1947 ਤੋਂ ਪਹਿਲੇ ਦੇ ਕੌਮੀ ਮਹਾਨ ਸ਼ਹੀਦ ਉੱਧਮ ਸਿੰਘ ਦੇ ਸਥਾਂਨ ਤੇ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਆਪਣੇ ਦਫਤਰਾਂ ਵਿਚ ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣਾ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) “ਜਿਸ ਅੰਗਰੇਜ਼ ਹਕੂਮਤ ਦੇ ਲੈਫ. ਗਵਰਨਰ ਮਾਈਕਲ ਓਡਵਾਇਰ ਦੇ ਆਦੇਸ਼ਾਂ ਉਤੇ ਜਰਨਲ ਡਾਈਰ ਨੇ 1919 ਵਿਚ ਨਿਰਦੋਸ਼ ਲੋਕਾਂ ਉਤੇ ਗੋਲੀਆਂ ਚਲਾਕੇ ਜ਼ਲ੍ਹਿਆਵਾਲਾ ਬਾਗ ਅੰਮ੍ਰਿਤਸਰ ਵਿਖੇ ਕਤਲੇਆਮ ਕੀਤਾ ਸੀ । ਜਿਸਦਾ ਇਕ ਸਿੱਖ ਯੋਧੇ ਉੱਧਮ ਸਿੰਘ ਨੇ 20 ਸਾਲ ਬਾਅਦ ਲੰਡਨ ਦੇ ਕੈਕਸਟਨ ਹਾਲ ਅਸੈਬਲੀ ਵਿਚ ਗੋਲੀ ਮਾਰਕੇ ਓਡਵਾਇਰ ਨੂੰ ਖਤਮ ਕਰਕੇ ਲਿਆ ਸੀ, ਉਸਦੀ ਬਹੁਤ ਵੱਡੀ ਇੰਡੀਆਂ ਨੂੰ ਆਜਾਦ ਕਰਵਾਉਣ ਅਤੇ ਆਪਣੀ ਅਣਖ-ਗੈਰਤ ਨੂੰ ਕਾਇਮ ਰੱਖਣ ਵਾਲੀ ਵੱਡੀ ਕੁਰਬਾਨੀ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਉਸ ਮਹਾਨ ਸ਼ਹੀਦ ਦੀਆਂ ਫੋਟੋਆਂ ਆਪਣੇ ਸਰਕਾਰੀ ਦਫਤਰਾਂ ਵਿਚ ਸੁਸੋਭਿਤ ਕਰਨ ਦੀ ਬਜਾਇ ਉਸ ਭਗਤ ਸਿੰਘ ਦੀਆਂ ਫੋਟੋਆਂ ਲਗਾਈਆ ਜਾ ਰਹੀਆ ਹਨ ਜਿਸਨੇ ਇਕ ਨਿਰਦੋਸ਼ ਐਸ.ਪੀ ਜੋਹਨ ਸਾਂਡਰਸ ਅਤੇ ਇਕ ਅੰਮ੍ਰਿਤਧਾਰੀ ਸਿੱਖ ਹੌਲਦਾਰ ਸ. ਚੰਨਣ ਸਿੰਘ ਨੂੰ ਨਿਸ਼ਾਨਾਂ ਬਣਾਕੇ ਨਿਰਦੋਸ਼ਾਂ ਨੂੰ ਮਾਰ ਦਿੱਤਾ ਸੀ ਅਤੇ ਇਸ ਭਗਤ ਸਿੰਘ ਨੇ ਨੈਸਨਲ ਅਸੈਬਲੀ ਵਿਚ ਵੀ ਬੰਬ ਸੁੱਟਿਆ ਸੀ ਜਿਥੇਕਿ ਆਪਣੇ ਹੀ ਲੋਕਾਂ ਦੇ ਨੁਮਾਇੰਦਿਆ ਨੂੰ ਮਾਰ ਦੇਣਾ ਸੀ ਜੇਕਰ ਬੰਬ ਚੱਲ ਜਾਂਦਾ । ਬੇਗੁਨਾਹ ਦੇ ਕਾਤਲਾਂ ਦੀਆਂ ਫੋਟੋਆਂ ਕਿਸੇ ਵੀ ਸਥਾਂਨ ਤੇ ਸੁਸੋਭਿਤ ਕਰਨੀਆਂ ਨਾ ਤਾਂ ਇਨਸਾਨੀਅਤ ਹੈ ਨਾ ਹੀ ਇਖਲਾਕੀ ਤੌਰ ਤੇ ਇਸ ਅਮਲ ਨੂੰ ਮੁਨਾਸਿਬ ਠਹਿਰਾਇਆ ਜਾ ਸਕਦਾ ਹੈ । ਜੇਕਰ ਇੰਡੀਆ ਤੇ ਪੰਜਾਬ ਦੇ ਹੁਕਮਰਾਨਾਂ ਨੂੰ ਉਪਰੋਕਤ ਦੋਵਾਂ ਵਿਚੋ ਕਿਸਦੀ ਕੁਰਬਾਨੀ ਮਹਾਨ ਹੈ, ਕਿਸੇ ਤਰ੍ਹਾਂ ਦੀ ਸੰਕਾ ਹੈ ਤਾਂ ਉਹ ਇਸ ਗੰਭੀਰ ਵਿਸੇ ਤੇ ਇਥੋ ਦੇ ਨਿਵਾਸੀਆ ਦੀ ਵੋਟਿੰਗ ਕਰਵਾਕੇ ਵੇਖ ਲੈਣ ਤੇ ਸੱਚ ਖੁਦ-ਬ-ਖੁਦ ਹੁਕਮਰਾਨਾਂ ਦੇ ਸਾਹਮਣੇ ਆ ਜਾਵੇਗਾ ਅਤੇ ਪਤਾ ਲੱਗ ਜਾਵੇਗਾ ਕਿ ਦਫਤਰਾਂ ਤੇ ਹੋਰ ਸਥਾਨਾਂ ਉਤੇ ਫੋਟੋ ਕਿਸਦੀ ਲੱਗਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਅਤੇ ਪੰਜਾਬ ਦੇ ਹੁਕਮਰਾਨਾਂ ਵੱਲੋ ਸ਼ਹੀਦ ਉੱਧਮ ਸਿੰਘ ਨਾਮ ਦੇ ਮਹਾਨ ਸ਼ਹੀਦ ਦੇ ਸਤਿਕਾਰ-ਮਾਣ ਨੂੰ ਨਜਰ ਅੰਦਾਜ ਕਰਕੇ, ਨਿਰਦੋਸ਼ਾਂ ਤੇ ਬੇਗੁਨਾਹਾਂ ਨੂੰ ਬਿਨ੍ਹਾਂ ਵਜਹ ਮਾਰਨ ਵਾਲੇ ਸ. ਭਗਤ ਸਿੰਘ ਦੀਆਂ ਫੋਟੋਆਂ ਆਪੋ ਆਪਣੇ ਦਫਤਰਾਂ ਵਿਚ ਲਗਾਉਣ ਦੀ ਦਿਸ਼ਾਹੀਣ ਰਵਾਇਤ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਟਰ ਦੇ ਅਤੇ ਉਨ੍ਹਾਂ ਦੀ ਹਰ ਹਾਂ ਵਿਚ ਹਾਂ ਮਿਲਾਉਣ ਵਾਲੇ ਗੁਲਾਮ ਪੰਜਾਬ ਦੇ ਹੁਕਮਰਾਨਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਥੇ ਇਸ ਸਮੇ ਚੰਡੀਗੜ੍ਹ ਏਅਰ ਪੋਰਟ ਚੱਪੜ੍ਹਚਿੱੜੀ ਦੇ ਲਾਗੇ ਸਥਿਤ ਹੈ, ਇਸ ਸਥਾਂਨ ਤੇ ਸਿੱਖ ਕੌਮ ਦੇ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਦੰਦ ਖੱਟੇ ਕਰਦੇ ਹੋਏ, ਸੱਚ ਅਤੇ ਝੂਠ ਦੀ ਲੜੀ ਜਾ ਰਹੀ ਜੰਗ ਵਿਚ ਸੱਚ ਦੀ ਫ਼ਤਹਿ ਦਾ ਡੰਕਾ ਵਜਾਇਆ ਸੀ । ਮਜਲੂਮਾਂ, ਬੇਸਹਾਰਿਆ ਅਤੇ ਲਤਾੜੇ ਵਰਗਾਂ ਨੂੰ ਜ਼ਮੀਨਾਂ ਦੇ ਕੇ ਬਰਾਬਰਤਾ ਦੀ ਸੋਚ ਨੂੰ ਲਾਗੂ ਕੀਤਾ ਸੀ ਅਤੇ ਪਹਿਲਾ ਸਿੱਖ ਰਾਜ ਕਾਇਮ ਕਰਕੇ ਸਰਬੱਤ ਦੇ ਭਲੇ ਦੀ ਸੋਚ ਅਨੁਸਾਰ, ਗੁਰਬਾਣੀ ਵਿਚ ਦਰਜ ਸਭ ਕੋਮਾਂ, ਵਰਗਾਂ ਦੀ ਸਾਂਝੀ ਸਿੱਖ ਬਾਦਸਾਹੀ ਕਾਇਮ ਕਰਕੇ ਸਭ ਗੁਣਾਂ ਨਾਲ ਭਰਪੂਰ ਬਾਦਸਾਹੀ ਕਾਇਮ ਕਰਨ ਦੀ ਦੁਨੀਆ ਵਿਚ ਮਿਸਾਲ ਪੈਦਾ ਕੀਤੀ ਸੀ । ਪਰ ਹੁਕਮਰਾਨਾਂ ਦੀ ਸਿੱਖ ਕੌਮ ਪ੍ਰਤੀ ਈਰਖਾਵਾਦੀ ਸੋਚ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨੂੰ ਸਤਿਕਾਰ ਦੇਣ ਦੀ ਬਜਾਇ ਇਸ ਮਹਾਨ ਚੱਪੜ੍ਹਚਿੱੜੀ ਦੇ ਮੈਦਾਨ-ਏ-ਜੰਗ ਵਾਲੇ ਸਥਾਂਨ ਤੇ ਕਾਇਮ ਕੀਤੇ ਗਏ ਏਅਰ ਪੋਰਟ ਦਾ ਨਾਮ ਵੀ ਭਗਤ ਸਿੰਘ ਦੇ ਨਾਮ ਤੇ ਰੱਖਕੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਈ ਹੈ । ਜਦੋਕਿ ਇਸ ਏਅਰ ਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਹੀ ਹੋਣਾ ਚਾਹੀਦਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ਼ਹੀਦ ਉੱਧਮ ਸਿੰਘ ਦੀ ਸ਼ਹਾਦਤ ਨੂੰ ਨਤਮਸਤਕ ਤੇ ਸਤਿਕਾਰ ਦਿੰਦੇ ਹੋਏ ਲੰਡਨ ਦੇ ਸਿੱਖਾਂ ਨੇ ਇਕ-ਇਕ ਪੌਡ ਇਕੱਤਰ ਕਰਕੇ ਗੁਰਦੁਆਰਾ ਸੈਫਰਡਜ ਬੁੱਸ (Shepherds Bush) ਨੂੰ ਕਾਇਮ ਕੀਤਾ ਸੀ । ਜਿਸ ਵਿਚ ਮਹਾਰਾਜਾ ਪਟਿਆਲਾ ਨੇ 1000 ਪੌਡ ਦੇ ਕੇ ਵੱਡਾ ਯੋਗਦਾਨ ਪਾਇਆ ਸੀ (During the visit of the Maharaja of Patiala to London in 1911, he was approached by Khalsa Jatha members to set up a Gurdwara. The Maharaja donated £1000 and the Gurdwara was opened in Putney and then moved to 79 Sinclair Road, London – a Georgian terrace in Shepherds Bush.)। 

ਉਨ੍ਹਾਂ ਕਿਹਾ ਕਿ ਸ਼ਹੀਦ ਉੱਧਮ ਸਿੰਘ ਦੇ ਲੰਡਨ ਵਿਚ ਚੱਲ ਰਹੇ ਅਦਾਲਤੀ ਕੇਸ ਦੀ ਪੈਰਵੀ ਲਈ ਉਪਰੋਕਤ ਸਿੱਖਾਂ ਨੇ ਹੀ ਆਪਣੀ ਆਮਦਨ ਵਿਚੋ ਦਸਵੰਧ ਕੱਢਦੇ ਹੋਏ ਇਕ ਮਾਹਰ ਵਕੀਲ ਕੀਤਾ ਸੀ, ਜਿਸਨੂੰ ਕਿ ਉਚੇਚੇ ਤੌਰ ਤੇ ਲੰਡਨ ਵਿਚ ਸਥਿਤ ਇਕ ਪੀ.ਜੀ ਵਿਚ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ ਸੀ । ਲੇਕਿਨ ਜਿਸ ਦਿਨ ਸ਼ਹੀਦ ਉੱਧਮ ਸਿੰਘ ਦੇ ਕੇਸ ਦੀ ਬਹਿਸ ਹੋਣੀ ਸੀ ਤਾਂ ਜਦੋਂ ਸਿਰੜੀ ਅਤੇ ਦਰਦੀ ਸਿੱਖ ਉਪਰੋਕਤ ਵਕੀਲ ਨੂੰ ਪੀ.ਜੀ ਵਿਚੋ ਲੈਣ ਲਈ ਗਏ ਤਾਂ ਜਿਸ ਬੀਬੀ ਦੇ ਪੀ.ਜੀ ਵਿਚ ਉਹ ਵਕੀਲ ਰੁਕਿਆ ਹੋਇਆ ਸੀ, ਤਾਂ ਬੀਬੀ ਨੇ ਕਿਹਾ ਕਿ ਉਹ ਤਾਂ ਸਵੇਰੇ ਤੜਕੇ ਹੀ ਆਪਣਾ ਸਮਾਨ ਪੈਕ ਕਰਕੇ ਚੱਲੇ ਗਿਆ ਹੈ । ਕਹਿਣ ਤੋ ਭਾਵ ਹੈ ਕਿ ਅੰਗਰੇਜ਼ ਹਕੂਮਤ ਦੀ ਖੂਫੀਆ ਏਜੰਸੀ ਐਮ.ਆਈ-5 ਦਾ ਹੀ ਉਹ ਸਿੱਖਾਂ ਵਿਚ ਘੂਸਪੈਠ ਕਰਵਾਇਆ ਹੋਇਆ ਵਕੀਲ ਸੀ ਜਿਸਨੇ ਸਿੱਖਾਂ ਨਾਲ ਧੋਖਾ ਕਰਨਾ ਹੀ ਸੀ। ਜਿਸਨੇ ਸਿੱਖਾਂ ਨੂੰ ਵਿਸਵਾਸ ਵਿਚ ਲੈਕੇ ਇਹ ਜਿੰਮੇਵਾਰੀ ਲਈ ਲੇਕਿਨ ਅੰਗਰੇਜ਼ਾਂ ਦੀ ਸੋਚ ਅਨੁਸਾਰ ਇਸ ਕੇਸ ਦੀ ਪੈਰਵੀ ਹੀ ਨਹੀ ਕੀਤੀ । ਇਹ ਸਿਲਸਿਲਾ 1947 ਤੋਂ ਲੈਕੇ ਅੱਜ ਤੱਕ ਇੰਡੀਆ ਉਤੇ ਰਾਜ ਭਾਗ ਕਰਨ ਵਾਲੀਆ ਹਿੰਦੂਤਵ ਜਮਾਤਾਂ ਅਤੇ ਹੁਕਮਰਾਨਾਂ ਵੱਲੋ ਵੀ ਸਿੱਖ ਕੌਮ ਨਾਲ ਉਸੇ ਤਰ੍ਹਾਂ ਦਾ ਕੀਤਾ ਜਾਂਦਾ ਆ ਰਿਹਾ ਹੈ ਜਿਵੇ ਅੰਗਰੇਜ਼ਾਂ ਨੇ ਸਿੱਖਾਂ ਨਾਲ ਕੀਤਾ ਸੀ । ਇਥੋ ਦੇ ਹੁਕਮਰਾਨਾਂ ਨੇ ਉਸ ਅੰਗਰੇਜ ਸੋਚ ਅਨੁਸਾਰ ਹੀ ਪਹਿਲੇ ਸ਼ਹੀਦ ਭਾਈ ਬੇਅੰਤ ਸਿੰਘ ਨੂੰ ਸ਼ਹੀਦ ਕੀਤਾ ਤੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਫ਼ਾਂਸੀਆਂ ਦਿੱਤੀਆ । ਉਪਰੰਤ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਵੀ ਇੰਡੀਅਨ ਕਾਨੂੰਨ ਦੀ ਦੁਰਵਰਤੋ ਕਰਕੇ ਪੂਨੇ ਵਿਖੇ ਫ਼ਾਂਸੀਆਂ ਦਿੱਤੀਆ । ਇਥੋ ਤੱਕ 32-32 ਸਾਲਾਂ ਤੋਂ ਇੰਡੀਅਨ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਉਨ੍ਹਾਂ ਨਿਰਦੋਸ਼ ਸਿੱਖਾਂ ਜੋ ਆਪਣੀਆ ਕਾਨੂੰਨੀ ਸਜ਼ਾਵਾਂ ਪੂਰੀਆ ਕਰ ਚੁੱਕੇ ਹਨ ਉਨ੍ਹਾਂ ਨੂੰ ਵੀ ਅਜੇ ਤੱਕ ਰਿਹਾਅ ਨਹੀ ਕੀਤਾ ਗਿਆ ਜੋ ਦੁਨੀਆ ਦੀ ਕਚਹਿਰੀ ਵਿਚ ਵੱਡੀ ਬੇਇਨਸਾਫ਼ੀ ਹੈ । ਪੁਲਿਸ, ਅਰਧ ਸੈਨਿਕ ਬਲਾਂ ਅਤੇ ਹੁਕਮਰਾਨਾਂ ਵੱਲੋ ਗੈਰ ਇਨਸਾਨੀ ਤੇ ਗੈਰ ਕਾਨੂੰਨੀ ਢੰਗ ਨਾਲ ਸਿੱਖ ਨੌਜਵਾਨੀ ਦੀਆਂ ਲਾਸਾਂ ਨੂੰ ਅੱਗਾਂ ਲਗਾਈਆ, ਝੂਠੇ ਮੁਕਾਬਲੇ ਬਣਾਏ ਅਤੇ ਦਰਿਆਵਾ ਨਹਿਰਾਂ ਵਿਚ ਲਾਸਾਂ ਰੋੜੀਆ, ਉਸ ਸੱਚ ਨੂੰ ਭਾਈ ਜਸਵੰਤ ਸਿੰਘ ਖਾਲੜਾ ਨੇ ਤੱਥਾਂ ਸਹਿਤ ਸਾਹਮਣੇ ਲਿਆਂਦਾ, ਉਸ ਸਮੇਂ ਨੈਸਨਲ ਹਿਊਮਨਰਾਈਟਸ ਕਮਿਸਨ ਨੇ ਸੁਪਰੀਮ ਕੋਰਟ ਇੰਡੀਆ ਨੂੰ ਇਨ੍ਹਾਂ ਹੋਏ ਸਿੱਖਾਂ ਦੇ ਕਤਲਾਂ ਦੀ ਨਿਰਪੱਖਤਾ ਨਾਲ ਜਾਂਚ ਕਰਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਮੁੱਖੀ ਵਾਰਿਸ ਪੰਜਾਬ ਦੇ ਅਤੇ ਉਨ੍ਹਾਂ ਦੇ ਅਨੇਕਾ ਸਾਥੀਆਂ ਜਿਨ੍ਹਾਂ ਉਤੇ ਇਥੋ ਦੀਆਂ ਖੂਫੀਆ ਏਜੰਸੀਆਂ ਅਤੇ ਹੁਕਮਰਾਨਾਂ ਨੇ ਬਿਨ੍ਹਾਂ ਤੱਥਾਂ ਤੋ ਐਨ.ਐਸ.ਏ. ਅਧੀਨ ਕੇਸ ਦਰਜ ਕਰਕੇ 1000 ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਜ਼ਬਰੀ ਬੰਦੀ ਬਣਾ ਦਿੱਤਾ ਹੈ । ਉਨ੍ਹਾਂ ਸੰਬੰਧੀ ਕਿਸੇ ਤਰ੍ਹਾਂ ਦੀ ਜਾਂਚ ਨਹੀ ਕੀਤੀ ਜਾ ਰਹੀ ਅਤੇ ਨਾ ਹੀ ਸਾਨੂੰ ਇਨਸਾਫ ਦਿੱਤਾ ਜਾ ਰਿਹਾ ਹੈ । ਫਿਰ ਸਿੱਖ ਕੌਮ ਇਥੋ ਦੀ ਅਦਾਲਤੀ ਪ੍ਰਕਿਰਿਆ ਅਤੇ ਅਦਾਲਤਾਂ ਉਤੇ ਕਿਵੇ ਵਿਸਵਾਸ ਕਰ ਸਕਦੀ ਹੈ ? ਉਸ ਭਾਈ ਖਾਲੜਾ ਨੂੰ ਗੈਰ ਕਾਨੂੰਨੀ ਢੰਗ ਨਾਲ ਅਤਿ ਬੇਰਹਿੰਮੀ ਢੰਗਾਂ ਰਾਹੀ ਕਤਲ ਕਰਵਾ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਜੇਕਰ ਅਸੀ ਸ਼ਹੀਦ ਉੱਧਮ ਸਿੰਘ ਦੀ ਪੁਰਾਤਨ ਸਮੇ ਤੋ ਹੋਈ ਮਹਾਨ ਸ਼ਹਾਦਤ ਨੂੰ ਨਹੀ ਭੁੱਲ ਸਕਦੇ ਫਿਰ ਇਨ੍ਹਾਂ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਕਿਵੇ ਭੁੱਲ ਸਕਦੇ ਹਾਂ ?

Leave a Reply

Your email address will not be published. Required fields are marked *