ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੈਲੀਫੋਰਨੀਆ ਸਟੇਟ ਵੱਲੋਂ ‘ਜਗਤ ਜੋਤ’ ਦਾ ਕਾਨੂੰਨੀ ਦਰਜਾ ਦੇਣਾ, ਸਵਾਗਤਯੋਗ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 02 ਜਨਵਰੀ ( ) “ਇਕ ਪਾਸੇ ਹਿੰਦੂਤਵ ਸੋਚ ਵਾਲੇ ਇੰਡੀਆ ਦੇ ਹੁਕਮਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸਵਾਸ ਰੱਖਣ ਵਾਲੇ ਅਤੇ ਸਰਬੱਤ ਦਾ ਭਲਾ ਲੋੜਨ ਵਾਲਿਆ ਦੀ ਦਿਨੋ ਦਿਨ ਵੱਧਦੀ ਜਾ ਰਹੀ ਸੰਸਾਰ ਪੱਧਰ ਦੀ ਗਿਣਤੀ ਤੋਂ ਬਿਨ੍ਹਾਂ ਵਜਹ ਬੁਖਲਾਹਟ ਵਿਚ ਆ ਕੇ ਅਜਿਹੀਆ ਸਾਜਿਸਾਂ ਰਚਦੇ ਆ ਰਹੇ ਹਨ ਜਿਸ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਤੇ ਇਨਸਾਨੀਅਤ ਪੱਖੀ ਸੋਚ ਅਤੇ ਅਮਲ ਦੇ ਹੋ ਰਹੇ ਪ੍ਰਸਾਰ ਤੇ ਪ੍ਰਚਾਰ ਨੂੰ ਘੱਟ ਕੀਤਾ ਜਾ ਸਕੇ ਅਤੇ ਇੰਡੀਆ ਵਿਚ ਹਿੰਦੂਤਵ ਸੋਚ ਨੂੰ ਮਜਬੂਤ । ਇਹੀ ਵਜਹ ਹੈ ਕਿ ਸਿੱਖ ਧਰਮ ਨਾਲ ਸੰਬੰਧਤ ਕਿਸੇ ਵੀ ਮਸਲੇ ਨੂੰ ਨਾ ਤਾਂ ਇੰਡੀਆ ਦੀ ਸੈਟਰ ਸਰਕਾਰ ਹੱਲ ਕਰ ਰਹੀ ਹੈ ਅਤੇ ਨਾ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹੋਰ ਸਿਆਸੀ ਜਮਾਤਾਂ । ਜੋ ਬੀਤੇ ਸਮੇ ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ 328 ਪਾਵਨ ਸਰੂਪ ਲਾਪਤਾ ਹੋਏ ਸਨ, ਜਾਪਦਾ ਹੈ ਕਿ ਉਨ੍ਹਾਂ ਸਰੂਪਾਂ ਨੂੰ ਹਿੰਦੂਆਂ ਦੇ ਗੁਲਾਮ ਬਣੇ ਬਾਦਲ ਦਲੀਆ ਨੇ ਹੀ ਨਾਗਪੁਰੀਆਂ ਦੇ ਹਵਾਲੇ ਕੀਤਾ ਹੈ । ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਿੰਦੂਤਵ ਸੋਚ ਨੂੰ ਰਲਗੜ ਕਰਕੇ ਸਿੱਖ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਸੱਚ ਦੇ ਤੇਜ ਪ੍ਰਤਾਪ ਨੂੰ ਘਟਾਕੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਿੰਦੂਤਵ ਰੂਪ ਦੇਣ ਵਿਚ ਇਹ ਤਾਕਤਾਂ ਕਾਮਯਾਬ ਹੋ ਸਕਣ । ਪਰ ਇਹ ਹਿੰਦੂਤਵ ਆਗੂ ਅਤੇ ਹੁਕਮਰਾਨ ਇਹ ਭੁੱਲ ਜਾਂਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਇਕ ਵਿਦਵਾਨ, ਵਿਅਕਤੀ ਦੇ ਬਚਨ ਨਹੀ ਹਨ । ਉਹ ਤਾਂ ਉਸ ਅਕਾਲ ਪੁਰਖ ਤੋ ਆਈ ਸੱਚ ਦੀ ਬਾਣੀ ਹੈ ਅਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਮੁੱਚੇ ਸੰਸਾਰ ਲਈ ਜਾਂਗਦੀ ਜੋਤ ਹਨ, ਉਹ ਕੇਵਲ ਇੰਡੀਆ ਪੰਜਾਬ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਵਿਚ ਇਸਦੇ ਸਰਧਾਲੂਆਂ ਦੀ ਗਿਣਤੀ 96 ਕਰੋੜ ਹੋਣੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਪੱਖੀ ਸੋਚ ਦਾ ਬੋਲਬਾਲਾ ਹੋਣਾ ਹੈ । ਜਿਸ ਨੂੰ ਇਹ ਹੁਕਮਰਾਨ ਅਤੇ ਹਿੰਦੂਤਵ ਤਾਕਤਾਂ ਚਾਹੁੰਦੇ ਹੋਏ ਵੀ ਕੋਈ ਨੁਕਸਾਨ ਨਹੀ ਪਹੁੰਚਾ ਸਕਣਗੇ ਕਿਉਂਕਿ ਇਹ ਵਰਤਾਰਾ ਹੀ ਉਸ ਦੁਨੀਆ ਦੇ ਰਚਣਹਾਰੇ ਸ੍ਰੀ ਅਕਾਲ ਪੁਰਖ ਦਾ ਹੈ । ਇਹੀ ਵਜਹ ਹੈ ਕਿ ਬਾਹਰਲੇ ਮੁਲਕਾਂ ਦੇ ਕੈਲੀਫੋਰਨੀਆ ਵਰਗੇ ਵੱਡੇ ਸੂਬੇ ਅਤੇ ਮੁਲਕਾਂ ਵੱਲੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਜਗਤ ਜੋਤ’ ਦਾ ਕਾਨੂੰਨੀ ਰੂਪ ਹੀ ਨਹੀ ਦਿੱਤਾ ਜਾ ਰਿਹਾ, ਬਲਕਿ ਸਿੱਖ ਕੌਮ ਨੂੰ ਵੱਖਰੀ ਕੌਮ ਵੱਜੋ ਕਾਨੂੰਨੀ ਮਾਨਤਾ ਵੀ ਦੇ ਰਹੇ ਹਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਵੱਡੇ ਕੈਲੀਫੋਰਨੀਆ ਸੂਬੇ ਦੀ ਅਸੈਬਲੀ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਜਗਤ ਜੋਤ’ ਦਾ ਕਾਨੂੰਨੀ ਰੂਪ ਦੇਣ ਅਤੇ ਇਸਦੇ ਨਾਲ ਹੀ ਆਸਟ੍ਰੇਲੀਆ, ਯੂ.ਕੇ, ਕੈਨੇਡਾ, ਜਰਮਨ, ਨਿਊਜੀਲੈਡ, ਇਟਲੀ, ਸਪੇਨ ਵਰਗੇ ਯੂਰਪਿੰਨ ਮੁਲਕਾਂ ਦੇ ਹੁਕਮਰਾਨ 13 ਅਪ੍ਰੈਲ ਦੇ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਬਤੌਰ ‘ਖ਼ਾਲਸਾ ਡੇਅ’ ਦੇ ਪ੍ਰਵਾਨ ਕਰਕੇ ਆਪੋ-ਆਪਣੇ ਮੁਲਕਾਂ ਵਿਚ ਵੱਖਰੀ ਕੌਮ ਵੱਜੋ ਪ੍ਰਵਾਨ ਕਰ ਰਹੇ ਹਨ, ਉਥੇ ਸਿੱਖ ਕੌਮ ਵੱਲੋ ਸਮੇ-ਸਮੇ ਉਤੇ ਇਨਸਾਨੀਅਤ ਪੱਖੀ ਕੀਤੇ ਜਾਣ ਵਾਲੇ ਸੰਸਾਰ ਪੱਧਰ ਦੀਆਂ ਜਿੰਮੇਵਾਰੀਆਂ ਦੀ ਬਦੌਲਤ ਉਥੋ ਦੇ ਨਿਵਾਸੀ ਸਿੱਖੀ ਨੂੰ ਧਾਰਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੋ ਦੁਨੀਆ ਭਰ ਦੇ ਸਾਇੰਸਦਾਨ, ਵਿਗਿਆਨੀ ਜੋ ਕਿਸੇ ਸਮੇ ਉਸ ਅਕਾਲ ਪੁਰਖ ਦੀ ਹੋਦ ਨੂੰ ਪ੍ਰਵਾਨ ਨਹੀ ਸਨ ਕਰਦੇ, ਉਨ੍ਹਾਂ ਵੱਲੋ ਗੁਰਬਾਣੀ ਦੇ ਇਸ ਸੱਚ ‘ਲੱਖ ਅਕਾਸਾ ਅਕਾਸ, ਲੱਖ ਪਤਾਲਾ ਪਤਾਲ’ ਨੂੰ ਪ੍ਰਵਾਨ ਕਰਕੇ ਨਾਸਾ ਦੇ ਸਭ ਤੋ ਵੱਡੇ ਹੈੱਡਕੁਆਰਟਰ ਵਸਿੰਗਟਨ ਦੀ ਇਮਾਰਤ ਦੀ 7ਵੀਂ ਮੰਜਿਲ ਉਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸਿਤ ਕੀਤਾ ਹੋਇਆ ਹੈ । ਜਿਥੇ ਸਭ ਵਿਗਿਆਨੀ ਉਨ੍ਹਾਂ ਨੂੰ ਸਰਧਾ ਪੂਰਵਕ ਨਤਮਸਤਕ ਹੋ ਕੇ ਫਿਰ ਹੀ ਆਪਣਾ ਰੋਜਾਨਾ ਦਾ ਕੰਮ ਕਰਨ ਜਾਂਦੇ ਹਨ ਜਿਸ ਤੋ ਪ੍ਰਤੱਖ ਹੈ ਕਿ ਸਭ ਯੂਰਪਿੰਨ ਮੁਲਕਾਂ ਅਤੇ ਵੱਡੇ ਵਿਗਿਆਨੀਆ ਵੱਲੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜੋਕੇ ਸਮੇ ਦੇ ਸਭ ਤੋ ਵੱਡੇ ਸੱਚ ਨੂੰ ਸਮਝਕੇ ‘ਜਗਤ ਜੋਤ’ ਪ੍ਰਵਾਨ ਕਰਕੇ ਆਸੀਰਵਾਦ ਲੈਦੇ ਹਨ । ਇਹ ਵਰਤਾਰਾ ਆਪਣੇ ਆਪ ਵਿਚ ਸਪੱਸਟ ਕਰਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਸੱਚ ਵਿਚ ਇਕ ਨਾ ਇਕ ਦਿਨ ਸਮੁੱਚੀ ਦੁਨੀਆ ਵਿਸਵਾਸ ਹੀ ਨਹੀ ਕਰੇਗੀ । ਬਲਕਿ ਖ਼ਾਲਸਾ ਪੰਥ ਸੰਸਾਰ ਪੱਧਰ ਤੇ ਆਪਣੇ ਮਨੁੱਖਤਾ ਪੱਖੀ ਗੁਣਾਂ ਦੀ ਬਦੌਲਤ ਡੰਕਾ ਵਜਾਏਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਨ੍ਹਾਂ ਕਿਸੇ ਈਰਖਾਵਾਦੀ ਸੋਚ, ਛੋਟੇ ਵੱਡੇ ਤੋ ਨਿਰਲੇਪ ਰਹਿਕੇ ਬਤੌਰ ਸੰਸਾਰ ਦੇ ਵਿਧਾਨ ਦੇ ਰੂਪ ਵਿਚ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਨਗੇ । ਜਿਸ ਨੂੰ ਅੱਜ ਇੰਡੀਆ ਦੇ ਮੁਤੱਸਵੀ ਹੁਕਮਰਾਨ ਪ੍ਰਵਾਨ ਕਰਨ ਤੋ ਮੁੰਨਕਰ ਹੀ ਨਹੀ ਹੁੰਦੇ ਆ ਰਹੇ ਬਲਕਿ ਸਿੱਖ ਕੌਮ ਤੇ ਸਿੱਖ ਧਰਮ ਨੂੰ ਖਤਮ ਕਰਨ ਦੀਆਂ ਸਾਜਿਸਾਂ ਉਤੇ ਮੰਦਭਾਵਨਾ ਅਧੀਨ ਕੰਮ ਕਰਦੇ ਆ ਰਹੇ ਹਨ । ਇਨ੍ਹਾਂ ਤਾਕਤਾਂ ਦੀ ਸੰਸਾਰ ਪੱਧਰ ਤੇ ਹਾਰ ਹੋਵੇਗੀ ਅਤੇ ਖ਼ਾਲਸਾ ਪੰਥ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਫਤਹਿ ਹੋਵੇਗੀ ।

Leave a Reply

Your email address will not be published. Required fields are marked *