ਬੀ.ਜੇ.ਪੀ ਆਗੁਆ ਵਲੋ ਪ੍ਰਚਾਰ ਕਰਨਾ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਹਨ, ਪਿੱਛੇ ਹੁਕਮਰਾਨਾ ਦੀ ਪੰਜਾਬ ਵਿਰੋਧੀ ਮੰਦਭਾਵਨਾ – ਮਾਨ

ਫਤਿਹਗੜ੍ਹ ਸਾਹਿਬ, 30 ਦਸੰਬਰ ( ) ਇਸ ਮੁਲਕ ਦੀਆ ਮੁਤਸਵੀ ਜਮਾਤਾ ਬੀ.ਜੇ.ਪੀ – ਆਰ.ਐਸ.ਐਸ ਵੱਲੋ ਪੰਜਾਬ ਸੁਬੇ ਨੂੰ ਅਤੇ ਪੰਜਾਬੀਆ ਨੂੰ ਨਿਸ਼ਾਨਾ ਬਣਾਕੇ ਕੇਵਲ ਮੀਡੀਆ, ਪ੍ਰਿੰਟ ਮੀਡੀਆ ਵਿੱਚ ਹੀ ਪੰਜਾਬ ਦੇ ਮਾੜੇ ਹਾਲਾਤ ਹੋਣ ਦਾ ਗੁੰਮਰਾਹਕੁਨ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤਾ ਕਿ ਇਕ ਵਾਰ ਫਿਰ ਪੰਜਾਬ ਦੇ ਹਾਲਾਤਾ ਨੂੰ ਖਰਾਬ ਦਰਸਾਕੇ ਸਮੁਚੇ ਮੁਲਕ ਨਿਵਾਸੀਆ ਅਤੇ ਬਹੁ-ਗਿਣਤੀ ਨੂੰ ਆਪਣੇ ਮਗਰ ਲਗਾਉਣ ਵਿੱਚ ਕਾਮਯਾਬ ਹੋ ਸਕਣ। ਅਜਿਹਾ ਪ੍ਰਚਾਰ ਕਰਦੇ ਹੋਏ ਇਹ ਆਗੁ ਕਹਿ ਰਹੇ ਹਨ ਕਿ ਪੰਜਾਬ ਦੇ ਹਾਲਾਤ ਕਸ਼ਮੀਰ ਵਰਗੇ ਹੋ ਗਏ ਹਨ। ਜਦੋਂਕਿ ਇਥੇ ਹਿੰਦੂ, ਸਿੱਖਾ, ਹਿੰਦੂ -ਮੁਸਲਮਾਨਾ ਜਾ ਹੋਰ ਫਿਰਕੂ ਝਗੜਾ ਜਾ ਨਫਰਤ ਨਹੀ ਹੈ। ਫਿਰ ਵੀ ਅਜਿਹਾ ਪ੍ਰਚਾਰ ਕਰਨਾ ਹੁਕਮਰਾਨਾ ਦੀ ਪੰਜਾਬ ਸੂਬੇ ਵਿਰੋਧੀ ਸੋਚ ਨੂੰ ਪ੍ਰਤੱਖ ਰੂਪ ਵਿੱਚ ਸਪੱਸ਼ਟ ਕਰਦਾ ਹੈ। ਇਹ ਪ੍ਰਚਾਰ ਕਰਨ ਵਾਲਿਆ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸ਼ਰਮਾ, ਸ਼੍ਰੀ ਮਨੋਰੰਜਨ ਕਾਲੀਆ ਅਤੇ ਸ਼੍ਰੀ ਸਚਰ ਵਰਗੇ ਲੋਕ ਹਨ। ਦੁਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ, ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀ ਬਲਰਾਮ ਜਾਖੜ, ਕੇਵਲ ਸਿੰਘ ਢਿੱਲੋ, ਸ੍ਰੀ ਵੇਰਕਾ ਅਤੇ ਸ਼੍ਰੀ ਦੀਦਾਰ ਸਿੰਘ ਭੱਟੀ ਵਰਗੇ ਆਗੂ ਜੋ ਆਪਣੀਆ ਪਿਤਰੀ ਪਾਰਟੀਆ ਨੂੰ ਛੱਡਕੇ ਬੀ.ਜੇ.ਪੀ ਵਿੱਚ ਚਲੇ ਗਏ ਹਨ, ਉਹ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਸੈਂਟਰ ਵਾਲਿਆ ਨੂੰ ਪੰਜਾਬ ਵਿਰੁੱਧ ਸ਼ਿਕਾਇਤਾ ਕਰਨ ਵਿੱਚ ਲਗੇ ਹੋਏ ਹਨ। ਫਿਰ ਇਹਨਾ ਕੋਲ ਜਦੋ ਵਿਸ਼ੇਸ਼ ਫੋਰਸਾ, ਟੈਕ, ਤੋਪਾ, ਖੂਫੀਆ ਵਿਭਾਗ ਅਤੇ ਪੁਲਿਸ ਆਦਿ ਹਕੂਮਤੀ ਹਮਲਾ ਹੈ, ਫਿਰ ਪੰਜਾਬ ਵਿੱਚ ਵੱਸਣ ਵਾਲੇ ਹਿੰਦੂਆ ਨੂੰ ਕਿਸ ਤੋ ਖਤਰਾ ਹੋ ਸਕਦਾ ਹੈ ? ਪੰਜਾਬ ਦੇ ਹਾਲਾਤ ਖਰਾਬ ਹੋਣ ਦਾ ਝੂਠਾ ਅਤੇ ਗੁੰਮਰਾਹਕੁਨ ਪ੍ਰਚਾਰ ਕਿਉ ਕੀਤਾ ਜਾ ਰਿਹਾ ਹੈ ?

ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਐਮ.ਪੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਅਤੇ ਬੀ.ਜੇ.ਪੀ ਦੇ ਆਗੂਆ ਵੱਲੋ ਬਿਨਾ ਵਜਾਹ ਪੰਜਾਬ ਵਿੱਚ ਹਾਲਾਤ ਖਰਾਬ ਹੋਣ ਦਾ ਗੁੰਮਰਾਹਕੁਨ ਪ੍ਰਚਾਰ ਕਰਕੇ ਪੰਜਾਬੀਆ ਅਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਦੇ ਹੋ ਰਹੇ ਦੁੱਖਦਾਈ ਅਮਲਾ ਦੀ ਪੁਰਜੋਰ ਸ਼ਬਦਾ ਨਾਲ ਨਿੰਦਾ ਕਰਦੇ ਹੋਏ ਅਤੇ ਪੰਜਾਬੀਆ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾ ਕਿਹਾਕਿ ਪਹਿਲਾ ਨਹਿਰੂ-ਗਾਂਧੀ ਵਰਗੇ ਹਿੰਦੂ ਆਗੁਆ ਵਲੋ 1947 ਵਿੱਚ ਖੂਨੀ ਕਹਿਰ ਵਰਤਾਉਣ ਦੀ ਮਨੁੱਖਤਾ ਵਿਰੋਧੀ ਸੋਚ ਰਾਹੀ ਵੰਡ ਕਰਵਾਈ। ਫਿਰ ਇਹਨਾ ਹੁਕਮਰਾਨਾ ਨੇ 1966 ਵਿੱਚ ਪੰਜਾਬ ਦੀ ਵੰਡ ਕਰਵਾਕੇ ਹਰਿਆਣਾ, ਹਿਮਾਚਲ ਦੇ ਟੋਟੇ ਕਰਵਾਏ। ਪੰਜਾਬ ਦੇ ਪਾਣੀਆ ਅਤੇ ਬਿਜਲੀ ਨੂੰ ਜਬਰੀ ਲੁੱਟਿਆ ਗਿਆ। ਪੰਜਾਬ ਨੂੰ ਇੰਡਸਟਰੀ ਨਾ ਦੇ ਕੇ ਪੰਜਾਬ ਦੀ ਮਾਲੀ ਹਾਲਤ ਨੂੰ ਡੁੰਘੀ ਸੱਟ ਮਾਰੀ ਗਈ। ਉਪਰੰਤ ਬੀ.ਜੇ.ਪੀ ਵਿੱਚ ਜਾਣ ਵਾਲੇ ਆਗੂਆ ਨੇ ਸੈਂਟਰ ਕੋਲ ਝੁਠੀਆ ਸ਼ਿਕਾਇਤਾ ਕਰਕੇ ਪੰਜਾਬ ਦੇ ਮਾਹੋਲ ਖਰਾਬ ਹੋਣ ਦਾ ਰੋਲਾ ਪਾ ਕੇ ਆ ਬੈਲ ਮੈਨੂ ਮਾਰ ਦੀ ਕਹਾਵਤ ਨੂੰ ਪੂਰਨ ਕਰਨ ਦੀ ਬੱਜਰ ਗੁਸਤਾਖੀ ਕਰਦੇ ਆ ਰਹੇ ਹਨ ਅਤੇ ਇਹ ਕਹਿ ਰਹੇ ਹਨ ਕਿ ਪੰਜਾਬ ਦੇ ਹਾਲਾਤ ਕਸ਼ਮੀਰ ਵਰਗੇ ਹੋ ਗਏ ਹਨ। ਜੇਕਰ ਇਹ ਹੁਕਮਰਾਨ ਅਤੇ ਆਗੂ ਕਸ਼ਮੀਰੀਆ, ਪੰਜਾਬੀਆ ਆਦਿ ਨਾਲ ਨਹੀ ਰਹਿ ਸਕਦੇ ਫਿਰ ਇਹ ਬਾਹਰਲੇ ਮੁਲਕਾਂ ਬੰਗਲਾਦੇਸ਼ਿਆ ਜਾ ਹੋਰ ਕਿਸ ਨਾਲ ਰਹਿਣਗੇ ? ਉਹਨਾ ਕਿਹਾ ਕੇ ਪੰਜਾਬ ਵਿੱਚ ਸਭ ਕੌਮਾਂ ਅਤੇ ਧਰਮ ਆਪਣੀਆ ਸਾਂਝਾ ਨੂੰ ਮਜਬੂਤ ਕਰਦੇ ਹੋਏ ਰਹਿ ਰਹੇ ਹਨ। ਕਿ ਇਹ ਲੋਕ ਅਜਿਹਾ ਪ੍ਰਚਾਰ ਕਰਕੇ ਖੁਦ ਹੀ ਪੰਜਾਬ ਨੂੰ ਫਿਰ ਲਹੁ-ਲੁਹਾਨ ਕਰਨ ਦੀਆ ਮੰਦਭਾਵਨਾ ਭਰੀਆ ਗੁੰਦਾ ਤਾ ਨਹੀ ਗੁੰਦ ਰਹੇ। ਜਿਸ ਤੋ ਸਮੁੱਚੇ ਪੰਜਾਬ ਨਿਵਾਸੀਆ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਪੰਜਾਬ ਨੂੰ ਹੁਕਮਰਾਨਾ ਵਲੋ ਨਿਸ਼ਾਨਾ ਬਣਾਉਣ ਦੀ ਸਾਜਿਸ਼ ਨੂੰ ਇਕਤਰ ਹੋ ਕੇ ਅਸਫਲ ਵੀ ਬਣਾਉਣਾ ਹੋਵੇਗਾ।

Leave a Reply

Your email address will not be published. Required fields are marked *