ਜਿਨ੍ਹਾਂ ਦਾ ਹਿੰਦੂਤਵ ਸੋਚ ਨਾਲ ਸੰਬੰਧ ਨਹੀਂ, ਉਨ੍ਹਾਂ ਆਗੂਆਂ ਨੂੰ ਬੀਜੇਪੀ ਵੱਲੋਂ ਸਾਮਿਲ ਕਰਨਾ ਮੌਕਾਪ੍ਰਸਤੀ ਵਾਲੇ ਅਮਲ : ਮਾਨ

ਫ਼ਤਹਿਗੜ੍ਹ ਸਾਹਿਬ, 25 ਦਸੰਬਰ ( ) “ਜਦੋਂ ਵੀ ਕਿਸੇ ਆਗੂ ਜਾਂ ਸਖਸ਼ੀਅਤ ਨੂੰ ਕਿਸੇ ਦੂਸਰੀ ਪਾਰਟੀ ਵਿਚ ਸਾਮਿਲ ਕੀਤਾ ਜਾਂਦਾ ਹੈ, ਤਾਂ ਉਸਦੀ ਸੈਂਟਰਲ ਲੀਡਰਸਿ਼ਪ ਇਸ ਗੱਲ ਦਾ ਵਿਚਾਰ ਜ਼ਰੂਰ ਕਰਦੀ ਹੈ ਕਿ ਉਹ ਸਾਮਿਲ ਹੋਣ ਵਾਲੇ ਵਿਅਕਤੀ ਦੀ ਵਿਚਾਰਧਾਰਾ ਸਾਡੇ ਨਾਲ ਮੇਲ ਖਾਂਦੀ ਹੈ ਜਾਂ ਨਹੀ । ਲੇਕਿਨ ਬੀਜੇਪੀ-ਆਰ.ਐਸ.ਐਸ. ਵੱਲੋ ਜੋ ਬੀਤੇ ਕੁਝ ਸਮੇ ਤੋ ਅਜਿਹੇ ਲੋਕਾਂ ਨੂੰ ਪਾਰਟੀ ਵਿਚ ਸਾਮਿਲ ਕੀਤਾ ਜਾਂਦਾ ਆ ਰਿਹਾ ਹੈ ਜਿਨ੍ਹਾਂ ਦਾ ਕੱਟੜਵਾਦੀ ਹਿੰਦੂ ਸੋਚ ਨਾਲ ਕੋਈ ਸਰੋਕਾਰ ਹੀ ਨਹੀ । ਇਸ ਲਈ ਅਜਿਹੇ ਆਗੂਆਂ ਨੂੰ ਪਾਰਟੀ ਵਿਚ ਸਾਮਿਲ ਕਰਨਾ ਤਾਂ ਬੀਜੇਪੀ-ਆਰ.ਐਸ.ਐਸ. ਦੀ ਮੌਕਾਪ੍ਰਸਤੀ ਸੋਚ ਨੂੰ ਪ੍ਰਤੱਖ ਕਰਦਾ ਹੈ । ਜਿਸ ਨਾਲ ਨਾ ਤਾਂ ਸਾਮਿਲ ਹੋਣ ਵਾਲਿਆ ਦਾ ਕੋਈ ਫਾਇਦਾ ਹੋ ਸਕੇਗਾ ਅਤੇ ਨਾ ਹੀ ਬੀਜੇਪੀ-ਆਰ.ਐਸ.ਐਸ. ਸੋਚ ਨੂੰ । ਇਹ ਤਾਂ ਉਸੇ ਤਰ੍ਹਾਂ ਦੇ ਅਮਲ ਹਨ ਜਿਵੇ ਕਣਕ ਵਿਚ ਨਦੀਨ ਵੱਧ ਜਾਣ ਤੇ ਉਹ ਕਣਕ ਦੀ ਫ਼ਸਲ ਨੂੰ ਮਾਰ ਦਿੰਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੱਖ-ਵੱਖ ਸਿਆਸੀ ਪਾਰਟੀਆ ਵਿਚੋ ਬੀਜੇਪੀ-ਆਰ.ਐਸ.ਐਸ ਦੀ ਸੈਟਰਲ ਲੀਡਰਸਿ਼ਪ ਵੱਲੋ ਧੜਾਧੜ ਸਾਮਿਲ ਕਰਨ ਦੇ ਹੋ ਰਹੇ ਅਮਲਾਂ ਨੂੰ ਬੀਜੇਪੀ ਦੀ ਮੋਕਾਪ੍ਰਸਤੀ ਵਾਲੀ ਸੋਚ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰਾ ਜੋ ਲੋਕ ਬੀਜੇਪੀ ਵਿਚ ਸਾਮਿਲ ਹੋ ਰਹੇ ਹਨ, ਉਨ੍ਹਾਂ ਦਾ ਇਕ ਸਵਾਰਥ ਇਹ ਵੀ ਹੁੰਦਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਮਿਲ ਸਕੇ । ਜਦੋਕਿ ਇਹ ਸਾਮਿਲ ਹੋਣ ਵਾਲੇ ਆਗੂਆ ਨੇ ਆਪਣੇ ਬੀਤੇ ਸਮੇ ਦੇ ਸਿਆਸੀ ਜੀਵਨ ਵਿਚ ਅਜਿਹਾ ਕੋਈ ਵੀ ਉਸਾਰੂ ਅਮਲ ਨਹੀ ਕੀਤਾ ਜਿਸ ਨਾਲ ਇਹ ਆਗੂ ਆਪਣੇ ਇਲਾਕੇ ਤੇ ਸੂਬੇ ਦੇ ਲੋਕਾਂ ਦੇ ਮਨ ਵਿਚ ਸਤਿਕਾਰ ਬਣਾ ਸਕਣ । ਬਲਕਿ ਇਨ੍ਹਾਂ ਵੱਲੋ ਵੱਡੇ ਪੱਧਰ ਤੇ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਕੀਤੀਆ ਗਈਆ ਕਾਰਵਾਈਆ ਦੀ ਬਦੌਲਤ ਹੀ ਅੱਜ ਇਹ ਆਗੂ ਇਕ ਪਲ ਲਈ ਵੀ ਆਪਣੇ ਘਰਾਂ ਤੋ ਬਾਹਰ ਸੁਰੱਖਿਆ ਤੋ ਬਿਨ੍ਹਾਂ ਨਹੀ ਨਿਕਲ ਸਕਦੇ । ਦੂਸਰਾ ਇਹ ਸੈਟਰ ਦੀਆਂ ਫੋਰਸਾਂ ਦੀ ਸੁਰੱਖਿਆ ਇਸ ਲਈ ਲੈਦੇ ਹਨ ਕਿ ਉਨ੍ਹਾਂ ਦਾ ਖਰਚ ਇਨ੍ਹਾਂ ਉਤੇ ਨਹੀ ਪੈਦਾ । ਉਹ ਖਰਚ ਤਾਂ ਸਾਡੇ ਸਭਨਾਂ ਦੇ ਵੱਲੋ ਦਿੱਤੇ ਜਾਣ ਵਾਲੇ ਟੈਕਸ ਦੇ ਰੂਪ ਵਿਚ ਦਿੱਤੀ ਗਈ ਰਕਮ ਵਿਚੋ ਦਿੱਤਾ ਜਾਂਦਾ ਹੈ ਜੋ ਵਾਧੂ ਬੋਝ ਹੈ । ਇਨ੍ਹਾਂ ਨੂੰ ਪੰਜਾਬ ਪੁਲਿਸ ਦੇ ਸੁਰੱਖਿਆ ਗਾਰਡ ਦੇਣੇ ਚਾਹੀਦੇ ਹਨ ਜਿਸਦਾ ਖਰਚ ਇਨ੍ਹਾਂ ਨੂੰ ਨਿੱਜੀ ਤੌਰ ਤੇ ਦੇਣਾ ਪਵੇਗਾ । ਇਸ ਤਰ੍ਹਾਂ ਲੋਕਾਂ ਦੇ ਖਜਾਨੇ ਦੀ ਵੀ ਦੁਰਵਰਤੋ ਰੁਕ ਸਕੇਗੀ ਅਤੇ ਜਿਨ੍ਹਾਂ ਨੇ ਗੈਰ ਕਾਨੂੰਨੀ ਢੰਗ ਨਾਲ ਮਾਇਆ ਦੇ ਭੰਡਾਰ ਇਕੱਤਰ ਕੀਤੇ ਹਨ, ਉਹ ਆਪਣੀ ਸੁਰੱਖਿਆ ਦਾ ਖਰਚ ਆਪ ਉਠਾਉਣ । ਉਨ੍ਹਾਂ ਆਸਟ੍ਰੇਲੀਆ, ਨਿਊਜੀਲੈਡ, ਬਰਤਾਨੀਆ ਵਰਗੇ ਜਮਹੂਰੀਅਤ ਪਸ਼ੰਦ ਮੁਲਕਾਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਉਥੋ ਦੇ ਐਮ.ਪੀ, ਸੈਨੇਟਰ, ਮੇਅਰ, ਕੌਸਲਰ ਆਪਣੇ ਨਾਲ ਕਦੀ ਵੀ ਸੁਰੱਖਿਆ ਨਹੀ ਰੱਖਦੇ । ਉਹ ਇਕੱਲੇ ਘੁੰਮਦੇ ਫਿਰਦੇ ਹਨ । ਕਿਉਂਕਿ ਉਨ੍ਹਾਂ ਨੇ ਇਨ੍ਹਾਂ ਆਗੂਆ ਦੀ ਤਰ੍ਹਾਂ ਹਕੂਮਤ ਸਮੇ ਆਪਣੀ ਤਾਕਤ ਦੀ ਖਜਾਨੇ ਭਰਨ ਜਾਂ ਗੈਰ ਕਾਨੂੰਨੀ ਕੰਮ ਕਰਕੇ ਜਾਇਦਾਦਾਂ ਨਹੀ ਬਣਾਈਆ ਹੁੰਦੀਆ । ਉਹ ਲੋਕਾਂ ਵਿਚ ਸਤਿਕਾਰੇ ਜਾਂਦੇ ਹਨ । ਫਿਰ ਅਜਿਹੇ ਚਿੱਟੇ ਹਾਥੀਆ ਉਤੇ ਲੋਕਾਂ ਦੇ ਪੈਸੇ ਰਾਹੀ ਲੋਕਾਂ ਉਤੇ ਬੋਝ ਪਾਉਣ ਦੇ ਅਮਲਾਂ ਨੂੰ ਕਿਸੇ ਤਰ੍ਹਾਂ ਵੀ ਦੁਰਸਤ ਨਹੀ ਕਿਹਾ ਜਾ ਸਕਦਾ । 

Leave a Reply

Your email address will not be published. Required fields are marked *