ਹੀਰਾਬਾ ਮੋਦੀ ਮਾਤਾ ਸ੍ਰੀ ਨਰਿੰਦਰ ਮੋਦੀ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਮੋਦੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ

ਫ਼ਤਹਿਗੜ੍ਹ ਸਾਹਿਬ, 31 ਦਸੰਬਰ ( ) “ਬੀਬੀ ਹੀਰਾਬਾ ਜੋ ਕਿ ਇੰਡੀਆਂ ਦੇ ਵਜ਼ੀਰ-ਏ-ਆਜਮ ਸ੍ਰੀ ਨਰਿੰਦਰ ਮੋਦੀ ਦੇ ਸਤਿਕਾਰਯੋਗ ਮਾਤਾ ਸਨ ਅਤੇ ਜਿਨ੍ਹਾਂ ਦੀ ਉਮਰ 100 ਸਾਲ ਹੋ ਚੁੱਕੀ ਸੀ, ਉਹ ਆਪਣੇ ਉਸ ਅਕਾਲ ਪੁਰਖ ਵੱਲੋ ਮਿਲੇ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸ੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ। ਕਿਉਂਕਿ ਮਾਤਾ-ਪਿਤਾ ਕਿੰਨੀ ਵੀ ਵਡੇਰੀ ਉਮਰ ਦੇ ਹੋ ਜਾਣ, ਉਨ੍ਹਾਂ ਦੇ ਪਰਿਵਾਰਿਕ ਮੈਬਰ ਉਨ੍ਹਾਂ ਦੀ ਛੱਤਰਛਾਇਆ ਹੇਠ ਜੀਊਂਣ ਨੂੰ ਆਪਣਾ ਸੁਭਾਗ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਅਸੀਸਾਂ ਅਤੇ ਪ੍ਰਰਾਥਨਾਂ ਰਾਹੀ ਇਸ ਦੁਨਿਆਵੀ ਜਿੰਦਗੀ ਵਿਚ ਪੰਲਾਘਾ ਪੁੱਟਦੇ ਹਨ । ਕਿਉਂਕਿ ਬਜੁਰਗ ਆਤਮਾਵਾ ਦੇ ਬੋਲਾਂ ਅਤੇ ਆਤਮਾ ਵਿਚ ਇਕ ਅਦੁੱਤੀ ਸ਼ਕਤੀ ਹੁੰਦੀ ਹੈ ਜਿਸ ਨਾਲ ਸੰਬੰਧਤ ਪਰਿਵਾਰ ਵਾਧੇ ਫੁੱਲਦੇ ਹਨ ਅਤੇ ਸਕੂਨ ਪ੍ਰਾਪਤ ਕਰਦੇ ਹਨ । ਉਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਮੋਦੀ ਸਮੁੱਚੇ ਪਰਿਵਾਰ ਨੂੰ ਇਕ ਵੱਡਾ ਸਦਮਾ ਪਹੁੰਚਿਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਨੀਅਤ ਦੇ ਨਾਤੇ ਸ੍ਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਨੇਕ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਨ, ਉਥੇ ਸ੍ਰੀ ਮੋਦੀ ਪਰਿਵਾਰ ਦੇ ਸਮੁੱਚੇ ਮੈਬਰਾਂ, ਸੰਬੰਧੀਆਂ ਸਭਨਾਂ ਨੂੰ ਭਾਣੇ ਵਿਚ ਰਹਿਣ ਦੀ ਸ਼ਕਤੀ ਬਖਸਿ਼ਸ਼ ਹੋਣ ਦੀ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਤੇ ਅਰਦਾਸ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸਿ਼ਪ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫਤਰ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਅੰਮ੍ਰਿਤਪਾਲ ਸਿੰਘ ਛੰਦੜਾ ਪ੍ਰਧਾਨ ਯੂਥ ਵਿੰਗ ਆਦਿ ਆਗੂਆ ਨੇ ਕੀਤਾ । ਸ. ਸਿਮਰਨਜੀਤ ਸਿੰਘ ਮਾਨ ਨੇ ਉਚੇਚੇ ਤੌਰ ਤੇ ਇਸ ਸਦਮੇ ਸਮੇਂ ਮੋਦੀ ਪਰਿਵਾਰ ਦੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਕਿਹਾ ਕਿ ਜੇਕਰ ਸ੍ਰੀ ਨਰਿੰਦਰ ਮੋਦੀ ਆਪਣੇ ਸਤਿਕਾਰਯੋਗ ਮਾਤਾ ਦੇ ਚਲੇ ਜਾਣ ਦੇ ਵੱਡੇ ਦੁੱਖ ਤੇ ਪੀੜ੍ਹਾਂ ਨੂੰ ਮਹਿਸੂਸ ਕਰਦੇ ਹੋਏ ਅਤੇ ਉਸ ਅਕਾਲ ਪੁਰਖ ਦੇ ਭਾਣੇ ਨੂੰ ਪ੍ਰਵਾਨ ਕਰਦੇ ਹੋਏ ਆਪਣੀ ਵਜ਼ੀਰ-ਏ-ਆਜਮ ਕਾਲ ਦੇ ਬਚਦੇ ਸਮੇ ਅਤੇ ਆਪਣੀ ਵੱਧਦੀ ਉਮਰ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਸੰਜੀਦਗੀ ਅਤੇ ਦ੍ਰਿੜਤਾ ਨਾਲ ਇਸ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਹੁਕਮਰਾਨਾਂ ਵੱਲੋ ਜ਼ਬਰੀ ਖੋਹੇ ਗਏ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਮੌਲਿਕ ਹੱਕਾਂ ਨੂੰ ਖੁੱਲ੍ਹਦਿਲੀ ਨਾਲ ਪ੍ਰਦਾਨ ਕਰਨ ਅਤੇ ਘੱਟ ਗਿਣਤੀ ਕੌਮਾਂ ਨਾਲ ਲੰਮੇ ਸਮੇ ਤੋ ਹੁੰਦੀਆਂ ਆ ਰਹੀਆ ਹਕੂਮਤੀ ਬੇਇਨਸਾਫ਼ੀਆਂ, ਜ਼ਬਰ-ਜੁਲਮ, ਵਿਤਕਰਿਆ ਤੋ ਤੋਬਾ ਕਰਕੇ ਆਪਣੇ ਮਿਲੇ ਸਵਾਸਾਂ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਵਿਚ ਲਗਾ ਸਕਣ ਤਾਂ ਜਿਥੇ ਉਨ੍ਹਾਂ ਵੱਲੋ ਕੀਤੇ ਜਾਣ ਵਾਲਾ ਅਜਿਹਾ ਉਦਮ ਉਨ੍ਹਾਂ ਦੀ ਮਾਂ ਦੀ ਪਵਿੱਤਰ ਆਤਮਾ ਨੂੰ ਸਕੂਨ ਪ੍ਰਦਾਨ ਕਰੇਗਾ, ਉਥੇ ਸ੍ਰੀ ਮੋਦੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦੇ ਜੀਵਨਕਾਲ ਵਿਚ ਵੀ ਉਹ ਅਲੌਕਿਕ ਤਬਦੀਲੀ ਅਤੇ ਵੱਡੀ ਆਤਮਿਕ ਸੰਤੁਸਟੀ ਪ੍ਰਾਪਤ ਹੋਣ ਨੂੰ ਉਹ ਖੁਦ ਮਹਿਸੂਸ ਕਰਨਗੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਅੱਜ ਤੋ ਬਾਅਦ ਸਹੀ ਮਾਇਨਿਆ ਵਿਚ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੀ ਬਿਹਤਰੀ ਕਰਨ ਅਤੇ ਉਨ੍ਹਾਂ ਦੇ ਖੋਹੇ ਗਏ ਹੱਕ-ਹਕੂਕਾ ਨੂੰ ਪ੍ਰਦਾਨ ਕਰਨਗੇ ਤੇ ਆਪਣੇ ਜੀਵਨ ਨੂੰ ਸਫ਼ਲ ਬਣਾਉਣਗੇ ।

Leave a Reply

Your email address will not be published. Required fields are marked *