ਮਾਝੇ ਦੇ ਸਿਰਕੱਢ ਜਰਨੈਲ ਸਰਦਾਰ ਉਪਕਾਰ ਸਿੰਘ ਸੰਧੂ ਵਲੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਿਲ ਹੋਣ ਤੇ ਪਾਰਟੀ ਨੂੰ ਮਾਝੇ ਵਿਚ ਵੱਡਾ ਬਲ ਮਿਲੇਗਾ – ਟਿਵਾਣਾ

ਫਤਿਹਗੜ ਸਾਹਿਬ 30 ਦਸੰਬਰ ( ) ਸ਼ਹੀਦੀ ਜੋੜ ਮੇਲ ਫਤਿਹਗੜ ਸਾਹਿਬ ਵਿਖੇ ਪਾਰਟੀ ਵੱਲੋ ਫਤਿਹਗੜ ਸਾਹਿਬ ਵਿਖੇ ਕੀਤੀ ਗਈ ਮੀਰੀ-ਪੀਰੀ ਕਾਨਫਰੰਸ ਵਿੱਚ ਜੋ ਮਾਝੇ ਜੋਨ ਤੋ ਸਰਦਾਰ ਉਪਕਾਰ ਸਿੰਘ ਸੰਧੂ ਦੀ ਵੱਡੀ ਸ਼ਖਸ਼ੀਅਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਿਲ ਹੋਈ ਸੀ, ਉਸ ਦਾ ਜਿੱਥੇ ਸਮੁੱਚੀ ਪਾਰਟੀ ਜੋਰ ਸ਼ੋਰ ਨਾਲ ਤਹਿ ਦਿਲੋ ਸਵਾਗਤ ਕਰਦੀ ਹੈ, ਉਥੇ ਉਹਨਾ ਦੇ ਆਉਣ ਨਾਲ ਪਾਰਟੀ ਨੂੰ ਮਾਝੇ ਵਿੱਚ ਬਹੁਤ ਵੱਡਾ ਬਲ ਮਿਲੇਗਾ ਕਿਉਂਕਿ ਸਰਦਾਰ ਸੰਧੂ ਨੇ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ ਦੇ ਅਹਿਮ ਅਹੁਦਿਆ ਉਤੇ ਅਤੇ ਵੱਖ ਵੱਖ ਸਿਆਸੀ ਅਹੁਦਿਆ ਉਤੇ ਰਹਿੰਦੇ ਹੋਏ ਮਾਝੇ ਲਈ ਲੰਮਾ ਸਮਾ ਨਿਰਸਵਾਰਥ ਹੋ ਕੇ ਸੇਵਾ ਕਰਦੇ ਰਹੇ ਹਨ। ਜਿਸ ਦੀ ਬਦੋਲਤ ਮਾਝੇ ਦੇ ਨਿਵਾਸੀਆ ਅਤੇ ਪੰਥਕ ਹਲਕਿਆ ਵਿੱਚ ਬਹੁਤ ਵੱਡਾ ਸਤਿਕਾਰ ਹੈ ਅਤੇ ਆਉਣ ਵਾਲੇ ਸਮੇ ਵਿੱਚ ਉਹਨਾ ਦੀ ਸ਼ਖਸ਼ੀਅਤ ਕੌਮਪ੍ਰਸਤ ਲੋਕਾ ਨੂੰ ਇਕ ਤਾਕਤ ਵਿੱਚ ਇਕਤਰ ਕਰਨ ਅਤੇ ਕੌਮੀ ਮੰਜਿਲ ਵੱਲ ਵੱਧਣ ਵਿੱਚ ਬਹੁਤ ਵੱਡੀ ਭੁਮਿਕਾ ਨਿਭਾਇਗੀ।

ਇਹ ਵਿਚਾਰ ਪਾਰਟੀ ਦੇ ਸਮੁੱਚੇ ਸੀਨੀਅਰ ਆਗੂਆ ਜਿਹਨਾ ਵਿੱਚ ਸਰਦਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਹਰਬੀਰ ਸਿੰਘ ਸੰਧੂ, (ਸਾਰੇ ਜਰਨਲ ਸਕੱਤਰ) ਨੇ ਸਾਝੇ ਤੋਰ ਤੇ ਸਰਦਾਰ ਉਪਕਾਰ ਸਿੰਘ ਸੰਧੂ ਦੀ ਸ਼ਖਸ਼ੀਅਤ ਵੱਲੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ਹੀਦੀ ਜੋੜ ਮੇਲੇ ਤੇ ਸ਼ਮੂਲੀਅਤ ਕਰਨ ਦਾ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਪਾਰਟੀ ਨੂੰ ਵੱਡੀ ਮਜਬੂਤੀ ਮਿਲਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾ ਕਿਹਾ ਕਿ ਸਰਦਾਰ ਸੰਧੂ ਨੇ ਬੀਤੇ ਸਮੇ ਵਿੱਚ ਕੌਮ ਦੇ ਚੱਲ ਰਹੇ ਅਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਹੀ ਨਿੱਘਾ ਅਤੇ ਵਿਦਵਤਾ ਵਾਲਾ ਯੋਗਦਾਨ ਪਾਇਆ ਹੈ। ਉਥੇ ਆਪਣੀ ਤਿਖਣ ਬੁੱਧੀ ਅਤੇ ਤਜਰਬੇ ਰਾਹੀ ਆਪਣੇ ਨੌਜਵਾਨਾ ਨੂੰ ਕੌਮੀ ਸੋਚ ਉਤੇ ਪਹਿਰਾ ਦੇਣ ਲਈ ਬਾਖੂਬੀ ਪ੍ਰੇਰਦੇ ਹੋਏ ਕੌਮੀ ਸ਼ਕਤੀ ਨੂੰ ਮਜਬੂਤ ਕੀਤਾ ਹੈ। ਇਹ ਸੇਵਾ ਕਰਦੇ ਹੋਏ ਉਹਨਾ ਨੇ ਕਦੇ ਵੀ ਉਸ ਅਕਾਲ ਪੁਰਖ ਦੇ ਭੈ ਤੋ ਬਿਨਾ ਕਿਸੇ ਦੁਨਿਆਵੀ ਸ਼ਕਤੀ ਦਾ ਡਰ ਆਪਣੇ ਮਨ ਆਤਮਾ ਵਿੱਚ ਕਦੀ ਨਹੀ ਰਖਿਆ। ਇਹਨਾ ਮਨੁੱਖਤਾ ਪੱਖੀ ਗੁਣਾ ਦੀ ਬਦੌਲਤ ਲੀਡਰਸਿਪ ਨੇ ਉਹਨਾ ਨੂੰ ਅਹਿਮ ਜਿੰਮੇਵਾਰੀਆ ਵੀ ਦਿੱਤੀਆ ਜਿਹਨਾ ਨੂੰ ਉਹਨਾ ਨੇ ਬਾਖੁਬੀ ਪੂਰਨ ਕੀਤਾ। ਉਹਨਾ ਦੇ ਵੱਲੋ ਪਾਰਟੀ ਨੂੰ ਸੇਵਾਵਾ ਦੇਣ ਦੀ ਬਦੌਲਤ ਪਾਰਟੀ ਨੂੰ ਕੇਵਲ ਮਾਝੇ ਵਿੱਚ ਹੀ ਮਜਬੂਤੀ ਨਹੀ ਮਿਲੇਗੀ ਬਲਕਿ ਸਮੂਚੇ ਪੰਜਾਬ, ਹਰਿਆਣਾ ਆਦਿ ਹੋਰ ਸੂਬਿਆਂ ਵਿੱਚ ਵੀ ਕੌਮੀ ਸੋਚ ਪ੍ਰਫੁੱਲਤ ਹੋਵੇਗੀ। ਉਹਨਾਂ ਵੱਲੋ ਕੀਤੇ ਗਏ ਇਸ ਵੱਡੇ ਫੈਸਲੇ ਨੇ ਪਾਰਟੀ ਸਫਾਂ ਵਿੱਚ ਬਹੁਤ ਵੱਡੀ ਉਸਾਰੂ ਤਬਦੀਲੀ ਨੂੰ ਸੱਦਾ ਦੇ ਦਿੱਤਾ ਹੈ। ਜਿਸ ਨਾਲ ਹੁਣ ਵੀ ਬੀਤੇ ਸਮੇ ਦੀ ਪੰਥਕ ਲੀਡਰਸਿਪ ਆਉਣ ਵਾਲੇ ਸਮੇ ਵਿੱਚ ਪਾਰਟੀ ਵਿਚ ਸ਼ਾਮਿਲ ਹੋਵੇਗੀ ਜਿਸ ਨਾਲ ਕੌਮੀ ਮੰਜਿਲ ਦੇ ਖਾਲਸਾ ਪੰਥ ਜਲਦੀ ਹੀ ਨੇੜੇ ਢੁਕੇਗਾ। ਪਾਰਟੀ ਨੇ ਇਕ ਵਾਰ ਫਿਰ ਸਰਦਰ ਸੰਧੂ ਨੂੰ ਪਾਰਟੀ ਵਿੱਚ ਆਉਣ ਤੇ ਜੀ ਆਇਆ ਆਖਿਆ।

Leave a Reply

Your email address will not be published. Required fields are marked *