੀ ਢੰਗ ਨਾਲ ਦਹਿਸਤ ਪੈਦਾ ਕਰ ਰਹੀਆ ਹਨ । ਜਿਸਦੀ ਹਕੂਮਤੀ ਸਰਪ੍ਰਸਤੀ ਵਾਲੀ ਇਸ ਕਾਰਵਾਈ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਥੋੜੀ ਹੈ । ਕਿਉਂਕਿ ਘੱਟ ਗਿਣਤੀ ਕੌਮਾਂ ਨੂੰ ਇਥੋ ਦੇ ਵਿਧਾਨ ਰਾਹੀ ਆਰਟੀਕਲ 14, 19 ਅਤੇ 21 ਰਾਹੀ ਇਹ ਅਧਿਕਾਰ ਪ੍ਰਾਪਤ ਹਨ ਕਿ ਉਹ ਬਰਾਬਰ ਦੇ ਸਹਿਰੀ ਵੱਜੋ ਵਿਚਰ ਸਕਦੇ ਹਨ, ਆਪਣੀਆ ਇਕੱਤਰਤਾਵਾ ਕਰ ਸਕਦੇ ਹਨ, ਆਜਾਦੀ ਨਾਲ ਵਿਚਾਰ ਪ੍ਰਗਟ ਕਰ ਸਕਦੇ ਹਨ ਅਤੇ ਆਪਣੀ ਜਿੰਦਗੀ ਜਿਊਂਣ ਦੀ ਸੁਰੱਖਿਆ ਲਈ ਵੀ ਇਹ ਵਿਧਾਨ ਹੱਕ ਪ੍ਰਦਾਨ ਕਰਦਾ ਹੈ । ਪਰ ਇਨ੍ਹਾਂ ਹੁਕਮਰਾਨਾਂ ਦੇ ਅਤੇ ਮੁਤੱਸਵੀ ਜਮਾਤਾਂ ਦੇ ਅਮਲ ਬੀਤੇ ਕੁਝ ਸਮੇਂ ਤੋ ਇਸ ਤਰ੍ਹਾਂ ਸਾਹਮਣੇ ਆ ਰਹੇ ਹਨ ਜਿਸ ਤਰ੍ਹਾਂ ਉਹ ਘੱਟ ਗਿਣਤੀ ਕੌਮਾਂ ਨੂੰ ਇਥੇ ਬਰਦਾਸਤ ਕਰਨਾ ਮੁਨਾਸਿਬ ਨਹੀ ਸਮਝਦੇ । ਅਜਿਹੀ ਘਟਨਾ ਕੁਝ ਸਮਾਂ ਪਹਿਲੇ 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਦਿਨ ਦਿਹਾੜੇ ਲੱਖਾਂ ਦਾ ਇਕੱਠ ਕਰਕੇ ਗੈਤੀਆਂ, ਹਥੌੜਿਆ ਅਤੇ ਹੋਰ ਔਜਾਰਾਂ ਨਾਲ ਢਹਿ-ਢੇਰੀ ਕਰ ਦਿੱਤੀ ਗਈ ਅਤੇ ਇਸ ਵਿਸੇ ਤੇ ਹੁਕਮਰਾਨ ਜਮਾਤਾਂ ਭਾਵੇ ਉਹ ਕਾਂਗਰਸ ਹੋਵੇ, ਬੀਜੇਪੀ-ਆਰ[ਐਸ[ਐਸ ਹੋਵੇ ਸਭ ਹਿੰਦੂ ਜਮਾਤਾਂ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਢਾਹੁਣ ਲਈ ਇਕ ਹੋ ਜਾਂਦੀਆਂ ਹਨ । ਜਿਸ ਤੋ ਇਨ੍ਹਾਂ ਹਿੰਦੂਤਵ ਜਮਾਤਾਂ ਦੀ ਘੱਟ ਗਿਣਤੀ ਕੌਮਾਂ ਪ੍ਰਤੀ ਈਰਖਾਵਾਦੀ ਬਦਲੇ ਦੀ ਸੋਚ ਸਪੱਸਟ ਤੌਰ ਤੇ ਜਾਹਰ ਹੋ ਰਹੀ ਹੈ । ਇਸੇ ਤਰ੍ਹਾਂ ਇਨ੍ਹਾਂ ਨੇ 1984 ਵਿਚ ਸਿੱਖ ਕੌਮ ਦੇ ਸਰਬਉੱਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰੂਘਰਾਂ ਉਤੇ ਇਕੋ ਸਮੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਹਮਲੇ ਕੀਤੇ ਅਤੇ ਸਿੱਖ ਕੌਮ ਦਾ ਬੇਰਹਿੰਮੀ ਨਾਲ ਕਤਲੇਆਮ ਕੀਤਾ । ਨਵੰਬਰ 1984 ਵਿਚ ਵੀ ਦਿੱਲੀ ਤੇ ਹੋਰ ਸਥਾਨਾਂ ਉਤੇ ਸਾਜਸੀ ਢੰਗ ਨਾਲ ਸਮੱੁਚੇ ਮੁਲਕ ਵਿਚ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਅਤੇ ਸਿੱਖ ਕੌਮ ਉਤੇ ਜ਼ਬਰ-ਜੁਲਮ ਢਾਹਿਆ ਗਿਆ । ਇਹ ਸਭ ਇਕੋ ਹਿੰਦੂਤਵ ਰਾਸਟਰ ਨੂੰ ਜ਼ਬਰੀ ਕਾਇਮ ਕਰਨ ਦੀ ਸਾਜਿਸ ਦੀ ਕੜੀ ਦਾ ਹਿੱਸਾ ਹਨ । ਜਿਸਨੂੰ ਘੱਟ ਗਿਣਤੀ ਕੌਮਾਂ ਕਤਈ ਬਰਦਾਸਤ ਨਹੀ ਕਰਨਗੀਆਂ ।”

ਇਹ ਵਿਚਾਰ ਸ[ ਸਿਮਰਨਜੀਤ ਸਿੰਘ ਮਾਨ ਐਮ[ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀਂ ਹਰਿਆਣੇ ਦੇ ਗੁਰੂਗ੍ਰਾਮ ਵਿਚ ਸਰਕਾਰੀ ਸਰਪ੍ਰਸਤੀ ਹੇਠ ਹਿੰਦੂਤਵ ਜਮਾਤਾਂ ਵੱਲੋ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਅਤੇ ਉਨ੍ਹਾਂ ਦੇ ਇਮਾਮ ਮਸਜਿਦਾਂ ਨੂੰ ਨਿਸ਼ਾਨਾਂ ਬਣਾਉਣ, ਅੱਗਾਂ ਲਗਾਉਣ ਤੇ 5 ਕਤਲ ਕਰਨ ਦੀਆਂ ਅਣਮਨੁੱਖੀ ਕਾਰਵਾਈਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਲਈ ਹਿੰਦੂਤਵ ਰਾਸਟਰ ਦੇ ਕਰਤਾ-ਧਰਤਾ ਸ੍ਰੀ ਮੋਦੀ ਹਕੂਮਤ, ਬੀਜੇਪੀ-ਆਰ[ਐਸ[ਐਸ[ ਅਤੇ ਹੋਰ ਫਿਰਕੂ ਸੰਗਠਨਾਂ ਨੂੰ ਸਮੂਹਿਕ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਕੁਝ ਦਿਨ ਪਹਿਲੇ ਮਨੀਪੁਰ ਵਿਚ ਇਨ੍ਹਾਂ ਹਿੰਦੂਤਵ ਜਮਾਤਾਂ ਨੇ ਉਥੇ ਵੱਸਣ ਵਾਲੀ ਘੱਟ ਗਿਣਤੀ ਕੂਕੀ ਕੌਮ ਦੀਆਂ 2 ਬੀਬੀਆਂ ਨਾਲ ਜ਼ਬਰ-ਜ਼ਨਾਹ ਕੀਤੇ ਅਤੇ ਫਿਰ ਉਨ੍ਹਾਂ ਨੂੰ ਨਗਨ ਰੂਪ ਵਿਚ ਬਜਾਰਾਂ ਤੇ ਗਲੀਆ ਵਿਚ ਘੁੰਮਾਕੇ ਸ਼ਰੇਆਮ ਤਾਡਵ ਨਾਂਚ ਕੀਤਾ ਉਸ ਸ਼ਰਮਨਾਕ ਕਾਰਵਾਈ ਦੀ ਬਦੌਲਤ ਸਮੱੁਚੇ ਸੰਸਾਰ ਵਿਚ ਇਨ੍ਹਾਂ ਹਿੰਦੂਤਵ ਜਮਾਤਾਂ ਤੇ ਮੋਦੀ ਹਕੂਮਤ ਦੀ ਥੂ-ਥੂ ਹੋ ਰਹੀ ਹੈ । ਇਹੀ ਵਜਹ ਹੈ ਕਿ ਅਮਰੀਕਾ ਦੇ ਕੌਮਾਂਤਰੀ ਪੱਧਰ ਦੇ ਯੂ[ਐਸ[ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਨੇ ਇੰਡੀਆ ਨੂੰ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਵਿਚ ਆਪਣੀ ਰਿਪੋਰਟ ਪੇਸ਼ ਕਰਦੇ ਹੋਏ ਦੋਸ਼ੀ ਵੀ ਠਹਿਰਾਇਆ ਹੈ ਅਤੇ ਖਬਰਦਾਰ ਵੀ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਹੁਕਮਰਾਨ ਮਨੁੱਖਤਾ ਵਿਰੋਧੀ ਸੋਚ ਅਧੀਨ ਆਪਣਾ ਹਿੰਦੂਤਵ ਰਾਸਟਰ ਕਾਇਮ ਕਰਨ ਹਿੱਤ ਐਨੇ ਨਿਘਾਰ ਤੱਕ ਚਲੇ ਜਾਣਗੇ, ਕਿ ਇਨਸਾਨੀ ਕਦਰਾਂ-ਕੀਮਤਾਂ, ਕੌਮਾਂਤਰੀ ਨਿਯਮਾਂ, ਕਾਨੂੰਨਾਂ ਨੂੰ ਵੀ ਨਜਰਅੰਦਾਜ ਕਰਨਗੇ, ਇਹ ਤਾਂ ਹੋਰ ਵੀ ਅਤਿ ਨਿੰਦਣਯੋਗ ਅਤੇ ਨਾ ਬਰਦਾਸਤ ਕਰਨ ਯੋਗ ਕਾਰਵਾਈ ਹੈ । ਸ[ ਮਾਨ ਨੇ ਇੰਡੀਆਂ ਦੇ ਵੱਖ-ਵੱਖ ਸੂਬਿਆਂ ਅਤੇ ਵਿਸੇਸ ਤੌਰ ਤੇ ਸਰਹੱਦੀ ਤੇ ਪਹਾੜੀ ਇਲਾਕਿਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਬੀਲਿਆ, ਫਿਰਕਿਆ, ਆਦਿਵਾਸੀਆ, ਰੰਘਰੇਟਿਆ ਤੇ ਪੱਛੜੇ ਵਰਗਾਂ ਆਦਿ ਸਭ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਅਤਿ ਘਿਣੋਨੇ ਢੰਗ ਨਾਲ ਮੋਦੀ ਹਕੂਮਤ, ਬੀਜੇਪੀ-ਆਰ[ਐਸ[ਐਸ ਅਤੇ ਫਿਰਕੂ ਸੰਗਠਨ ਘੱਟ ਗਿਣਤੀ ਕੌਮਾਂ ਦੇ ਨਿਵਾਸੀਆਂ ਨੂੰ, ਉਨ੍ਹਾਂ ਦੇ ਘਰਾਂ, ਕਾਰੋਬਾਰਾਂ ਨੂੰ, ਧਾਰਮਿਕ ਸਧਾਨਾਂ, ਮਸਜਿਦਾਂ, ਚਰਚਾਂ ਨੂੰ ਅਤੇ ਉਨ੍ਹਾਂ ਦੀਆਂ ਬਹੂ-ਬੇਟੀਆਂ ਨੂੰ ਨਿਸ਼ਾਨਾਂ ਬਣਾਕੇ ਸਾਜਸੀ ਢੰਗਾਂ ਨਾਲ ਹਮਲੇ ਕਰ ਰਹੇ ਹਨ ਅਤੇ ਇੰਡੀਆ ਵਿਚ Eਪੱਦਰ ਫੈਲਾਉਣ ਵੱਲ ਵੱਧ ਰਹੇ ਹਨ, ਉਸ ਤੋ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਆਉਣ ਵਾਲੇ ਸਮੇ ਦੀ ਖਤਰੇ ਦੀ ਘੰਟੀ ਦੀ ਆਵਾਜ ਨੂੰ ਸੁਣਕੇ ਫੌਰੀ ਬਿਨ੍ਹਾਂ ਕਿਸੇ ਦੇਰੀ ਕੀਤਿਆ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਜਾਬਰ ਕਾਲੇ ਕਾਨੂੰਨਾਂ ਅਤੇ ਇਨ੍ਹਾਂ ਦੀਆਂ ਮੰਦਭਾਵਨਾ ਭਰੀਆ ਸਾਜਿਸਾਂ ਦੇ ਵਿਰੱੁਧ ਡੱਟਕੇ ਖਲੋ ਜਾਣਾ ਚਾਹੀਦਾ ਹੈ । ਤਦ ਹੀ ਅਸੀ ਇਨ੍ਹਾਂ ਦੇ ਜ਼ਬਰ ਜੁਲਮ ਤੋਂ ਆਪਣੀਆ ਸਭ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਹਿਫਾਜਤ ਕਰ ਸਕਾਂਗੇ ਅਤੇ ਇਸ ਮੁਲਕ ਵਿਚ ਆਜਾਦੀ ਤੇ ਬਿਨ੍ਹਾਂ ਡਰ-ਭੈ ਤੋ ਵਿਚਰ ਸਕਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੌਕੇ ਦੀ ਨਜਾਕਤ ਨੂੰ ਪਹਿਚਾਣਦੇ ਹੋਏ ਸਭ ਘੱਟ ਗਿਣਤੀ ਕੌਮਾਂ ਇਕ ਦਮ ਇਕੱਤਰ ਹੋ ਕੇ ਸੰਘਰਸ਼ ਕਰਨਗੀਆਂ ।

Leave a Reply

Your email address will not be published. Required fields are marked *