ਜਥੇਦਾਰ ਗੁਰਦੇਵ ਸਿੰਘ ਕਾਉਕੇ ਦੀ ਬਰਸੀ 1 ਜਨਵਰੀ ਨੂੰ ਕਾਉਂਕੇ ਵਿਖੇ ਅਤੇ ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਦੀ ਬਰਸੀ 6 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਈ ਜਾਵੇਗੀ – ਮਾਨ

ਫਤਿਹਗੜ ਸਾਹਿਬ 30 ਦਸੰਬਰ ( ) ਸਤਿਕਾਰਯੋਗ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਦੀ ਬਰਸੀ ਦੀ ਅਰਦਾਸ 1 ਜਨਵਰੀ ਨੂੰ ਪਿੰਡ ਕਾਉਂਕੇ (ਜਗਰਾਉ) ਵਿਖੇ ਹੋਵੇਗੀ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਬਰਸੀ ਦੀ ਅਰਦਾਸ 6 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇਗੀ। ਸਭ ਪੰਥ ਦਰਦੀਆ ਅਤੇ ਸਿੱਖ ਕੌਮ ਨੂੰ ਇਹਨਾ ਦੋਵਾ ਅਰਦਾਸਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।

ਇਹ ਅਪੀਲ ਸਰਦਾਸ ਸਿਮਰਨਜੀਤ ਸਿੰਘ ਮਾਨ ਐਮ ਪੀ, ਪ੍ਰਧਾਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਸਮੁੱਚੀ ਸਿੱਖ ਕੌਮ ਅਤੇ ਪੰਥਦਰਦੀਆ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਇਹਨਾ ਦੋਵੇ ਮੋਕਿਆ ਤੇ ਹੁੰਮ-ਹੁੰਮਾਕੇ ਪਹੁੰਚਣ ਦੀ ਜੋਰਦਾਰ ਅਪੀਲ ਕਰਦੇ ਹੋਏ ਕੀਤੀ। ਉਹਨਾ ਕਿਹਾ ਕਿ ਜਿਹਨਾ ਕੋਮਾ ਦੇ ਸ਼ਹੀਦਾਂ ਨੂੰ ਸਬੰਧਤ ਕੌਮ ਯਾਦ ਰੱਖਦੀ ਹੈ ਅਤੇ ਊਹਨਾ ਦੇ ਦਿਨਾ ਨੂੰ ਮਨਾਉਣਾ ਆਪਣਾ ਫਰਜ ਸਮਝਦੀ ਹੈ ਉਹਨਾ ਕੌਮਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਆਪਣੀ ਮੰਜਿਲ ਉਤੇ ਪਹੁੰਚਣ ਤੋ ਨਹੀ ਰੋਕ ਸਕਦੀ। ਹੁਣ ਜਦੋ ਪੰਜਾਬ ਸੁਬੇ ਅਤੇ ਸਿੱਖ ਕੌਮ ਵਿਰੋਧੀ ਤਾਕਤਾ ਬਹਾਨੇ ਬਣਾਕੇ ਵੱਸਦੇ-ਹੱਸਦੇ ਪੰਜਾਬ ਨੂੰ ਫਿਰ ਤੋ ਗੰਧਲਾ ਕਰਕੇ ਮਾਹੋਲ ਖਰਾਬ ਕਰਨ ਦੀਆ ਸਾਜਿਸਾ ਰੱਚ ਰਹੇ ਹਨ, ਤਾ ਉਸ ਸਮੇ ਸਮੁੱਚੇ ਪੰਜਾਬੀਆ ਅਤੇ ਸਿੱਖ ਕੌਮ ਦਾ ਇਹ ਪਰਮ – ਧਰਮ ਫਰਜ ਬਣ ਜਾਂਦਾ ਹੈ ਕਿ ਪੰਜਾਬ ਨੂੰ ਮੰਦਭਾਵਨਾ ਅਧੀਨ ਨਿਸ਼ਾਨਾ ਬਣਾਉਣ ਵਾਲੀਆ ਤਾਕਤਾ ਦੇ ਮਨਸੂਬਿਆ ਨੂੰ ਅਸਫਲ ਬਣਾਉਣ ਲਈ ਆਪਣੇ ਸ਼ਹੀਦਾ ਨੂੰ ਸਤਿਕਾਰ ਸਹਿਤ ਯਾਦ ਕਰਦੇ ਹੋਏ ਜਿਥੇ ਉਹਨਾ ਨੂੰ ਅਤੇ ਉਹਨਾ ਵਲੋ ਦਿੱਤੀਆ ਸ਼ਹਾਦਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ, ਉਥੇ ਉਹਨਾ ਸ਼ਹੀਦਾ ਵੱਲੋ ਦਿਖਾਏ ਮਨੁੱਖਤਾ ਪੱਖੀ ਰਾਹ ਉਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਅਤੇ ਪੰਜਾਬ ਸੁਬੇ ਨੂੰ ਦਰਪੇਸ਼ ਆ ਰਹੀਆ ਵੱਡੇ ਮਸਲਿਆ ਦਾ ਹੱਲ ਕਰਨ ਅਤੇ ਹੁਕਮਰਾਨਾ ਦੀਆ ਸਾਜਿਸਾ ਨੂੰ ਅਸਫਲ ਬਣਾਉਣ ਲਈ ਸਮੂਹਿਕ ਰੂਪ ਵਿੱਚ ਇਕੱਤਰ ਹੋ ਕਿ ਦ੍ਰਿੜਤਾ ਨਾਲ ਆਪਣੀ ਮੰਜਿਲ ਵੱਲ ਵਧਣ। ਕਿਉਕਿ ਇਹਨਾ ਸ਼ਹੀਦਾਂ ਨੇ ਸਿੱਖ ਕੌਮ ਦੀ ਅਤੇ ਖਾਲਸੇ ਪੰਥ ਦੀ ਸੰਪੂਰਨ ਅਜਾਦੀ ਦੇ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਹੀ ਆਪਣੀਆ ਮਹਾਨ ਸ਼ਹਾਦਤਾ ਦਿੱਤੀਆ ਹਨ ਜਿਸ ਮੰਜਿਲ ਨੂੰ ਹਰ ਕੀਮਤ ਤੇ ਪ੍ਰਾਪਤ ਕਰਨਾ ਹਰ ਮਾਈ-ਭਾਈ ਅਤੇ ਗੁਰ ਸਿੱਖ ਦਾ ਫਰਜ ਬਣ ਜਾਂਦਾ ਹੈ। ਉਹਨਾ ਉਮੀਦ ਪ੍ਰਗਟ ਕੀਤੀ ਕਿ ਊਪਰੋਕਤ ਦੋਵੇ ਸ਼ਹੀਦੀ ਸਮਾਗਮਾ ਤੇ ਹੋਣ ਵਾਲੀ ਅਰਦਾਸ ਵਿੱਚ ਸਮੁੱਚਾ ਖਾਲਸਾ ਪੰਥ, ਸਭ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸੰਗਠਨ ਸ਼ਾਮਿਲ ਹੋ ਕਿ ਜਿਥੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਉਥੇ ਕੌਮੀ ਮੰਜਿਲ ਦੀ ਪ੍ਰਾਪਤੀ ਲਈ ਪ੍ਰਣ ਵੀ ਕਰਨਗੇ।

Leave a Reply

Your email address will not be published. Required fields are marked *