ਕਿਸੇ ਵੀ ਗੁਰੂਘਰ ਉਤੇ ‘ਨਿਸ਼ਾਨ ਸਾਹਿਬ’ ਤੋਂ ਇਲਾਵਾ ਕੋਈ ਹੋਰ ਝੰਡਾ ਨਹੀ ਝੁੱਲ ਸਕਦਾ, ਫਿਰਕੂ ਜਮਾਤਾਂ ਤੇ ਸਰਕਾਰਾਂ 15 ਅਗਸਤ ਵਾਲੀ ਗੁਸਤਾਖੀ ਕਰਨ ਦੀ ਕੋਸਿ਼ਸ਼ ਨਾ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ ( ) “ਹਰਿਆਣਾ ਦੀ ਬੀਜੇਪੀ-ਆਰ.ਐਸ.ਐਸ. ਦੀ ਖੱਟਰ ਸਰਕਾਰ ਨੇ ਲੰਘੇ 15 ਅਗਸਤ ਦੇ ਦਿਨ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਡੂੰਘੀ ਠੇਸ ਪਹੁੰਚਾਉਦੇ ਹੋਏ ਹਰਿਆਣਾ ਦੇ ਗੁਰੂਘਰਾਂ ਵਿਚ ‘ਤਿਰੰਗਾ’ ਜ਼ਬਰੀ ਝੁਲਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਸੀ । 1947 ਦੀ ਮੁਲਕ ਦੀ ਵੰਡ ਤੋ ਲੈਕੇ ਅੱਜ ਤੱਕ ਸਿੱਖ ਕੌਮ ਨਾਲ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਵਿਤਕਰੇ ਜ਼ਬਰ-ਜੁਲਮ ਹੁਕਮਰਾਨ ਕਰਦਾ ਆ ਰਿਹਾ ਹੈ । ਤਿਰੰਗੇ ਨਾਲ ਸਿੱਖ ਕੌਮ ਦਾ ਕੋਈ ਵਾਸਤਾ ਨਹੀ । ਸਾਡਾ ਕੌਮੀ ਝੰਡਾ ਖ਼ਾਲਸਾਈ ਕੇਸਰੀ ਨਿਸ਼ਾਨ ਸਾਹਿਬ ਹੈ । ਜੋ ਦਿੱਲੀ ਦੇ ਲਾਲ ਕਿਲ੍ਹੇ ਉਤੇ ਵੀ ਸਾਡੇ ਜਰਨੈਲਾਂ ਤੇ ਨਾਇਕਾਂ ਵੱਲੋ ਫ਼ਤਹਿ ਕਰਦੇ ਹੋਏ 18-19 ਵਾਰ ਝੁੱਲ ਚੁੱਕਿਆ ਹੈ । ਜਿਸ ਲਾਹੌਰ ਖ਼ਾਲਸਾ ਰਾਜ ਦਰਬਾਰ ਦੀ ਧਾਂਕ ਸੰਸਾਰ ਪੱਧਰ ਤੇ ਰਹੀ ਹੈ ਉਸ ਸਮੇ ਤੇ ਪਹਿਲੇ ਤੋਂ ਹੀ ਇਹ ਸਾਡਾ ਝੰਡਾ ਗੁਰੂਘਰਾਂ ਉਤੇ ਨਿਰੰਤਰ ਝੂਲਦਾ ਆਇਆ ਹੈ । ਇਸ ਲਈ ਕੋਈ ਵੀ ਬੀਜੇਪੀ-ਆਰ.ਐਸ.ਐਸ. ਜਾਂ ਫਿਰਕੂਆਂ ਦੀ ਕੋਈ ਵੀ ਸੂਬਾ ਸਰਕਾਰ 26 ਜਨਵਰੀ ਦੇ ਦਿਨ ਸਾਡੇ ਗੁਰੂਘਰਾਂ ਜਾਂ ਹੋਰ ਧਾਰਮਿਕ ਸਥਾਨਾਂ ਉਤੇ ਸਾਜਸੀ ਢੰਗ ਨਾਲ ਝੁਲਾਉਣ ਦੀ ਜ਼ਬਰੀ ਕਾਰਵਾਈ ਸਾਡੇ ਕੌਮੀ ਕੇਸਰੀ ਨਿਸ਼ਾਨ ਸਾਹਿਬ ਦੀ ਤੋਹੀਨ ਕਰਨ ਦੀ ਬਿਲਕੁਲ ਗੁਸਤਾਖੀ ਨਾ ਕਰਨ । ਜਿਸ ਨੂੰ ਇੰਡੀਆ ਵਿਚ ਵਿਚਰਣ ਵਾਲਾ ਕੋਈ ਵੀ ਸਿੱਖ ਕਤਈ ਸਹਿਣ ਨਹੀ ਕਰੇਗਾ ਅਤੇ ਨਾ ਹੀ ਕਿਸੇ ਵੀ ਫਿਰਕੂ ਸਰਕਾਰ ਜਾਂ ਜਮਾਤ ਨੂੰ ਅਜਿਹੀ ਕੋਈ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਕਰਨ ਦੀ ਇਜਾਜਤ ਦਿੱਤੀ ਜਾਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਹਿੰਦੂਤਵ ਮੋਦੀ ਹਕੂਮਤ ਅਤੇ ਵੱਖ-ਵੱਖ ਸੂਬਿਆਂ ਵਿਚ ਜਿਥੇ ਬੀਜੇਪੀ ਦੀਆਂ ਸਰਕਾਰਾਂ ਹਨ, ਵੱਲੋ ਬੀਤੇ 15 ਅਗਸਤ ਦੀ ਤਰ੍ਹਾਂ 26 ਜਨਵਰੀ ਨੂੰ ਜ਼ਬਰੀ ਤਿਰੰਗੇ ਝੰਡੇ ਝੁਲਾਉਣ ਦੀਆਂ ਅਪਮਾਨਜਨਕ ਕਾਰਵਾਈਆ ਹੋਣ ਉਤੇ ਖ਼ਬਰਦਾਰ ਕਰਦੇ ਹੋਏ ਅਤੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਫਿਰਕੂ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਇਸ ਸੰਬੰਧੀ ਜਾਣਕਾਰੀ ਮਿਲੀ ਹੈ, ਜਿਸ ਲਈ ਅਸੀ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਤੇ ਖਾਲਸਾ ਪੰਥ ਦੀਆਂ ਧਾਰਮਿਕ ਮਹਾਨ ਰਵਾਇਤਾ ਨੂੰ ਮੁੱਖ ਰੱਖਦੇ ਹੋਏ ਅਜਿਹੇ ਫਿਰਕੂ ਹੁਕਮਰਾਨਾਂ ਤੇ ਸਰਕਾਰਾਂ ਨੂੰ ਅਤਿ ਸੰਜ਼ੀਦਗੀ ਨਾਲ ਖ਼ਬਰਦਾਰ ਕਰਦੇ ਹਾਂ ਕਿ ਉਹ ਇਸ ਦਿਸ਼ਾ ਵੱਲ ਵੱਧਦੇ ਹੋਏ ਸਾਡੀਆ ਕੌਮੀ ਭਾਵਨਾਵਾ ਨੂੰ ਠੇਸ ਪਹੁੰਚਾਉਣ ਦੀ ਬਜਰ ਗੁਸਤਾਖੀ ਨਾ ਕਰਨ । ਕਿਉਂਕਿ ਸਿੱਖ ਕੌਮ ਆਪਣੇ ਕਿਸੇ ਵਜਹ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਨੂੰ ਤਾਂ ਸਹਿਣ ਕਰ ਸਕਦੀ ਹੈ ਪਰ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, 10 ਗੁਰੂ ਸਾਹਿਬਾਨ, ਆਪਣੇ ਕੌਮੀ ਨਾਇਕਾਂ ਅਤੇ ਖਾਲਸਾਈ ਕੇਸਰੀ ਨਿਸਾਨ ਦੇ ਕੀਤੇ ਜਾਣ ਵਾਲੇ ਕਿਸੇ ਅਪਮਾਨ ਨੂੰ ਨਾ ਬੀਤੇ ਸਮੇ ਵਿਚ ਸਹਿਣ ਕੀਤਾ ਹੈ, ਨਾ ਆਉਣ ਵਾਲੇ ਸਮੇ ਵਿਚ ਕਰਾਂਗੇ । ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋ ਸ੍ਰੀ ਖੱਟਰ ਮੁੱਖ ਮੰਤਰੀ ਹਰਿਆਣਾ ਨੇ ਆਪਣੀ ਸਿਆਸੀ ਤਾਕਤ ਦੀ ਦੁਰਵਰਤੋ ਕਰਦੇ ਹੋਏ ਬੀਤੇ ਸਮੇ ਵਿਚ ਹਰਿਆਣੇ ਦੇ ਗੁਰੂਘਰਾਂ ਉਤੇ ਜ਼ਬਰੀ ਤਿਰੰਗੇ ਝੰਡੇ ਲਹਿਰਾਉਣ ਦੀ ਬਜਰ ਗੁਸਤਾਖੀ ਦੀ ਕੋਸਿ਼ਸ਼ ਕੀਤੀ ਸੀ ਤਾਂ ਹਰਿਆਣੇ ਦੇ ਸਿੱਖਾਂ ਨੇ ਇਸਦਾ ਡੱਟਵਾ ਵਿਰੋਧ ਕੀਤਾ ਅਤੇ ਸਾਡੇ ਪਾਰਟੀ ਦੇ ਹਰਿਆਣਾ ਦੇ ਯੂਥ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਅਤੇ ਸਮੁੱਚੀ ਜਥੇਬੰਦੀ ਨੇ ਕੇਵਲ ਇਹ ਹਕੂਮਤੀ ਸਾਜਿਸ ਫੇਲ੍ਹ ਹੀ ਨਹੀ ਕੀਤੀ ਬਲਕਿ 15 ਅਗਸਤ ਵਾਲੇ ਦਿਨ ਸਭ ਗੁਰੂਘਰਾਂ ਅੱਗੇ ਸਿੱਖ ਨੌਜ਼ਵਾਨਾਂ ਨੇ ਆਪਣੇ ਹੱਥਾਂ ਵਿਚ ਕੇਸਰੀ ਝੰਡੇ ਫੜਕੇ ਖਾਲਸਾ ਪੰਥ ਦੀ ਆਵਾਜ ਨੂੰ ਜੈਕਾਰਿਆ ਦੀ ਗੂੰਜ ਵਿਚ ਬੁਲੰਦ ਕਰਨ ਦੀ ਜਿੰਮੇਵਾਰੀ ਵੀ ਨਿਭਾਈ । ਜਿਸਦੀ ਬਦੌਲਤ ਅੱਜ ਹਰਿਆਣਾ ਦੇ ਸਭ ਗੁਰੂਘਰਾਂ ਵਿਚ ਕੇਸਰੀ ਨਿਸ਼ਾਨ ਸਾਹਿਬ ਵੀ ਝੂਲ ਰਹੇ ਹਨ ਅਤੇ ਸਾਡੇ ਕੌਮੀ ਹੀਰੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ 20ਵੀਂ ਸਦੀ ਦੇ ਮਹਾਨ ਸਿੱਖ ਵੱਜੋ ਐਲਾਨੇ ਗਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀਆਂ ਕੱਦਬੁੱਤ ਫੋਟੋਆਂ ਵੀ ਸਤਿਕਾਰ ਸਹਿਤ ਸੁਸੋਭਿਤ ਕੀਤੀਆ ਹੋਈਆ ਹਨ । ਕਿਉਂਕਿ ਇਹ ਸਭ ਵਰਤਾਰੇ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾ ਨਾਲ ਜੁੜੇ ਹੋਏ ਹਨ । ਜਿਨ੍ਹਾਂ ਨੂੰ ਕੋਈ ਵੀ ਫਿਰਕੂ ਜਮਾਤ ਜਾਂ ਸਰਕਾਰ ਸ਼ਰਾਰਤ ਭਰੀ ਸੋਚ ਨਾਲ ਕਰਨ ਦੀ ਗਲਤੀ ਨਾ ਕਰੇ ।

Leave a Reply

Your email address will not be published. Required fields are marked *