ਸ. ਪਰਮਿੰਦਰ ਸਿੰਘ ਨਾਨੋਵਾਲ ਦੇ ਪਿਤਾ ਸ. ਪ੍ਰੇਮ ਸਿੰਘ ਦੇ ਅਕਾਲ ਚਲਾਣੇ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) “ਸ. ਪਰਮਿੰਦਰ ਸਿੰਘ ਨਾਨੋਵਾਲ ਜੋ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਅਹੁਦੇਦਾਰ ਹਨ, ਦੇ ਪਿਤਾ ਸ. ਪ੍ਰੇਮ ਸਿੰਘ ਅੱਜ ਲੰਮੀ ਬਿਮਾਰੀ ਉਪਰੰਤ ਆਪਣੇ ਸਵਾਸ ਪੂਰੇ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਨਾਨੋਵਾਲ ਪਰਿਵਾਰ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਇਸ ਦੁੱਖ ਦੀ ਘੜੀ ਵਿਚ ਅਸੀ ਪੂਰੀ ਤਰ੍ਹਾਂ ਸਮੂਲੀਅਤ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਉਹ ਵਿਛੜੀ ਬਜੁਰਗ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ, ਪਰਿਵਾਰ ਦੇ ਮੈਬਰਾਂ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ।”

ਇਸ ਦੁੱਖ ਦਾ ਪ੍ਰਗਟਾਵਾ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਲਖਵੀਰ ਸਿੰਘ ਮਹੇਸਪੁਰੀਆ, ਸਿੰਗਾਰਾ ਸਿੰਘ ਬਡਲਾ, ਪਵਨਪ੍ਰੀਤ ਸਿੰਘ ਢੋਲੇਵਾਲ, ਧਰਮ ਸਿੰਘ ਕਲੌੜ, ਸੁਖਦੇਵ ਸਿੰਘ ਗੱਗੜਵਾਲ, ਕੁਲਦੀਪ ਸਿੰਘ ਪਹਿਲਵਾਨ, ਹਰਜੀਤ ਸਿੰਘ ਗੱਗੜਵਾਲ ਆਦਿ ਆਗੂਆਂ ਨੇ ਨਾਨੋਵਾਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰਦੇ ਹੋਏ ਕੀਤਾ । ਸ. ਪ੍ਰੇਮ ਸਿੰਘ ਦਾ ਸੰਸਕਾਰ ਅੱਜ ਮਿਤੀ 31 ਜੁਲਾਈ ਨੂੰ ਪਿੰਡ ਨਾਨੋਵਾਲ ਵਿਖੇ 2 ਵਜੇ ਹੋਵੇਗਾ । ਸਭ ਪਾਰਟੀ ਵਰਕਰਾਂ, ਹਮਦਰਦਾਂ ਨੂੰ ਇਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *